ਵਿਸ਼ਵ ਜੇਤੂ ਬਣਨ ਦਾ ਚੀਨ ਦਾ ਸੁਪਨਾ ਅਧੂਰਾ ਰਹਿ ਗਿਆ

10/10/2023 1:04:04 PM

ਚੀਨ ਨੇ ਕੁਝ ਸਾਲ ਪਹਿਲਾਂ ਆਪਣੀ ਵਿਦੇਸ਼ ਨੀਤੀ ’ਚ ਬਦਲਾਅ ਕਰਦੇ ਹੋਏ ਉਸ ਨੂੰ ਹਮਲਾਵਰ ਬਣਾ ਦਿੱਤਾ ਸੀ, ਦਰਅਸਲ ਜਿਸ ਤੇਜ਼ੀ ਨਾਲ ਚੀਨ ਨੇ ਆਰਥਿਕ ਅਤੇ ਫੌਜੀ ਖੇਤਰ ’ਚ ਤਰੱਕੀ ਕੀਤੀ ਉਸ ਨੂੰ ਦੇਖਦੇ ਹੋਏ ਚੀਨ ਨੇ ਵਿਸ਼ਵ ਜੇਤੂ ਬਣਨ ਦਾ ਸੁਫ਼ਨਾ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਅਮਰੀਕਾ ਨਾਲ ਮੁਕਾਬਲਾ ਕਰਨ ਲੱਗਾ। ਵਿਸ਼ਵ ਮੰਚ ’ਤੇ ਦੁਨੀਆ ਦਾ ਧਿਆਨ ਤੇਜ਼ੀ ਨਾਲ ਖਿੱਚਣ ਲਈ ਸ਼ੀ ਜਿਨਪਿੰਗ ਨੇ ਹਮਲਾਵਰ ਵਿਦੇਸ਼ ਨੀਤੀ ਅਪਣਾਈ।

ਮਾਰਚ 2020 ’ਚ ਵਿਦੇਸ਼ ਵਿਭਾਗ ਦੇ ਬੁਲਾਰੇ ਤਾਓ ਲੀਚਿਆਨ ਨੇ ਚੀਨ ’ਚ ਕੋਵਿਡ-19 ਮਹਾਮਾਰੀ ਫੈਲਾਉਣ ਲਈ ਅਮਰੀਕਾ ਨੂੰ ਦੋਸ਼ ਦਿੱਤਾ ਅਤੇ ਕਿਹਾ ਕਿ ਅਕਤੂਬਰ 2019 ’ਚ ਵਿਸ਼ਵ ਮਿਲਟਰੀ ਖੇਡਾਂ ਦੌਰਾਨ ਅਮਰੀਕੀ ਫੌਜੀਆਂ ਨੇ ਚੀਨ ’ਚ ਇਸ ਦਾ ਵਾਇਰਸ ਛੱਡਿਆ ਸੀ ਹਾਲਾਂਕਿ ਇਸ ਦੇ ਸਮਰਥਨ ’ਚ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।

ਇਸੇ ਤਰਜ਼ ’ਤੇ ਤਾਓ ਲੀਚਿਆਨ ਨੇ ਸਾਲ 2020 ’ਚ ਅਫਗਾਨਿਸਤਾਨ ’ਚ ਇਕ ਆਸਟ੍ਰੇਲੀਆਈ ਫੌਜੀ ਵੱਲੋਂ ਅਫਗਾਨ ਬੱਚੇ ਦੀ ਧੌਣ ਕੱਟਣ ਦੀ ਤਸਵੀਰ ਟਵਿੱਟਰ ’ਤੇ ਪੋਸਟ ਕੀਤੀ ਸੀ, ਇਹ ਦਿਖਾਉਣ ਲਈ ਕਿ ਆਸਟ੍ਰੇਲੀਆ ਅਫਗਾਨਿਸਤਾਨ ’ਚ ਕਿੰਨਾ ਅੱਤਿਆਚਾਰ ਕਰ ਰਿਹਾ ਹੈ। ਉੱਥੇ ਹੀ ਫਰਾਂਸ ’ਚ ਚੀਨ ਦੇ ਰਾਜਦੂਤ ਲੂ ਸ਼ਾਈ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਪੱਛਮ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸੀ।

