ਬੁਸ਼ਰਾ ਬੀਬੀ: ਤਹਿਰੀਕ-ਏ ਇਨਸਾਫ਼ ਦਾ ਨਕਾਬਪੋਸ਼ ਚਿਹਰਾ

Friday, Dec 06, 2024 - 06:03 PM (IST)

ਬੁਸ਼ਰਾ ਬੀਬੀ: ਤਹਿਰੀਕ-ਏ ਇਨਸਾਫ਼ ਦਾ ਨਕਾਬਪੋਸ਼ ਚਿਹਰਾ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੇ 22 ਨਵੰਬਰ ਨੂੰ ਇਸਲਾਮਾਬਾਦ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਹਮਾਇਤੀਆਂ ਵੱਲੋਂ ਕੀਤੇ ਗਏ ‘ਕਰੋ ਜਾਂ ਮਰੋ’ ਦੇ ਪ੍ਰਦਰਸ਼ਨ ਤੋਂ ਪਹਿਲਾਂ ਇਕ ਦੁਰਲੱਭ ਵੀਡੀਓ ਸੰਦੇਸ਼ ਵਿਚ ਕਿਹਾ, ‘‘ਇਹ ਪਾਕਿਸਤਾਨ ਦੀ ਆਜ਼ਾਦੀ ਦੀ ਲੜਾਈ ਹੈ।’’ 49 ਸਾਲਾ ਬੁਸ਼ਰਾ ਬੀਬੀ ਨੇ ਪੀ. ਟੀ. ਆਈ. ਹਮਾਇਤੀਆਂ ਨੂੰ ਰਾਜਧਾਨੀ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਣ ਅਤੇ ਖਾਨ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

25-26 ਨਵੰਬਰ ਨੂੰ ਇਸਲਾਮਾਬਾਦ ਵਿਚ ਬੁਸ਼ਰਾ ਦੀ ਅਗਵਾਈ ਵਿਚ ਹਜ਼ਾਰਾਂ ਪੀ. ਟੀ. ਆਈ. ਵਰਕਰਾਂ ਦੇ ਇਕੱਠੇ ਹੋਣ ਕਾਰਨ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ। ਹਮਾਇਤੀਆਂ ਨੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਸ਼ਹਿਰ ਵਿਚ ਮਾਰਚ ਕੀਤਾ।

ਇਸਲਾਮਾਬਾਦ ਵਿਚ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗਨਦਪੁਰ ਦੇ ਨਾਲ ਅਚਾਨਕ ਇਕ ਟਰੱਕ ਦੇ ਉੱਪਰ ਦਿਖਾਈ ਦੇਣ ਵਾਲੀ ਬੁਸ਼ਰਾ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ, ‘‘ਤੁਹਾਨੂੰ ਵਾਅਦਾ ਕਰਨਾ ਪਵੇਗਾ ਕਿ ਜਦੋਂ ਤੱਕ ਇਮਰਾਨ ਖਾਨ ਇੱਥੇ ਨਹੀਂ ਆਉਂਦੇ, ਤਦ ਤੱਕ ਤੁਸੀਂ ਇੱਥੋਂ ਨਹੀਂ ਜਾਓਗੇ।’’

ਹਾਲਾਂਕਿ, ਜਦੋਂ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹਿੰਸਕ ਹੋ ਗਈਆਂ, ਬੁਸ਼ਰਾ ਅਤੇ ਗਨਦਪੁਰ ਰਾਜਧਾਨੀ ਦੇ ਰੈੱਡ ਜ਼ੋਨ ਤੋਂ ਪਿੱਛੇ ਹਟ ਗਏ, ਜੋ ਪਾਕਿਸਤਾਨ ਦੀ ਸਰਕਾਰ ਦਾ ਰਿਹਾਇਸ਼ੀ ਇਲਾਕਾ ਹੈ।

