ਹਿੰਦੂਤਵ ’ਤੇ ਆਪਣੀ ਬੀਨ ਵਜਾ ਰਹੇ ਊਧਵ

03/12/2020 2:04:52 AM

ਕਲਿਆਣੀ ਸ਼ੰਕਰ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਆਪਣੇ ਹਿੰਦੂਤਵ ਬ੍ਰਾਂਡ ਅਤੇ ਆਪਣੇ ਨਵੇਂ ਗੱਠਜੋੜ ਸਹਿਯੋਗੀਆਂ ਕਾਂਗਰਸ ਅਤੇ ਰਾਕਾਂਪਾ ਦੇ ਧਰਮ-ਨਿਰਪੱਖ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ’ਚ ਹਨ। ਊਧਵ ਦੀ ਵਿਚਾਰਧਾਰਾ ਵਾਲਾ ਪਲੇਟਫਾਰਮ ਹਿੰਦੂਤਵ ਦੇ ਆਲੇ-ਦੁਆਲੇ ਹੀ ਘੁੰਮਦਾ ਹੈ ਪਰ ਇਸ ਦੇ ਨਾਲ-ਨਾਲ ਉਹ ਆਪਣੇ ਸੱਤਾਧਾਰੀ ਗੱਠਜੋੜ ਸਹਿਯੋਗੀਆਂ ਦੇ ਸਿਆਸੀ ਧਰਮ-ਨਿਰਪੱਖ ਏਜੰਡੇ ਨੂੰ ਵੀ ਪੂਰਾ ਸਨਮਾਨ ਦੇ ਰਹੇ ਹਨ। ਭਾਜਪਾ ਨਾਲੋਂ ਵੱਖ ਹਿੰਦੂਤਵ ਵਿਚਾਰਧਾਰਾ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਹਾਲ ਹੀ ’ਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਵਿਚਾਰ ਭਾਜਪਾ ਦੇ ਵਿਚਾਰਾਂ ਵਰਗੇ ਨਹੀਂ ਹਨ ਕਿਉਂਕਿ ਉਹ ਇਕ ਹਿੰਦੂ ਰਾਸ਼ਟਰ ਨਹੀਂ ਚਾਹੁੰਦੇ। ਧਰਮ ਅਤੇ ਸੱਤਾ ਨੂੰ ਹੜੱਪਣ ਵਾਲੀਆਂ ਗੱਲਾਂ ਮੇਰੀ ਹਿੰਦੂਤਵ ਵਿਚਾਰਧਾਰਾ ’ਚ ਸ਼ਾਮਲ ਨਹੀਂ।

ਭਾਰੀ ਪੈ ਸਕਦਾ ਹੈ ਹਿੰਦੂਤਵ ਤੋਂ ਵੱਖ ਹੋਣ ਦਾ ਖਮਿਆਜ਼ਾ

ਠਾਕਰੇ ਇਹ ਯਕੀਨੀ ਬਣਾਉਣ ਦੇ ਲਈ ਉਤਸੁਕ ਵੀ ਹਨ ਕਿ ਉਨ੍ਹਾਂ ਦੀ ਵਿਚਾਰਧਾਰਾ ਵਾਲਾ ਪਲੇਟਫਾਰਮ ਸੰਗਠਿਤ ਹੈ ਪਰ ਉਨ੍ਹਾਂ ਨੇ ਸ਼ਿਵ ਸੈਨਾ ਸੰਸਥਾਪਕ ਸਵ. ਬਾਲਾ ਸਾਹਿਬ ਠਾਕਰੇ ਵਲੋਂ ਪਾਲ਼ੀ ਗਈ ਹਿੰਦੂਤਵ ਵਿਚਾਰਧਾਰਾ ਨੂੰ ਹੁਣ ਤਕ ਨਕਾਰਿਆ ਨਹੀਂ। ਠਾਕਰੇ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਹਿੰਦੂਤਵ ਤੋਂ ਵੱਖ ਹੋਣ ਦਾ ਖਮਿਆਜ਼ਾ ਉਨ੍ਹਾਂ ਨੂੰ ਭਾਰੀ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਚਚੇਰੇ ਭਰਾ ਰਾਜ ਠਾਕਰੇ ਨੇ ਹਾਲ ਹੀ ’ਚ ਆਪਣੇ ਆਪ ਨੂੰ ਹਿੰਦੂਤਵ ਸਮਰਥਕ ਨੇਤਾ ਦੇ ਤੌਰ ’ਤੇ ਪੇਸ਼ ਕੀਤਾ ਹੈ।

