ਬੇਹੱਦ ਅਮੀਰ ਅਤੇ ਸ਼ਕਤੀਸ਼ਾਲੀ ਬਣ ਚੁੱਕਾ ਤਾਲਿਬਾਨ

08/14/2021 11:16:38 AM

ਹਨੀਫ ਸੂਫੀਜ਼ਾਦਾ

2001 ’ਚ ਅਮਰੀਕੀ ਫ਼ੌਜ ਵੱਲੋਂ ਕੱਟੜਪੰਥੀ ਇਸਲਾਮੀ ਸ਼ਾਸਨ ਨੂੰ ਡੇਗਣ ਦੇ ਬਾਅਦ ਤੋਂ ਅਫਗਾਨਿਸਤਾਨ ਦੇ ਤਾਲਿਬਾਨ ਅੱਤਵਾਦੀ ਅਤੇ ਅਮੀਰ ਹੋਰ ਸ਼ਕਤੀਸ਼ਾਲੀ ਹੋ ਗਏ ਹਨ। ਮਾਰਚ 2020 ’ਚ ਖਤਮ ਹੋਏ ਵਿੱਤੀ ਸਾਲ ’ਚ ਤਾਲਿਬਾਨ ਨੇ ਕਥਿਤ ਤੌਰ ’ਤੇ 1.6 ਬਿਲੀਅਨ ਅਮਰੀਕੀ ਡਾਲਰ ਇਕੱਠੇ ਕੀਤੇ। ਤਾਲਿਬਾਨ ਦੇ ਸਵ. ਅਧਿਆਤਮਕ ਨੇਤਾ ਮੁੱਲਾ ਮੁਹੰਮਦ ਉਮਰ ਦੇ ਲੜਕੇ ਮੁੱਲਾ ਯਾਕੂਬ, ਜਿਨ੍ਹਾਂ ਨੇ ਨਾਟੋ ਵੱਲੋਂ ਇਕ ਖੂਫੀਆ ਰਿਪੋਰਟ ’ਚ ਤਾਲਿਬਾਨ ਦੇ ਆਮਦਨ ਦੇ ਸਰੋਤਾਂ ਦਾ ਖੁਲਾਸਾ ਕੀਤਾ ਹੈ ਅਤੇ ਬਾਅਦ ’ਚ ਰੇਡੀਓ ਫ੍ਰੀ ਯੂਰਪ/ਰੇਡੀਓ ਲਿਬਰਟੀ ਵੱਲੋਂ ਇਨ੍ਹਾਂ ਰਿਪੋਰਟਾਂ ਨੂੰ ਪ੍ਰਾਪਤ ਕੀਤਾ, ਦੇ ਅਨੁਸਾਰ ਅਫਗਾਨ ਸਰਕਾਰ ਦੇ ਇਸ ਅਰਸੇ ਦੌਰਾਨ ਦਰਸਾਏ 5.55 ਬਿਲੀਅਨ ਅਮਰੀਕੀ ਡਾਲਰ ਦੀ ਤੁਲਨਾ ’ਚ ਤਾਲਿਬਾਨ ਨੇ ਆਪਣਾ ਬਜਟ 1.6 ਬਿਲੀਅਨ ਅਮਰੀਕੀ ਡਾਲਰ ਦਾ ਰੱਖਿਆ।

