ਤੇ ਪਹਿਲੀ ਵਾਰ ਸ਼ਮਸ਼ਾਨਘਾਟ ਤੋਂ ਲਾਸ਼ਾਂ ਘਰ ਗਈਆਂ

01/05/2021 2:53:45 AM

ਡਾ. ਵੇਦਪ੍ਰਤਾਪ ਵੈਦਿਕ

ਗਾਜ਼ੀਆਬਾਦ ਦੇ ਮੁਰਾਦਨਗਰ ਸ਼ਮਸ਼ਾਨਘਾਟ ’ਚ ਛੱਤ ਡਿੱਗਣ ਨਾਲ 25 ਵਿਅਕਤੀਆਂ ਤੋਂ ਵੱਧ ਦੀ ਮੌਤ ਹੋ ਗਈ ਅਤੇ ਲਗਭਗ 100 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਛੱਤ ਕੋਈ 100-150 ਸਾਲ ਪੁਰਾਣੀ ਨਹੀਂ ਸੀ। ਇਸ ਅੰਗਰੇਜ਼ਾਂ ਦੀ ਬਣਾਈ ਹੋਈ ਨਹੀਂ ਸੀ। ਇਸ ਨੂੰ ਬਣਿਆ ਅਜੇ ਸਿਰਫ 2 ਮਹੀਨੇ ਹੋਏ ਸਨ। ਇਹ ਨਵੀਂ ਛੱਤ ਸੀ, ਕੋਈ ਪੁਰਾਣਾ ਪੁਲ ਨਹੀਂ, ਜਿਸ ਉਤੇ ਬਹੁਤ ਭਾਰੀ ਟੈਂਕ ਲੰਘੇ ਹੋਣ ਅਤੇ ਜਿਨ੍ਹਾਂ ਦੇ ਕਾਰਣ ਇਹ ਬੈਠ ਗਈ ਹੋਵੇ। ਇੰਨੇ ਲੋਕਾਂ ਦਾ ਮਰਨਾ, ਇਕੱਠਿਆਂ ਮਰਨਾ ਅਤੇ ਸ਼ਮਸ਼ਾਨਘਾਟ ’ਚ ਮਰਨਾ, ਮੇਰੀ ਯਾਦ ਵਿਚ ਇਹ ਪਹਿਲੀ ਦੁਰਘਟਨਾ ਹੈ।

ਸਾਰੀ ਦੁਨੀਆ ’ਚ ਲਾਸ਼ਾਂ ਨੂੰ ਸ਼ਮਸ਼ਾਨਘਾਟ ਜਾਂ ਕਬਰਿਸਤਾਨ ’ਚ ਲਿਜਾਇਆ ਜਾਂਦਾ ਹੈ ਪਰ ਮੁਰਾਦਨਗਰ ਦੇ ਸ਼ਮਸ਼ਾਨਘਾਟ ’ਤੋਂ ਇਹ ਲਾਸ਼ਾਂ ਘਰ ਲਿਆਂਦੀਆਂ ਗਈਆਂ। ਸਾਰੀ ਦੁਰਘਟਨਾ ਕਿੰਨੀ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀ ਸੀ। ਇਸ ਦਾ ਅੰਦਾਜ਼ਾ ਸਾਡੇ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਤੋਂ ਲਗਾਇਆ ਜਾ ਸਕਦਾ ਹੈ। ਜਿਸ ਵਿਅਕਤੀ ਦੇ ਅੰਤਿਮ ਸੰਸਕਾਰ ਲਈ ਇਕੱਠੇ ਹੋਏ ਸਨ, ਉਸ ਦਾ ਪੁੱਤਰ ਵੀ ਦੱਬ ਗਿਆ। ਉਸਦੇ ਕਈ ਰਿਸ਼ਤੇਦਾਰ ਅਤੇ ਮਿੱਤਰ ਜੋ ਉਸ ਦੇ ਅੰਤਿਮ ਸੰਸਕਾਰ ਲਈ ਉਥੇ ਗਏ ਸਨ, ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਵੀ ਅੰਤਿਮ ਸੰਸਕਾਰ ਦੀ ਤਿਆਰੀ ਹੋ ਗਈ ਹੈ। ਜੋ ਲੋਕ ਸਵਰਗਵਾਸ ਨਹੀਂ ਹੋਏ ਉਨ੍ਹਾਂ ਦੇ ਸਿਰ ਫਟ ਗਏ, ਹੱਥ ਪੈਰ ਟੁੱਟ ਗਏ ਅਤੇ ਇੰਝ ਕਹੀਏ ਤਾਂ ਠੀਕ ਰਹੇਗਾ ਕਿ ਉਹ ਹੁਣ ਜਿਊਂਦੇ ਜੀਅ ਵੀ ਮਰਦੇ ਹੀ ਰਹਿਣਗੇ।