ਹਿੰਦੂਤਵ ਨਾਲੋਂ ਨਹੀਂ, ਭਾਜਪਾ ਨਾਲੋਂ ਰਾਹ ਕੀਤਾ ਵੱਖਰਾ

ਪਿਛਲੇ ਹਫਤੇ ਉਨ੍ਹਾਂ ਦੀ ਅਯੁੱਧਿਆ ਯਾਤਰਾ ਉਨ੍ਹਾਂ ਦੀ ਨਵੀਂ ਸਿਆਸੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਦੀ ਅਗਵਾਈ ’ਚ ਪਿਛਲੇ ਹਫਤੇ ਹੀ ਮਹਾਰਾਸ਼ਟਰ ਸੱਤਾਧਾਰੀ ਗੱਠਜੋੜ ਸਰਕਾਰ ਨੇ 100 ਦਿਨ ਪੂਰੇ ਕੀਤੇ। ਇਸ ਮੌਕੇ ਨੂੰ ਮਨਾਉਣ ਦੌਰਾਨ ਮੁੱਖ ਮੰਤਰੀ ਊਧਵ ਠਾਕਰੇ ਨੇ ਆਪਣੇ ਪਰਿਵਾਰ ਨਾਲ ਅਯੁੱਧਿਆ ਦੀ ਯਾਤਰਾ ਕੀਤੀ ਅਤੇ ਤਜਵੀਜ਼ਤ ਰਾਮ ਮੰਦਰ ਦੀ ਉਸਾਰੀ ਲਈ 1 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ। ਇਹ ਰਕਮ ਸਰਕਾਰ ਵਲੋਂ ਨਹੀਂ ਬਲਕਿ ਉਨ੍ਹਾਂ ਦੇ ਟਰੱਸਟ ਵਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਡੇਢ ਸਾਲ ’ਚ ਇਹ ਉਨ੍ਹਾਂ ਦੀ ਤੀਸਰੀ ਯਾਤਰਾ ਹੈ। ਊਧਵ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਤੋਂ ਆਪਣਾ ਰਾਹ ਵੱਖ ਕੀਤਾ ਹੈ, ਹਿੰਦੂਤਵ ਤੋਂ ਨਹੀਂ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਹਾਲ ਹੀ ਦੇ ਸੰਪਾਦਕੀ ’ਚ ਲਿਖਿਆ ਗਿਆ ਕਿ ਭਗਵਾਨ ਰਾਮ ਅਤੇ ਹਿੰਦੂਤਵ ਕਿਸੇ ਇਕ ਸਿਆਸੀ ਦਲ ਦੀ ਨਿੱਜੀ ਜਾਇਦਾਦ ਨਹੀਂ। ਇਸ ਲਈ ਇਹ ਸਪੱਸ਼ਟ ਹੈ ਕਿ ਊਧਵ ਠਾਕਰੇ ਹੁਣ ਆਪਣੇ ਇਕ ਨਵੇਂ ਹਿੰਦੂਤਵ ਬ੍ਰਾਂਡ ਨੂੰ ਡਿਜ਼ਾਈਨ ਕਰ ਰਹੇ ਹਨ। ਉਨ੍ਹਾਂ ਨੇ 1 ਦਸੰਬਰ ਨੂੰ ਅਸੈਂਬਲੀ ’ਚ ਇਹ ਦੁਹਰਾਇਆ ਸੀ ਕਿ ਉਹ ਅਜੇ ਵੀ ਹਿੰਦੂਤਵ ਵਿਚਾਰਧਾਰਾ ਦੇ ਨਾਲ ਹਨ, ਜਿਸ ਨੂੰ ਮੇਰੇ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਅਸਲੀਅਤ ਇਹ ਹੈ ਕਿ ਉਨ੍ਹਾਂ ਦੇ ਗੱਠਜੋੜ ਸਹਿਯੋਗੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਵਿਚਾਰਧਾਰਾ ਵਾਲਾ ਪਲੇਟਫਾਰਮ ਉਦੋਂ ਹੀ ਦਿਸ ਗਿਆ, ਜਦੋਂ ਉਨ੍ਹਾਂ ਅਯੁੱਧਿਆ ਦੀ ਯਾਤਰਾ ਦੀ ਯੋਜਨਾ ਬਣਾਈ ਸੀ। ਸਥਾਨਕ ਕਾਂਗਰਸੀ ਆਗੂਆਂ ਨੇ ਜਲਦ ਹੀ ਇਸ ਨੂੰ ਉਚਿਤ ਠਹਿਰਾਇਆ ਕਿ ਉਨ੍ਹਾਂ ਨੂੰ ਇਸ ਮੁੱਦੇ ਨਾਲ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਕਾਂਗਰਸ ਵੀ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦੇ ਹੱਕ ’ਚ ਸੀ। ਕੁਝ ਸਥਾਨਕ ਕਾਂਗਰਸੀ ਅਤੇ ਰਾਕਾਂਪਾ ਆਗੂਆਂ ਦੀ ਮਹੱਤਵਪੂਰਨ ਗਿਣਤੀ ਅਜਿਹਾ ਮਹਿਸੂਸ ਕਰਦੀ ਹੈ ਕਿ ਇਸ ਗੱਠਜੋੜ ਨੇ ਭਾਜਪਾ ਦੇ ਉਸ ਪ੍ਰਚਾਰ ਦਾ ਜਵਾਬ ਦੇਣ ਵਿਚ ਮਦਦ ਕੀਤੀ ਹੈ, ਜਿਸ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਉਹ ਮੁਸਲਿਮ ਸਮਰਥਕ ਹਨ। ਹਾਲਾਂਕਿ ਊਧਵ ਠਾਕਰੇ ਆਪਣੇ ਪਿਤਾ ਬਾਲਾ ਸਾਹਿਬ ਠਾਕਰੇ ਦੀ ਮੌਤ ਤੋਂ 7 ਸਾਲ ਬਾਅਦ ਵੀ ਸ਼ਿਵ ਸੈਨਾ ਨੂੰ ਸੰਗਠਿਤ ਰੱਖਣ ’ਚ ਕਾਮਯਾਬ ਹੋਏ ਹਨ। ਉਹ ਇਕ ਗੱਠਜੋੜ ਸਰਕਾਰ ਨੂੰ ਚਲਾਉਣ ਵੱਲ ਵਧ ਰਹੇ ਹਨ। ਮਿਸਾਲ ਦੇ ਤੌਰ ’ਤੇ ਖੁਸ਼ਮਿਜ਼ਾਜੀ ਤੋਂ ਇਲਾਵਾ ਗੱਠਜੋੜ ਸਹਿਯੋਗੀਆਂ ਲਈ ਕੁਝ ਉਤਸੁਕਤਾ ਵਾਲੇ ਪਲ ਵੀ ਹਨ, ਜਦੋਂ ਊਧਵ ਨੇ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਵਰਗੇ ਵਿਵਾਦਿਤ ਮੁੱਦਿਆਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਪਿਛਲੀ ਦਸੰਬਰ ਵਿਚ ਊਧਵ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਸੀ. ਏ. ਏ. ਨੂੰ ਲਾਗੂ ਨਹੀਂ ਕੀਤਾ ਜਾਵੇਗਾ ਅਤੇ ਬਾਅਦ ’ਚ ਫਰਵਰੀ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਚ ਆਪਣੀ ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੀ. ਏ. ਏ. ਨੂੰ ਗਲਤ ਢੰਗ ਨਾਲ ਸਮਝਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਨ. ਪੀ. ਆਰ. ਦੇ ਪੱਖ ਵਿਚ ਵੀ ਬਿਆਨ ਦਿੱਤਾ। ਇਸ ਚੱੁਕ-ਥੱਲ ਦੇ ਦਰਮਿਆਨ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਕਿਹਾ ਕਿ ਮਹਾਰਾਸ਼ਟਰ ਦੇ ਸੀ. ਐੱਮ. ਊਧਵ ਠਾਕਰੇ ਨੂੰ ਨਾਗਰਿਕਤਾ ਸੋਧ ਨਿਯਮ 2003 ’ਤੇ ਗੱਲ ਕਰਨੀ ਹੋਵੇਗੀ ਅਤੇ ਐੱਨ. ਆਰ. ਸੀ. ਦੇ ਆਧਾਰ ’ਤੇ ਐੱਨ. ਪੀ. ਆਰ. ਨੂੰ ਸਮਝਣਾ ਹੋਵੇਗਾ। ਜਦੋਂ ਤੁਸੀਂ ਐੱਨ. ਪੀ. ਆਰ. ਦੀ ਪ੍ਰਕਿਰਿਆ ਕਰੋਗੇ, ਉਦੋਂ ਤੁਸੀਂ ਐੱਨ. ਆਰ. ਸੀ. ਨੂੰ ਰੋਕ ਨਹੀਂ ਸਕਦੇ। ਸੀ. ਏ. ਏ. ਨੂੰ ਭਾਰਤੀ ਸੰਵਿਧਾਨ ਦੇ ਡਿਜ਼ਾਈਨ ਨਾਲ ਸਮਝਣਾ ਹੋਵੇਗਾ ਕਿ ਨਾਗਰਿਕਤਾ ਦਾ ਆਧਾਰ ਧਰਮ ਨਹੀਂ ਹੋ ਸਕਦਾ।

