ਕੈਂਸਰ ਦੇ ਵਿਰੁੱਧ ਲੋਕ-ਜਾਗਰੂਕਤਾ ਪੈਦਾ ਹੋਣੀ ਚਾਹੀਦੀ ਹੈ

Saturday, Mar 25, 2023 - 12:04 PM (IST)

ਕੈਂਸਰ ਦੇ ਵਿਰੁੱਧ ਲੋਕ-ਜਾਗਰੂਕਤਾ ਪੈਦਾ ਹੋਣੀ ਚਾਹੀਦੀ ਹੈ

ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ’ਚ ਸਿਹਤ ਸੇਵਾ ਦੇ ਖੇਤਰ ’ਚ ਵੱਡਾ ਕੰਮ ਕਰਨ ਦੀ ਲੋੜ ਹੈ। ਜਿੱਥੋਂ ਤੱਕ ਸਿਹਤ ਦੀ ਗੱਲ ਹੈ ਤਾਂ ਦੇਸ਼ ਨੂੰ ਤਤਕਾਲ ਕੁਝ ਸੁਧਾਰਾਂ ਦੀ ਲੋੜ ਹੈ। ਸਾਰੇ ਦੇਸ਼ਵਾਸੀਆਂ ਦੇ ਲਈ ਖ਼ਾਸ ਕਰ ਕੇ ਆਈ. ਪੀ. ਡੀ. ਰੋਗੀਆਂ ਲਈ ਹਸਪਤਾਲਾਂ ’ਚ ਸਸਤੀ ਸਿਹਤ ਸੇਵਾ ਮੁਹੱਈਆ ਕਰਵਾਉਣ ਦੀ ਸਖ਼ਤ ਲੋੜ ਹੈ। ਕੁਝ ਤਤਕਾਲ ਸੁਧਾਰਾਂ ਦੀ ਵੀ ਲੋੜ ਹੈ ਕਿਉਂਕਿ ਦੇਸ਼ ਭਰ ’ਚ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ’ਚ ਵਾਧਾ ਹੋ ਰਿਹਾ ਹੈ।

ਹਾਲ ਹੀ ’ਚ ਰਾਜ ਸਭਾ ਦੇ ਸੈਸ਼ਨ ਦੇ ਦੌਰਾਨ ਮੈਂ ਬ੍ਰੈਸਟ, ਬੱਚੇਦਾਨੀ ਗ੍ਰੀਵਾ, ਮੌਖਿਕ ਆਦਿ ਵਰਗੇ ਕੈਂਸਰ ਜੋ ਕਿ ਆਮ ਤੌਰ ’ਤੇ ਔਰਤਾਂ ਨੂੰ ਪ੍ਰਭਾਵਿਤ ਕਰਦੇ ਹਨ, ਦਾ ਸ਼ੁਰੂਆਤ ’ਚ ਪਤਾ ਲਾਉਣ, ਇਸ ਦੀ ਰੋਕਥਾਮ, ਕੰਟਰੋਲ ਅਤੇ ਸਕ੍ਰੀਨਿੰਗ ਦੇ ਬਾਰੇ ’ਚ ਜਾਗਰੂਕਤਾ ਫੈਲਾਉਣ ਦੇ ਲਈ ਦੇਸ਼ ਭਰ ’ਚ ਲਾਗੂ ਕੀਤੀ ਜਾ ਰਹੀ ਸਰਕਾਰ ਦੀ ਪਹਿਲ ਦੇ ਬਾਰੇ ’ਚ ਪੁੱਛਿਆ ਸੀ। ਰਾਜ ਸਭਾ ’ਚ ਹੈਲਥ ਕੇਅਰ ’ਤੇ ਕੁਝ ਅਜਿਹੇ ਸਵਾਲ ਪੁੱਛੇ ਗਏ ਜੋ ਅਹਿਮ ਅਤੇ ਲੋਕਹਿੱਤ ਦੀਆਂ ਜਾਣਕਾਰੀਆਂ ਸਾਹਮਣੇ ਲਿਆਉਣ ’ਚ ਕਾਮਯਾਬ ਰਹੇ।

