ਹੁਣ ਅੰਤਰਰਾਸ਼ਟਰੀ ਪੱਧਰ ’ਤੇ ਅਰਥਵਿਵਸਥਾ, ਤਕਨੀਕ ਤੇ ਊਰਜਾ ਮਹੱਤਪੂਰਨ ਨਿਰਣਾਇਕ

Wednesday, Oct 20, 2021 - 03:45 AM (IST)

ਡਾ. ਆਮਨਾ ਮਿਰਜ਼ਾ
ਊਰਜਾ ਸੋਮੇ ਕਿਸੇ ਵੀ ਰਾਸ਼ਟਰ ਲਈ ਵਿਕਾਸ ਸੂਚਕਅੰਕ ਦਾ ਥੰਮ੍ਹ ਹੁੰਦੇ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕੋਲੇ ਵਰਗੇ ਨਵੀਨੀਕਰਨ ਨਾ ਹੋਣ ਵਾਲੇ ਸੋਮਿਆਂ ਕਾਰਨ ਅਮਰੀਕਾ, ਬਰਤਾਨੀਆ ਅਤੇ ਜਰਮਨ ਆਦਿ ਸ਼ਕਤੀਸ਼ਾਲੀ ਹੋਣ ਦੇ ਸਰੂਪ ਰਹੇ ਹਨ। ਕੌਮਾਂਤਰੀ ਸੰਬੰਧਾਂ ਦੇ ਘੇਰੇ ’ਚ ਹੁਣ ਸਵੈਨਿਰਭਰਤਾ ਰਾਹੀਂ ਪਛਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਪਹਿਲਾਂ ਕੌਮੀ ਹਿਤ ਨੂੰ ਹਰ ਦੇਸ਼ ਸਿਰਫ ਫੌਜੀ ਪੱਖੋਂ ਪਰਖਦਾ ਸੀ ਪਰ ਹੁਣ ਗੈਰ-ਫੌਜੀ ਤੱਤ ਕੌਮੀ ਹਿੱਤਾਂ ਦਾ ਇਕ ਅਹਿਮ ਅਾਯਾਮ ਹੈ। ਠੰਡੀ ਜੰਗ ਦੇ ਖਤਮ ਹੋਣ ਪਿਛੋਂ ਦੁਨੀਆ ਦੀ ਸਿਆਸਤ ਦੇ ਹਾਲਾਤ ਅਤੇ ਸੋਚ ’ਚ ਜੋ ਤਬਦੀਲੀ ਆਈ ਹੈ, ਉਸ ਕਾਰਨ ਵੀ ਆਰਥਿਕ, ਤਕਨੀਕ, ਊਰਜਾ, ਹੁਣ ਕੌਮਾਂਤਰੀ ਪੱਧਰ ’ਤੇ ਮਹੱਤਵਪੂਰਨ ਨਿਰਣਾਇਕ ਹਨ।

