ਇਸਰਾਈਲ-ਯੂ.ਏ.ਈ. ਸਮਝੌਤਾ ਬੇਂਜਾਮਿਨ ਨੇਤਨਯਾਹੂ ਦੀ ਭਾਰੀ ਜਿੱਤ

08/17/2020 2:46:59 AM

ਇਸਰਾਈਲ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਦਰਮਿਆਨ ਵੀਰਵਾਰ ਨੂੰ ਐਲਾਨੇ ਕੂਟਨੀਤਿਕ ਸਮਝੌਤੇ ਨੂੰ ਕਿਸੇ ਵੀ ਨਜ਼ਰੀਏ’ਚ ਦੇਖੀਏ (ਯਕੀਨਨ ਤੌਰ ’ਤੇ ਇਸ ਦੇ ਕਈ ਸਮਰਥਕ ਅਤੇ ਕਈ ਵਿਰੋਧੀ ਹੋਣਗੇ), ਇਸਰਾਈਲ ਹੀ ਨਹੀਂ, ਇਸ ’ਚ ਸਭ ਤੋਂ ਵੱਡੇ ਵਿਜੇਤਾ ਨਜ਼ਰ ਆਉਂਦੇ ਹਨ ਇਸ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ, ਜਿਨ੍ਹਾਂ ਦੀ ਵੀ ਇਹ ਭਾਰੀ ਜਿੱਤ ਹੈ। ਹਾਲਾਂਕਿ ਇਹ ਇਸਰਾਈਲ ਅਤੇ ਇਕ ਖੇਤਰੀ ਅਰਬ ਦੇਸ਼ ਦੇ ਦਰਮਿਆਨ ਸਿਰਫ ਤੀਸਰਾ ਅਤੇ ਇਕ ਖਾੜੀ ਦੇਸ਼ ਦੁਆਰਾ ਪਹਿਲਾ ਸਮਝੌਤਾ ਹੈ। ਬਦਲੇ ’ਚ, ਇਸਰਾਈਲ ਨੇ ਵੈਸਟ ਬੈਂਕ ਦੀ ਬਸਤੀਆਂ ’ਤੇ ਕਬਜ਼ਾ ਕਰਨ ਦੀਆਂ ਆਪਣੀ ਯੋਜਨਾਵਾਂ ਨੂੰ ਰੱਦ ਕਰਨ ਦੇ ਲਈ ਸਹਿਮਤੀ ਪ੍ਰਗਟ ਕੀਤੀ ਜਿਵੇਂ ਕਿ ਇਨ੍ਹਾਂ ਗਰਮੀਆਂ ’ਚ ਵਾਰ-ਵਾਰ ‘ਅਨੈਕਸ’ ਕਰਨ ਦੀ ਗੱਲ ਚੱਲ ਰਹੀ ਸੀ। ਹਾਲਾਂਕਿ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹ ਅਜੇ ਵੀ ਭਵਿੱਖ ’ਚ ਅਨੈਕਸੇਸ਼ਨ ਦੇ ਲਈ ਪ੍ਰਤੀਬੱਧ ਹਨ, ਪਰ ਇਸ ਦੀ ਸੰਭਾਵਨਾ ਅਸਲ ’ਚ ਬਹੁਤ ਘੱਟ ਹੋ ਗਈ ਹੈ।

