ਮੌਤ ਤੋਂ ਨਹੀਂ ਸਾਹਬ...ਪੜ੍ਹਾਈ ਤੋਂ ਡਰ ਲੱਗਦਾ ਹੈ

01/12/2020 1:52:08 AM

ਡਾ. ਸੁਰੇਸ਼ ਕੁਮਾਰ ਮਿਸ਼ਰਾ ‘ਉਰਤ੍ਰਿਪਤ’

ਉਥੇ ਕਿਤਾਬਾਂ ਖਿੱਲਰੀਆਂ ਸਨ, ਪੜ੍ਹਨ ਵਾਲੀਆਂ ਕਿਤਾਬਾਂ ਫਟੀਆਂ ਪਈਆਂ ਸਨ, ਲਾਇਬ੍ਰੇਰੀ ਵਿਚ ਸੰਨਾਟਾ ਨਹੀਂ, ਰੌਲਾ ਪਿਆ ਹੋਇਆ ਸੀ। ਕਲਮ ਦੀ ਜਗ੍ਹਾ ਸਰੀਆਂ ਨੇ, ਕੰਪਿਊਟਰ ਦੀ ਜਗ੍ਹਾ ਮੋਬਾਇਲਾਂ ਨੇ ਸਾਜ਼ਿਸ਼ ਰਚਣ ਦਾ ਜ਼ਿੰਮਾ ਲਿਆ ਹੋਇਆ ਸੀ। ਵਿਦਿਆਰਥੀ ਨਹੀਂ, ਵਿਦਿਆਰਥੀ ਸੰਘ ਨੇ ਤਾਂਡਵ ਮਚਾਇਆ ਹੋਇਆ ਸੀ। ਮਾਰਨ-ਕੁੱਟਣ ਦਾ ਪਾਠ ਸਮਝਾਉਣ ਵਾਲਿਆਂ ਨੇ ਲਾਠੀਆਂ ਨਾਲ ਰਾਤ ਦੇ ਹਨੇਰੇ ਵਿਚ ਦੇਸ਼ ਦੇ ਉਜਾਲੇ ਨੂੰ ਦਬਾਉਣ ਦਾ ਮਹਾਪਾਪ ਕੀਤਾ ਸੀ। ਹੋਸਟਲ ਦੇ ਕੱਚ ਟੁੱਟ ਕੇ ਚਕਨਾਚੂਰ ਹੋ ਗੲੇ ਸਨ। ਖੂਨ ਨਾਲ ਲੱਥਪਥ ਟਾਇਲਟਸ ਰਾਤ ਦੀ ਆਪ-ਬੀਤੀ ਚੀਕ-ਚੀਕ ਕੇ ਬਿਆਨ ਕਰ ਰਹੇ ਸਨ। ਜਿਸ ਨੂੰ ਚਾਹਿਆ ਉਸ ਨੂੰ, ਜਿਵੇਂ ਚਾਹਿਆ ਉਸੇ ਤਰ੍ਹਾਂ, ਜਿੱਥੇ ਚਾਹਿਆ ਉਥੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਇਸ ਤੋਂ ਪਹਿਲਾਂ ਕਿ ਨਵੇਂ ਸਾਲ ਦੇ ਪਹਿਲੇ ਐਤਵਾਰ ਨੂੰ ਜੇ. ਐੱਨ. ਯੂ. ਦੇ ਵਿਦਿਆਰਥੀ ਕੁਝ ਸਮਝ ਸਕਦੇ, ਮੁਖੌਟਾਧਾਰੀ ਉਨ੍ਹਾਂ ’ਤੇ ਟੁੱਟ ਪਏ। ਇਸ ਵਾਰ ਵੀ ਪੁਲਸ ਜੇ. ਐੱਨ. ਯੂ. ਗੇਟ ਦੇ ਬਾਹਰ ਖੜ੍ਹੀ ਹੋ ਕੇ ਤਮਾਸ਼ਬੀ·ਨ ਬਣੀ ਹੋਈ ਸੀ, ਜਿਵੇਂ ਤਮਾਸ਼ਬੀਨ ਬਣਨ ਦਾ ਠੇਕਾ ਇਨ੍ਹਾਂ ਨੇ ਹੀ ਲਿਆ ਹੋਵੇ। ਜੇ. ਐੱਨ. ਯੂ. ਵਿਚ 3 ਬਦਮਾਸ਼ਾਂ ਨੇ ਗੁੰਡਿਆਂ ਦਾ ਝੁੰਡ ਬੇਕਸੂਰ ਵਿਦਿਆਰਥੀਆਂ ਦਾ ਸ਼ਿਕਾਰ ਕਰਨ ਲਈ ਖੁੱਲ੍ਹਾ ਛੱਡਿਆ ਹੋਇਆ ਸੀ। ਵਿਦਿਆਰਥੀਆਂ ਨਾਲ ਜਾਨਵਰਾਂ ਤੋਂ ਵੀ ਬਦਤਰ ਵਿਵਹਾਰ ਕੀਤਾ ਗਿਆ।

