ਅਨੇਕਾਂ ਗੁਣਾਂ ਨਾਲ ਭਰਪੂਰ ਹੈ ਨਿੰਮ ਦੀ ਦਾਤਣ, ਕਈ ਰੋਗਾਂ ਤੋਂ ਮਿਲਦਾ ਹੈ ਛੁਟਕਾਰਾ

12/06/2016 1:43:56 PM

ਨਿੰਮ ਦੀ ਦਾਤਣ ਦੰਦ, ਜੜ੍ਹਾਂ, ਮਸੂੜ੍ਹਿਆਂ, ਜੀਭ, ਬੁੱਲ੍ਹਾਂ, ਗਲੇ ਨੂੰ ਬਹੁਤ ਰੋਗਾਂ ਤੋਂ ਬਚਾਉਂਦੀ ਹੈ। ਇਸ ''ਚ ਅਨੇਕ ਗੁਣਕਾਰੀ ਨਿਉਟਰੀਐਂਟਸ ਹੁੰਦੇ ਹਨ ਜੋ ਸਿਰਫ ਇਕ ਵਾਰ ਨਿੰਮ ਦੀ ਦਾਤਣ ਕਰ ਲੈਣ ਨਾਲ ਹੀ ਸਰੀਰ ਨੂੰ ਚੌਵੀ ਘੰਟੇ ਲਈ ਕਾਫੀ ਰੋਗਾਂ ਤੋਂ ਬਚਾਅ ਕੇ ਰੱਖਦੇ ਹਨ। ਨਿੰਮ ਦੀ ਦਾਤਣ ਕਰਦਿਆਂ ਇਸ ਚੋਂ ਇਕ ਖਾਸ ਕਿਸਮ ਦੇ ਕੁੜੱਤਣ ਭਰੇ ਫਲੇਵਰਜ਼ ਨਿਕਲਦੇ ਹਨ, ਇਹ ਨੱਕ, ਫੇਫੜਿਆਂ ਅਤੇ ਸਾਹ ਨਾਲੀ ਨੂੰ ਵੀ ਕਈ ਤਰਾਂ ਦੇ ਰੋਗਾਂ ਤੋਂ ਬਚਾਉਂਦੇ ਹਨ। ਇਥੋਂ ਤੱਕ ਕਿ ਦਿਮਾਗ਼ ਨੂੰ ਵੀ ਚੇਤੰਨਤਾ ਮਿਲਦੀ ਹੈ ਅਤੇ ਵਿਅਕਤੀ ਵਧੇਰੇ ਤਰੋ-ਤਾਜ਼ਾ ਮਹਿਸੂਸ ਕਰਦਾ ਹੈ। ਨਿੰਮ ਦੇ ਰਸ ਜਦੋਂ ਸਰੀਰ ਨਾਲ ਸਪੱਰਸ਼ ਕਰਦੇ ਹਨ ਤਾਂ ਸਰੀਰ ''ਤੇ ਕੁੱਝ ਹੀ ਪਲਾਂ ''ਚ ਰਹੱਸਮਈ ਅਤੇ ਅਦਭੁੱਤ ਅਸਰ ਹੁੰਦਾ ਹੈ। ਨਿੰਮ ਦਾਤਣ ਕਰਨ ਵਾਲੇ ਦੇ ਜੀਭ, ਗਲੇ, ਬੁੱਲ੍ਹਾਂ ਆਦਿ ਦਾ ਕੈਂਸਰ ਵੀ ਨਹੀਂ ਬਣਦਾ । ਦੰਦ ਜਾੜ੍ਹ ਜਲਦੀ ਖਰਾਬ ਨਹੀਂ ਹੁੰਦੇ ਤੇ ਮੂੰਹ ਚੋਂ ਬਦਬੂਅ ਵੀ ਨਹੀਂ ਆਉਂਦੀ। ਹਫਤੇ ਚ ਸਿਰਫ ਇਕ ਵਾਰ ਵੀ ਜੇ ਕੋਈ ਨਿੰਮ ਦੀ ਦਾਤਣ ਕਰ ਲੈਂਦਾ ਹੈ ਤਾਂ ਵੀ ਮੂੰਹ ਦੇ ਕਾਫੀ ਰੋਗਾਂ ਤੋਂ ਬਚਾਅ ਹੋ ਜਾਂਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਪਾਣੀ ਜਾਂ ਖਾਣੇ ਚੋਂ ਹਰ ਇਕ ਦੇ ਦੰਦਾਂ ਅਤੇ ਮਸੂੜਿਆਂ ਚ ਕਾਫੀ ਤਰ੍ਹਾਂ ਦੇ ਕੀਟਾਣੂੰ ਤੇ ਵਾਇਰਸ ਰਹਿਣ ਲੱਗ ਪੈਂਦੇ ਹਨ। ਇਨ੍ਹਾਂ ਨੂੰ ਨਿੰਮ ਖਤਮ ਕਰ ਦਿੰਦੀ ਹੈ ਅਤੇ ਫਿਰ ਦੰਦਾਂ ਜਾੜ੍ਹਾਂ ''ਚ ਹੀ ਇਨ੍ਹਾਂ ਖਤਰਨਾਕ ਰੋਗਾਂ ਤੋਂ ਬਚਾਅ ਦੇ ਤੱਤ ਪੈਦਾ ਕਰ ਦਿੰਦੀ ਹੈ। ਇਸ ਵਾਸਤੇ ਦਾਤਣ ਕਰਨ ਬਾਅਦ ਮੂੰਹ ਨੂੰ ਪਾਣੀ ਨਾਲ ਧੋਣਾ ਨਹੀਂ ਚਾਹੀਦਾ ਤਾਂ ਕਿ ਇਹ ਕੁਦਰਤੀ ਤੱਤ ਦੰਦਾਂ, ਜਾੜ੍ਹਾਂ, ਮਸੂੜ੍ਹਿਆਂ ਚ ਚੰਗੀ ਤਰ੍ਹਾਂ ਰਚ ਸਕਣ। ਨਿੰਮ ਵਰਗਾ ਦੰਦਾਂ ਜਾੜ੍ਹਾਂ ਦਾ ਰਖਵਾਲਾ ਹੋਰ ਕੁਝ ਵੀ ਨਹੀਂ ਹੋ ਸਕਦਾ। ਜੇ ਤੁਹਾਨੂੰ ਰੋਜ਼ਾਨਾ ਨਿੰਮ ਦਾਤਣ ਤਾਜ਼ਾ ਨਹੀਂ ਮਿਲ ਸਕਦੀ ਤਾਂ ਤੁਸੀਂ ਇਕ ਵਾਰ ਹੀ ਕੁਝ ਦਾਤਣਾਂ ਤੋੜ ਕੇ ਨਮਕੀਨ ਪਾਣੀ ਨਾਲ ਧੋ ਕੇ ਫਰਿੱਜ ਚ ਰੱਖ ਸਕਦੇ ਹੋ। ਜਦੋਂ ਵੀ ਦਾਤਣ ਕਰੋ। ਜਿੰਨੀ ਕੂ ਤੁਸੀਂ ਦਾਤਣ ਵਰਤ ਲਓ ਉਨੀ ਕੂ ਕੱਟ ਕੇ ਸੁੱਟ ਦਿਓ ਬਾਕੀ ਧੋ ਕੇ ਫਿਰ ਸਾਂਭ ਕੇ ਰੱਖ ਸਕਦੇ ਹੋ। ਇਉਂ ਇਹ ਕਈ ਮਹੀਨਿਆਂ ਵਾਸਤੇ ਸੰਭਾਲ ਕੇ ਰੱਖ ਸਕਦੇ ਹੋ। ਵੈਸੇ ਕਿੱਕਰ, ਸਫੈਦਾ, ਬੇਰੀ, ਅਮਰੂਦ, ਅਨਾਰ, ਅੰਬ, ਜਾਮਣ, ਟਾਹਲੀ, ਕਿੰਨੂੰ, ਆੜੂ, ਸ਼ਹਿਤੂਤ, ਇਮਲੀ, ਸੁਖਚੈਨ, ਸ਼ਰੀਂਹ, ਪਿੱਪਲ, ਅਰਜਨ, ਬੋਹੜ ਆਦਿ ਦੀ ਵੀ ਦਾਤਣ ਫਾਇਦੇਮੰਦ ਹੈ। ਇਨ੍ਹਾਂ ਚੋਂ ਕੋਈ ਵੀ ਦਾਤਣ ਅਦਲ-ਬਦਲ ਕੇ ਕਰ ਸਕਦੇ ਹੋ ਪਰ ਸਭ ਤੋਂ ਵਧੀਆ ਨਿੰਮ, ਕਿੱਕਰ, ਟਾਹਲੀ, ਸ਼ਰੀਂਹ, ਅਮਰੂਦ, ਮਹੂਆ ਆਦਿ ਹੀ ਹਨ। 
_.ਡਾ ਕਰਮਜੀਤ ਕੌਰ, ਡਾ. ਬਲਰਾਜ ਬੈਂਸ

Related News