ਇਸ ਦੇ ਨਾਲ ਹੀ ਲੂ ਨੇ ਫਰਾਂਸੀਸੀ ਕਾਨੂੰਨ ਨਿਰਮਾਤਾਵਾਂ, ਖੋਜਕਰਤਿਆਂ ਅਤੇ ਉੱਥੋਂ ਦੇ ਮੀਡੀਆ ਨੂੰ ਵੀ ਤਾਈਵਾਨ ਪੱਖੀ ਹੋਣ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ। ਤੰਗ ਸ਼ਿਆਓ ਪਿੰਗ ਦੀ ਹਕੂਮਤ ਦੌਰਾਨ ਡਿਪਲੋਮੇਟ ਕੁੱਝ ਵੀ ਬੋਲਣ ਤੋਂ ਪਹਿਲਾਂ ਕਈ ਵਾਰ ਸੋਚਦੇ ਸਨ ਅਤੇ ਤੋਲ ਕੇ ਬੋਲਦੇ ਸਨ। ਵਿਦੇਸ਼ੀ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦਾ ਵਾਸਤਾ ਨਹੀਂ ਰੱਖਦੇ ਸਨ ਪਰ ਸ਼ੀ ਜਿਨਪਿੰਗ ਦੇ ਰਾਜ ’ਚ ਇਹੀ ਡਿਪਲੋਮੇਟ ਬਹੁਤ ਸਰਗਰਮ ਹੋ ਗਏ ਅਤੇ ਹਮਲਾਵਰ ਹੋ ਕੇ ਬੋਲਣ ਲੱਗੇ, ਇਸ ਦੇ ਨਾਲ ਹੀ ਇਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵੀ ਲੱਗੇ।

ਚੀਨ ’ਚ ਬਹੁਤ ਘੱਟ ਡਿਪਲੋਮੇਟ ਹਨ ਜੋ ਮੀਡੀਆ ’ਚ ਆਪਣੇ ਹਮਲਾਵਰ ਬਿਆਨਾਂ ਲਈ ਜਾਣੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਵੁਲਫ ਵਾਰੀਅਰ ਬੋਲਿਆ ਜਾਂਦਾ ਹੈ। ਹਾਲਾਂਕਿ ਇਸ ਨਾਮਕਰਨ ਤੋਂ ਚੀਨੀ ਅਧਿਕਾਰੀ ਬਹੁਤ ਨਫਰਤ ਕਰਦੇ ਹਨ, ਇਨ੍ਹਾਂ ਨਾਮਨਿਹਾਦ ਵੁਲਫ ਵਾਰੀਅਰਸ ਦੇ ਸੰਵੇਦਨਸ਼ੀਲ ਬਿਆਨ ਸ਼ਿਨਜਿਆਂਗ, ਤਾਈਵਾਨ ਅਤੇ ਹਾਂਗਕਾਂਗ ਨਾਲ ਜੁੜੇ ਮੁੱਦਿਆਂ ’ਤੇ ਹੁੰਦੇ ਹਨ। ਇਹ ਮੁੱਦੇ ਚੀਨ ਦੇ ਮੁੱਖ ਮੁੱਦੇ ਹਨ ਅਤੇ ਇਨ੍ਹਾਂ ’ਤੇ ਜਦ ਵੀ ਵਿਦੇਸ਼ੀ ਮੀਡੀਆ ’ਚ ਚੀਨ ਦੇ ਹਿੱਤਾਂ ਦੇ ਖਿਲਾਫ ਖਬਰ ਛਪਦੀ ਹੈ ਤਾਂ ਇਹ ਵੁਲਫ ਵਾਰੀਅਰਸ ਸਰਗਰਮ ਹੋ ਕੇ ਮੀਡੀਆ ’ਚ ਹਮਲਾਵਰ ਬਿਆਨਬਾਜ਼ੀ ਕਰਨ ਲੱਗ ਪੈਂਦੇ ਹਨ।