ਆਰਥਿਕ ਮੁੱਦੇ ਹੁਣ ਸੱਤਾ ਦੀ ਸਰਵਉੱਚਤਾ ਨਾਲ ਜੁੜੇ ਹੋਏ ਹਨ। ਕੌਮਾਂਤਰੀ ਖਬਰਾਂ ’ਚ ਚੀਨ ’ਚ ਕਾਰਖਾਨਿਆਂ ਦਾ ਬੰਦ ਹੋਣਾ, ਕੰਮ ’ਚ ਰੋਕ ਆਉਣੀ ਅਤੇ ਇਸ ਦਾ ਪ੍ਰਭਾਵ ਹੋਰਨਾ ਗੈਰ-ਸਰਕਾਰੀ ਕਾਰਨਾਂ ਜਿਵੇਂ ਨਿੱਜੀ ਕੰਪਨੀਆਂ ਆਦਿ ਹਨ, ਵੀ ਕਾਫੀ ਚਰਚਾ ’ਚ ਹੈ। ਇਹੀ ਕਾਰਨ ਹੈ ਕਿ ਹੁਣੇ ਜਿਹੇ ਚੀਨ ’ਚ ਕੋਲੇ ਦੀਆਂ ਕੀਮਤਾਂ ਨੂੰ ਲੈ ਕੇ, ਕੌਮਾਂਤਰੀ ਸੱਤਾ ਸਮੀਕਰਨ ਤੋਂ ਲੈ ਕੇ ਬਿਜਲੀ ਦੀ ਕਮੀ ਅਤੇ ਊਰਜਾ ਦੇ ਨਵੇਂ ਸੋਮਿਆਂ ਦੀ ਲੋੜ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਦੁਨੀਆ ’ਚ ਸਾਡੀ ਲੋੜ ਲਈ ਸਭ ਕੁਝ ਹੈ ਪਰ ਲਾਲਚ ਲਈ ਨਹੀਂ। ਦੂਜੀ ਵਿਸ਼ਵ ਜੰਗ ਪਿਛੋਂ ਕੌਮਾਂਤਰੀ ਸਿਆਸਤ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਸੰਚਾਲਿਤ ਕੀਤੀ ਗਈ। ਵਿਸ਼ਵ ਸਿਆਸਤ ਦੇ ਸੱਤਾ ਸੰਘਰਸ਼ ਲਈ ਆਦਰਸ਼ਵਾਦ ਨੂੰ ਢੁੱਕਵਾਂ ਮੰਨਿਆ ਗਿਆ। ਇਹੀ ਕਾਰਨ ਹੈ ਕਿ ਸਿਆਸੀ ਅੰਦਰੂਨੀ ਢਾਂਚਾ ਕਿਸੇ ਵੀ ਦੇਸ਼ ਦਾ ਕਿਸ ਤਰ੍ਹਾਂ ਦਾ ਵੀ ਹੋਵੇ, ਉਸ ਨੇ ਆਰਥਿਕ ਉਦਯੋਗਿਕ ਮਾਡਲਸ ’ਚ ਪੂੰਜੀਵਾਦ ਅਤੇ ਮੁਨਾਫੇ ਨੂੰ ਬੇਧਿਆਨ ਨਹੀਂ ਕੀਤਾ। ਕਿਤੇ ਇਸ ’ਚ ਅਜਿਹਾ ਵੀ ਸੀ ਕਿ ਸੂਬਿਆਂ ਨੂੰ ਲੱਗਾ ਕਿ ਉਨ੍ਹਾਂ ਦੇ ਪ੍ਰਭੂਤਵ ਲਈ ਆਰਥਿਕ ਵਿਕਾਸ ਜ਼ਰੂਰੀ ਹੈ। ਇਸ ਸੰਦਰਭ ’ਚ ਲਗਾਤਾਰ ਵਧ ਰਹੀਆਂ ਮਨੁੱਖੀ ਮੰਗਾਂ ਕਾਰਨ ਕੁਦਰਤੀ ਸੋਮਿਆਂ ਦੀ ਕਮੀ ਅੱਜ ਸਿਆਸਤ ’ਚ ਕਦਰਾਂ-ਕੀਮਤਾਂ ਦੀ ਅਗਿਆਨਤਾ ਵੱਲ ਇਸ਼ਾਰਾ ਕਰਦੀ ਹੈ।

ਹੁਣੇ ਜਿਹੇ ਹੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨ ਦੇ ਪ੍ਰੀਮੀਅਰ ਸ਼ੀ-ਜਿਨਪਿੰਗ ਨੇ ਸਹਿਯੋਗ ਦੇ ਖੇਤਰ ’ਤੇ ਧਿਆਨ ਕੇਂਦਰਿਤ ਕੀਤਾ। ਰਾਸ਼ਟਰਪਤੀ ਜੋਅ ਬਾਈਡੇਨ ਨੇ ਬਾਹਰ ਤੋਂ ਫੌਜੀ ਦਖਲਅੰਦਾਜ਼ੀ ਨੂੰ ਨੁਕਸਾਨ ਦਾ ਕਾਰਨ ਦੱਸਿਆ। ਚੀਨ ਨੇ ਇੰਡੋਨੇਸ਼ੀਆ ਅਤੇ ਵੀਅਤਨਾਮ ਵਰਗੇ ਦੇਸ਼ਾਂ ’ਚ ਬੈਲਟ ਐਂਡ ਰੋਡ ਇਨੀਸ਼ੀਏਟਿਵ ਰਾਹੀਂ ਕਾਫੀ ਵਿੱਤੀ ਪੋਸ਼ਣ ਕੀਤਾ ਹੈ।

ਕੌਮਾਂਤਰੀ ਅਸਲੀਅਤ ਦੇ ਸੰਦਰਭ ’ਚ ਤਬਦੀਲੀ ਦੀ ਵਿਆਖਿਆ ਕਰਦੇ ਹੋਏ ਰਾਸ਼ਟਰਪਤੀ ਬਾਈਡੇਨ ਨੇ ਸਪੱਸ਼ਟ ਕਿਹਾ ਕਿ ਜਿਥੇ ਕੋਰੋਨਾ ਵਾਇਰਸ, ਪੌਣ-ਪਾਣੀ ਦੀ ਤਬਦੀਲੀ, ਉੱਭਰਦੇ ਤਕਨੀਕੀ ਖਤਰਿਆਂ ਆਦਿ ਵਰਗੇ ਕਈ ਹੋਰ ਨਵੇਂ ਖਤਰੇ, ਜੋ ਗੈਰ ਫੌਜੀ ਕਿਸਮ ਦੇ ਹਨ, ਉਥੇ ਕੌਮਾਂਤਰੀ ਪੱਧਰ ’ਤੇ ਸਾਡੀ ਸੁਰੱਖਿਆ, ਖੁਸ਼ਹਾਲੀ ਅਤੇ ਆਜ਼ਾਦੀ ਆਪਸ ’ਚ ਜੁੜੀ ਹੋਈ ਹੈ।

ਇਕ ਵਾਰ ਮੁੜ ਕਿਸੇ ਸਵੈ-ਨਿਰਭਰਤਾ ਨੂੰ ਕੋਲਾ ਸੰਕਟ ਨੇ ਅਪੀਲ ਕੀਤੀ ਹੈ। ਅਜਿਹਾ ਨਹੀਂ ਹੈ ਕਿ ਕੌਮਾਂਤਰੀਕਰਨ ਜਾਂ ਵੱਖ-ਵੱਖ ਦੇਸ਼ਾਂ ਦਰਮਿਆਨ ਮਾਲ ਦਾ ਆਦਾਨ-ਪ੍ਰਦਾਨ ਨਹੀਂ ਹੋਇਆ। ਸਿਲਕ ਰੂਟ, ਅਰਬ ਖਾਨਾਬਦੋਸ਼, ਵਸਤੂ ਵਟਾਂਦਰਾ ਪ੍ਰਣਾਲੀ, ਇਸ ਵਿਸ਼ੇ ਬਾਰੇ ਕੁਝ ਪ੍ਰਮੁੱਖ ਉਦਾਹਰਣਾਂ ਹਨ ਪਰ ਹੁਣ ਟੈਕਨਾਲੋਜੀ ਅਤੇ ਸੰਚਾਰ ਕ੍ਰਾਂਤੀ ਰਾਹੀਂ ਸੰਚਾਲਿਤ ਕੌਮਾਂਤਰੀਕਰਨ ਦੇ ਸਮਕਾਲੀ ਰੂਪ ਨੇ ਵੱਖ-ਵੱਖ ਦੇਸ਼ਾਂ ਨੂੰ ਅਖੰਡਤਾ ਅਤੇ ਇਕ ਦੂਜੇ ’ਤੇ ਨਿਰਭਰਤਾ ਵੱਲ ਇਕ ਨਵਾਂ ਮੋੜ ਦਿੱਤਾ ਹੈ।

