ਪਿੰਡ ਦੇ ਗੁਰਦੁਆਰੇ 'ਚ ਅੱਧੀ ਰਾਤੀਂ ਕਰਨੀ ਪੈ ਗਈ ANNOUNCEMENT, ਦਿਖਿਆ ਕੁੱਝ ਅਜਿਹਾ ਕਿ... (ਤਸਵੀਰਾਂ)
Monday, Mar 24, 2025 - 10:39 AM (IST)

ਸਮਰਾਲਾ (ਵਰਮਾ, ਸਚਦੇਵਾ) : ਸਮਰਾਲਾ ਦੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਬੀਤੀ ਰਾਤ 2.00 ਵਜੇ ਪਿੰਡ ਦੇ ਘਰ ਦੀ ਛੱਤ 'ਤੇ ਜੰਗਲੀ ਜਾਨਵਰ ਚੀਤਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੀ ਸੀ. ਸੀ. ਟੀ. ਵੀ. ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਅੱਧੀ ਰਾਤ 3.00 ਵਜੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਪਿੰਡ 'ਚ ਅਨਾਊਂਸਮੈਂਟ ਕਰਵਾਈ ਗਈ ਕਿ ਪਿੰਡ 'ਚ ਜੰਗਲੀ ਜਾਨਵਰ ਚੀਤਾ ਆ ਗਿਆ ਹੈ, ਇਸ ਲਈ ਆਪਣਾ, ਬੱਚਿਆਂ ਦਾ ਅਤੇ ਆਪਣੇ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ।
ਇਹ ਵੀ ਪੜ੍ਹੋ : ਗਰਮੀਆਂ 'ਚ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ! ਪਾਵਰਕਾਮ ਨੇ ਹੁਣੇ ਤੋਂ ਖਿੱਚੀ ਤਿਆਰੀ
ਇਸ ਦੀ ਸੂਚਨਾ ਸਮਰਾਲਾ ਪੁਲਸ ਅਤੇ ਸਬੰਧਿਤ ਵਿਭਾਗ ਨੂੰ ਦਿੱਤੀ ਗਈ। ਸਵੇਰੇ ਤੜਕਸਾਰ ਸਮਰਾਲਾ ਪੁਲਸ ਮੌਕੇ 'ਤੇ ਪਿੰਡ 'ਚ ਪਹੁੰਚੀ। ਪਿੰਡ ਵਾਸੀ ਸੋਨੂੰ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 12.00 ਵਜੇ ਬਾਹਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨਾਲ ਉਹ ਉੱਠ ਗਿਆ ਅਤੇ ਜਦੋਂ ਤਕਰੀਬਨ ਰਾਤ 2.00 ਵਜੇ ਉਸ ਨੇ ਆਪਣੇ ਕੋਠੇ 'ਤੇ ਕਿਸੇ ਜਾਨਵਰ ਦੇ ਚੱਲਣ ਦੀ ਆਵਾਜ਼ ਸੁਣੀ ਤਾਂ ਉਸ ਨੇ ਤੁਰੰਤ ਬਾਹਰ ਆ ਕੇ ਦੇਖਿਆ ਤਾਂ ਇੱਕ ਚੀਤੇ ਵਰਗਾ ਜਾਨਵਰ ਭੱਜਦਾ ਹੋਇਆ ਨਜ਼ਰ ਆਇਆ। ਉਸ ਨੇ ਤੁਰੰਤ ਆਪਣੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਕੇ ਦੇਖਿਆ ਤਾਂ ਚੀਤਾ ਉਸ ਦੇ ਕੋਠੇ 'ਤੇ ਤਕਰੀਬਨ 12 ਮਿੰਟ ਤੱਕ ਰਿਹਾ ਅਤੇ ਉਸ ਤੋਂ ਬਾਅਦ ਉਹ ਕਿਸੇ ਪਾਸੇ ਨੂੰ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਹੋਰ ਲੋੜਵੰਦਾਂ ਨੂੰ ਵੀ ਮਿਲੀ ਵੱਡੀ ਰਾਹਤ
ਸੋਨੂੰ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਪਿੰਡ 'ਚ 2 ਕੁੱਤਿਆਂ ਦੀਆਂ ਖਾਧੀਆਂ ਹੋਈਆਂ ਲਾਸ਼ਾਂ ਵੀ ਮਿਲੀਆਂ ਸੀ, ਜਿਸ ਤੋਂ ਇਹ ਲੱਗਦਾ ਹੈ ਕਿ ਚੀਤਾ 1-2 ਦਿਨ ਤੋਂ ਸਾਡੇ ਪਿੰਡ 'ਚ ਹੀ ਫਿਰ ਰਿਹਾ ਹੈ। ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. 'ਚ ਤਾਂ ਇਹ ਚੀਤੇ ਵਰਗਾ ਜਾਨਵਰ ਹੀ ਲੱਗ ਰਿਹਾ ਹੈ ਪਰ ਅਸੀਂ ਹੁਣ ਜੰਗਲਾਤ ਵਿਭਾਗ ਵਾਈਲਡ ਲਾਈਫ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਅਤੇ ਸਬੰਧਿਤ ਵਿਭਾਗ ਵਾਲੇ ਆ ਕੇ ਹੁਣ ਇਸ ਦੀ ਛਾਣਬੀਣ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ 'ਚ ਵੀ ਅਸੀਂ ਅਨਾਊਂਸਮੈਂਟ ਕਰਵਾ ਦਿੱਤੀ ਹੈ ਕਿ ਪਿੰਡ ਵਾਸੀ ਆਪਣੇ ਬੱਚਿਆਂ ਦਾ ਅਤੇ ਜਾਨਵਰਾਂ ਦਾ ਖ਼ਾਸ ਧਿਆਨ ਰੱਖਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8