ਡਰੱਗਸ-416 ਮਿਲੀਅਨ ਅਮਰੀਕੀ ਡਾਲਰ : 
2020 ’ਚ 5 ਸਾਲਾਂ ਤੋ ਵੱਧ ਦੇ ਲਈ ਵਿਸ਼ਵ ਪੱਧਰੀ ਅਫੀਮ ਉਤਪਾਦਨ ਦਾ ਅਫਗਾਨਿਸਤਾਨ ਲਗਭਗ 84 ਫ਼ੀਸਦੀ ਹਿੱਸਾ ਪ੍ਰਾਪਤ ਕਰਦਾ ਹੈ। ਸੰਯੁਕਤ ਰਾਸ਼ਟਰ ਦੀ ਵਰਲਡ ਡਰੱਗ ਰਿਪੋਰਟ 2020 ਦੇ ਅਨੁਸਾਰ ਗੈਰ-ਕਾਨੂੰਨੀ ਡਰੱਗ ਤੋਂ ਹਾਸਲ ਕੀਤੀ ਗਈ ਆਮਦਨ ਤਾਲਿਬਾਨ ਨੂੰ ਜਾਂਦੀ ਹੈ। ਉਹ ਆਪਣੇ ਇਲਾਕੇ ’ਚ ਅਫੀਮ ਨੂੰ ਕੰਟ੍ਰੋਲਡ ਕਰਦੇ ਹਨ। ਡਰੱਗ ਪ੍ਰੋਡਕਸ਼ਨ ਚੇਨ ’ਚ ਹਰੇਕ ਲਿੰਕ ’ਤੇ ਤਾਲਿਬਾਨ 10 ਫ਼ੀਸਦੀ ਦਾ ਟੈਕਸ ਲਗਾਉਂਦਾ ਹੈ। ਅਫਗਾਨ ਕਿਸਾਨਾਂ ਵੱਲੋਂ ਪੋਸਤ ਦੀ ਖੇਤੀ ਕੀਤੀ ਜਾਂਦੀ ਹੈ। ਇੱਥੇ ਲੈਬ ਇਸ ਨੂੰ ਡਰੱਗ ’ਚ ਤਬਦੀਲ ਕਰ ਕੇ ਦੇਸ਼ ਤੋਂ ਬਾਹਰ ਭੇਜਦੀ ਹੈ।

ਖਨਨ-400 ਮਿਲੀਅਨ ਤੋਂ ਲੈ ਕੇ 464 ਮਿਲੀਅਨ ਅਮਰੀਕੀ ਡਾਲਰ ਤੱਕ:
ਅਫਗਾਨਿਸਤਾਨ ਦੇ ਪਹਾੜੀ ਇਲਾਕਿਆਂ ’ਚ ਲੋਹ ਧਾਤੂ, ਮਾਰਬਲ, ਕਾਪਰ, ਗੋਲਡ, ਜ਼ਿੰਕ ਅਤੇ ਹੋਰ ਧਾਤੂਆਂ ਦੀ ਖੋਦਾਈ ਕੀਤੀ ਜਾਂਦੀ ਹੈ। ਤਾਲਿਬਾਨ ਦੇ ਲਈ ਇਹ ਇਕ ਆਕਰਸ਼ਕ ਕਾਰੋਬਾਰ ਬਣਦਾ ਜਾ ਰਿਹਾ ਹੈ। ਛੋਟੇ ਪੱਧਰ ’ਤੇ ਖਣਜ ਕੱਢਣ ਵਾਲੇ ਅਤੇ ਵੱਡੀਆਂ ਅਫਗਾਨ ਖੋਦਾਈ ਕੰਪਨੀਆਂ ਤਾਲਿਬਾਨ ਅੱਤਵਾਦੀਆਂ ਨੂੰ ਆਪਣੇ ਕਾਰੋਬਾਰ ਨੂੰ ਚਾਲੂ ਰੱਖਣ ਦੀ ਇਜਾਜ਼ਤ ਦੇਣ ਦੇ ਲਈ ਭੁਗਤਾਨ ਕਰਦੀਆਂ ਹਨ। ਭੁਗਤਾਨ ਨਾ ਕਰਨ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਤਾਲਿਬਾਨ ਖੋਦਾਈ ਤੋਂ ਹਰ ਸਾਲ 400 ਮਿਲੀਅਨ ਡਾਲਰ ਕਮਾਉਂਦਾ ਹੈ। ਓਧਰ ਨਾਟੋ ਦਾ ਅੰਦਾਜ਼ਾ ਹੈ ਕਿ ਇਹ ਅੰਕੜਾ ਵੱਧ ਕੇ 464 ਮਿਲੀਅਨ ਡਾਲਰ ਹੋ ਜਾਂਦਾ ਹੈ। 2016 ’ਚ ਇਹ 35 ਮਿਲੀਅਨ ਡਾਲਰ ਦਾ ਕਾਰੋਬਾਰ ਸੀ।

