ਬਾਈਡੇਨ-ਪੁਤਿਨ : ਗੱਲਬਾਤ ਦਾ ਸ਼ੁੱਭ ਆਰੰਭ

06/18/2021 3:33:17 AM

ਡਾ. ਵੇਦਪ੍ਰਤਾਪ ਵੈਦਿਕ 
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਰਮਿਆਨ ਜਨੇਵਾ ’ਚ ਹੋਈ ਮੁਲਾਕਾਤ ਦਾ ਸਿਰਫ ਇਨ੍ਹਾਂ ਦੋ ਮਹਾਸ਼ਕਤੀਆਂ ਦੇ ਲਈ ਹੀ ਮਹੱਤਵ ਨਹੀਂ ਹੈ, ਵਿਸ਼ਵ ਸਿਆਸਤ ਦੇ ਨਜ਼ਰੀਏ ਤੋਂ ਵੀ ਇਹ ਮਹੱਤਵਪੂਰਨ ਘਟਨਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੁਤਿਨ ਦੇ ਦਰਮਿਆਨ ਪਹਿਲਾਂ ਤੋਂ ਚੱਲ ਰਹੀ ਗੰਢ-ਤੁੱਪ ਦੇ ਕਿੱਸੇ ਕਾਫੀ ਮਸ਼ਹੂਰ ਹੋ ਚੁੱਕੇ ਸਨ ਅਤੇ ਜਦੋਂ ਉਹ 2018 ’ਚ ਹੇਲਸਿੰਕੀ ’ਚ ਮਿਲੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਦਾ ਮਾਹੌਲ ਕਾਫੀ ਗਰਮ ਸੀ ਪਰ ਇਸ ਵਾਰ ਬਾਈਡੇਨ ਅਤੇ ਪੁਤਿਨ, ਦੋਵੇਂ ਹੀ ਮਿਲਣ ਤੋਂ ਪਹਿਲਾਂ ਕਾਫੀ ਸਾਵਧਾਨ ਅਤੇ ਸੰਕੋਚ-ਗ੍ਰਸਤ ਸਨ।

ਇਸ ਦੇ ਬਾਵਜੂਦ ਇਹ ਮੰਨਣਾ ਪਵੇਗਾ ਕਿ ਦੋਵਾਂ ਨੇਤਾਵਾਂ ਦੀ ਮੁਲਾਕਾਤ ਕਾਫੀ ਹਾਂਪੱਖੀ ਰਹੀ। ਪਹਿਲਾਂ ਕੰਮ ਤਾਂ ਇਹੀ ਹੋਇਆ ਕਿ ਦੋਵਾਂ ਦੇਸ਼ਾਂ ਨੇ ਆਪਣੇ ਰਾਜਦੂਤਾਂ ਨੂੰ ਇਕ-ਦੂਸਰੇ ਦੀ ਰਾਜਧਾਨੀ ’ਚ ਵਾਪਸ ਭੇਜਣ ਦਾ ਐਲਾਨ ਕਰ ਦਿੱਤਾ। ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਰਾਜਦੂਤਾਂ ਨੂੰ ਵਾਪਸ ਸੱਦ ਲਿਆ ਸੀ, ਕਿਉਂਕਿ ਬਾਈਡੇਨ ਨੇ ਪੁਤਿਨ ਲਈ ‘ਹੱਤਿਆਰਾ’ ਸ਼ਬਦ ਦੀ ਵਰਤੋਂ ਕਰ ਦਿੱਤੀ ਸੀ। ਇਸ ਮੁਲਾਕਾਤ ’ਚ ਵੀ ਬਾਈਡੇਨ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਏਲੈਕਸੀ ਨਵਾਲਨੀ ਬਾਰੇ ਸਖਤ ਰੁਖ ਅਪਣਾਇਆ ਅਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਹਿ ਦਿੱਤਾ ਕਿ ਜੇਲ ’ਚ ਪਏ ਹੋਏ ਨਵਾਲਨੀ ਦੀ ਹੱਤਿਆ ਹੋ ਗਈ ਤਾਂ ਉਸ ਦੇ ਨਤੀਜੇ ਭਿਆਨਕ ਹੋਣਗੇ।

ਮੇਰੀ ਰਾਏ ’ਚ ਇਹ ਅੱਤਵਾਦੀ ਪ੍ਰਕਿਰਿਆ ਹੈ। ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਤੁਸੀਂ ਆਪਣੀ ਰਾਏ ਜ਼ਰੂਰ ਜ਼ਾਹਿਰ ਕਰ ਸਕਦੇ ਹੋ ਪਰ ਉਨ੍ਹਾਂ ’ਚ ਲੱਤ ਅੜਾਉਣ ਦੀ ਕੋਸ਼ਿਸ਼ ਕਿੱਥੋਂ ਤੱਕ ਠੀਕ ਹੈ? ਦੋਵਾਂ ਨੇਤਾਵਾਂ ਨੇ ਕਈ ਪ੍ਰਮਾਣੂ ਹਥਿਆਰ-ਕੰਟਰੋਲ ਸੰਧੀ ਅਤੇ ਸਾਈਬਰ ਹਮਲਿਆਂ ਨੂੰ ਰੋਕਣ ’ਤੇ ਵੀ ਵਿਚਾਰ ਕਰਨ ਦਾ ਸੰਕਲਪ ਕੀਤਾ।