ਪੰਜਾਬ ਸੂਬੇ ’ਚ 6 ਥਾਵਾਂ ’ਤੇ ਜਲਦੀ ਤੋਂ ਜਲਦੀ ਈ. ਐੱਸ. ਆਈ. ਹਸਪਤਾਲ ਸਥਾਪਿਤ ਕਰਨ ਦੇ ਮਤੇ ਨੂੰ ਵਿਵਹਾਰਕ ਰੂਪ ਦੇਣ ਲਈ ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਨੂੰ ਵੀ ਬੇਨਤੀ ਕੀਤੀ ਜਾ ਚੁੱਕੀ ਹੈ। ਅਜਿਹੇ ਯਤਨਾਂ ਨਾਲ ਹੀ ਮੌਜੂਦਾ 300 ਬਿਸਤਰਿਆਂ ਵਾਲੇ ਈ. ਐੱਸ. ਆਈ. ਹਸਪਤਾਲ ਲੁਧਿਆਣਾ ਨੂੰ ਭਵਿੱਖ ’ਚ 500 ਬਿਸਤਰਿਆਂ ਵਾਲੇ ਹਸਪਤਾਲ ’ਚ ਅਪਗ੍ਰੇਡ ਕੀਤਾ ਜਾਵੇਗਾ। ਇਸ ਦਾ ਭਰੋਸਾ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪਿੰਦਰ ਯਾਦਵ ਪਹਿਲਾਂ ਹੀ ਦੇ ਚੁੱਕੇ ਹਨ।

ਹਰ ਸਾਲ ਅਕਤੂਬਰ ਦੇ ਮਹੀਨੇ ’ਚ ਦੁਨੀਆ ਭਰ ’ਚ ਬ੍ਰੈਸਟ ਕੈਂਸਰ ਅਵੇਅਰਨੈੱਸ ਮੰਥ ਮਨਾਇਆ ਜਾਂਦਾ ਹੈ। ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੱਖ-ਵੱਖ ਥਾਵਾਂ ’ਤੇ ਜਾਗਰੂਕਤਾ ਅਤੇ ਸਿਹਤ ਕੈਂਪ ਆਯੋਜਿਤ ਕਰਦਾ ਹੈ ਅਤੇ ਹੁਣ ਤੱਕ 200 ਰੋਗੀਆਂ ਦਾ ਮੁਫ਼ਤ ਇਲਾਜ ਕਰ ਚੁੱਕਾ ਹੈ। ਮੁਫ਼ਤ ਇਲਾਜ ’ਚ ਜੇਕਰ ਲੋੜ ਹੋਵੇ ਤਾਂ ਸਰਜਰੀ ਅਤੇ ਆਖਰੀ ਮਿਤੀ ਤੱਕ ਜ਼ਰੂਰੀ ਸਾਰੀਆਂ ਦਵਾਈਆਂ ਵੀ ਸ਼ਾਮਲ ਹੈ।

ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਅਕਤੂਬਰ ਮਹੀਨੇ ’ਚ ਵੱਖ-ਵੱਖ ਸਰਗਰਮੀਆਂ ਦਾ ਮੁਲਾਂਕਣ ਕੀਤਾ ਜਾਂਦਾ ਰਿਹਾ ਹੈ। ਹਾਲ ਹੀ ਦੇ ਦਿਨਾਂ ’ਚ ਟਰੱਸਟ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਪੁਲਸ ਕਮਿਸ਼ਨਰੇਟ ਲੁਧਿਆਣਾ ਅਤੇ ਅਮੇਰਿਕਨ ਆਨਕਾਲੋਜੀ ਇੰਸਟੀਚਿਊਟ (ਏ. ਓ. ਆਈ.) ਦੇ ਸਹਿਯੋਗ ਨਾਲ ਪੁਲਸ ਨੇ ਲੁਧਿਆਣਾ ’ਚ ਬ੍ਰੈਸਟ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ਦਾ ਆਯੋਜਨ ਕੀਤਾ , ਜਿਸ ’ਚ ਪੰਜਾਬ ਪੁਲਸ ਦੇ ਲਗਭਗ 200 ਮੁਲਾਜ਼ਮਾਂ ਨੇ ਹਿੱਸਾ ਲਿਆ ਸੀ ਅਤੇ ਬ੍ਰੈਸਟ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ’ਚ ਡਾਕਟਰਾਂ ਵੱਲੋਂ 100 ਮਹਿਲਾ ਪੁਲਸ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਸੀ।

ਕ੍ਰਿਸ਼ਨਾ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਬਣਾਈ ਗਈ ਇਕ ਲਘੂ ਫ਼ਿਲਮ ਨੂੰ ਹੁਣ ਤੱਕ 20 ਮਿਲੀਅਨ ਤੋਂ ਵੱਧ ਲੋਕਾਂ ਵੱਲੋਂ ਯੂ-ਟਿਊਬ ’ਤੇ ਦੇਖਿਆ ਜਾ ਚੁੱਕਾ ਹੈ ਜਿਸ ਦਾ ਮਕਸਦ ਬ੍ਰੈਸਟ ਕੈਂਸਰ ਵਿਰੁੱਧ ਲੋਕ-ਜਾਗਰੂਕਤਾ ਪੈਦਾ ਕਰਨਾ ਸੀ। ਪਿਛਲੇ 25 ਸਾਲਾਂ ਤੋਂ ਬੀ. ਐੱਮ. ਸੀ. ਐੱਚ., ਲੁਧਿਆਣਾ ਦੀ ਮੈਨੇਜਿੰਗ ਸੋਸਾਇਟੀ ਦੇ ਮੈਂਬਰ ਹੋਣ ਦੇ ਨਾਤੇ ਮੈਂ ਸਿਹਤ ਸੁਧਾਰਾਂ ਨਾਲ ਸਬੰਧਤ ਵੱਖ-ਵੱਖ ਬੈਠਕਾਂ ’ਚ ਵੀ ਸਰਗਰਮ ਤੌਰ ’ਤੇ ਹਿੱਸਾ ਲਿਆ ਹੈ।

