ਭਾਰਤ ਦੀ ਪਰਿਵਾਰ ਨਿਯੋਜਨ ਯਾਤਰਾ : ਸਾਡੇ ਫੈਸਲਾਕੁੰਨ ਪਲ ਅਤੇ ਚੁਣੌਤੀਆਂ

Friday, Jul 12, 2024 - 05:17 PM (IST)

ਭਾਰਤ ਦੀ ਪਰਿਵਾਰ ਨਿਯੋਜਨ ਯਾਤਰਾ : ਸਾਡੇ ਫੈਸਲਾਕੁੰਨ ਪਲ ਅਤੇ ਚੁਣੌਤੀਆਂ

ਇਸ ਵਿਸ਼ਵ ਮਰਦਮਸ਼ੁਮਾਰੀ ਦਿਵਸ ਦੇ ਮੌਕੇ ’ਤੇ ਅਸੀਂ ਪਰਿਵਾਰ ਨਿਯੋਜਨ ਦੇ ਖੇਤਰ ’ਚ ਭਾਰਤ ਦੀ ਗੈਰ-ਭਰੋਸੇਯੋਗ ਯਾਤਰਾ ’ਤੇ ਗੌਰ ਕਰਦੇ ਹਾਂ। ਅਸੀਂ ਆਪਣੀਆਂ ਸਫਲਤਾਵਾਂ ਦਾ ਜਸ਼ਨ ਮਨਾਉਂਦੇ ਹਾਂ, ਆਸਾਂ ਨਾਲ ਭਰੇ ਭਵਿੱਖ ਦੀ ਉਮੀਦ ਕਰਦੇ ਹਾਂ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ।

ਭਾਰਤ ਦੀ ਅਗਵਾਈ ਅਤੇ ਤਰੱਕੀ : ਜਿਵੇਂ ਕਿ ਮਈ 2024 ਵਿਚ ਸੰਯੁਕਤ ਰਾਸ਼ਟਰ ਦੀ ਜਨਸੰਖਿਆ ਵਿਕਾਸ ਬਾਰੇ ਅੰਤਰਰਾਸ਼ਟਰੀ ਕਾਨਫਰੰਸ (ਆਈ. ਸੀ. ਪੀ. ਡੀ.) ਦੀ 30ਵੀਂ ਕਾਨਫਰੰਸ ਵਿਚ ਮਤਾ ਪ੍ਰਗਟ ਕੀਤਾ ਗਿਆ ਹੈ, ਭਾਰਤ ਨੇ ਨਾ ਸਿਰਫ਼ ਆਈ. ਸੀ. ਪੀ. ਡੀ. ਏਜੰਡੇ ਨੂੰ ਮਜ਼ਬੂਤੀ ਨਾਲ ਅਗਵਾਈ ਪ੍ਰਦਾਨ ਕੀਤੀ ਹੈ ਸਗੋਂ ਬਿਹਤਰ ਪਰਿਵਾਰ ਨਿਯੋਜਨ ਸੇਵਾਵਾਂ ਅਤੇ ਨਾਟਕੀ ਢੰਗ ਨਾਲ ਸਿਹਤ ਸਬੰਧੀ ਬਿਹਤਰ ਨਤੀਜਿਆਂ, ਖਾਸ ਤੌਰ ’ਤੇ ਮਾਤਾਵਾਂ ਦੀ ਸਿਹਤ ਅਤੇ ਬਾਲ ਸਿਹਤ ਦੇ ਖੇਤਰ ਵਿਚ ਸੁਧਾਰਾਂ ਜ਼ਰੀਏ ਜ਼ਮੀਨੀ ਪੱਧਰ ’ਤੇ ਜ਼ਬਰਦਸਤ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ ਹੈ।

ਮਰਦਮਸ਼ੁਮਾਰੀ ਤਬਦੀਲੀਆਂ ਪ੍ਰਤੀ ਰਵੱਈਆ : ਭਾਰਤ ਵਿਚ ਮਿਲੇਨੀਅਲ ਮਹਿਲਾਵਾਂ ਛੋਟੇ ਪਰਿਵਾਰਾਂ ਨੂੰ ਤਰਜੀਹ ਦੇ ਰਹੀਆਂ ਹਨ ਅਤੇ ਅਜਿਹੇ ਪਰਿਵਾਰਾਂ ਦੇ ਔਸਤਨ ਦੋ ਬੱਚੇ ਹੁੰਦੇ ਹਨ। ਇਹ ਰੁਝਾਨ ਪਿਛਲੇ ਦਹਾਕੇ ਵਿਚ ਇਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ, ਜਿਸ ਦੌਰਾਨ ਪ੍ਰਜਨਨ ਉਮਰ (15 ਤੋਂ 49 ਸਾਲ) ਦੀਆਂ ਅੱਧੇ ਤੋਂ ਵੱਧ (57 ਫੀਸਦੀ) ਮਹਿਲਾਵਾਂ ਨੇ ਆਧੁਨਿਕ ਗਰਭ ਨਿਰੋਧਕ ਦੀ ਸਰਗਰਮੀ ਨਾਲ ਵਰਤੋਂ ਕੀਤੀ ਹੈ।

