ਮੋਬਾਈਲ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਅਤੇ ਸਮਾਜ ਅੱਗੇ ਆਉਣ
Thursday, Jan 23, 2025 - 04:30 PM (IST)
ਪਿਛਲੇ ਸਾਲ ਯੂਨਾਈਟਿਡ ਕਿੰਗਡਮ ’ਚ ਕੀਤੇ ਗਏ ਇਕ ਅਧਿਕਾਰਿਤ ਅਧਿਐਨ ’ਚ ਦੱਸਿਆ ਗਿਆ ਕਿ 11 ਸਾਲ ਦੀ ਉਮਰ ਤੱਕ 90 ਫੀਸਦੀ ਬੱਚਿਆਂ ਦੇ ਕੋਲ ਮੋਬਾਈਲ ਫੋਨ ਹੁੰਦਾ ਹੈ। ਇਸ ’ਚ ਇਹ ਵੀ ਦੇਖਿਆ ਗਿਆ ਕਿ 8 ਤੋਂ 17 ਸਾਲ ਦੀ ਉਮਰ ਦੇ ਤਿੰਨ-ਚੌਥਾਈ ਸੋਸ਼ਲ ਮੀਡੀਆ ਵਰਤੋਂਕਾਰਾਂ ਦੇ ਕੋਲ ਇਕ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣਾ ਅਕਾਊਂਟ ਜਾਂ ਪ੍ਰੋਫਾਈਲ ਹੈ। ਅਜਿਹੇ ਵਧੇਰੇ ਪਲੇਟਫਾਰਮ ’ਤੇ ਵਰਤੋਂ ਲਈ ਘੱਟੋ-ਘੱਟ ਉਮਰ 13 ਸਾਲ ਦੀ ਸ਼ਰਤ ਹੋਣ ਦੇ ਬਾਵਜੂਦ 8 ਤੋਂ 12 ਸਾਲ ਦੀ ਉਮਰ ਦੇ 10 ’ਚੋਂ 6 ਬੱਚੇ ਜੋ ਉਨ੍ਹਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੇ ਆਪਣੀ ਪ੍ਰੋਫਾਈਲ ਦੇ ਨਾਲ ਸਾਈਨਅਪ ਕੀਤਾ ਹੋਇਆ ਸੀ।
ਨਾਲ ਹੀ ਮਹੱਤਵਪੂਰਨ ਤੌਰ ’ਤੇ ਇਹ ਦੇਖਿਆ ਗਿਆ ਕਿ ‘ਬੱਚਿਆਂ ਦੀ ਆਨਲਾਈਨ ਜ਼ਿੰਦਗੀ ਅਤੇ ‘ਅਸਲ ਦੁਨੀਆ’ ਦੇ ਦਰਮਿਆਨ ਇਕ ਧੁੰਦਲੀ ਹਦ ਹੈ’। ਭਾਰਤ ’ਚ ਹਾਲਤ ਓਨੀ ਖਰਾਬ ਨਹੀਂ ਹੋ ਸਕਦੀ ਪਰ ਅਸੀਂ ਜਲਦੀ ਹੀ ਉਸ ਪੜਾਅ ਤਕ ਪਹੁੰਚ ਰਹੇ ਹਾਂ। ‘ਮੋਬਾਈਲ ਮਹਾਮਾਰੀ’ ਨੇ ਭਾਰਤ ਅਤੇ ਅਸਲ ’ਚ ਦੁਨੀਆ ਨੂੰ ਜਕੜ ਲਿਆ ਹੈ। ਬੇਸ਼ੱਕ ਮਾਤਾ-ਪਿਤਾ ਬੱਚਿਆਂਤਕ ਬੇਕਾਬੂ ਪਹੁੰਚ ਦੇ ਹਾਨੀਕਾਰਕ ਪ੍ਰਭਾਵ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਪਰ ਉਨ੍ਹਾਂ ਨੂੰ ਬੱਚਿਆਂ’ਤੇ ਨਜ਼ਰ ਰੱਖਣੀ ਔਖੀ ਹੋ ਰਹੀ ਹੈ।
ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂਨੂੰ 10 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੋਬਾਈਲ ਫੋਨ ਅਤੇ ਵੱਖ-ਵੱਖ ਵੈੱਬਸਾਈਟਸ ’ਤੇ ਐਪ ਚਲਾਉਣਾ ਸਿੱਖਣ ’ਤੇ ਮਾਣ ਕਰਦੇ ਹਨ। ਅਜਿਹੇ ਮਾਪੇ ਵੀ ਹਨ ਜੋ ਆਪਣੇ ਬੱਚਿਆਂਨੂੰ ਮੋਬਾਈਲ ਫੋਨ ਸੰਭਾਲਦੇ ਹੋਏ ਦੇਖ ਕੇ ਮਾਣ ਮਹਿਸੂਸ ਕਰਦੇ ਹਨ ਅਤੇ ਡਿਵਾਈਸ ਖੋਹਣ ’ਤੇ ਰੌਲਾ ਪਾਉਂਦੇ ਹਨ। ਇਹ ਇਕ ਤੱਥ ਹੈ ਕਿ ਜਵਾਨ ਮਾਤਾ-ਪਿਤਾ ਬੱਚਿਆਂਨੂੰ ਸ਼ਾਂਤ ਕਰਨ ਜਾਂ ਖੁਦ ਲਈ ਸਮਾਂ ਕੱਢਣ ਲਈ ਉਨ੍ਹਾਂ ਨੂੰ ਮੋਬਾਈਲ ਫੜਾ ਦੇਣਾ ਜ਼ਰੂਰੀ ਸਮਝਦੇ ਹਨ। ਡਿਵਾਈਸ ਬੱਚਿਆਂਨੂੰ ਜੋ ਨੁਕਸਾਨ ਪਹੁੰਚਾ ਰਹੀ ਹੈ ਉਹ ਹੁਣ ਸਾਰਿਆਂਦੇ ਸਾਹਮਣੇ ਹੈ।
ਮੋਬਾਈਲ ਫੋਨ ਤਕ ਅਸੀਮਿਤ ਪਹੁੰਚ ਦੇ ਸਭ ਤੋਂ ਗੰਭੀਰ ਨਤੀਜਿਆਂ’ਚੋਂ ਇਕ ਲੋੜੀਂਦੀ ਨੀਂਦ ਦੀ ਘਾਟ ਹੈ ਕਿਉਂਕਿ ਬੱਚੇ ਵੀਡੀਓ ਗੇਮ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਚੱਕਰਵਿਊ ’ਚ ਫਸ ਜਾਂਦੇ ਹਨ। ਸਹੀ ਨੀਂਦ ਦੀ ਘਾਟ, ਬਦਲੇ ’ਚ ਉਨ੍ਹਾਂ ਦੀ ਇਕਾਗਰਤਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਘਟੀਆ ਵਿੱਦਿਅਕ ਕਾਰਗੁਜ਼ਾਰੀ ਵੱਲ ਲੈ ਜਾਂਦੀ ਹੈ। ਜ਼ਾਹਿਰ ਹੈ ਕਿ ਸਕ੍ਰੀਨ ਨੂੰ ਸਕ੍ਰਾਲ ਕਰਨ ’ਚ ਲੰਬਾ ਸਮਾਂ ਬਤੀਤ ਕਰਨ ਨਾਲ ਸਮਾਜਿਕ ਹੁਨਰ ਵੀ ਖਰਾਬ ਹੁੰਦੇ ਹਨ। ਆਪਣੇ ਦੋਸਤਾਂ ਅਤੇ ਸਾਥੀਆਂਦੇ ਨਾਲ ਸਮਾਂ ਬਤੀਤ ਕਰਨ ਦੀ ਬਜਾਏ ਇਹ ਬੱਚੇ ਅਣਲੋੜੀਂਦੇ ਸਮਾਜਿਕ ਹੁਨਰ ਅਤੇ ਆਤਮਵਿਸ਼ਵਾਸ ਦੀ ਘਾਟ ਦੇ ਨਾਲ ਵੱਡੇ ਹੁੰਦੇ ਹਨ।
ਲਗਾਤਾਰ ਕਾਲਪਨਿਕ ਦੁਨੀਆ ’ਚ ਰਹਿਣ ਨਾਲ ਜਿਨ੍ਹਾਂ ’ਚ ਵਧੇਰੀ ਬੇਲੋੜੀ ਅਤੇ ਮਹਿਜ ਕਲਪਨਾ ਹੁੰਦੀ ਹੈ, ਬੱਚੇ ਖੁਦ ਨੂੰ ਅਣਲੋੜੀਂਦਾ ਮਹਿਸੂਸ ਕਰਦੇ ਹਨ ਜਿਸ ਨਾਲ ਚਿੰਤਾ ਅਤੇ ਹੋਰ ਮਾਨਸਿਕ ਵਿਕਾਰ ਹੁੰਦੇ ਹਨ। ਸਕ੍ਰੀਨ ’ਤੇ ਲੰਬੇ ਸਮੇਂ ਤੱਕ ਦੇਖਦੇ ਰਹਿਣ ਨਾਲ ਅੱਖਾਂ ’ਤੇ ਪੈਣ ਵਾਲੇ ਅਸਰ ਨੂੰ ਹਰ ਕੋਈ ਜਾਣਦਾ ਹੈ ਫਿਰ ਵੀ ਇਹ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਦੁਨੀਆ ਭਰ ’ਚ ਇਸ ਗੱਲ ’ਤੇ ਬਹਿਸ ਚੱਲ ਰਹੀ ਹੈ ਕਿ ਇਸ ਵਰਤਾਰੇ ਨੂੰ ਕਿਵੇਂ ਰੋਕਿਆ ਜਾਵੇ, ਬੱਚਿਆਂਦੀ ਸੁਰੱਖਿਆ ਕਿਵੇਂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਕਿਵੇਂ ਦੂਰ ਰੱਖਿਆ ਜਾਵੇ।
ਆਸਟ੍ਰੇਲੀਆ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂਨੂੰ ਇੰਸਟਾਗ੍ਰਾਮ, ਫੇਸਬੁੱਕ ਅਤੇ ਟਿਕਟਾਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੂਰ ਰੱਖਣ ਲਈ ਕਾਨੂੰਨ ਲਿਆਉਣ ਦਾ ਬੀੜਾ ਚੁੱਕਿਆ ਹੈ। ਤਜਵੀਜ਼ਤ ਬਿੱਲ, ਜਿਸ ਨੂੰ ਜਲਦੀ ਹੀ ਦੇਸ਼ ਦੀ ਸੰਸਦ ’ਚ ਪੇਸ਼ ਕੀਤਾ ਜਾਣਾ ਹੈ, ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਹ ਦਿਖਾਉਣ ਦੀ ਜ਼ਿੰਮੇਵਾਰੀ ਪਾਵੇਗਾ ਕਿ ਉਨ੍ਹਾਂ ਨੇ ਬੱਚਿਆਂਤੱਕ ਪਹੁੰਚ ਨੂੰ ਰੋਕਣ ਲਈ ‘ਉਚਿੱਤ ਕਦਮ’ ਚੁੱਕੇ ਹਨ, ਜਿਸ ’ਚ ਵਰਤੋਂਕਾਰਾਂ ਲਈ ਕੋਈ ਸਜ਼ਾ ਨਹੀਂ ਹੋਵੇਗੀ।
