ਆਬੂ ਧਾਬੀ ’ਚ ਮੰਦਰ : ਇਤਿਹਾਸ ਦੇ ਨਵੇਂ ਅਧਿਆਏ ਦਾ ਨਿਰਮਾਣ

Friday, Feb 16, 2024 - 12:53 PM (IST)

ਆਬੂ ਧਾਬੀ ’ਚ ਮੰਦਰ : ਇਤਿਹਾਸ ਦੇ ਨਵੇਂ ਅਧਿਆਏ ਦਾ ਨਿਰਮਾਣ

ਪ੍ਰਧਾਨ ਮੰਤਰੀ ਨਰਿੰਦਰ ਮਦੀ ਵੱਲੋਂ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ’ਚ ਅਕਸ਼ਰਧਾਮ ਮੰਦਰ ਦਾ ਉਦਘਾਟਨ ਯਕੀਨਨ ਇਕ ਇਤਿਹਾਸਕ ਘਟਨਾ ਹੈ। ਕਿਸੇ ਇਸਲਾਮਿਕ ਦੇਸ਼ ’ਚ ਸੰਪੂਰਨ ਸਨਾਤਨ ਰੀਤੀ-ਰਿਵਾਜ ਨਾਲ ਮੰਦਰ ਦਾ ਨਿਰਮਾਣ, ਪੂਜਨ, ਪ੍ਰਾਣ-ਪ੍ਰਤਿਸ਼ਠਾ, ਉਦਘਾਟਨ ਅਤੇ ਬਿਨਾਂ ਕਿਸੇ ਅੜਿੱਕੇ ਦੇ ਸਾਰੇ ਕਰਮਕਾਂਡਾਂ ਦਾ ਪਾਲਣ ਹੋਣਾ ਆਮ ਘਟਨਾ ਨਹੀਂ ਹੈ। ਇਸ ਮੰਦਰ ਦੇ ਨਿਰਮਾਣ ਦੀ ਕਹਾਣੀ ਪੜ੍ਹਨ ਪਿੱਛੋਂ ਲੱਗਦਾ ਹੈ ਕਿ ਅਸੰਭਵ ਸੰਭਵ ਹੋਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਾਮਲੇ ’ਚ ਖੁਸ਼ਕਿਸਮਤ ਮੰਨਣਾ ਪਵੇਗਾ ਕਿ ਉਨ੍ਹਾਂ ਦੇ ਕਾਰਜਕਾਲ ’ਚ ਹੀ ਇਸ ਲਈ ਜ਼ਮੀਨ ਮਿਲੀ, ਸ਼ਿਲਾਨਿਆਸ ਹੋਇਆ ਅਤੇ ਉਨ੍ਹਾਂ ਨੂੰ ਹੀ ਇਸ ਦੇ ਉਦਘਾਟਨ ਦਾ ਵੀ ਮੌਕਾ ਮਿਲਿਆ। ਉਦਘਾਟਨ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ’ਚ ਵੀ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਅਯੁੱਧਿਆ ’ਚ ਸ਼੍ਰੀ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਪਿੱਛੋਂ ਹੁਣ ਆਬੂ ਧਾਬੀ ’ਚ ਅਕਸ਼ਰਧਾਮ ਮੰਦਰ ਦੇ ਉਦਘਾਟਨ ਦਾ ਸਾਖੀ ਬਣਿਆ ਹਾਂ। 20 ਅਪ੍ਰੈਲ, 2019 ਨੂੰ ਮਹੰਤ ਸਵਾਮੀ ਮਹਾਰਾਜ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਸ਼ਿਲਾਨਿਆਸ ਕੀਤਾ ਸੀ ਅਤੇ ਲਗਭਗ 5 ਸਾਲ ਪਿੱਛੋਂ ਦੋਵਾਂ ਨੇ ਇਸ ਦਾ ਉਦਘਾਟਨ ਵੀ ਕੀਤਾ।