ਮਰਨ ਵਾਲਿਆਂ ਨੂੰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਦੋ-ਦੋ ਲੱਖ ਰੁਪਏ ਦੀ ਕਿਰਪਾ ਰਾਸ਼ੀ ਦਿੱਤੀ ਹੈ। ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ। ਕਿਸੇ ਪਰਿਵਾਰ ਦਾ ਕਮਾਊ ਮੁਖੀ ਚਲਾ ਜਾਵੇ ਤਾਂ ਕਿ ਉਸ ਦਾ ਗੁਜ਼ਾਰਾ 1000 ਰੁਪਏ ਮਹੀਨੇ ਵਿਚ ਹੋ ਜਾਵੇਗਾ। 2 ਲੱਖ ਰੁਪਏ ਦਾ ਵਿਆਜ ਉਸ ਪਰਿਵਾਰ ਨੂੰ ਕਿੰਨਾ ਮਿਲੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪਰਿਵਾਰ ਨੂੰ ਘੱਟ ਤੋਂ ਘੱਟ 1-1 ਕਰੋੜ ਰੁਪਏ ਦੇਵੇ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਮਾਰੇ ਜਾਣ ਵਾਲਿਆਂ ਲਈ ਸੋਗ ਅਤੇ ਹਮਦਰਦੀ ਪ੍ਰਗਟਾਈ ਹੈ ਪਰ ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੈ ਜਾਂ ਨਹੀਂ?

ਸ਼ਮਸ਼ਾਨਘਾਟ ਦੀ ਉਹ ਛੱਤ ਮੁਰਾਦਨਗਰ ਦੀ ਨਗਰ ਨਿਗਮ ਨੇ ਬਣਵਾਈ ਸੀ। ਸਰਕਾਰੀ ਪੈਸੇ ਨਾਲ ਬਣੀ 55 ਲੱਖ ਰੁਪਏ ਦੀ ਇਹ ਛੱਤ 2 ਮਹੀਨਿਆਂ ’ਚ ਹੀ ਢਹਿ ਗਈ। ਇਸ ਛੱਤ ਦੇ ਨਾਲ-ਨਾਲ ਸਾਡੇ ਨੇਤਾਵਾਂ ਅਤੇ ਅਫਸਰਾਂ ਦੀ ਇੱਜ਼ਤ ਵੀ ਕੀ ਪੈਂਦੇ ’ਚ ਨਹੀਂ ਢਹਿ ਗਈ? ਛੱਤ ਬਣਾਉਣ ਵਾਲੇ ਠੇਕੇਦਾਰ ਅਤੇ ਇੰਜੀਨੀਅਰ ਅਤੇ ਜ਼ਿੰਮੇਵਾਰ ਨੇਤਾ ਨੂੰ ਘੱਟ ਤੋਂ ਘੱਟ 10-10 ਸਾਲ ਦੀ ਸਜ਼ਾ ਹੋਵੇ, ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਜ਼ਬਤ ਕੀਤੀਆਂ ਜਾਣ, ਉਨ੍ਹਾਂ ਕੋਲੋਂ ਅਸਤੀਫੇ ਲਏ ਜਾਣ, ਉਨ੍ਹਾਂ ਦਾ ਪ੍ਰਾਵੀਡੈਂਟ ਫੰਡ ਅਤੇ ਪੈਨਸ਼ਨ ਰੋਕ ਲਈ ਜਾਵੇ, ਉਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ’ਤੇ ਕੋੜੇ ਮਰਵਾਏ ਜਾਣ ਤਾਂ ਕਿ ਸਾਰਾ ਭਾਰਤ ਅਤੇ ਗੁਆਂਢੀ ਦੇਸ਼ ਵੀ ਦੇਖਣ ਕਿ ਲਾਲਚ ਵਿਚ ਫਸੇ ਭ੍ਰਿਸ਼ਟ ਅਫਸਰਾਂ, ਨੇਤਾਵਾਂ ਅਤੇ ਠੇਕੇਦਾਰਾਂ ਨਾਲ ਇਹ ਰਾਸ਼ਟਰਵਾਦੀ ਸਰਕਾਰ ਕਿਵੇਂ ਪੇਸ਼ ਆਉਂਦੀ ਹੈ।


Bharat Thapa

Content Editor

Related News