ਹਾਲਾਂਕਿ ਵਧੇਰੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪਹਿਲਾਂ ਤੋਂ ਹੀ ਅਜਿਹੇ ਨਿਯਮ ਹਨ ਪਰ ਉਨ੍ਹਾਂ ਦੀ ਪਾਲਣਾ ਕਰਨ ਦੀ ਤੁਲਨਾ ’ਚ ਉਨ੍ਹਾਂ ਦੀ ਉਲੰਘਣਾ ਵਧ ਹੁੰਦੀ ਹੈ। ਇਹ ਕੰਪਨੀਆਂਸਿਰਫ ਵਰਤੋਂਕਾਰਾਂ ਕੋਲੋਂ ਇਹ ਵਚਨ ਮੰਗਦੀਆਂਹਨ ਕਿ ਉਹ ਇਕ ਨਿਸ਼ਚਿਤ ਉਮਰ ਤੋਂ ਉੱਪਰ ਹਨ। ਜਿਵੇਂ ਕਿ ਯੂ.ਕੇ. ਦੇ ਸਰਵੇਖਣ ਤੋਂ ਪਤਾ ਲੱਗਦਾ ਹੈ, ਵਧੇਰੇ ਬੱਚੇ ਝੂਠੇ ਵਚਨ ਦਿੰਦੇ ਹਨ ਜਿਨ੍ਹਾਂ ਦੀ ਜਾਂਚ ਨਹੀਂ ਕੀਤੀ ਜਾ ਸਕਦੀ। ਨਾਬਾਲਗਾਂ ਨਾਲ ਸਬੰਧਤ ਦਸਤਾਵੇਜ਼ ਰੱਖਣਾ ਵੀ ਉਚਿੱਤ ਨਹੀਂ ਹੈ। ਆਸਟ੍ਰੇਲੀਆ ਕਾਨੂੰਨ ਕੰਪਨੀਆਂਨੂੰ ਜ਼ਿੰਮੇਵਾਰੀ ਸੌਂਪਣ ਦੀ ਕੋਸ਼ਿਸ਼ ਕਰਦਾ ਹੈ। ਇਹ ਕਿੰਨੇ ਸਫਲ ਹੋਣਗੇ, ਇਹ ਅਜੇ ਦੇਖਣਾ ਬਾਕੀ ਹੈ। ਹਾਲਾਂਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਾਤਾ-ਪਿਤਾ ਇਸ ਮਹਾਮਾਰੀ ਨੂੰ ਰੋਕਣ ਲਈ ਸਰਗਰਮ ਕਦਮ ਚੁੱਕਣ।
ਇਹ ਅਧਿਆਪਕਾਂ ਅਤੇ ਸਕੂਲਾਂ ਦੇ ਪ੍ਰਬੰਧਕਾਂ ਨਾਲ ਰਲ ਕੇ ਕੀਤਾ ਜਾਣਾ ਚਾਹੀਦਾ ਹੈ। ਡਾਕਟਰਾਂ ਅਤੇ ਮਨੋਵਿਗਿਆਨੀਆਂਨੂੰ ਵੀ ਬੱਚਿਆਂਨੂੰ ਸੋਸ਼ਲ ਮੀਡੀਆ ’ਤੇ ਲੰਬੇ ਸਮੇਂ ਤੱਕ ਰਹਿਣ ਦੇ ਹਾਨੀਕਾਰਕ ਪ੍ਰਭਾਵ ਤੋਂ ਦੂਰ ਰੱਖਣ ਦੇ ਯਤਨ ’ਚ ਸ਼ਾਮਲ ਹੋਣਾ ਚਾਹੀਦਾ ਹੈ। ਅਮਰੀਕੀ ਸਰਜਨ ਜਨਰਲ ਡਾ. ਵਿਵੇਕ ਮੂਰਤੀ ਨੇ ਪਿਛਲੇ ਸਾਲ ਵੱਖ-ਵੱਖ ਹਿੱਤਧਾਰਕਾਂ ਦੇ ਲਈ ਸੋਸ਼ਲ ਮੀਡੀਆ ਅਤੇ ਜਵਾਨ ਮਾਨਸਿਕ ਸਿਹਤ ’ਤੇ ਇਕ ਸਲਾਹ ਜਾਰੀ ਕੀਤੀ ਸੀ। ਇਸ ਨੇ ਨੀਤੀ ਘਾੜਿਆਂਨੂੰ ਅਜਿਹੀਆਂਨੀਤੀਆਂਦੀ ਪਾਲਣਾ ਕਰਨ ਲਈ ਕਿਹਾ ਸੀ ਜੋ ਬੱਚਿਆਂਦੀ ਸੋਸ਼ਲ ਮੀਡੀਆ ’ਤੇ ਪਹੁੰਚ ਨੂੰ ਸੀਮਿਤ ਕਰਨ ਅਤੇ ਸਕੂਲਾਂ ’ਚ ਡਿਜੀਟਲ ਮੀਡੀਆ ਸਿਲੇਬਸ ਵਿਕਸਿਤ ਕਰਨ। ਸਲਾਹ ’ਚ ਕੰਪਨੀਆਂਨਾਲ ਆਨਲਾਈਨ ਗੱਲਬਾਤ ਦੇ ਸੰਭਾਵਿਤ ਜੋਖਮਾਂ ਨੂੰ ਸਾਂਝਾ ਕਰਨ ਅਤੇ ਦੁਰਵਰਤੋਂ ਨੂੰ ਰੋਕਣ ਲਈ ਕਦਮ ਚੁੱਕਣ ਤੋਂ ਇਲਾਵਾ ਬੱਚਿਆਂਲਈ ਸਭ ਤੋਂ ਵੱਧ ਸੁਰੱਖਿਆ ਅਤੇ ਖੁਫੀਅਤਾ ਦੇ ਮਾਪਦੰਡਾਂ ਲਈ ਡਿਫਾਲਟ ਸੈਟਿੰਗਜ਼ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।
ਅਖੀਰ ’ਚ ਇਸ ਨੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂਨੂੰ ਇਕ ਪਰਿਵਾਰਕ ਯੋਜਨਾ ਬਣਾਉਣ, ਬੱਚਿਆਂਨੂੰ ਨਿੱਜੀ ਗੱਲਬਾਤ ਅਤੇ ਦੋਸਤੀ ਕਰਨ ਲਈ ਉਤਸ਼ਾਹਿਤ ਕਰਨ ਲਈ ਕਿਹਾ ਸੀ। ਇਸ ਨੇ ਬੱਚਿਆਂਨੂੰ ਜ਼ਿੰਮੇਵਾਰ ਹੋਣ ਅਤੇ ਕਿਸੇ ਵੀ ਸਾਈਬਰ ਬਦਮਾਸ਼ੀ ਅਤੇ ਆਨਲਾਈਨ ਘਟੀਆ ਸਲੂਕ ਦੀ ਰਿਪੋਰਟ ਕਰਨ ਲਈ ਸਮਰੱਥ ਬਣਾਉਣ ਅਤੇ ਜਾਗਰੂਕ ਕਰਨ ਦੀ ਵੀ ਮੰਗ ਕੀਤੀ। ਸਪੱਸ਼ਟ ਤੌਰ ’ਤੇ ਅਸੀਂ ਸਾਰੇ ਇਸ ’ਚ ਇਕੱਠੇ ਹਾਂ ਅਤੇ ਸਾਨੂੰ ਇਸ ਵਰਤਾਰੇ ਨੂੰ ਰੋਕਣ ਲਈ ਸਮੂਹਿਕ ਯਤਨ ਕਰਨ ਦੀ ਲੋੜ ਹੈ ਜਿਸ ਦੇ ਭਵਿੱਖ ’ਚ ਖਤਰਨਾਕ ਸਿੱਟੇ ਹੋ ਸਕਦੇ ਹਨ।
-ਵਿਪਿਨ ਪੱਬੀ