ਪੰਜਾਬ ਦੇ ਇਕ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਬੁਸ਼ਰਾ ਰਿਆਜ਼ ਵੱਟੂ ਬਾਰੇ 2018 ਵਿਚ ਮਿਸਟਰ ਖਾਨ ਨਾਲ ਵਿਆਹ ਤੋਂ ਪਹਿਲਾਂ ਬਹੁਤ ਘੱਟ ਜਾਣਕਾਰੀ ਸੀ। ਸੂਫੀ ਮਤ ਦੇ ਸੰਤ ਫਰੀਦੁਦੀਨ ਮਸੂਦ ਗੰਜਸ਼ਕਰ (ਬਾਬਾ ਫਰੀਦ) ਦੀ ਪੈਰੋਕਾਰ ਬੁਸ਼ਰਾ ਦੀ ਖਾਨ ਨਾਲ ਉਸ ਦੀ ਭੈਣ ਮਰੀਅਮ ਰਿਆਜ਼ ਵੱਟੂ ਨੇ 2014 ਵਿਚ ਇਸਲਾਮਾਬਾਦ ਵਿਚ ਪੀ. ਟੀ. ਆਈ. ਦੇ ਇਕ ਧਰਨੇ ਦੌਰਾਨ ਜਾਣ-ਪਛਾਣ ਕਰਵਾਈ ਸੀ।

ਉਸ ਸਮੇਂ ਇਕ ਕਸਟਮ ਅਫਸਰ ਖਾਵਰ ਮੇਨਕਾ ਨਾਲ ਵਿਆਹੀ ਹੋਈ ਬੁਸ਼ਰਾ ਅਤੇ ਖਾਨ ਸੂਫੀਵਾਦ ਵਿਚ ਉਨ੍ਹਾਂ ਦੀ ਸਾਂਝੀ ਰੁਚੀ ਕਾਰਨ ਜੁੜੇ। ਛੇਤੀ ਹੀ ਖਾਨ ਬਾਬਾ ਫਰੀਦ ਦੇ ਜਨਮ ਸਥਾਨ ਪਾਕਪਟਨ ਵਿਚ ਬੁਸ਼ਰਾ ਦੇ ਪਤੀ ਦੇ ਘਰ ਅਧਿਆਤਮਿਕ ਮਾਰਗਦਰਸ਼ਨ ਦੀ ਭਾਲ ’ਚ ਅਕਸਰ ਉਨ੍ਹਾਂ ਨੂੰ ਮਿਲਣ ਲੱਗੇ।

14 ਨਵੰਬਰ 2017 ਨੂੰ, ਖਾਵਰ ਮੇਨਕਾ ਅਤੇ ਬੁਸ਼ਰਾ ਦਾ ਤਲਾਕ ਹੋ ਗਿਆ ਅਤੇ ਫਰਵਰੀ 2018 ਵਿਚ ਬੁਸ਼ਰਾ ਨੇ ਇਕ ਗੁਪਤ ਸਮਾਗਮ ਵਿਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਨਾਲ ਵਿਆਹ ਕਰਵਾ ਲਿਆ।

ਤੁਲਨਾ ਕਰੀਏ ਤਾਂ ਖਾਨ ਦੀਆਂ 2 ਸਾਬਕਾ ਪਤਨੀਆਂ ਅਤੇ ਉਨ੍ਹਾਂ ਦੀ ਮੌਜੂਦਾ ਪਤਨੀ ’ਚ ਬਹੁਤ ਵੱਡਾ ਫਰਕ ਹੈ। ਬ੍ਰਿਟਿਸ਼ ਪੱਤਰਕਾਰ ਜੇਮੀਮਾ ਗੋਲਡਸਮਿਥ ਅਤੇ ਪਾਕਿਸਤਾਨੀ ਪੱਤਰਕਾਰ ਰੇਹਮ ਖਾਨ, ਦੋਵੇਂ ਹੀ ਜਨਤਕ ਹਸਤੀਆਂ ਹਨ ਜਿਨ੍ਹਾਂ ਨੇ ਆਪਣੇ ਸਾਬਕਾ ਪਤੀ ਬਾਰੇ ਕਈ ਬਿਆਨ ਦਿੱਤੇ ਹਨ, ਭਾਵੇਂ ਉਹ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਜਾਂ ਕੁਝ ਹੋਰ।

ਬੁਸ਼ਰਾ ਸੱਚਮੁੱਚ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੀ ਰਹੀ ਹੈ, ਕਿਉਂਕਿ ਉਸ ਨੂੰ ਅਕਸਰ ਕਾਲਾ ਜਾਂ ਚਿੱਟਾ ਅਬਾਯਾ ਪਹਿਨੀ ਦੇਖਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਚਿਹਰਾ ਢੱਕਿਆ ਹੁੰਦਾ ਹੈ। ਉਨ੍ਹਾਂ ਦੇ ਪਿਛਲੇ ਵਿਆਹ ਤੋਂ ਉਨ੍ਹਾਂ ਦੇ 5 ਬੱਚੇ (3 ਧੀਆਂ ਅਤੇ 2 ਪੁੱਤਰ) ਹਨ ਅਤੇ ਉਸਦੀ ਵੱਡੀ ਧੀ ਮੇਹਰੂ ਮੇਨਕਾ ਪੀ. ਟੀ. ਆਈ. ਦੀ ਮੈਂਬਰ ਹੈ।