27 ਏਕੜ ’ਚ ਫੈਲਿਆ ਇਹ ਮੰਦਰ 108 ਫੁੱਟ ਉੱਚਾ ਹੈ ਜਿਸ ਦੀ ਲੰਬਾਈ 262 ਫੁੱਟ ਤੇ ਚੌੜਾਈ 180 ਫੁੱਟ ਹੈ। ਇਸ ’ਚ 18 ਲੱਖ ਪੱਥਰ ਦੀਆਂ ਇੱਟਾਂ ਲੱਗੀਆਂ ਹਨ ਅਤੇ 30 ਹਜ਼ਾਰ ਮੂਰਤੀਆਂ ਹਨ। ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਹਿਯਾਨ ਦੀ ਖੁੱਲ੍ਹਦਿਲੀ ਦਾ ਸਵਾਗਤ ਕਰਨਾ ਪਵੇਗਾ ਜਿਨ੍ਹਾਂ ਨੇ ਨਾ ਸਿਰਫ ਇਸ ਦੀ ਆਗਿਆ ਦਿੱਤੀ ਸਗੋਂ ਕੁੱਲ 27 ਏਕੜ ਜ਼ਮੀਨ ਦਿੱਤੀ ਅਤੇ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਵੀ ਕੀਤੀ ਪਰ ਇਹ ਵੀ ਸੱਚ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲ ਨਾ ਕੀਤੀ ਹੁੰਦੀ ਤਾਂ ਮੰਦਰ ਦਾ ਇੰਨੇ ਸ਼ਾਨਦਾਰ ਰੂਪ ’ਚ ਸਾਕਾਰ ਹੋਣਾ ਸੰਭਵ ਨਾ ਹੁੰਦਾ।

ਮੰਦਰ ਦਾ ਸੁਫ਼ਨਾ 1997 ’ਚ ਦੇਖਿਆ ਗਿਆ ਸੀ। ਸੱਚ ਇਹੀ ਹੈ ਕਿ ਮੋਦੀ ਦੇ ਆਉਣ ਪਿੱਛੋਂ ਹੀ ਕੰਮ ਅੱਗੇ ਵਧਿਆ। ਅਕਸ਼ਰਧਾਮ ਮੰਦਰ ਨਿਰਮਾਣ ਕਮੇਟੀ ਦੇ ਲੋਕ ਸਰਕਾਰ ਨਾਲ ਸੰਪਰਕ ਕਰਦੇ ਰਹੇ ਪਰ ਅਜਿਹੀ ਸਫਲਤਾ ਨਹੀਂ ਮਿਲੀ। ਸੰਨ 2015 ’ਚ ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਪਹਿਲੀ ਸੰਯੁਕਤ ਅਮੀਰਾਤ ਯਾਤਰਾ ਦੌਰਾਨ ਉਨ੍ਹਾਂ ਨੇ ਸਹੀ ਢੰਗ ਨਾਲ ਇਸ ਵਿਸ਼ੇ ਨੂੰ ਰੱਖਿਆ ਅਤੇ ਫਿਰ ਰਾਹ ਨਿਕਲਣ ਲੱਗਾ।

ਅਕਸ਼ਰਧਾਮ ਦੇ ਦੁਨੀਆ ਭਰ ’ਚ 1200 ਮੰਦਰ ਹਨ ਅਤੇ ਸਭ ਦੀਆਂ ਆਪਣੀਆਂ-ਆਪਣੀਆਂ ਖਾਸੀਅਤਾਂ ਹਨ ਪਰ ਆਬੂ ਧਾਬੀ ਦਾ ਮੰਦਰ ਸਭ ਤੋਂ ਖਾਸ ਅਤੇ ਭਵਿੱਖ ਦੇ ਨਜ਼ਰੀਏ ਨਾਲ ਦੁਨੀਆ ’ਚ ਵੱਖ-ਵੱਖ ਸੱਭਿਆਚਾਰਾਂ, ਸੱਭਿਅਤਾਵਾਂ, ਧਰਮਾਂ ਆਦਿ ਦਰਮਿਆਨ ਸਬੰਧ ਅਤੇ ਸ਼ਾਂਤੀ ਦੀ ਉਮੀਦ ਪੈਦਾ ਕਰਨ ਵਾਲਾ ਹੈ।

ਜੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਕੰਮਲ ਇਸਲਾਮੀ ਸ਼ਾਸਨ ਅੰਦਰ ਵੈਦਿਕ ਹਿੰਦੂ ਰੀਤੀ-ਰਿਵਾਜ ਨਾਲ ਮੰਦਰ ਦਾ ਨਿਰਮਾਣ ਅਤੇ ਕਰਮਕਾਂਡ ਸੰਭਵ ਹੈ ਤਾਂ ਇਹ ਮੰਨਣ ਦਾ ਕੋਈ ਕਾਰਨ ਨਹੀਂ ਕਿ ਮਜ਼੍ਹਬੀ ਕੱਟੜਪੰਥ ਤਾਲਮੇਲ ਵਾਲੇ ਆਪਸੀ ਸਹਿਯੋਗ ਵੱਲ ਨਹੀਂ ਵਧ ਸਕਦਾ। ਮੁੱਖ ਗੱਲ ਹੈ ਪਹਿਲ ਕਰਨ ਤੇ ਉਸ ਅਨੁਸਾਰ ਭੂਮਿਕਾ ਨਿਭਾਉਣ ਦੀ। ਹਿੰਦੂ ਜਾਂ ਸਨਾਤਨ ਸੱਭਿਆਚਾਰ ਦੀ ਵਿਸ਼ੇਸ਼ਤਾ ਹੀ ਤਾਲਮੇਲ ਵਾਲੀ ਹੈ। ਇਸ ’ਚ ਹੀ ਉਹ ਸਮਰੱਥਾ ਹੈ ਜੋ ਸਾਰੇ ਮਜ਼੍ਹਬਾਂ, ਪੰਥਾਂ, ਸੱਭਿਆਚਾਰਾਂ-ਸੱਭਿਅਤਾਵਾਂ ਅੰਦਰ ਇਕ ਹੀ ਭਾਵਨਾ ਨੂੰ ਮਹਿਸੂਸ ਕਰ ਕੇ ਸਾਰਿਆਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਕਰਨ ਦੀ ਅਗਵਾਈ ਕਰ ਸਕਦੀ ਹੈ।

ਜਿਵੇਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੰਦਰ ’ਚ ਪੈਰ-ਪੈਰ ’ਤੇ ਵਿਭਿੰਨਤਾ ’ਚ ਵਿਸ਼ਵਾਸ ਦੀ ਝਲਕ ਦਿਸਦੀ ਹੈ। ਕੰਧਾਂ ’ਤੇ ਇਜਿਪਟ (ਮਿਸਰ) ਦੇ ਧਰਮ ਅਤੇ ਬਾਈਬਲ ਦੀਆਂ ਕਹਾਣੀਆਂ ਉਕਰੀਆਂ ਗਈਆਂ ਹਨ ਤਾਂ ਵਾਲ ਆਫ ਹਾਰਮਨੀ ਨੂੰ ਬੋਹਰਾ ਸਮਾਜ ਨੇ ਬਣਵਾਇਆ ਹੈ ਅਤੇ ਲੰਗਰ ਦੀ ਜ਼ਿੰਮੇਵਾਰੀ ਸਿੱਖ ਭਰਾਵਾਂ ਨੇ ਲਈ ਹੈ। ਅਸਲ ’ਚ ਇਸ ਮੰਦਰ ’ਚ ਹਰ ਦੇਵੀ-ਦੇਵਤੇ ਦੇ ਮੰਦਰ ਹਨ ਤੇ ਉਨ੍ਹਾਂ ਦੀਆਂ ਲੀਲਾਵਾਂ ਪੱਥਰਾਂ ’ਤੇ ਮੂਰਤੀਆਂ ’ਚ ਉਤਾਰੀਆਂ ਗਈਆਂ ਹਨ ਪਰ ਇਸ ਨੂੰ ਇਸ ਤਰ੍ਹਾਂ ਨਿਰਮਿਤ ਕੀਤਾ ਗਿਆ ਹੈ ਕਿ ਵਿਸ਼ਵ ਦਾ ਕੋਈ ਵੀ ਧਰਮ ਮਾਰਗ ਇਸ ਨੂੰ ਆਪਣੇ ਤੋਂ ਵੱਖ ਨਾ ਦੇਖੇ। ਮੰਦਰ ਦੇ ਨਿਰਮਾਣ ’ਚ ਹਰ ਧਰਮ ਦੇ ਵਿਅਕਤੀ ਨੇ ਯੋਗਦਾਨ ਦਿੱਤਾ ਹੈ। ਇਸ ਮੰਦਰ ਦਾ ਨਿਰਮਾਤਾ ਬੀ. ਏ. ਪੀ. ਐੱਸ. ਭਾਵ ਬਚਾਸਨ ਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਹਿੰਦੂ ਸੰਸਥਾ ਹੈ ਪਰ ਜ਼ਮੀਨ ਇਸਲਾਮੀ ਸਰਕਾਰ ਨੇ ਦਿੱਤੀ, ਮੁੱਖ ਆਰਕੀਟੈਕਟ ਇਸਾਈ, ਨਿਰਦੇਸ਼ਕ ਜੈਨ, ਪ੍ਰਾਜੈਕਟ ਮੈਨੇਜਰ ਸਿੱਖ, ਸਟ੍ਰੱਕਚਰ ਇੰਜੀਨੀਅਰ ਬੁੱਧ ਅਤੇ ਕੰਸਟਰੱਕਸ਼ਨ ਕਾਂਟ੍ਰੈਕਟਰ ਪਾਰਸੀ ਰਹੇ। ਮੰਦਰ ਦੀਆਂ 7 ਮੀਨਾਰਾਂ ਸੰਯੁਕਤ ਅਰਬ ਅਮੀਰਾਤ ਦੀਆਂ 7 ਅਮੀਰਾਤਾਂ ਦਾ ਪ੍ਰਤੀਕ ਹਨ।

ਅਸਲ ’ਚ ਸੰਯੁਕਤ ਅਰਬ ਅਮੀਰਾਤ 7 ਅਮੀਰਾਂ ਨਾਲ ਬਣਿਆ ਹੈ, ਇਸ ਲਈ ਮੰਦਰ ਦੇ 7 ਸਿਖਰਾਂ ’ਚ 7 ਭਾਰਤੀ ਦੇਵਤਾ ਬਿਰਾਜਮਾਨ ਹਨ। ਮੰਦਰ ’ਚ 7 ਗਰਭਗ੍ਰਹਿ ਹਨ। ਜੇ ਭਾਰਤੀ ਪ੍ਰੰਪਰਾ ਦੇ ਜਾਨਵਰ ਗਾਂ, ਹਾਥੀ ਅਤੇ ਮੋਰ ਹਨ ਤਾਂ ਅਰਬ ਦੇਸ਼ਾਂ ਦੇ ਊਠ, ਮਾਰੂਥਲ ਦੀ ਬੱਕਰੀ, ਬਾਜ, ਫਲਾਂ ’ਚ ਅਨਾਨਾਸ ਅਤੇ ਖਜੂਰ ਨੂੰ ਵੀ ਕੰਧਾਂ ’ਤੇ ਉਕਰਿਆ ਗਿਆ ਹੈ।

ਇਸ ਤਰ੍ਹਾਂ ਮੂਲ ਤੌਰ ’ਤੇ ਹਿੰਦੂ ਮੰਦਰ ਹੁੰਦਿਆਂ ਤੇ ਹਿੰਦੂਤਵ ਸਨਾਤਨ ਦੀ ਵਿਸ਼ਵ ਭਲਾਈ ’ਚ ਵਿਚਾਰ ਤੇ ਭੂਮਿਕਾ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਤਰੀਕੇ ਨਾਲ ਰੱਖਦਿਆਂ ਵੀ ਸਾਰੇ ਧਰਮਾਂ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਸ਼ਕਤੀ ਦੇਣ ਦਾ ਸਥਾਨ ਬਣ ਸਕਦਾ ਹੈ। ਆਖਿਰ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਸਹਿਯੋਗੀ ਸ਼ਬਦ ਸਮਝਣ ਪਿੱਛੋਂ ਹੀ ਇਸ ਦੀ ਆਗਿਆ ਦਿੱਤੀ ਹੋਵੇਗੀ। ਖਿਆਲ ਰਹੇ ਕਿ ਖੁਦ ਅਕਸ਼ਰਧਾਮ ਸੰਸਥਾ ਨੇ 2 ਤਰ੍ਹਾਂ ਦੇ ਮਾਡਲ ਬਣਾਏ ਸਨ।