ਗਰਭ ਨਿਰੋਧਕ ਦੀ ਇਹ ਵਿਆਪਕ ਵਰਤੋਂ ਭਾਰਤ ਦੇ ਪਰਿਵਾਰ ਨਿਯੋਜਨ ਪ੍ਰੋਗਰਾਮ ਦੀ ਸਫਲਤਾ ਨੂੰ ਉਜਾਗਰ ਕਰਦੀ ਹੈ। ਹਾਲਾਂਕਿ, ਪਰਿਵਾਰ ਨਿਯੋਜਨ ਦਾ ਉਦੇਸ਼ ਸਿਰਫ਼ ਗਰਭ ਨਿਰੋਧਕਾਂ ਤੋਂ ਕਿਤੇ ਵੱਧ ਕੇ ਹੈ; ਇਹ ਮਹਿਲਾਵਾਂ, ਪਰਿਵਾਰਾਂ ਅਤੇ ਭਾਈਚਾਰਿਆਂ ਦੀ ਸਿਹਤ ਅਤੇ ਤੰਦਰੁਸਤੀ ਦਾ ਅਭਿੰਨ ਅੰਗ ਹੈ। ਇਹ ਮਹਿਲਾਵਾਂ, ਲੜਕੀਆਂ ਅਤੇ ਨੌਜਵਾਨਾਂ ਨੂੰ ਅਧਿਕਾਰ ਅਤੇ ਬਦਲ ਪ੍ਰਦਾਨ ਕਰਕੇ ਮਜ਼ਬੂਤ ਕਰਦਾ ਹੈ।

10-24 ਸਾਲ ਦੀ ਉਮਰ ਦੇ 369 ਮਿਲੀਅਨ ਨੌਜਵਾਨਾਂ ਦੇ ਨਾਲ, ਭਾਰਤ ਇਕ ਪਰਿਵਰਤਨਸ਼ੀਲ ਆਬਾਦੀ ਤਬਦੀਲੀ ਵਿਚੋਂ ਗੁਜ਼ਰ ਰਿਹਾ ਹੈ, ਇਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤਿਆਰ ਹੈ।

ਇਸ ਤੋਂ ਇਲਾਵਾ ਪਿਛਲੇ ਕੁਝ ਦਹਾਕਿਆਂ ’ਚ ਇਸ ਪ੍ਰੋਗਰਾਮ ’ਚ ਕਾਫੀ ਵਿਕਾਸ ਹੋਇਆ ਹੈ ਅਤੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਨੂੰ ਅਪਣਾਇਆ ਗਿਆ ਹੈ, ਜਿਸ ’ਚ ਕਲੀਨਿਕ-ਆਧਾਰਿਤ ਤੋਂ ਲੈ ਕੇ ਟੀਚਾ-ਓਰੀਐਂਟਿਡ ਤਰੀਕੇ ਅਤੇ ਹੁਣ ਪਰਿਵਾਰ ਨਿਯੋਜਨ ਬਦਲਾਂ ਨੂੰ ਸਵੈ-ਇੱਛੁਕ ਰੂਪ ਨਾਲ ਅਪਣਾਉਣਾ ਸ਼ਾਮਲ ਹੈ। ਇਹ ਬਦਲਾਅ ਆਬਾਦੀ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨੀਤੀਆਂ ਨੂੰ ਢਾਲਣ ਦੀ ਪ੍ਰਤੀਨਿਧਤਾ ਕਰਦਾ ਹੈ।