ਵਧਦਾ ਪ੍ਰਭਾਵ : ਖਾਨ ਉੱਤੇ ਬੁਸ਼ਰਾ ਦਾ ਪ੍ਰਭਾਵ ਉਦੋਂ ਵਧਿਆ ਜਦੋਂ ਉÃÃਨ੍ਹਾਂ ਨੇ ਆਮ ਚੋਣਾਂ ਜਿੱਤੀਆਂ ਅਤੇ ਆਪਣੇ ਵਿਆਹ ਤੋਂ 6 ਮਹੀਨੇ ਬਾਅਦ, 2018 ਵਿਚ ਪ੍ਰਧਾਨ ਮੰਤਰੀ ਬਣ ਗਏ, ਜਦੋਂ ਕਿ ਬਹੁਤ ਸਾਰੇ ਸੂਫੀ ਸ਼ਰਧਾਲੂ ਉਨ੍ਹਾਂ ਨੂੰ ਅਧਿਆਤਮਿਕ ਆਗੂ ਕਹਿੰਦੇ ਹਨ, ਖਾਨ ਦੇ ਸਿਆਸੀ ਵਿਰੋਧੀਆਂ ਨੇ ਉਨ੍ਹਾਂ ’ਤੇ ਜਾਦੂ-ਟੂਣੇ ਕਰਨ ਦਾ ਦੋਸ਼ ਲਾਇਆ ਹੈ।

ਇਕ ਅਖਬਾਰ ਮੁਤਾਬਕ ਬੁਸ਼ਰਾ ’ਤੇ ਖਾਨ ਨੂੰ ਧੋਖਾ ਦੇਣ ਦਾ ਵੀ ਦੋਸ਼ ਹੈ, ਉਨ੍ਹਾਂ ਨੇ ਸਾਬਕਾ ਆਈ. ਐੱਸ. ਆਈ. ਮੁਖੀ ਮੇਜਰ ਜਨਰਲ ਫੈਜ਼ ਹਮੀਦ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਜਾਣਕਾਰੀ ਨੂੰ ‘ਦੈਵੀ ਦਖਲ’ ਵਜੋਂ ਪੇਸ਼ ਕੀਤਾ, ਜਿਸ ਨਾਲ ਖਾਨ ਦਾ ਉਨ੍ਹਾਂ ਦੀਆਂ ਸ਼ਕਤੀਆਂ ਵਿਚ ਭਰੋਸਾ ਮਜ਼ਬੂਤ ​​ਹੋਇਆ। ਉਨ੍ਹਾਂ ਦੇ ਸਾਬਕਾ ਪਤੀ ਮੇਨਕਾ ਨੇ ਨਵੰਬਰ 2023 ਵਿਚ ਇਸਲਾਮਾਬਾਦ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ।

ਅਦਾਲਤ ’ਚ ਦੋਸ਼ ਲਾਇਆ ਗਿਆ ਕਿ ਬੁਸ਼ਰਾ ਅਤੇ ਖਾਨ ਦਾ ਵਿਆਹ ‘ਗੈਰ-ਇਸਲਾਮਿਕ’ ਸੀ ਕਿਉਂਕਿ ਉਨ੍ਹਾਂ ਨੇ ‘ਇੱਦਾਹ’ ਦੀ ਮਿਆਦ (ਮੁਸਲਿਮ ਪਰਿਵਾਰਕ ਕਾਨੂੰਨ ਅਨੁਸਾਰ ਤਲਾਕ ਤੋਂ ਬਾਅਦ ਔਰਤ ਲਈ ਦੁਬਾਰਾ ਵਿਆਹ ਕਰਨ ਲਈ ਲੋੜੀਂਦਾ ਸਮਾਂ) ਪੂਰੀ ਨਹੀਂ ਕੀਤੀ ਸੀ, ਜਦ ਕਿ ਅਦਾਲਤ ਨੇ ਉਨ੍ਹਾਂ ਦੇ ਵਿਆਹ ਨੂੰ ਰੱਦ ਕਰ ਦਿੱਤਾ ਅਤੇ ਦੋਵਾਂ ਨੂੰ ਦੋਸ਼ੀ ਠਹਿਰਾਇਆ, ਬਾਅਦ ਵਿਚ ਇਸ ਸਾਲ ਜੁਲਾਈ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।