ਵਿੱਿਦਅਾ ਦੇ ਚਾਨਣ ਨੂੰ ਸੰਸਾਰ ਦੀ ਕੋਈ ਵੀ ਸ਼ਕਤੀ ਬੁਝਾ ਨਹੀਂ ਸਕਦੀ

ਸ਼ਾਇਦ ਹੀ ਕੋਈ ਹੋਵੇ, ਜਿਸ ਨੂੰ ਪੜ੍ਹਾਈ ਤੋਂ ਬਹੁਤ ਡਰ ਲੱਗਦਾ ਹੋਵੇ। ਕਹਿੰਦੇ ਹਨ ਸਿੱਖਿਆ ਅਣਗਿਣਤ ਦਿਮਾਗਾਂ ਨੂੰ ਨਾਲੋ-ਨਾਲ ਸੋਚਣ ਲਈ ਮਜਬੂਰ ਕਰਨ ਦੀ ਸਮਰੱਥਾ ਰੱਖਦੀ ਹੈ। ਇਹੀ ਕਾਰਣ ਹੈ ਕਿ ਮੁਖੌਟਾਧਾਰੀਆਂ ਨੇ ਇਸੇ ਪੜ੍ਹਾਈ ਦਾ ਮੂੰਹ ਬੰਦ ਕਰਵਾਉਣ ਲਈ ਲੋਹੇ ਦੀਆਂ ਛੜਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਮੂਰਖਾਂ ਨੂੰ ਕੀ ਪਤਾ ਕਿ ਵਿੱਿਦਆ ਦਾ ਚਾਨਣ ਲੋਹੇ ਦੀਆਂ ਛੜਾਂ ਨਾਲ ਤਾਂ ਕੀ, ਸੰਸਾਰ ਦੀ ਕਿਸੇ ਵੀ ਸ਼ਕਤੀ ਨਾਲ ਬੁਝ ਨਹੀਂ ਸਕਦਾ।

ਆਪਣੇ ਡਰ ਨੂੰ ਲੁਕਾਉਣ ਲਈ ਰਾਸ਼ਟਰੀਅਤਾ, ਦੇਸ਼ਭਗਤੀ ਵਰਗੇ ਭਾਰੀ-ਭਰਕਮ ਸ਼ਬਦਾਂ ਦੀ ਓਟ ਲੈਂਦੇ ਹਨ। ਅਜਿਹੇ ਲੋਕਾਂ ਦਾ ਜੀਵਨ ਦਰਸ਼ਨ ਵੀ ਅਜੀਬ ਹੈ। ਇਨ੍ਹਾਂ ਨੂੰ ਲਾਇਬ੍ਰੇਰੀ ਅੱਤਵਾਦੀ ਕੇਂਦਰ ਅਤੇ ਵਿਦਿਆਰਥੀ ਅੱਤਵਾਦੀ ਲੱਗਦੇ ਹਨ। ਕਿਤਾਬਾਂ ਤਾਂ ਬੰਬ-ਗੋਲੇ ਲੱਗਦੇ ਹਨ। ਵਿਦਿਆਰਥੀ-ਪ੍ਰੋਫੈਸਰ, ਪੜ੍ਹਨਾ-ਪੜ੍ਹਾਉਣਾ ਇਹ ਸਭ ਉਨ੍ਹਾਂ ਲਈ ਮਾਇਨੇ ਨਹੀਂ ਰੱਖਦੇ। ਕਿਤਾਬਾਂ ਪਾੜਨਾ, ਹੱਡੀ ਤੋੜਨਾ, ਗਲੇ ਦਬਾਉਣਾ ਆਮ ਗੱਲ ਹੈ। ਉਹ ਵਿੱਦਿਆ ਨੂੰ ਅਹਿੰਸਾ ਨਾਲ ਦਬਾਉਣ ’ਚ ਵਿਸ਼ਵਾਸ ਰੱਖਦੇ ਹਨ।