ਜਬਰੀ ਵਸੂਲੀ ਅਤੇ ਟੈਕਸ-160 ਮਿਲੀਅਨ ਅਮਰੀਕੀ ਡਾਲਰ : 
ਅਫਗਾਨਿਸਤਾਨ ਸਰਕਾਰ ਦੇ ਵਾਂਗ ਹੀ ਤਾਲਿਬਾਨ ਲੋਕਾਂ ਅਤੇ ਉਦਯੋਗਾਂ ’ਤੇ ਟੈਕਸ ਲਗਾਉਂਦਾ ਹੈ। ਉਹ ਟੈਕਸ ਭੁਗਤਾਨ ਦੀਆਂ ਅਧਿਕਾਰਤ ਰਸੀਦਾਂ ਵੀ ਜਾਰੀ ਕਰਦੇ ਹਨ। ਟੈਕਸ ਉਦਯੋਗਾਂ ’ਚ ਖੋਦਾਈ ਸੰਚਾਲਨ, ਮੀਡੀਆ, ਦੂਰ ਸੰਚਾਰ ਅਤੇ ਕੌਮਾਂਤਰੀ ਸਹਾਇਤਾ ਰਾਹੀਂ ਵਿੱਤ ਪੋਸ਼ਤ ਵਿਕਾਸ ਪ੍ਰਾਜੈਕਟ ਵੀ ਸ਼ਾਮਲ ਹਨ। ਤਾਲਿਬਾਨ ਆਪਣੇ ਕਬਜ਼ੇ ਵਾਲੇ ਇਲਾਕਿਆਂ ’ਚ ਰਾਜ ਮਾਰਗਾਂ ਦੀ ਵਰਤੋਂ ਕਰਨ ਦੇ ਲਈ ਡਰਾਈਵਰਾਂ ’ਤੇ ਵੀ ਫੀਸ ਲਗਾਉਂਦੇ ਹਨ। ਦੁਕਾਨਦਾਰ ਤਾਲਿਬਾਨ ਨੂੰ ਵਪਾਰ ਕਰਨ ਦੇ ਅਧਿਕਾਰ ਦੇ ਲਈ ਟੈਕਸਾਂ ਦਾ ਭੁਗਤਾਨ ਕਰਦੇ ਹਨ। ਊਸ਼ਰ ਨਾਂ ਦਾ ਟੈਕਸੇਸ਼ਨ ਦਾ ਇਕ ਰਵਾਇਤੀ ਇਸਲਾਮੀ ਰੂਪੀ ਟੈਕਸ ਵੀ ਲਗਾਇਆ ਜਾਂਦਾ ਹੈ। ਕਿਸਾਨ ਦੀ ਫਸਲ ’ਤੇ 10 ਫ਼ੀਸਦੀ ਟੈਕਸ ਲਗਾਇਆ ਜਾਂਦਾ ਹੈ। 2.5 ਫ਼ੀਸਦੀ ਦਾ ਧਨ ਟੈਕਸ ‘ਜਕਾਤ’ ਵੀ ਲਗਾਇਆ ਜਾਂਦਾ ਹੈ।