ਵਿਵਾਦਿਤ ਮੁੱਦਿਆਂ ਰਾਹੀਂ ਗੱਠਜੋੜ ਨੂੰ ਡਾਵਾਂਡੋਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਹੁਣ ਊਧਵ ਨੇ ਐੱਨ. ਪੀ. ਆਰ. ਨੂੰ ਜਾਂਚਣ ਲਈ ਇਕ ਕਮੇਟੀ ਦਾ ਐਲਾਨ ਕੀਤਾ ਹੈ ਅਤੇ ਬਜਟ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਨੂੰ ਯਕੀਨ ਦਿਵਾਇਆ ਹੈ ਕਿ ਵਿਵਾਦਿਤ ਮੁੱਦਿਆਂ ਨੂੰ ਗੱਠਜੋੜ ਨੂੰ ਡਾਵਾਂਡੋਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਹਾਰਾਸ਼ਟਰ ’ਚ ਤਿੰਨਾਂ ਸਹਿਯੋਗੀਆਂ ’ਤੇ ਗੱਠਜੋੜ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਬਰਾਬਰ ਦੀ ਹੈ। ਸ਼ਿਵ ਸੈਨਾ ਨੇ ਜੇਕਰ ਮਹਾਰਾਸ਼ਟਰ ਦੀ ਸਿਆਸਤ ਵਿਚ ਵੀ ਪ੍ਰਸੰਗਿਕ ਰਹਿਣਾ ਹੈ ਤਾਂ ਉਸ ਨੂੰ ਇਸ ਗੱਠਜੋੜ ਪ੍ਰਯੋਗ ਨੂੰ ਜਾਰੀ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਨਹੀਂ। ਇਹੀ ਸ਼ਿਵ ਸੈਨਾ ਦਾ ਤਾਣਾ-ਬਾਣਾ ਹੈ, ਜਦੋਂ ਇਸ ਨੇ ਭਾਜਪਾ ਦਾ ਪੱਲਾ ਛੱਡਿਆ ਸੀ। ਹਾਲਾਂਕਿ ਅਜਿਹੀਆਂ ਵੀ ਧਾਰਨਾਵਾਂ ਹਨ ਕਿ ਊਧਵ ਗੱਠਜੋੜ ਮਜਬੂਰੀ ਕਾਰਣ ਹਿੰਦੂਤਵ ਦੇ ਵਿਚਾਰ ਨੂੰ ਘੋਲਣ ’ਚ ਲੱਗੇ ਹਨ। ਊਧਵ ਨੂੰ ਮੁੜ ਤੋਂ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀ ਵਿਚਾਰਧਾਰਾ ਮਜ਼ਬੂਤ ਸੀ। ਅਯੁੱਧਿਆ ਦੀ ਯਾਤਰਾ ਕਰਨ ਅਤੇ ਰਾਮ ਮੰਦਰ ਦੀ ਉਸਾਰੀ ਲਈ ਦਾਨ ਕਰਨ ਵਰਗੀ ਚੰਗੀ ਗੱਲ ਕੋਈ ਹੋ ਹੀ ਨਹੀਂ ਸਕਦੀ, ਜਿਸ ਨੇ ਹਿੰਦੂਤਵ ਵਿਚਾਰਧਾਰਾ ਨੂੰ ਬਲ ਦਿੱਤਾ ਹੈ। ਖੇਤਰੀ ਪਾਰਟੀ ਹੋਣ ਦੇ ਨਾਤੇ ਸ਼ਿਵ ਸੈਨਾ ਨੂੰ ਮੁੜ ਤੋਂ ਉਸੇ ਵਿਚਾਰਧਾਰਾ ਵੱਲ ਮੁੜਨਾ ਹੋਵੇਗਾ, ਜੇਕਰ ਪਾਰਟੀ ਕਮਜ਼ੋਰ ਹੋਈ। ਇਹ ਵੀ ਜੋਖਮ ਹੈ ਕਿ ਸ਼ਿਵ ਸੈਨਿਕ ਮਨਸੇ ਜਾਂ ਫਿਰ ਭਾਜਪਾ ਦਾ ਪੱਲਾ ਫੜ ਸਕਦੇ ਹਨ। ਇਸ ਕਾਰਣ ਊਧਵ ਠਾਕਰੇ ਆਪਣੀ ਜ਼ਮੀਨ ਬਚਾਉਣ ’ਚ ਲੱਗੇ ਹਨ, ਜਦੋਂ ਉਨ੍ਹਾਂ ਕਾਮਨ ਮਿਨੀਮਮ ਪ੍ਰੋਗਰਾਮ ਰਾਹੀਂ ਸਹੁੰ ਚੁੱਕੀ, ਜਿਸ ਦੇ ਪਹਿਲੇ ਪੈਰਾਗ੍ਰਾਫ ’ਚ ਧਰਮ-ਨਿਰਪੱਖ ਹੈ। ਇਸ ਦੌਰਾਨ ਇਕ ਰਣਨੀਤੀ ਦੇ ਤਹਿਤ ਤਿੰਨੋਂ ਸਹਿਯੋਗੀ ਪਾਰਟੀਆਂ ਠਰ੍ਹੰੰਮਾ ਰੱਖ ਰਹੀਅਾਂ ਹਨ ਅਤੇ ਊਧਵ ਹਿੰਦੂਤਵ ’ਤੇ ਆਪਣੀ ਬੀਨ ਵਜਾ ਰਹੇ ਹਨ। ਇਸ ਦੇ ਰਾਹੀਂ ਗੱਠਜੋੜ ਸਰਕਾਰ ਚਲਦੀ ਜਾਵੇਗੀ।


Bharat Thapa

Content Editor

Related News