ਇਹ ਲੋਕ ਜੇ. ਐੱਨ. ਯੂ. ਦੀ ਸੂਰਤ ਬਦਲਣ ਚੱਲੇ ਸਨ

ਡਰਪੋਕ ਸਿੱਖਿਆ ਦਾ ਜਵਾਬ ਸਿੱਖਿਆ ਨਾਲ ਨਹੀਂ, ਕੁੱਟਮਾਰ ਨਾਲ ਦੇਣ ’ਚ ਯਕੀਨ ਰੱਖਦੇ ਹਨ। ਇਨ੍ਹਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਸਾਹਬ, ਪੜ੍ਹਾਈ ਤੋਂ ਲੱਗਦਾ ਹੈ। ਇਹ ਲੋਕ ਜੇ. ਐੱਨ. ਯੂ. ਦੀ ਸੂਰਤ ਬਦਲਣ ਚੱਲੇ ਸਨ। ਪੜ੍ਹਾਈ ਦੇ ਬਦਲੇ ਕੁੱਟਮਾਰ ਨਾਲ ਕਾਇਆ-ਕਲਪ ਕਰਨਾ ਚਾਹੁੰਦੇ ਸਨ। ਉਪਰੋਂ ਬਹਾਦਰ ਦਿਸਣ ਵਾਲੇ ਲੋਕ, ਅੰਦਰੋਂ ਕਾਇਰ, ਡਰਪੋਕ ਅਤੇ ਬੁਜ਼ਦਿਲ ਹਨ। ਸੱਚ ਦਾ ਸਾਹਮਣਾ ਕਰਨ ਤੋਂ ਡਰਨ ਵਾਲੇ ਇਹ ਲੋਕ ਕਦੇ ਬਹਾਦਰ ਨਹੀਂ ਹੋ ਸਕਦੇ।

ਯੂਨੀਵਰਸਿਟੀ ’ਤੇ ਪੱਥਰ ਸੁੱਟਣ ਵਾਲੇ ਕਿਹੜੇ ਦੁੱਧ ਦੇ ਧੋਤੇ ਹਨ

ਜੋ ਸੀਨਾ ਠੋਕ ਕੇ ਆਪਣੇ ਕੀਤੇ ਨੂੰ ਕੀਤਾ ਨਹੀਂ ਮੰਨਦੇ, ਉਹ ਅੱਤਵਾਦੀ ਨਹੀਂ ਤਾਂ ਹੋਰ ਕੀ ਹਨ? ਸਰਹੱਦ ਪਾਰੋਂ ਦਾਗੇ ਗਏ ਗੋਲੇ ਨਾਲੋਂ ਕਿਤੇ ਵੱਧ ਘਾਤਕ ਯੂਨੀਵਰਸਿਟੀਆਂ ਵਿਚ ਸੁੱਟੇ ਗਏ ਪੱਥਰ ਸਨ। ਦੇਸ਼ ਦੇ ਵਿਰੁੱਧ ਕੰਮ ਕਰਨ ਵਾਲਾ ਜੇਕਰ ਅੱਤਵਾਦੀ ਹੈ, ਤਾਂ ਯੂਨੀਵਰਸਿਟੀ ’ਤੇ ਪੱਥਰ ਸੁੱਟਣ ਵਾਲੇ ਕਿਹੜੇ ਦੁੱਧ ਦੇ ਧੋਤੇ ਹਨ। ਯੂਨੀਵਰਸਿਟੀਆਂ ਦੇਸ਼ ਦਾ ਨਿਰਮਾਣ ਕਰਦੀਆਂ ਹਨ। ਅਜਿਹੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦਾ ਮਾਰਨਾ-ਕੁੱਟਣਾ ਅੱਤਵਾਦੀ ਕਿਰਿਆ-ਕਲਾਪ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਦੀ ਬੇਰਹਿਮੀ ਦਾ ਪਤਾ ਵਿਦਿਆਰਥੀਆਂ ਨੂੰ ਕੁੱਟਣ ਦੇ ਢੰਗ ਤੋਂ ਲੱਗਦਾ ਹੈ। ਕਿਸੇ ਨੇ ਅੱਖ ਦੀ ਰੌਸ਼ਨੀ ਗੁਆਈ, ਕਿਸੇ ਨੇ ਸੁਣਨ ਦੀ ਸ਼ਕਤੀ, ਕਿਸੇ ਨੇ ਬੋਲਣ ਦੀ, ਕਿਸੇ ਨੇ ਚੱਲਣ ਦੀ, ਤਾਂ ਕਿਸੇ ਨੇ ਹਿੱਲਣ ਦੀ ਸ਼ਕਤੀ। ਨਾਦਾਨ ਮੂਰਖ ਇਹ ਭੁੱਲ ਬੈਠੇ ਕਿ ਵਿਦਿਆਰਥੀ ਅਜੇ ਵੀ ਸੋਚਣ ਦੀ ਸ਼ਕਤੀ ਰੱਖਦੇ ਹਨ।

ਗੁੰਡਾਗਰਦੀ ਕਰਨ ਵਾਲੇ ਦੀ ਸੰਸਕ੍ਰਿਤੀ ਹੈ ‘ਸਰੀਆ ਸੰਸਕ੍ਰਿਤੀ’

ਲੁਕ ਕੇ ਗੁੰਡਾਗਰਦੀ ਕਰਨ ਵਾਲਿਆਂ ਦੀ ਸੰਸਕ੍ਰਿਤੀ ਹੈ–‘ਸਰੀਆ ਸੰਸਕ੍ਰਿਤੀ’। ਵ੍ਹਟਸਐਪ ’ਤੇ ਸਾਥੀ ਗੁੰਡਿਆਂ ਦੇ ਝੁੰਡਾਂ ਨੂੰ ਜੇ. ਐੱਨ. ਯੂ. ਵਿਚ ਭੇਜਣ ਲਈ ਆਪਣੀ ਪੁਲਸ, ਆਪਣੀ ਸਰਕਾਰ, ਆਪਣਾ ਵਾਈਸ ਚਾਂਸਲਰ ਦੱਸ ਕੇ ਪ੍ਰੇਰਿਤ ਕਰਨਾ, ਇਹ ਬੁਜ਼ਦਿਲ ਸੰਸਕ੍ਰਿਤੀ ਨਹੀਂ ਤਾਂ ਹੋਰ ਕੀ ਹੈ? ਬਾਅਦ ਵਿਚ ਫੜੇ ਜਾਣ ਅਤੇ ਮੁਖੌਟੇ ਪਛਾਣੇ ਜਾਣ ਦਾ ਡਰ ਵੀ ਨਹੀਂ ਸੀ। ਇਹ ਸਾਡੀ ਸੰਸਕ੍ਰਿਤੀ ਸਨਾਤਨ ਧਰਮ ’ਤੇ ਹਮਲਾ ਨਹੀਂ ਤਾਂ ਹੋਰ ਕੀ ਹੈ? ਭਵਿੱਖ ਦੀ ਪੀੜ੍ਹੀ ਲਈ ਯੂਨੀਵਰਸਿਟੀਆਂ ਭਾਰਤੀ ਰਿਜ਼ਰਵ ਬੈਂਕ ਹੀ ਹਨ। ਅਜਿਹੇ ਬੈਂਕ ਵਿਚ ਡਕੈਤੀ ਲਈ ਮੁਖੌਟਾਧਾਰੀਆਂ ਨੇ ਲਾਠੀ ਦੇ ਬਲ ’ਤੇ ਆਪਣਾ ਦਮਖਮ ਦਿਖਾਇਆ। ਹੁਣ ਹਮਲਾ ਕਰਨ ਵਾਲੇ ਮੁਖੌਟਾਧਾਰੀਆਂ ਦੀ ਪਛਾਣ ਹੌਲੀ-ਹੌਲੀ ਸਾਫ ਹੋ ਰਹੀ ਹੈ। ਇਸੇ ਲਈ ਕੁਝ ਲੋਕ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਲੰਘ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਲਈ ਅੱਗੇ ਆ ਰਹੇ ਹਨ। ਜੇਕਰ ਇਸ ’ਤੇ ਸਖਤ ਕਦਮ ਨਹੀਂ ਚੁੱਕੇ ਗਏ ਤਾਂ ਇਹ ਘਟਨਾ ਬੀਮਾਰੀ ਬਣ ਕੇ ਪਤਾ ਨਹੀਂ ਹੋਰ ਕਿੰਨੀਆਂ ਜੇ. ਐੱਨ. ਯੂ. ਵਰਗੀਆਂ ਯੂਨੀਵਰਸਿਟੀਆਂ ਤਕ ਫੈਲੇਗੀ।

ਅਜਿਹੀਆਂ ਘਟਨਾਵਾਂ ਦਾ ਖੰਡਨ ਕਰਨ ਦੀ ਬਜਾਏ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਨੂੰ ‘ਲਾਈਕ’ ਕਰਨਾ ਸ਼ਾਸਕ ਵਰਗ ਦੀ ਮੌਨ ਸਵੀਕ੍ਰਿਤੀ ਨਹੀਂ ਤਾਂ ਹੋਰ ਕੀ ਹੈ? ਚੁੱਪ ਅਤਿਅੰਤ ਭਿਆਨਕ ਹੁੰਦੀ ਹੈ। ਯੂਨੀਵਰਸਿਟੀ ਨੂੰ ਲੜਾਈ ਦਾ ਸਥਾਨ ਬਣਾਉਣ ਵਾਲੇ ਬੁੱਧੀਜੀਵੀਆਂ ਲਈ ਸੰਵਿਧਾਨ ਦਾ ਹੋਣਾ ਜਾਂ ਨਾ ਹੋਣਾ, ਇਕੋ ਜਿਹਾ ਹੈ। ਇਹ ਘਟਨਾ ‘ਨਿਰਭਯਾ’, ‘ਦਿਸ਼ਾ’ ਤੋਂ ਵੀ ਭਿਆਨਕ ਹੈ।

jaijaihindi@gmail.com


Bharat Thapa

Content Editor

Related News