ਫਿਰਕੂ ਸਿਆਸਤ ਦੇ ਦੋ ਕਿਨਾਰੇ ਧਰਮ ਨਿਰਪੱਖ ਕਾਂਗਰਸ ਦੇ ਗਲੇ ਮਿਲ ਰਹੇ
Sunday, Dec 01, 2019 - 03:51 AM (IST)

ਵਰਿੰਦਰ ਕਪੂਰ
ਦਿਖਾਵੇ ਦੇ ਬਾਵਜੂਦ ਪੂਰਨ ਧਰਮ ਨਿਰਪੱਖ-ਨਰਮਪੰਥੀ ਦਲ ਮਹਾਰਾਸ਼ਟਰ ਵਿਚ ਭਾਜਪਾ ਦੀ ਹਾਰ ਤੋਂ ਖੁਸ਼ ਦਿਖਾਈ ਦੇ ਰਹੇ ਹਨ। ਇਹ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਇਕ ਜਨੂੰਨੀ ਦੁਸ਼ਮਣੀ ਹੈ। ਸਿਆਸਤ ਵਿਚ ਸਭ ਕੁਝ ਸੰਭਵ ਹੈ। ਸੋਨੀਆ ਗਾਂਧੀ ਦੀ ਪਾਰਟੀ ਹੁਣ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਨਾਲ ਕੇਰਲ ਵਿਚ ਸਹਿਯੋਗ ਕਰ ਰਹੀ ਹੈ ਅਤੇ ਮਹਾਰਾਸ਼ਟਰ ਵਿਚ ਇਹ ਸ਼ਿਵ ਸੈਨਾ ਦੇ ਨਾਲ ਗੱਠਜੋੜ ਬਣਾ ਚੁੱਕੀ ਹੈ। ਫਿਰਕੂ ਸਿਆਸਤ ’ਤੇ ਵਧਣ-ਫੁੱਲਣ ਵਾਲੇ 2 ਕਿਨਾਰੇ ਧਰਮ ਨਿਰਪੱਖ ਕਾਂਗਰਸ ਨਾਲ ਖੁੱਲ੍ਹ ਕੇ ਗਲੇ ਮਿਲ ਰਹੇ ਹਨ।
ਹੁਣ ਕਾਂਗਰਸ ਲਈ ਅਗਲਾ ਕਦਮ ਕੀ ਹੋਵੇਗਾ? ਕੀ ਇਹ ਹੁਣ ਅਸਦੂਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਨਾਲ ਗੱਠਜੋੜ ਕਰੇਗੀ? ਕੀ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਫਿਰਕੂ ਸ਼ਕਤੀਆਂ ਸਾਹਮਣੇ ਗੋਡੇ ਟੇਕੇਗੀ? ਸ਼ਾਇਦ ਭਾਜਪਾ ਨੇ ਸਹੀ ਢੰਗ ਨਾਲ ਧਰਮ ਨਿਰਪੱਖ ਸਥਾਨ ਨੂੰ ਪਾਉਣ ਦਾ ਦਾਅਵਾ ਕੀਤਾ ਹੈ ਕਿਉਂਕਿ ਇਹ ਓਵੈਸੀ ਅਤੇ ਸ਼ਿਵ ਸੈਨਾ ਦੇ ਹਾਲਾਤ ਦੇ ਅੰਕੜਿਆਂ ਨੂੰ ਸਮਝ ਨਹੀਂ ਸਕੀ। ਕਾਂਗਰਸ ਨੇ ਸ਼ਿਵ ਸੈਨਾ ਨੂੰ ਜੱਫੀ ਪਾਉਣ ਦਾ ਢੋਂਗ ਕੀਤਾ। ਸ਼ਿਵ ਸੈਨਾ ਹੁਣ ਧਰਮ ਨਿਰਪੱਖ ਬਣ ਚੁੱਕੀ ਹੈ। ਸ਼ਿਵ ਸੈਨਾ ਦੀ ਦੋਸਤੀ ਅਤੇ ਇਸ ਦੇ ਭਰੋਸੇ ਨੂੰ ਇਨਕਾਰ ਕਰਨ ਤੋਂ ਬਾਅਦ ਇਹ ਜ਼ਿਕਰਯੋਗ ਹੈ ਕਿ ਇਸ ਨੇ ਭਾਜਪਾ ਨਾਲ 50-50 ਹਿੱਸੇਦਾਰੀ ਦੇ ਵਾਅਦੇ ਦਾ ਦਾਅਵਾ ਕੀਤਾ ਸੀ, ਜਿਸ ਵਿਚ ਢਾਈ ਸਾਲ ਲਈ ਮੁੱਖ ਮੰਤਰੀ ਅਹੁਦਾ ਵੀ ਸ਼ਾਮਿਲ ਸੀ ਪਰ ਇਸ ਦਾਅਵੇ ਦੀ ਕੋਈ ਜਾਂਚ ਨਹੀਂ ਕੀਤੀ ਗਈ। ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਲਗਾਤਾਰ ਦਾਅਵਾ ਕਰਦੇ ਆਏ ਸਨ ਕਿ ਫੜਨਵੀਸ ਭਾਜਪਾ-ਸ਼ਿਵ ਸੈਨਾ ਗੱਠਜੋੜ ਦੇ ਮੁੱਖ ਮੰਤਰੀ ਹੋਣਗੇ। ਅਜਿਹੇ ਬੇਵਫ਼ਾਈ ਵਾਲੇ ਰਵੱਈਏ ’ਤੇ ਕੋਈ ਵੀ ਗੱਠਜੋੜ ਜਿਊਂਦਾ ਨਹੀਂ ਰਹਿੰਦਾ। ਸ਼ਿਵ ਸੈਨਾ ਅਤੇ ਕਾਂਗਰਸ-ਰਾਕਾਂਪਾ ਵਲੋਂ ਮੋਹਰ ਲਾਉਣ ਤੋਂ ਬਾਅਦ ਇਸ ਉਦਾਹਰਣ ਦੇ ਕਿੰਨੇ ਖਤਰਨਾਕ ਨਤੀਜੇ ਹੋਣਗੇ, ਇਸ ਨੂੰ ਵੀ ਜਾਂਚਣਾ ਜ਼ਰੂਰੀ ਹੈ। ਸ਼ਿਵ ਸੈਨਾ ਦੇ ਘਿਨਾਉਣੇ ਰਵੱਈਏ ਤੋਂ ਬਾਅਦ ਐੱਨ. ਡੀ. ਏ. ਦੇ ਸਹਿਯੋਗੀ ਸੰਸਦ ਮੈਂਬਰਾਂ ਦੀ ਗਿਣਤੀ ਨੇ ਕੀ ਇਸ ਦੇ ਨਤੀਜਿਆਂ ਨੂੰ ਨਹੀਂ ਦੇਖਿਆ? ਕੀ ਇਹ ਆਪਣੇ ਗੱਠਜੋੜ ਨਾਲੋਂ ਟੁੱਟ ਕੇ ਵਿਰੋਧੀ ਧਿਰ ਵੱਲ ਚਲੇ ਜਾਣਗੇ?
