ਪੰਜਾਬ ਦੇ ਪਿੰਡ ''ਚ ਚੀਤਾ ਘੁੰਮਣ ਦੀ ਅਸਲ ਸੱਚਾਈ ਆਈ ਸਾਹਮਣੇ, ਤੁਸੀਂ ਵੀ ਪੜ੍ਹੋ ਕੀ ਹੈ ਮਾਮਲਾ

Monday, Mar 24, 2025 - 03:48 PM (IST)

ਪੰਜਾਬ ਦੇ ਪਿੰਡ ''ਚ ਚੀਤਾ ਘੁੰਮਣ ਦੀ ਅਸਲ ਸੱਚਾਈ ਆਈ ਸਾਹਮਣੇ, ਤੁਸੀਂ ਵੀ ਪੜ੍ਹੋ ਕੀ ਹੈ ਮਾਮਲਾ

ਸਮਰਾਲਾ (ਸੰਜੇ ਗਰਗ) : ਸਥਾਨਕ ਪੁਲਸ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਪਿੰਡ ਟੋਡਰਪੁਰ ਵਿਖੇ ਚੀਤਾ ਆਉਣ ਦੀ ਅਫ਼ਵਾਹ ਤੋਂ ਬਚਣ ਦੀ ਅਪੀਲ ਕਰਦਿਆ ਕਿਹਾ ਕਿ ਬਿਨਾਂ ਕਿਸੇ ਗੱਲ ਦੀ ਤਹਿ ਤੱਕ ਜਾਏ ਕੋਈ ਵੀ ਅਜਿਹੀ ਗੱਲ ਨੇ ਫੈਲਾਈ ਜਾਵੇ, ਜਿਸ ਨਾਲ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋਵੇ। ਐੱਸ. ਐੱਚ. ਓ. ਸਮਰਾਲਾ ਪਵਿੱਤਰ ਸਿੰਘ ਨੇ ਕਿਹਾ ਕਿ ਅੱਜ ਤੜਕੇ ਮੌਕੇ ’ਤੇ ਪੰਹੁਚੀ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਪਿੰਡ 'ਚ ਦੇਖਿਆ ਗਿਆ ਜਾਨਵਰ ਜੰਗਲੀ ਬਿੱਲਾ ਸੀ, ਜਿਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਗਰਮੀਆਂ 'ਚ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ! ਪਾਵਰਕਾਮ ਨੇ ਹੁਣੇ ਤੋਂ ਖਿੱਚੀ ਤਿਆਰੀ

ਓਧਰ ਦੂਜੇ ਪਾਸੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਜਿਹੜੀ ਸੀ. ਸੀ. ਟੀ. ਵੀ. ਫੁਟੇਜ ਵਿਖਾਈ ਗਈ, ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਹ ਜੰਗਲੀ ਬਿੱਲਾ ਸੀ, ਨਾ ਕਿ ਕੋਈ ਚੀਤਾ। ਉਨ੍ਹਾਂ ਕਿਹਾ ਕਿ ਨਹਿਰ ਕੰਢੇ ਵਾਲੇ ਪਿੰਡਾਂ 'ਚ ਇਹ ਬਿੱਲੇ ਆਮ ਹੀ ਫਿਰਦੇ ਰਹਿੰਦੇ ਹਨ ਅਤੇ ਇਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀ ਹੈ, ਉਲਟਾ ਇਹ ਮਨੁੱਖ ਅਤੇ ਆਪਣੇ ਤੋਂ ਵੱਡੇ ਕਿਸੇ ਵੀ ਪਸ਼ੂ ਜਾ ਜਾਨਵਰ ਤੋਂ ਖ਼ੁਦ ਡਰਦੇ ਹਨ।

ਇਹ ਵੀ ਪੜ੍ਹੋ : ਪਿੰਡ ਦੇ ਗੁਰਦੁਆਰੇ 'ਚ ਅੱਧੀ ਰਾਤੀਂ ਕਰਨੀ ਪੈ ਗਈ ANNOUNCEMENT, ਦਿਖਿਆ ਕੁੱਝ ਅਜਿਹਾ ਕਿ... (ਤਸਵੀਰਾਂ)

ਉਨ੍ਹਾਂ ਅਪੀਲ ਕੀਤੀ ਕਿ ਐਵੇਂ ਹੀ ਝੂਠੀ ਅਫ਼ਵਾਹ ’ਤੇ ਧਿਆਨ ਨਾ ਦਿੱਤਾ ਜਾਵੇ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਵੀ ਚੱਲ ਰਹੀਆਂ ਅਜਿਹੀਆਂ ਅਫ਼ਵਾਹਾਂ ਤੋਂ ਸੂਚੇਤ ਰਹਿਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਪਿੰਡ ਦੇ ਗੁਰਦੁਆਰੇ 'ਚ ਅੱਜ ਤੜਕੇ ਸਵੇਰੇ ਅਨਾਊਂਸਮੈਂਟ ਹੋ ਗਈ ਸੀ ਕਿ ਇਕ ਘਰ ਦੀ ਛੱਤ 'ਤੇ ਚੀਤਾ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਲੋਕ ਬੁਰੀ ਤਰ੍ਹਾਂ ਡਰ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News