ਯੂਕ੍ਰੇਨ ਦੇ ਪੂਰਬੀ ਸਰਹੱਦ ’ਤੇ ਰੂਸੀ ਫੌਜੀਆਂ ਦੇ ਵੱਡੀ ਗਿਣਤੀ ’ਚ ਇਕੱਠੇ ਹੋਣ ਅਤੇ ਸਾਈਬਰ ਹਮਲਿਆਂ ਲਈ ਕੁਝ ਰੂਸੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਅਮਰੀਕੀ ਵਤੀਰੇ ਨੂੰ ਪੁਤਿਨ ਨੇ ਰੱਦ ਕਰ ਦਿੱਤਾ ਪਰ ਇਨ੍ਹਾਂ ਅਸਹਿਮਤੀਆਂ ਦੇ ਬਾਵਜੂਦ ਦੋਵਾਂ ਨੇਤਾਵਾਂ ਦਰਮਿਆਨ ਚਾਰ ਘੰਟੇ ਤੱਕ ਜੋ ਗੱਲਬਾਤ ਹੋਈ ਉਸ ’ਚੋਂ ਕਿਤੇ ਵੀ ਕੋਈ ਤਲਖੀ ਨਹੀਂ ਦੇਖੀ ਗਈ ਅਤੇ ਨੇਤਾਵਾਂ ਨੇ ਬਾਅਦ ’ਚ ਪੱਤਰਕਾਰਾਂ ਨਾਲ ਜੋ ਗੱਲ ਕੀਤੀ, ਉਸ ਦੇ ਆਧਾਰ ’ਤੇ ਮੰਨਿਆ ਜਾ ਸਕਦਾ ਹੈ ਕਿ ਦੋਵਾਂ ਵਿਸ਼ਵ ਸ਼ਕਤੀਆਂ ਦਰਮਿਆਨ ਸਾਰਥਕ ਗੱਲਬਾਤ ਦਾ ਸ਼ੁੱਭ ਆਰੰਭ ਹੋ ਗਿਆ ਹੈ।

ਦੋਵੇਂ ਹੀ ਨੇਤਾ ਇਸ ਮੁਲਾਕਾਤ ਤੋਂ ਕੋਈ ਖਾਸ ਉਮੀਦ ਨਹੀਂ ਕਰ ਰਹੇ ਸਨ ਪਰ ਇਸ ਮੁਲਾਕਾਤ ਨੇ ਦੋਵਾਂ ਦਰਮਿਆਨ ਹੁਣ ਗੱਲਬਾਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬਾਈਡੇਨ ਦਾ ਇਹ ਕਥਨ ਧਿਆਨ ਦੇਣ ਯੋਗ ਹੈ ਕਿ ਉਹ ਰੂਸ ਦੇ ਵਿਰੁੱਧ ਨਹੀਂ ਪਰ ਉਹ ਅਮਰੀਕੀ ਜਨਤਾ ਦੇ ਹਿੱਤਾਂ ਦੇ ਪੱਖ ’ਚ ਪੁਤਿਨ ਨੂੰ ਹੱਤਿਆਰਾ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਮਿਲਣ ਲਈ ਤਿਆਰ ਹੋ ਗਏ, ਇਸ ਦੇ ਪਿੱਛੇ ਮੂਲ ਕਾਰਨ ਮੈਨੂੰ ਚੀਨ ਜਾਪਦਾ ਹੈ।

ਅਮਰੀਕਾ ਚੀਨ ਤੋਂ ਬਹੁਤ ਚਿੜਿਆ ਹੋਇਆ ਹੈ। ਉਹ ਦੋ-ਦੋ ਮਹਾਸ਼ਕਤੀਆਂ ਨੂੰ ਆਪਣੇ ਵਿਰੁੱਧ ਇਕ ਕਿਵੇਂ ਹੋਣ ਦੇਵੇਗਾ? ਹੁਣੇ ਜੇਕਰ ਸੀਤ ਜੰਗ ਦੇ ਮਾਹੌਲ ਨੂੰ ਪਰਤਣ ਤੋਂ ਰੋਕਣਾ ਹੈ ਤਾਂ ਰੂਸ-ਅਮਰੀਕੀ ਸਬੰਧਾਂ ਦਾ ਸੁਖਾਵਾਂ ਹੋਣਾ ਬਹੁਤ ਜ਼ਰੂਰੀ ਹੈ। ਕੋਈ ਹੈਰਾਨੀ ਨਹੀਂ ਕਿ ਬਾਈਡੇਨ ਅਤੇ ਸ਼ੀ ਜਿਨਪਿੰਗ ਦੇ ਪੁਰਾਣੀ ਜਾਣ-ਪਛਾਣ ਦੇ ਬਾਵਜੂਦ ਇਹ ਬਾਈਡੇਨ-ਪੁਤਿਨ ਗੱਲਬਾਤ ਕੌਮਾਂਤਰੀ ਸਿਆਸਤ ’ਚ ਇਕ ਨਵੀਂ ਲਕੀਰ ਖਿੱਚਣ ਦਾ ਕੰਮ ਕਰ ਦੇਵੇ। ਭਾਰਤ ਲਈ ਵੀ ਇਹ ਲਾਭਦਾਇਕ ਰਹੇਗਾ।


Bharat Thapa

Content Editor

Related News