ਧਰਮਾਰਥ ਦਾਨ-240 ਮਿਲੀਅਨ ਅਮਰੀਕੀ ਡਾਲਰ:
ਤਾਲਿਬਾਨ ਨੂੰ ਨਿੱਜੀ ਦਾਤਿਆਂ ਅਤੇ ਦੁਨੀਆ ਭਰ ਦੇ ਕੌਮਾਂਤਰੀ ਸੰਸਥਾਨਾਂ ਤੋਂ ਗੁਪਤ ਵਿੱਤੀ ਯੋਗਦਾਨ ਵੀ ਮਿਲਦਾ ਹੈ। ਤਾਲਿਬਾਨ ਨੂੰ ਖਾੜੀ ਦੇ ਦੇਸ਼ਾਂ ਤੋਂ ਚੈਰੀਟੀਆਂ ਅਤੇ ਪ੍ਰਾਈਵੇਟ ਟਰੱਸਟਾਂ ਤੋਂ ਧਨ ਵੀ ਮਿਲਦਾ ਹੈ। ਤਾਲਿਬਾਨ ਨਾਲ ਹਮਦਰਦੀ ਰੱਖਣ ਵਾਲੇ ਦੇਸ਼ ਵੀ ਉਨ੍ਹਾਂ ਨੂੰ ਦਾਨ ਦਿੰਦੇ ਹਨ। ਅਫਗਾਨਿਸਤਾਨ ਸੈਂਟਰ ਫਾਰ ਰਿਸਰਚ ਐਂਡ ਪਾਲਿਸੀ ਸਟੱਡੀਜ਼ ਦੇ ਅਨੁਸਾਰ ਤਾਲਿਬਾਨ ਨੂੰ 150 ਮਿਲੀਅਨ ਅਮਰੀਕੀ ਡਾਲਰ ਤੋਂ ਲੈ ਕੇ 200 ਮਿਲੀਅਨ ਅਮਰੀਕੀ ਡਾਲਰ ਦਾਨ ਦੇ ਰੂਪ ’ਚ ਮਿਲਦੇ ਹਨ। ਅਮਰੀਕੀ ਅੱਤਵਾਦ ਵਿਰੋਧੀ ਏਜੰਸੀਆਂ ਦੇ ਅਨੁਸਾਰ ਸਾਊਦੀ ਅਰਬ, ਪਾਕਿਸਤਾਨ, ਈਰਾਨ ਤੇ ਕੁਝ ਖਾੜੀ ਦੇਸ਼ਾਂ ਦੇ ਨਿੱਜੀ ਨਾਗਰਿਕ ਵੀ ਤਾਲਿਬਾਨ ਨੂੰ ਵਿੱਤ ਪੋਸ਼ਿਤ ਕਰਨ ’ਚ ਵੱਡੀ ਮਦਦ ਕਰਦੇ ਹਨ। ਤਾਲਿਬਾਨ ਨਾਲ ਜੁੜੇ ਹੱਕਾਨੀ ਨੈਟਵਰਕ ਤੋਂ ਸਾਲਾਨਾ 60 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਮਿਲਦਾ ਹੈ।

ਬਰਾਮਦ-240 ਮਿਲੀਅਨ ਅਮਰੀਕੀ ਡਾਲਰ :
ਸੁਰੱਖਿਆ ਪ੍ਰੀਸ਼ਦ ਦੇ ਅਨੁਸਾਰ ਸਪੱਸ਼ਟ ਤੌਰ ’ਤੇ ਨਾਜਾਇਜ਼ ਧਨ ਨੂੰ ਚਿੱਟਾ ਕਰਨ ਦੇ ਲਈ ਤਾਲਿਬਾਨ ਵੱਖ-ਵੱਖ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀ ਦਰਾਮਦ ਅਤੇ ਬਰਾਮਦ ਕਰਦਾ ਹੈ। ਮਲਟੀਨੈਸ਼ਨਲ ਨੂਰਜਾਈ ਬ੍ਰਦਰਜ਼ ਲਿਮ. ਆਟੋਪਾਰਟਸ ਦਾ ਬਰਾਮਦ ਕਰਦਾ ਹੈ ਅਤੇ ਰੀ-ਅਸੈਂਬਲ ਵਾਹਨਾਂ ਨੂੰ ਵੇਚਦਾ ਹੈ। ਇਸ ਦੇ ਇਲਾਵਾ ਆਟੋ ਮੋਬਾਇਲ ਸਪੇਅਰ ਪਾਰਟਸ ਵੀ ਵੇਚੇ ਜਾਂਦੇ ਹਨ। ਬਰਾਮਦ ਤੋਂ ਤਾਲਿਬਾਨ ਨੂੰ ਕੁੱਲ ਆਮਦਨ ਲਗਭਗ 240 ਅਮਰੀਕੀ ਡਾਲਰ ਦੀ ਹੁੰਦੀ ਹੈ। 