ਨਾ ਤਾਂ ਕਾਂਗਰਸ ਅਤੇ ਨਾ ਹੀ ਰਾਕਾਂਪਾ ਨੇ ਊਧਵ ਠਾਕਰੇ ਨੂੰ ਜ਼ਮੀਨੀ ਪੱਧਰ ’ਤੇ ਜਾਂਚਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਊਧਵ ਨੇ ਭਾਜਪਾ ਦਾ ਅਪਮਾਨ ਕਰ ਕੇ ਉਸ ਦੀ ਪਿੱਠ ’ਚ ਛੁਰਾ ਮਾਰਿਆ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਦੀ ਹਿੰਦੂਤਵ ਵਿਚਾਰਧਾਰਾ ਨੂੰ ਖਤਮ ਕਰ ਦਿੱਤਾ। ਜੇ 56 ਵਿਧਾਇਕਾਂ ਦੇ ਨਾਲ ਸ਼ਿਵ ਸੈਨਾ ਭਾਜਪਾ ਦੇ 105 ਵਿਧਾਇਕਾਂ ਨਾਲ ਆਪਣਾ ਗੱਠਜੋੜ ਤੋੜ ਸਕਦੀ ਹੈ ਅਤੇ 30 ਸਾਲਾਂ ਦਾ ਦੋਸਤਾਨਾ ਖਤਮ ਕਰ ਸਕਦੀ ਹੈ ਤਾਂ ਸ਼ਰਦ ਪਵਾਰ ਨੇ ਮੁੱਖ ਮੰਤਰੀ ਅਹੁਦੇ ਦੇ 50-50 ਵਾਲੇ ਫਾਰਮੂਲੇ ’ਤੇ ਕਿਉਂ ਨਹੀਂ ਜ਼ੋਰ ਦਿੱਤਾ? ਜਾਂ ਫਿਰ ਇਹ ਕਹੋ ਕਿ ਕਾਂਗਰਸ ਨੇ 44 ਵਿਧਾਇਕਾਂ ਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਅਹੁਦੇ ਦੀ ਮੰਗ ਕਿਉਂ ਨਹੀਂ ਰੱਖੀ? ਕਿਸ ਗੱਲ ਨੇ ਕਾਂਗਰਸ ਨੂੰ ਰੋਕੀ ਰੱਖਿਆ? ਸੱਤਾ ਦੇ ਮੋਹ ਵਿਚ ਪਾਗਲ ਧਰਮ ਨਿਰਪੱਖ ਪਾਰਟੀਆਂ ਨੇ ਸ਼ਿਵ ਸੈਨਾ ਦੇ ਟਾਈਗਰ ਦੇ ਸ਼ਿਕਾਰ ਦਾ ਮੌਕਾ ਗੁਆ ਦਿੱਤਾ।
ਇਸ ਤਰ੍ਹਾਂ ਇਕ ਮਜ਼ੇਦਾਰ ਗੱਲ ਇਹ ਹੈ ਕਿ ਮਹਾਰਾਸ਼ਟਰ ਉਥਲ-ਪੁਥਲ ਦੇ ਪਿੱਛੇ ਪੂੰਜੀਵਾਦੀ ਸਾਜ਼ਿਸ਼ ਵੀ ਸੀ। ਪੈਸੇ ਵਾਲਿਆਂ ਸਾਹਮਣੇ ਸ਼ਿਵ ਸੈਨਾ ਦੀ ਜੁਆਬਦੇਹੀ ਬਣਦੀ ਹੈ। ਯਾਦ ਰਹੇ ਕਿ ਇਸ ਦੇ ਸੰਸਥਾਪਕ ਮਰਹੂਮ ਬਾਲ ਠਾਕਰੇ ‘ਮਰਾਠੀ ਡੇਲੀ’ ਵਿਚ ਇਕ ਕਾਰਟੂਨਿਸਟ ਸਨ। ਸੂਬਾ ਸਰਕਾਰ ਨਾਲ ਮਿਲੀਭੁਗਤ ਤੋਂ ਬਾਅਦ ਉਨ੍ਹਾਂ ਨੇ ਮਾਰਕਸਵਾਦੀ ਟ੍ਰੇਡ ਯੂਨੀਅਨਾਂ ਦੀ ਪਕੜ ਨੂੰ ਖਤਮ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ਨੇ ਅਥਾਹ ਜਾਇਦਾਦ ਬਣਾਈ ਹੈ। ਮਹਾਰਾਸ਼ਟਰ ਵਿਚ ਭ੍ਰਿਸ਼ਟਾਚਾਰ ਦਾ ਗੱਠਜੋੜ ਸੱਤਾ ਵਿਚ ਪਰਤਿਆ ਹੈ। ਨਰਮਪੰਥੀ, ਧਰਮ ਨਿਰਪੱਖ ਭੀੜ ਮਿਲ ਕੇ ਤਿਉਹਾਰ ਮਨਾ ਰਹੀ ਹੈ।
(virendra1946@yahoo.co.in)