ਹਾਲ ਹੀ ਦੇ ਹਫਤਿਆਂ ’ਚ, ਕੋੋਰੋਨਾ ਵਾਇਰਸ ਦੇ ਮਾਮਲਿਆਂ ’ਚ ਫਾਲਤੂ ਖਰਚੇ ਦੇ ਸਿੱਧੇ ਅਨੁਪਾਤ ’ਚ ਅਤੇ ਇਕ ਹੋਰ ਸਖਤ ਦੂਜੀ ਲਹਿਰ ਦੇ ਦੌਰਾਨ ਬੇਰੁਜ਼ਗਾਰੀ ਦੀ ਗਿਣਤੀ ’ਚ ਵਾਧੇ ਦੇ ਕਾਰਣ ਹਾਲ ਦੇ ਇਕ ਸਰਵੇਕਣ ’ਚ ਸੰਕੇਤ ਦਿੱਤਾ ਗਿਆ ਕਿ ਇਸਰਾਈਲੀ ਜਨਤਾ ਦੇ ਸਿਰਫ 4 ਫੀਸਦੀ ਨੇ ਵੈਸਟ ਬੈਂਕ ਦੀਆਂ ਬਸਤੀਆਂ ਨੂੰ ਪਹਿਲ ਦੇ ਰੂਪ ’ਚ ਦੇਖਿਆ, 69 ਫੀਸਦੀ ਦੇ ਉਲਟ, ਜਿਸ ਨੇ ਅਰਥਵਿਵਸਥਾ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ। ਇਕ ਪਾਸੇ ਇਸਰਾਈਲ ਚੋਣ ਦੀ ਵਧਦੀ ਸੰਭਾਵਨਾ ਅਤੇ ਨੇਤਨਯਾਹੂ ਦੀ ਪੋਲ ਗਿਣਤੀ ’ਚ ਗਿਰਾਵਟ ਦੇ ਦਰਮਿਆਨ ਇਕ ਗੁਆਂਢੀ ਅਰਬ ਦੇਸ਼ ਦੇ ਨਾਲ ਸ਼ਾਂਤੀ ਸਮਝੌਤਾ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਦੇਰੀ ਲਈ ਮਹੱਤਵਪੂਰਨ ਰੂੂਪ ’ਚ ਇਸਰਾਈਲ ਪ੍ਰਧਾਨਮੰਤਰੀ ਕੰਮ ਆਏਗਾ।

ਇਕ ਪ੍ਰਾਇਮ ਨਿਊਜ਼ ਕਾਨਫਰੈਂਸ ’ਚ ਬੋਲਦੇ ਹੋਏ, ਬੜੇ ਖੁਸ਼ ਲਗ ਰਹੇ ਨੇਤਨਯਾਹੂ ਨੇ ਇਸ ਨੂੰ ‘ਇਤਿਹਾਸਕ ਸ਼ਾਮ’ ਦੱਸਦੇ ਹੋਏ ਕਿਹਾ,‘‘ਇਹ ਅਰਬ ਜਗਤ ਦੇ ਨਾਲ ਇਸਰਾਈਲ ਦੇ ਸਬੰਧਾਂ ’ਚ ਇਕ ਨਵਾਂ ਯੁਗ ਖੋਲ੍ਹੇਗਾ।’’ ਨੇਤਨਯਾਹੂ ਦੇ ਦੋਵਾਂ ਦੇਸ਼ਾਂ ਦਾ ਵਧਦੀਆਂ ਵਿਸ਼ਵ ਸ਼ਕਤੀਆਂ ਦੇ ਰੂਪ ’ਚ ਵਰਨਣ ਕੀਤਾ, ਜੋ ਰੇਗਿਸਤਾਨ ਨੂੰ ਖਿੜਦੀ ਹੋਈ ਭੂਮੀ ’ਚ ਬਦਲਣਗੇ। ਨੇਤਨਯਾਹੂ ਨੇ ਨਵੇਂ ਸੌਦੇ ਨੂੰ ‘ਸ਼ਾਂਤੀ ਦੇ ਲਈ ਸ਼ਾਂਤੀ’ ਕਰਾਰ ਦਿੱਤਾ। ਦੂਜੇ ਪਾਸੇ, ਸੰਯੁਕਤ ਅਰਬ ਅਮਿਰਾਤ ਦੇ ਅਸਲ ਸ਼ਾਸਕ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਨੇ ਟਵੀਟ ਕਰਦੇ ਹੋਏ ਕਿਹਾ, ‘‘ਫਿਲਸਤੀਨੀ ਖੇਤਰਾਂ ’ਚ ਇਸਰਾਈਲ ਨੂੰ ਅੱਗੇ ਵਧਣ ਤੋਂ ਰੋਕਣ ਲਈ ਇਕ ਸਮਝੌਤਾ ਕੀਤਾ ਗਿਆ ਸੀ। ਯੂ.ਏ.ਈ. ਅਤੇ ਇਸਰਾਈਲ ਨੇ ਵੀ ਦਵੀਪੱਖੀ ਸਬੰਧ ਸਥਾਪਤ ਕਰਨ ਦੀ ਦਿਸ਼ਾ ’ਚ ਸਹਿਯੋਗ ਅਤੇ ਇਕ ਰੋਡਮੈਪ ਬਣਾਉਣ ’ਚ ਸਹਿਮਤੀ ਜਤਾਈ ਹੈ।’’