ਬੁਸ਼ਰਾ ਲਗਾਤਾਰ ਇਮਰਾਨ ਦੇ ਨਾਲ ਰਹੀ ਹੈ, ਜਿਸ ਵਿਚ ਇਸ ਸਾਲ ਦੇ ਸ਼ੁਰੂ ਦਾ ਸਮਾਂ ਵੀ ਸ਼ਾਮਲ ਹੈ, ਜਦੋਂ ਉਨ੍ਹਾਂ ਨੂੰ ਤੋਸ਼ਾਖਾਨਾ ਕੇਸ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੀ. ਟੀ. ਆਈ. ਸੰਸਥਾਪਕ, ਜੋ ਅਗਸਤ 2023 ਤੋਂ ਜੇਲ੍ਹ ਵਿਚ ਹਨ ਅਤੇ ਉਨ੍ਹਾਂ ਦੀ ਪਤਨੀ ’ਤੇ ਵਿਦੇਸ਼ੀ ਮਹਿਮਾਨਾਂ ਤੋਂ ਮਿਲੇ ਸਰਕਾਰੀ ਤੋਹਫ਼ਿਆਂ ਦਾ ਖੁਲਾਸਾ ਨਾ ਕਰਨ ਦਾ ਦੋਸ਼ ਹੈ। 9 ਮਹੀਨੇ ਦੀ ਕੈਦ ਤੋਂ ਬਾਅਦ ਬੁਸ਼ਰਾ ਨੂੰ ਜ਼ਮਾਨਤ ਮਿਲ ਗਈ ਅਤੇ ਅਕਤੂਬਰ ’ਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਆਪਣੀ ਰਿਹਾਈ ਤੋਂ ਬਾਅਦ, ਬੁਸ਼ਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਭੈਣ ਅਲੀਮਾ ਖਾਨ ਪੀ. ਟੀ. ਆਈ. ਲਈ ਰੈਲੀ ਦਾ ਕੇਂਦਰ ਬਣ ਗਈਆਂ ਹਨ, ਕਿਉਂਕਿ ਪਾਰਟੀ ਦੀ ਜ਼ਿਆਦਾਤਰ ਲੀਡਰਸ਼ਿਪ ਜੇਲ੍ਹ ਵਿਚ ਹੈ। ਸਾਊਦੀ ਅਰਬ ’ਤੇ ਹਮਲਾ ਕਰਨ ਤੋਂ ਲੈ ਕੇ ਖਾਨ ਅਤੇ ਹੋਰ ਪੀ. ਟੀ. ਆਈ. ਆਗੂਆਂ ਦੀ ਤਤਕਾਲ ਰਿਹਾਈ ਦੀ ਮੰਗ ਕਰਨ ਤੱਕ, ਬੁਸ਼ਰਾ ਦੀ ਮੌਜੂਦਗੀ ਨੇ, ਉਨ੍ਹਾਂ ਦੇ ਤਜਰਬੇ ਦੀ ਘਾਟ ਦੇ ਬਾਵਜੂਦ, ਪਾਰਟੀ ਵਿਚ ਲੀਡਰਸ਼ਿਪ ਦੀ ਘਾਟ ਨੂੰ ਪੂਰਾ ਕਰ ਦਿੱਤਾ ਹੈ। ਨਵੰਬਰ ਦੀ ਰੈਲੀ ਨੇ ਬੁਸ਼ਰਾ ਨੂੰ ਸਿਆਸੀ ਸੁਰਖੀਆਂ ਵਿਚ ਲਿਆ ਦਿੱਤਾ, ਹਾਲਾਂਕਿ ਰਾਜ ਦੀ ਕਾਰਵਾਈ ਕਾਰਨ ਵਿਰੋਧ ਪ੍ਰਦਰਸ਼ਨ ਨੂੰ ਬੰਦ ਕਰ ਦਿੱਤਾ ਗਿਆ

ਸੁਚਿੱਤਰਾ ਕਾਰਤੀਕੇਯਨ


author

Rakesh

Content Editor

Related News