ਰੀਅਲ ਅਸਟੇਟ-80 ਮਿਲੀਅਨ ਅਮਰੀਕੀ ਡਾਲਰ:
ਮੁੱਲਾ ਯਾਕੂਬ ਅਤੇ ਪਾਕਿਸਤਾਨੀ ਟੀ.ਵੀ ਚੈਨਲ ‘ਸਮਾ’ ਦੇ ਅਨੁਸਾਰ ਤਾਲਿਬਾਨ ਦਾ ਆਪਣਾ ਰੀਅਲ ਅਸਟੇਟ ਕਾਰੋਬਾਰ ਲਗਭਗ 80 ਮਿਲੀਅਨ ਅਮਰੀਕੀ ਡਾਲਰ ਦਾ ਹੈ।

ਪ੍ਰਮੁੱਖ ਦੇਸ਼ : 
ਬੀ.ਬੀ.ਸੀ. ਰਿਪੋਰਟਿੰਗ ਦੇ ਅਨੁਸਾਰ ਤਾਲਿਬਾਨ ਨੇ ਵਿਦੇਸ਼ੀ ਸਰੋਤਾਂ ਤੋਂ 106 ਮਿਲੀਅਨ ਅਮਰੀਕੀ ਡਾਲਰ ਹਾਸਲ ਕੀਤੇ। ਜ਼ਿਆਦਾਤਰ ਹਿੱਸਾ ਖਾੜੀ ਦੇਸ਼ਾਂ ਦਾ ਸੀ। ਅੱਜ ਰੂਸ, ਈਰਾਨ, ਪਾਕਿਸਤਾਨ ਅਤੇ ਸਾਊਦੀ ਅਰਬ ਦੀਆਂ ਸਰਕਾਰਾਂ ਤਾਲਿਬਾਨ ਨੂੰ ਵਿੱਤੀ ਸਹਾਇਤਾ ਕਰਦੀਆਂ ਹਨ। ਮਾਹਿਰਾਂ ਦੇ ਅਨੁਸਾਰ ਇਹ ਫੰਡ 500 ਮਿਲੀਅਨ ਅਮਰੀਕੀ ਡਾਲਰ ਪ੍ਰਤੀ ਸਾਲ ਦਾ ਹੋ ਸਕਦਾ ਹੈ। ਲਗਭਗ 20 ਸਾਲਾਂ ਤੋਂ ਤਾਲਿਬਾਨ ਦੇ ਧਨ ਨੇ ਅਫਗਾਨਿਸਤਾਨ ’ਚ ਤਬਾਹੀ ਅਤੇ ਮੌਤ ਦਾ ਵਿੱਤ ਪੋਸ਼ਣ ਕੀਤਾ ਹੈ। ਆਪਣੇ ਬਾਗੀਆਂ ਨਾਲ ਲੜਣ ਦੇ ਲਈ ਅਫਗਾਨ ਸਰਕਾਰ ਵੀ ਜੰਗੀ ਪੱਧਰ ’ਤੇ ਖਰਚ ਕਰਦੀ ਹੈ।


cherry

Content Editor

Related News