ਵਾਸ਼ਿੰਗਟਨ ’ਚ ਅਮੀਰਾਤ ਦੇ ਰਾਜਦੂਤ ਯੂਸਫ ਅਲ - ਓਤਿਬਾ ਦਾ ਪਹਿਲਾ ਕਦਮ ਇਸ ਕੂਟਨੀਤਕ ਸਫਲਤਾ ਦਾ ਮੀਲ ਪੱਥਰ ਬਣਿਆ। ਫਿਲਸਤੀਨੀ ਅਧਿਕਾਰੀਆਂ ਵੱਲੋਂ ਅਨੁਲਗਨਕ (ਅਨੈਕਸਚਰ) ਨੂੰ ਇਕ ਸੰਭਾਵਤ ਖਤਰੇ ਦੇ ਰੂਪ ’ਚ ਦੇਖਿਆ ਗਿਆ ਸੀ, ਫਿਰ ਵੀ ਵੈਸਟ ਬੈਂਕ ’ਚ ਕੋਈ ਖੁਸ਼ ਨਹੀਂ ਹੋਈ। ਫਿਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਐਲਾਨ ਤੋਂ ਸਪੱਸ਼ਟਤੌਰ ’ਤੇ ਹੈਰਾਨ ਹੋ ਕੇ ਅਧਿਕਾਰਕ ਪ੍ਰਤੀਕਿਰਿਆ ਦੇ ਲੀਡਰਸ਼ਿਪ ਦੀ ਇਕ ਐੰਰਜੰਸੀ ਬੈਠਕ ਸੱਦੀ। ਨਿਸ਼ਿਚਤ ਤੌਰ ’ਤੇ ਅਰਬ ਅਮੀਰਤਾ ਨੂੰ ਬਦਲੇ ’ਚ ਬਹੁਤ ਕੁਝ ਮਿਲੇਗਾ। ਸੌਦੇਬਾਜ਼ੀ ’ਚ ਇਹ ਅਰਬ ਦੁਨੀਆ ’ਚ ਅਗਵਾਈ ਦੀ ਸਥਿਤੀ ਅਤੇ ਭੂਗੌਲਿਕ ਰਾਜਨੀਤੀ ’ਚ ਇਸ ਦੀ ਭੂਮਿਕਾ ਨੂੰ ਅਰਬ ਦੁਨੀਆ ’ਚ ਮਜ਼ਬੂਤ ਕਰਦਾ ਹੈ।

ਊਰਜਾ, ਡਾਕਟਰੀ, ਤਕਨਾਲੋਜੀ ਅਤੇ ਫੌਜੀ ਉਦਯੋਗ ਜਿਹੇ ਖੇਤਰਾਂ ’ਚ ਹੁੰਗਾਰਾ ਅਤੇ ਰਸਮੀ ਦੋਪੱਖੀ ਸਹਿਯੋਗ ਵੀ ਦੋਵਾਂ ਲਈ ਵੱਡੇ ਲਾਭ ਦਾ ਸੌਦਾ ਹੋਵੇਗਾ। ਪਹਿਲਾਂ ਤੋਂ ਹੀ ਮਹੱਤਵਪੂਰਨ ਅਤੇ ਉਧਮਸ਼ੀਲ, ਦੋਵਾਂ ਸਮਾਜਾਂ ਨੂੰ ਰਾਜਨੀਤਕ ਦੀ ਚਿੰਤਾ ਕੀਤੇ ਬਿਨਾਂ ਟੀਮ-ਅਪ ਕਰਨ ਦਾ ਮੌਕਾ ਮਿਲੇਗਾ। ਅਮਰੀਕੀ ਰਾਸ਼ਟਰਪਚੀ ਡੋਨਾਲ਼ ਟਰੰਪ , ਜੋ ਦਾਅਵਾ ਕਰਦੇ ਹਨ ਕਿ ਇਸ ਸੌਦੇ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ, ਅਸਲ ’ਚ ਇਸ ਇਤਿਹਾਸਕ ਸਫਲਤਾ ਦੇ ਲਈ ਵਧਾਈ ਦੇ ਪਾਤਰ ਹਨ। ਉਨ੍ਹਾਂ ਦੇ ਪ੍ਰਸ਼ਾਸਨ ਦੀ ਵਿਚੋਲਗੀ ਦੀ ਭੂਮਿਕਾ ਜ਼ਰੂਰੀ ਸੀ। ਨਿਸ਼ਚਿਤ ਤੌਰ ’ਤੇ ਉਹ ਨਵੰਬਰ ਚੱਕ, ਜਦੋਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਹਨ, ਮਧ-ਪੂਰਵ ’ਚ ਸ਼ਾਂਤੀ ਬਣਾਉ ਦਾ ਦਾਅਵਾ ਕਰਨਾ ਬੰਦ ਨਹੀਂ ਕਰਨਗੇ ਪਰ ਉਨ੍ਹਾਂ ਦਾ ਲਗਾਤਾਰ ਆਤਮ-ਸਹਿਮਤ ਹੋਣਾ ਅਤੇ ਉਨ੍ਹਾਂ ਦਾ ਰਾਜਨੀਤਿਕਰਣ ਇਸ ਤੱਥ ਤੋਂ ਬੇਚੈਨ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਨੇ ਅਜੇ ਜੋ ਕੁਝ ਕੱਢਿਆ ਹੈ ਉਹ ਇਸ ਖੇਤਰ ’ਚ ਚੀਜ਼ਾਂ ਨੂੰ ਸਹੀ ਮਾਇਨੇ ’ਚ ਹਿਲਾ ਦੇਣ ਦੀ ਸਮਰਥਾ ਹੈ ਅਤੇ ਇਕ ਵਾਰ ਲਈ ਹਾਂਪੱਖੀ ਢੰਗ ਨਾਲ।

ਅਜਿਹੇ ’ਚ ਸਵਾਲ ਰਿਹਾ ਹੈ ਕਿ ਸਊਦੀ ਅਰਬ ਕਿਥੇ ਹੈ? ਉਹ ਇਸ ਰਾਜਨੀਤੀ ’ਚ ਸ਼ਾਮਲਕਿਉਂ ਨਹੀਂ ਹੈ। ਇਹ ਸਾਉਦੀ ਅਰਬ, ਯੂ.ਏ.ਈ. ਨਹੀਂ ਜੋ ਰਵਾਇਤੀ ਤੌਰ ’ਤੇ ਮੁਸਲਿਮ ਦੁਨੀਆ ਦੀ ਅਗਵਾਈ ਕਰਦਾ ਹੈ ਅਤੇ ਜਿਸਦਾ ਰਾਜਾ ਦੋ ਪਵਿੱਤਰ ਮਸਜਿਦਾਂ ਦਾ ਸਰਪ੍ਰਸਤ ਹੈ। ਕਿਹਾ ਜਾ ਰਿਹਾ ਹੈ ਕਿ ਸਾਉਦੀ ਅਰਬ ਇਹ ਦੇਖ ਰਿਹਾ ਹੈ ਕਿ ਮੁਸਲਿਮ ਦੁਨੀਆ ’ਚ ਇਸਦਾ ਕੀ ਅਸਰ ਹੁੰਦਾ ਹੈ। ਯਤਕੀਨੀ ਯਕੀਨੀ ਤੌਰ ’ਤੇ ਈਰਾਨ ਇਸ ਦੇ ਵਿਰੁੱਧ ਖੜਾ ਹੋਵੇਗਾ। ਅਜਿਹੇ ’ਚ ਅਰਬ ਅਮੀਰਾਤ ਜਿੰਨਾ ਵੀ ਨਾਪੱਖ ਨੂੰ ਸਹਿਣ ਕਰ ਲਵੇਗਾ ਅਤੇ ਤਦ ਸਾਉਦੀ ਅਰਬ ਇਸ ਸਮਝੌਤੇ ’ਚ ਆਪਣਾ ਕਦਮ ਪਾਵੇਗਾ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਅਖੀਰ ’ਚ ਵਿਆਪਕ ਅਰਬ ਇਸਰਾਈਲ ਸੁਰੱਖਿਆ ਸਹਿਯੋਗ ਦਾ ਤੰਤਰ ਉਭਰ ਕੇ ਆਵੇਗਾ।


Bharat Thapa

Content Editor

Related News