ਕਿਸੇ ਦੇਸ਼ ਦੀ ਤਰੱਕੀ ਅਤੇ ਵਿਕਾਸ ਆਬਾਦੀ ਦੇ ਦਿਸਹਿੱਦਿਆਂ ਨਾਲ ਜੁੜਿਆ ਹੋਇਆ ਹੈ। ਭਾਰਤ ਪਹਿਲਾਂ ਹੀ ਰਾਸ਼ਟਰੀ ਪੱਧਰ ’ਤੇ ਜਣੇਪਾ ਸਮਰੱਥਾ ਦੇ ਪ੍ਰਤੀਸਥਾਪਨ ਪੱਧਰ ’ਤੇ (ਟੀ. ਐੱਫ. ਆਰ. 2.0) ਨੂੰ ਪ੍ਰਾਪਤ ਕਰ ਚੁੱਕਾ ਹੈ। ਐੱਨ. ਐੱਫ. ਐੱਚ. ਐੱਸ. -5 (2019-21) 31 ਸੂਬੇ/ ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਹੀ ਪ੍ਰਾਪਤੀ ਹਾਸਲ ਕਰ ਚੁੱਕੇ ਹਨ, ਜੋ ਇਸਦੀ ਯਾਤਰਾ ਦੀ ਸਫਲਤਾ ਦੀ ਕਹਾਣੀ ਹੈ।

ਭਾਰਤੀ ਸੂਬਿਆਂ ਦੀ ਮਰਦਮਸ਼ੁਮਾਰੀ ਵੰਨ-ਸੁਵੰਨਤਾ ਦੁਨੀਆ ਵਿਚ ਅਨੋਖੀ ਹੈ ਅਤੇ ਪਰਿਵਾਰ ਨਿਯੋਜਨ ਦੀਆਂ ਰਣਨੀਤੀਆਂ ਨੂੰ ਇਸ ਦੇ ਅਨੁਸਾਰ ਹੀ ਢਾਲਿਆ ਗਿਆ ਹੈ। ਸੁਲੱਭ ਗਰਭ ਨਿਰੋਧਕ ਬਦਲਾਂ ਦੀ ਹੱਦ ਨੂੰ ਵਿਆਪਕ ਬਣਾਉਣ ਦੇ ਨਾਲ-ਨਾਲ, ਇਹ ਰਣਨੀਤੀ ਵਿਆਹ ਦੀ ਉਮਰ, ਪਹਿਲੇ ਜਨਮ ਦੀ ਉਮਰ ਅਤੇ ਲੜਕੀਆਂ ਦੀ ਸਿੱਖਿਆ ਪ੍ਰਾਪਤੀ ਵਰਗੇ ਸਮਾਜਿਕ ਮੁੱਦਿਆਂ ’ਤੇ ਵੀ ਮਹੱਤਵਪੂਰਨ ਤੌਰ ’ਤੇ ਵਿਚਾਰ ਕਰਦੀ ਹੈ। ਇਹ ਕਾਰਕ ਪਰਿਵਾਰ ਨਿਯੋਜਨ ਲਈ ਇਕ ਸਮੁੱਚਾ ਨਜ਼ਰੀਆ ਬਣਾਉਣ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਜੋ ਰਾਸ਼ਟਰ ਦੀਆਂ ਵੰਨ-ਸੁਵੰਨੀਆਂ ਲੋੜਾਂ ਨੂੰ ਪੂਰਾ ਕਰਦਾ ਹੈ।

ਭਾਰਤ ਸਰਕਾਰ ਦੇ ਪ੍ਰਮੁੱਖ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਵਿਚੋਂ ਇਕ, ਮਿਸ਼ਨ ਪਰਿਵਾਰ ਵਿਕਾਸ ਨੂੰ 2016 ’ਚ 7 ਸੂਬਿਆਂ (ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਅਸਾਮ) ਦੇ ਉੱਚ ਜਣੇਪਾ ਦਰ ਵਾਲੇ 146 ਜ਼ਿਲਿਆਂ ਵਿਚ ਗਰਭ ਨਿਰੋਧਕ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਸ਼ੁਰੂ ਕੀਤਾ ਗਿਆ ਸੀ।