ਇਕ ਤਾਂ ਸੰਪੂਰਨ ਵੈਦਿਕ ਹਿੰਦੂ ਰਿਤਿਕਾ ਸੀ ਅਤੇ ਦੂਜਾ ਇਕ ਆਮ ਬਰਾਬਰ ਭਵਨ ਵਾਂਗ ਦਿਸਣ ਵਾਲਾ ਸੀ ਜਿਸ ਅੰਦਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਨ। ਦੂਜੇ ਮਾਡਲ ’ਚ ਬਾਹਰ ਹਿੰਦੂ ਚਿੰਨ੍ਹ ਨਹੀਂ ਸਨ। ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਜਦੋਂ ਇਹ ਪ੍ਰਸਤਾਵ ਸ਼ੇਖ ਜ਼ਾਇਦ ਕੋਲ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਮੰਦਰ ’ਚ ਬਣੇ ਉਹ ਸਿਰਫ ਮੰਦਰ ਨਾ ਬਣੇ, ਉਹ ਮੰਦਰ ਵਰਗਾ ਦਿਸੇ ਵੀ ਤਾਂ ਉਹ ਉਂਝ ਹੀ ਨਹੀਂ ਹੋਇਆ ਹੋਵੇਗਾ। ਜਿਸ ਧਰਮ ’ਚ ਬੁੱਤਪ੍ਰਸਤੀ ਵਿਰੁੱਧ ਇੰਨੀਆਂ ਗੱਲਾਂ ਹੋਣ, ਉਨ੍ਹਾਂ ਨੂੰ ਸਮਝਾ ਕੇ ਤਿਆਰ ਕਰਨਾ ਸੌਖਾ ਨਹੀਂ ਰਿਹਾ ਹੋਵੇਗਾ।