ਕੌਮਾਂਤਰੀਕਰਨ ਕਾਰਨ ਸਵੈ-ਨਿਰਭਰਤਾ ਦੀ ਸਮੱਸਿਆ ਤਾਂ ਉੱਭਰ ਕੇ ਸਾਹਮਣੇ ਆਈ ਪਰ ਇਸ ਤੋਂ ਕੁਝ ਲਾਭ ਅਤੇ ਨੁਕਸਾਨ ਜੋ ਹੋਏ, ਵਲ ਵੀ ਬੇਧਿਆਨ ਨਹੀਂ ਕੀਤਾ ਜਾ ਸਕਦਾ। ਇਸ ਕਹਾਣੀ ਦਾ ਇਕ ਅਹਿਮ ਪੱਖ ਇਹ ਹੈ ਕਿ ਕਿਸ ਤਰ੍ਹਾਂ ਵਿਕਾਸ, ਵੱਡੀ ਪੱਧਰ ’ਤੇ ਕਾਰਖਾਨਿਆਂ, ਗੁੰਝਲਦਾਰ ਉਦਯੋਗਿਕ ਮਾਡਲ, ਨੌਕਰੀ ਦੇ ਲਾਭ ਦਿੱਤੇ ਪਰ ਇਹ ਸਭ ਕੁਝ ਕੁਦਰਤੀ ਸੋਮਿਆਂ ’ਤੇ ਵਧੇਰੇ ਨਿਰਭਰਤਾ ਦੇ ਜ਼ੋਰ ’ਤੇ ਕੀਤਾ ਗਿਆ।

ਮੌਜੂਦਾ ਸਮੇਂ ’ਚ ਕੋਲਾ ਸੰਕਟ ਇਸ ਗੱਲ ਦਾ ਸਬੂਤ ਹੈ ਕਿ ਕੁਦਰਤੀ ਸੀਮਿਤ ਸੋਮਿਆਂ ਦੀ ਕਮੀ ਅਤੇ ਸਪਲਾਈ ਨੂੰ ਹੁਣ ਮੰਨਣਾ ਚਾਹੀਦਾ ਹੈ। ਇਨ੍ਹਾਂ ਦੀ ਵਰਤੋਂ ਦੀ ਇਕ ਹੱਦ ਹੈ ਜੋ ਹੁਣ ਲਗਭਗ ਆ ਗਈ ਹੈ। ਦੁਨੀਆ ਦੇ ਸਭ ਦੇਸ਼ਾਂ ਨੂੰ ਮਿਲ ਕੇ ਕਈ ਮੌਜੂਦਾ ਕੰਮ ਕਰ ਰਹੇ ਕੋਲਾ ਬਿਜਲੀ ਪਲਾਂਟਾਂ ਨੂੰ ਇਕ ਸਮਝਦਾਰ ਯੋਜਨਾ ਅਧੀਨ ਉਨ੍ਹਾਂ ਦਾ ਕੰਟਰੋਲ ਅਤੇ ਹੱਲ ਲੱਭਣਾ ਹੋਵੇਗਾ।

ਘਰੇਲੂ ਪੱਧਰ ’ਤੇ ਵੀ ਵੱਖ-ਵੱਖ ਦੇਸ਼ਾਂ ਨੂੰ ਕੇਂਦਰ ਅਤੇ ਸੂਬਿਆਂ ਦਰਮਿਆਨ ਇਕੋ ਜਿਹਾ ਤਾਲਮੇਲ ਬਿਠਾਉਣਾ ਹੋਵੇਗਾ। ਦੁਨੀਆ ਦੇ ਨੇਤਾ ਊਰਜਾ ਸੋਮਿਆਂ ਦੀ ਵੰਨ-ਸੁਵੰਨਤਾ ਦੀ ਲੋੜ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਇਕ ਵਧੀਆ ਢੰਗ ਨਾਲ ਯਤਨ ਰਾਹੀਂ ਊਰਜਾ ਦੇ ਬਦਲਵੇਂ ਸੋਮੇ ਜਿਵੇਂ ਲੱਕੜ, ਹਵਾ, ਕੋਲਾ, ਪਣ-ਬਿਜਲੀ, ਤੇਲ, ਕੁਦਰਤੀ ਗੈਸ ਪ੍ਰਮਾਣੂ ਅਤੇ ਸੂਰਜੀ ਊਰਜਾ ਆਦਿ ਵੱਲ ਧਿਆਨ ਦੇਣਾ ਹੋਵੇਗਾ। ਇਹ ਕੰਮ ਔਖਾ ਜ਼ਰੂਰ ਲੱਗ ਸਕਦਾ ਹੈ ਪਰ ਕੌਮਾਂਤਰੀ ਨਿਕਾਸ ਨਾਲ ਨਜਿੱਠਣ ’ਚ ਅਹਿਮ ਸਾਬਿਤ ਹੋ ਸਕਦਾ ਹੈ।