ਪੰਜਵੀਂ ਪ੍ਰੋਗਰੈਸਿਵ ਦੇ ਦੌਰਾਨ ਸਿਹਤ ਸੇਵਾ ਤੇ ਮੈਡੀਕਲ ਈਕੋ-ਸਿਸਟਮ ਤੰਤਰ ਦਾ ਵਿਕਾਸ-ਮੁਲਾਂਕਣ, ਇਸ ਨੂੰ ਅਪਣਾਉਣਾ ਅਤੇ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਵਿਸ਼ੇ ’ਤੇ ਆਯੋਜਿਤ ਇਕ ਪੈਨਲ ਚਰਚਾ ’ਚ ਹਿੱਸਾ ਲੈਂਦੇ ਹੋਏ ਪੰਜਾਬ ਦੇ ਲੋਕਾਂ, ਖਾਸ ਕਰ ਕੇ ਲੋੜਵੰਦ ਅਤੇ ਗਰੀਬ ਲੋਕਾਂ ਲਈ ਸਸਤੀਆਂ ਸਿਹਤ ਸਹੂਲਤਾਂ ਨੂੰ ਮੁਹੱਈਆ ਕਰਨਾ ਯਕੀਨੀ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਲੋਕਾਂ ਨੂੰ ਓਮੀਕ੍ਰਾਨ ਦੇ ਸਬ ਵੇਰੀਐਂਟ ਬੀ. ਐੱਫ. 7 ਦੀਆਂ ਵਧਦੀਆਂ ਚਿੰਤਾਵਾਂ ’ਤੇ ਪਿਛਲੇ ਸਾਲ ਦਸੰਬਰ ’ਚ ਚੌਕਸ ਰਹਿਣ ਨੂੰ ਕਿਹਾ ਗਿਆ ਸੀ ਜਿਸ ਕਾਰਨ ਚੀਨ ’ਚ ਕੋਵਿਡ-19 ਮਾਮਲਿਆਂ ’ਚ ਵਾਧਾ ਹੋਇਆ ਸੀ।

ਮਰੀਜ਼ਾਂ ਦੇ ਅਧਿਕਾਰਾਂ ਦੇ ਚਾਰਟਰ ਦੇ ਅਨੁਸਾਰ ਇਹ ਲੋਕਾਂ ਦਾ ਅਧਿਕਾਰ ਬਣਦਾ ਹੈ ਕਿ ਜੇਕਰ ਕਿਸੇ ਮ੍ਰਿਤਕ ਦੇ ਹਸਪਤਾਲ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਵੀ ਹਸਪਤਾਲ ਵੱਲੋਂ ਲਾਸ਼ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਲੁਧਿਆਣਾ ਤੋਂ ਰਾਜ ਸਭਾ ਮੈਂਬਰ ਦੇ ਰੂਪ ’ਚ ਕਾਰਜਭਾਰ ਸੰਭਾਲਣ ਦੇ ਬਾਅਦ ਤੋਂ ਲਗਾਤਾਰ ਵਧੀਆ ਸਿਹਤ ਸਹੂਲਤਾਂ, ਲੋੜਵੰਦ ਅਤੇ ਗ਼ਰੀਬ ਲੋਕਾਂ ਲਈ ਸਸਤੀਆਂ ਸਿਹਤ ਅਤੇ ਕੈਂਸਰ ਦੇ ਵਿਰੁੱਧ ਖ਼ਾਸ ਤੌਰ ’ਤੇ ਔਰਤਾਂ ਦੇ ਦਰਮਿਆਨ ਜਾਗਰੂਕਤਾ ਪੈਦਾ ਕਰਨ ਦੇ ਮੁੱਦਿਆਂ ਨੂੰ ਚੁੱਕਦਾ ਰਿਹਾ ਹਾਂ।


ਸੰਜੀਵ ਅਰੋੜਾ (ਰਾਜ ਸਭਾ ਮੈਂਬਰ)


author

Harnek Seechewal

Content Editor

Related News