ਤੇ ਆਬੂ ਧਾਬੀ ’ਚ ਮੰਦਰ ਦੇ ਉਦਘਾਟਨ ਨਾਲ ਇਤਿਹਾਸ ਦਾ ਉਹ ਅਧਿਆਏ ਅੱਗੇ ਵਧਿਆ ਹੈ ਜੋ ਹਿੰਦੂਤਵ ਤੇ ਭਾਰਤ ਰਾਸ਼ਟਰ ਦਾ ਮੂਲ ਮੰਤਵ ਰਿਹਾ ਹੈ ਭਾਵ ਸਾਰੇ ਧਰਮਾਂ ਅੰਦਰ ਇਕ ਹੀ ਭਾਵ ਹੈ ਅਤੇ ਸਾਰਿਆਂ ਅੰਦਰ ਇਕ ਹੀ ਤੱਤ, ਇਸ ਲਈ ਅਸੀਂ ਸਾਰਿਆਂ ਦੇ ਕਲਿਆਣ ਦੇ ਰਾਹ ’ਤੇ ਚੱਲਣਾ ਹੈ। ਅਸਲ ’ਚ ਹੁਣ ਤੱਕ ਸੰਯੁਕਤ ਅਰਬ ਅਮੀਰਾਤ ਆਪਣੇ ਬੁਰਜ ਖਲੀਫਾ, ਸ਼ੇਖ ਜ਼ਾਇਦ ਮਸਜਿਦ ਅਤੇ ਦੂਜੇ ਹਾਈਟੈੱਕ ਗਗਨਚੁੰਬੀ ਭਵਨਾਂ, ਮਾਲਜ਼ ਅਤੇ ਮਾਰਕੀਟ ਲਈ ਜਾਣਿਆ ਜਾਂਦਾ ਸੀ, ਉਸ ’ਚ ਹੁਣ ਆਬੂ ਧਾਬੀ ਦਾ ਮੰਦਰ ਵੀ ਜੁੜ ਗਿਆ ਹੈ। ਯਕੀਨੀ ਹੈ ਨਾ ਸਿਰਫ ਸੰਯੁਕਤ ਅਰਬ ਅਮੀਰਾਤ ਅਤੇ ਵਿਸ਼ਵ ਦੇ ਹੋਰ ਦੇਸ਼ਾਂ ’ਚੋਂ ਸਗੋਂ ਵਿਸ਼ਵ ਭਰ ਤੋਂ ਲੋਕ ਉੱਥੇ ਆਉਣਗੇ ਅਤੇ ਉਹ ਹਿੰਦੂ ਧਰਮ-ਸੱਭਿਆਚਾਰ-ਸੱਭਿਅਤਾ ਦੀ ਵਿਆਪਕਤਾ ਨੂੰ ਦੇਖ ਕੇ ਸਮਝਣਗੇ। ਵਿਸ਼ਵ ਦੇ ਦੂਜੇ ਪ੍ਰਮੁੱਖ ਧਰਮਾਂ ਦੇ ਪੂਜਾ ਸਥਾਨਾਂ ’ਚ ਇਸ ਤਰ੍ਹਾਂ ਦਾ ਵਿਆਪਕ ਤਾਲਮੇਲ ਵਾਲਾ ਸਾਕਾਰ ਸਰੂਪ ਨਹੀਂ ਦਿਖਾਈ ਦਿੰਦਾ। ਇਸ ਨਾਲ ਭਾਰਤੀ ਸੱਭਿਆਚਾਰ-ਸੱਭਿਅਤਾ ਪ੍ਰਤੀ ਉਨ੍ਹਾਂ ਦੇ ਮਨ ’ਚ ਸਨਮਾਨ ਵਧੇਗਾ।

ਇਸ ਨਾਲ ਲੰਬੇ ਸਮੇਂ ਤੋਂ ਹਰ ਪੱਧਰ ’ਤੇ ਬਾਗੀਆਂ ਵੱਲੋਂ ਸਨਾਤਨ ਅਤੇ ਹਿੰਦੂਤਵ ਨਾਲ ਭਾਰਤ ਅਤੇ ਇੱਥੋਂ ਦੀ ਸੱਭਿਅਤਾ, ਸੱਭਿਆਚਾਰ ਬਾਰੇ ਫੈਲਾਏ ਗਏ ਕੂੜ ਪ੍ਰਚਾਰ ਦਾ ਖੰਡਨ ਹੋਵੇਗਾ ਅਤੇ ਇਸ ਤਰ੍ਹਾਂ ਦੇ ਸਥਾਨਾਂ ਅਤੇ ਵਿਚਾਰਾਂ ਦੇ ਪ੍ਰਸਾਰ ਨਾਲ ਭਾਰਤ ਨੂੰ ਵਿਸ਼ਵ ਕਲਿਆਣ ਦੇ ਨਜ਼ਰੀਏ ਨਾਲ ਸੱਭਿਅਤਾਵਾਂ, ਸੱਭਿਆਚਾਰਾਂ ਅਤੇ ਧਰਮਾਂ ਦਰਮਿਆਨ ਆਪਸੀ ਤਾਲਮੇਲ, ਸੁਹਿਰਦਤਾ, ਅਪਣਾਪਣ ਅਤੇ ਸੰਸਕਾਰ ਕਾਇਮ ਕਰਨ ਲਈ ਅਗਵਾਈ ਵਾਲੀ ਭੂਮਿਕਾ ਖੁਦ ਪ੍ਰਾਪਤ ਹੋਵੇਗੀ।

ਅਵਧੇਸ਼ ਕੁਮਾਰ


author

Rakesh

Content Editor

Related News