ਆਰਥਿਕ ਮੁੱਦੇ ਸੱਤਾ ਦੀ ਸਰਵਉੱਚਤਾ ਨਾਲ ਜੁੜੇ ਹੋਏ ਹਨ। ਇਨ੍ਹਾਂ ’ਤੇ ਵਿਵਾਦ ਹੋ ਸਕਦਾ ਹੈ ਪਰ ਹੱਲ ਅਤੇ ਬਦਲ ਵੀ ਔਖੇ ਨਹੀਂ ਹਨ। ਕੌਮਾਂਤਰੀ ਰਾਜ ਦੇ ਮੁੱਦੇ ਸਹਿਯੋਗ ਦੀ ਮੰਗ ਕਰਦੇ ਹਨ ਅਤੇ ਇਹ ਨਵੀਂ ਸੋਚ ’ਤੇ ਬਣਾਏ ਜਾਣੇ ਚਾਹੀਦੇ ਹਨ।

ਜੀਵਾਸ਼ਮ ਫਿਊਲ ’ਤੇ ਕੌਮਾਂਤਰੀ ਅਰਥਵਿਵਸਥਾ ਦੀ ਨਿਰਭਰਤਾ ਇਕ ਵੱਡੀ ਸੱਚਾਈ ਹੈ। ਇਸ ਊਰਜਾ ਸੰਕਟ ਕਾਰਨ ਕੁਝ ਦੇਸ਼ਾਂ ’ਚ ਫਿਊਲ ਦੀ ਕਮੀ ਅਤੇ ਬਲੈਕਆਊਟ ਹੋਣ ਦਾ ਵੀ ਖਤਰਾ ਹੈ। ਯੂਰਪ ਅਤੇ ਚੀਨ ਤੋਂ ਬਾਅਦ ਭਾਰਤ ’ਚ ਵੀ ਬਿਜਲੀ ਸੰਕਟ ਨੂੰ ਲੈ ਕੇ ਕਾਫੀ ਚਰਚਾ ਹੈ। ਸੰਕਟ ਦਾ ਇਹ ਸਮਾਂ ਸਮੱਸਿਆ ਦੇ ਹੱਲ ਦੇ ਲਈ ਇਕਜੁਟਤਾ ਦੀ ਮੰਗ ਕਰਦਾ ਹੈ। ਹੁਣ ਰਾਸ਼ਟਰ ਜ਼ੀਰੋ ਬਰਾਬਰ ਖੇਡ ਵਜੋਂ ਊਰਜਾ ਸੁਰੱਖਿਆ ਨੂੰ ਨਹੀਂ ਦੇਖ ਸਕਦੇ ਕਿਉਂਕਿ ਹੁਣ ਉਦਯੋਗ, ਨਿਰਮਾਣ, ਮੈਨੂਫੈਕਚਰਿੰਗ ਆਦਿ ਅਰਥਸ਼ਾਸਤਰ ’ਚ ਇਕ ਦੂਜੇ ’ਤੇ ਨਿਰਭਰ ਹਨ।


Bharat Thapa

Content Editor

Related News