ਇਹ ਵਿਆਪਕ ਮੁਹਿੰਮਾਂ ਰਾਹੀਂ ਪਰਿਵਾਰ ਨਿਯੋਜਨ ਸੇਵਾਵਾਂ ਵਿਚ ਇਕ ਪਰਿਵਰਤਨਕਾਰੀ ਨਜ਼ਰੀਏ ’ਤੇ ਆਧਾਰਿਤ ਸੀ। ਇਸ ਦੇ ਤਹਿਤ ਸਾਰਥੀ ਵਾਹਨਾਂ (ਵਾਹਨ ਰਾਹੀਂ ਜਾਗਰੂਕਤਾ) ਦੀ ਵਰਤੋਂ ਕਰਕੇ ਮੁਟਿਆਰਾਂ ਲਈ ਗਰਭ ਨਿਰੋਧਕ ਤੱਕ ਪਹੁੰਚ ਕਰਨ ਲਈ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨ ਲਈ ਸੱਸ-ਨੂੰਹ ਸੰਮੇਲਨਾਂ ਅਤੇ ਨਵੇਂ ਵਿਆਹੇ ਜੋੜਿਆਂ ਨੂੰ ਪਰਿਵਾਰ ਨਿਯੋਜਨ ਅਤੇ ਜ਼ਿੰਮੇਵਾਰ ਮਾਪਿਆਂ ਦੀਆਂ ਰਵਾਇਤਾਂ ਬਾਰੇ ਸੰਵੇਦਨਸ਼ੀਲ ਬਣਾਉਣ ਲਈ ਨਵੀਂ ਪਹਿਲ ਕਿੱਟ ਮੁਹੱਈਆ ਕਰਨ ਵਰਗੇ ਵੱਖ-ਵੱਖ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਆਧੁਨਿਕ ਗਰਭ ਨਿਰੋਧਕ ਦੀ ਵਰਤੋਂ ਵਿਚ ਮਹੱਤਵਪੂਰਨ ਸੁਧਾਰ ਹੋਇਆ ਹੈ ਅਤੇ ਪ੍ਰੋਗਰਾਮ ’ਚ ਸ਼ਾਮਲ ਜ਼ਿਲਿਆਂ ਵਿਚ ਇਸ ਦੀ ਵਰਤੋਂ ’ਚ ਤੇਜ਼ੀ ਦੇਖੀ ਗਈ ਜੋ ਐੱਮ. ਪੀ. ਵੀ. ਪ੍ਰੋਗਰਾਮਾਂ ਦੇ ਹਾਂਪੱਖੀ ਪ੍ਰਭਾਵ ਨੂੰ ਦਰਸਾਉਂਦਾ ਹੈ। ਐੱਮ. ਪੀ. ਵੀ. ਜ਼ਿਲਿਆਂ ਵਿਚ ਆਧੁਨਿਕ ਗਰਭ ਨਿਰੋਧਕ ਦੀ ਵਰਤੋਂ ਵਿਚ ਹੋਏ ਇਨ੍ਹਾਂ ਬਿਹਤਰ ਨਤੀਜਿਆਂ ਦੇ ਕਾਰਨ ਸਰਕਾਰ ਨੇ 2021 ਵਿਚ 7 ਸੂਬਿਆਂ ਦੇ ਸਾਰੇ ਜ਼ਿਲਿਆਂ ਅਤੇ 6 ਉੱਤਰ-ਪੂਰਬੀ ਸੂਬਿਆਂ ਵਿਚ ਇਸ ਪ੍ਰੋਗਰਾਮ ਦਾ ਵਿਸਥਾਰ ਕਰਨ ਦਾ ਫੈਸਲਾ ਲਿਆ।

ਸਾਡੇ ਪਰਿਵਾਰ ਨਿਯੋਜਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਹਿੱਤਧਾਰਕਾਂ ਦੇ ਸਹਿਯੋਗ ਅਤੇ ਸਮਰਪਣ ਦੀ ਲੋੜ ਹੈ। ਗਰਭ ਨਿਰੋਧਕ ਤਰੀਕਿਆਂ ਦਾ ਦਾਇਰਾ ਵਧਾ ਕੇ ਸਾਡੇ ਨੌਜਵਾਨਾਂ ਦੀ ਜਣੇਪਾ ਸਿਹਤ ਨੂੰ ਪਹਿਲ ਦੇਣੀ ਜ਼ਰੂਰੀ ਹੈ।

ਅਸੀਂ ਇਕ ਅਜਿਹੇ ਭਵਿੱਖ ਲਈ ਯਤਨ ਕਰੀਏ ਜਿੱਥੇ ਸਾਡਾ ਮਰਦਮਸ਼ੁਮਾਰੀ ਲਾਭਅੰਸ਼ ਪੂਰੀ ਤਰ੍ਹਾਂ ਸਾਕਾਰ ਹੋਵੇ, ਜਿੱਥੇ ਹਰ ਨਾਗਰਿਕ ਦੀ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ ਅਤੇ ਜਿੱਥੇ ਸਾਡੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਆਧਾਰ ਹੋਵੇ।

ਜਗਤ ਪ੍ਰਕਾਸ਼ ਨੱਢਾ (ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ)


author

Rakesh

Content Editor

Related News