ਇਸ ਦੇ ਇਲਾਵਾ ਵੀ ਵੁਲਫ ਵਾਰੀਅਰਸ ਜਿਨ੍ਹਾਂ ਮੁੱਦਿਆਂ ’ਤੇ ਹਮਲਾਵਰ ਢੰਗ ਨਾਲ ਬਿਆਨਬਾਜ਼ੀ ਕਰਦੇ ਹਨ ਉਨ੍ਹਾਂ ’ਚ ਕੋਵਿਡ-19 ਮਹਾਮਾਰੀ ਅਤੇ ਇਸ ਦੀ ਰੋਕਥਾਮ ਲਈ ਚੀਨ ਦੀਆਂ ਨੀਤੀਆਂ ਸ਼ਾਮਲ ਹਨ, ਇਸ ’ਚ ਇਹ ਦੱਸਣਾ ਸ਼ਾਮਲ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਅਤੇ ਚੀਨ ਨੇ ਕੋਵਿਡ ਮਹਾਮਾਰੀ ’ਤੇ ਕਿਸ ਤਰ੍ਹਾਂ ਕਾਬੂ ਪਾਇਆ। ਇਸ ’ਚ ਇਹ ਜ਼ਰੂਰੀ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਦੀ ਬੁਰਾਈ ਕੀਤੀ ਜਾਵੇ ਅਤੇ ਚੀਨ ਦੀ ਸਿਫਤ।

ਚੀਨ ਅੰਦਰ ਵੁਲਫ ਵਾਰੀਅਰ ਬਣਨ ਦੇ ਤਿੰਨ ਮੁੱਖ ਕਾਰਨ ਹਨ। ਪਹਿਲਾ- ਵਿਅਕਤੀਗਤ ਲਾਭ ਮਿਲਣਾ, ਦੂਸਰਾ- ਚੀਨ ਦੇ ਸੰਸਥਾਗਤ ਬਿਆਨ ਜਿਨ੍ਹਾਂ ’ਚ ਵਿਦੇਸ਼ ’ਚ ਚੀਨ ਦੇ ਹੱਕ ’ਚ ਪ੍ਰਾਪੇਗੰਡਾ ਚਲਾਇਆ ਜਾਵੇ ਜਿਸ ਨੂੰ ਚੀਨ ਮੰਦਾਰਨ ’ਚ ਵਾਈਸੁਆਨ ਕਹਿੰਦੇ ਹਨ ਅਤੇ ਤੀਜਾ ਚੀਨ ਵੱਲੋਂ ਸਿਆਸੀ ਫਾਇਦੇ ਦੇ ਲਈ ਇਸਦੀ ਵਰਤੋਂ।

ਪਹਿਲਾ, ਵਿਅਕਤੀਗਤ ਪੱਧਰ ’ਤੇ ਡਿਪਲੋਮੇਟਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ ਜਿਸ ਪਿੱਛੋਂ ਉਹ ਬਹੁਤ ਹਮਲਾਵਰ ਹੋ ਕੇ ਤੁਰੰਤ ਆਪਣੀ ਪ੍ਰਤੀਕਿਰਿਆ ਦਿੰਦੇ ਹਨ। ਇਸ ਨਾਲ ਚੀਨੀ ਡਿਪਲੋਮੇਟਾਂ ਦੀ ਸ਼ਾਨ ’ਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਤਰੱਕੀ ਅਤੇ ਮਹੱਤਵਪੂਰਨ ਮਿਸ਼ਨ ’ਚ ਜ਼ਿਆਦਾ ਮੌਕੇ ਮਿਲਦੇ ਹਨ, ਇਸ ਦੇ ਨਾਲ ਹੀ ਉਹ ਆਪਣੇ ਸੀਨੀਅਰ ਡਿਪਲੋਮੇਟਾਂ ਪ੍ਰਤੀ ਆਪਣੀ ਵਫਾਦਾਰੀ ਵੀ ਦਿਖਾਉਂਦੇ ਹਨ।


Rakesh

Content Editor

Related News