ਕਾਠਮਾਂਡੂ ’ਚ ਬੁੱਢੇ ਬਨਾਮ ਨੌਜਵਾਨ ਦੀ ਲੜਾਈ

Friday, Jun 28, 2024 - 05:55 PM (IST)

ਕਾਠਮਾਂਡੂ ’ਚ ਬੁੱਢੇ ਬਨਾਮ ਨੌਜਵਾਨ ਦੀ ਲੜਾਈ

ਕਾਠਮਾਂਡੂ ਦੇ ਇਕ ਸਟ੍ਰੱਕਚਰਲ ਇੰਜੀਨੀਅਰ, ਪ੍ਰਸਿੱਧ ਰੈਪਰ ਅਤੇ ਸਿਆਸਤ ਦੇ ਸਿਖਾਂਦਰੂ 34 ਸਾਲਾ ਮੇਅਰ ਬਾਲੇਂਦਰ ਸ਼ਾਹ (ਜਿਨ੍ਹਾਂ ਨੂੰ ਪ੍ਰਸਿੱਧ ਨਾਂ ਬਾਲੇਨ ਨਾਲ ਜਾਣਿਆ ਜਾਂਦਾ ਹੈ) ਤੇ 72 ਸਾਲਾ ਹਾਈਸਕੂਲ ਡਰਾਪ ਆਊਟ, ਦੋ ਵਾਰ ਦੇ ਪ੍ਰਧਾਨ ਮੰਤਰੀ, ਸਿਆਸੀ ਮਹਾਰਥੀ ਅਤੇ ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨਾਈਟਿਡ ਮਾਰਕਸਵਾਦੀ ਲੈਨਿਨ) ਦੇ ਪ੍ਰਧਾਨ 72 ਸਾਲਾ ਖੜਗ ਪ੍ਰਸਾਦ ਸ਼ਰਮਾ ਓਲੀ ਦਰਮਿਆਨ ਖਿਚੋਤਾਣ ਚੱਲ ਰਹੀ ਹੈ। ਇਸ ਚਰਚਾ ’ਚ ਕਈ ਅਖਬਾਰਾਂ, ਸੋਸ਼ਲ ਮੀਡੀਆ ਅਤੇ ਯੂ-ਟਿਊਬਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।

ਬਾਲੇਨ ’ਤੇ ਵਾਰ ਕਰਨ ਲਈ ਆਪਣੀ ਪੂਰੀ ਪਾਰਟੀ ਨੂੰ ਸੰਗਠਿਤ ਕਰਨ ’ਚ ਆਖਿਰ ਓਲੀ ਦਾ ਮਕਸਦ ਕੀ ਹੈ ਤੇ ਬਿਨਾਂ ਕਿਸੇ ਸਿਆਸੀ ਤਜਰਬੇ ਤੇ ਸਿਆਸੀ ਪੈਰੋਕਾਰਾਂ ਵਾਲਾ ਬਾਲੇਨ ਓਲੀ ਨਾਲ ਲੜਾਈ ਕਿਉਂ ਕਰ ਰਿਹਾ ਹੈ। ਇਸ ਚਰਚਾ ਦਾ ਓਲੀ ਦੀ ਪਾਰਟੀ ਅਤੇ ਬਾਲੇਨ ’ਤੇ ਕੀ ਪ੍ਰਭਾਵ ਪਵੇਗਾ, ਇਹ ਸਭ ਖਾਹਿਸ਼ਾਂ ਵੱਲ ਵਧ ਰਹੀਆਂ ਹਨ।

ਬਾਲੇਨ-ਓਲੀ ਦੀ ਲੜਾਈ ਉਦੋਂ ਸ਼ੁਰੂ ਹੋਈ ਜਦ ਮਹਾਨਗਰ ਸ਼ਹਿਰ ਨੇ ਨਗਰ ਨਿਗਮ ਦੀ ਜ਼ਮੀਨ ਜਾਂ ਨਾਜਾਇਜ਼ ਤੌਰ ’ਤੇ ਬਣੀਆਂ ਇਮਾਰਤਾਂ ’ਤੇ ਕਾਰੋਬਾਰੀ ਇਸ਼ਤਿਹਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਜੋ ਨਗਰ ਨਿਗਮ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸਨ।

ਮੇਅਰ ਨੇ ਇਤਰਾਜ਼ਯੋਗ ਇਮਾਰਤਾਂ ਦੇ ਰਹਿਣ ਵਾਲਿਆਂ ਜਾਂ ਕਾਰੋਬਾਰੀ ਮਾਲਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਕੰਪਲੈਕਸ ਖਾਲੀ ਕਰਨ ਦਾ ਹੁਕਮ ਦਿੱਤਾ। ਵਧੇਰੇ ਮਾਮਲਿਆਂ ’ਚ ਰਹਿਣ ਵਾਲਿਆਂ ਨੇ ਇਸ ਹੁਕਮ ਦੀ ਅਣਦੇਖੀ ਕੀਤੀ।

ਪੁਰਾਣੇ ਸਮੇਂ ਵਾਂਗ ਉਨ੍ਹਾਂ ਨੇ ਕਾਨੂੰਨ ਨੂੰ ਤੋੜਣਾ ਜਾਰੀ ਰੱਖਣ ਲਈ ਆਪਣੇ ਸਿਆਸੀ ਸਬੰਧਾਂ ’ਤੇ ਭਰੋਸਾ ਪ੍ਰਗਟਾਇਆ। ਹਾਲਾਂਕਿ ਬਾਲੇਨ ਦੇ ਨਾਲ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਨੇ ਕਬਜ਼ੇ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਨਗਰ ਨਿਗਮ ਦੀ ਫੋਰਸ ਨੂੰ ਭੇਜਿਆ।

ਮੇਅਰ ਦੀ ਕਾਰਵਾਈ ’ਚ ਖਾਰਜ ਕੀਤੀ ਗਈ ਪਹਿਲੀ ਜਾਇਦਾਦ ਯੂ.ਐੱਮ.ਐੱਲ ਨਾਲ ਜੁੜੇ ਕਿਸੇ ਵਿਅਕਤੀ ਦੀ ਸੀ। ਜਨਤਕ ਜ਼ਮੀਨ ਖਾਸ ਕਰ ਕੇ ਨਦੀ ਦੇ ਕੰਢੇ ’ਚ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ। ਸਾਰਿਆਂ ਨੇ ਗਰੀਬ ਕਬਜ਼ਾਕਾਰਾਂ ਵੱਲੋਂ ਬਣਾਏ ਗਏ ਪਲਾਸਟਿਕ ਸ਼ੈੱਡਾਂ ਨੂੰ ਢਹਿ-ਢੇਰੀ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕਰਨ ਲਈ ਜਨਤਕ ਤੌਰ ’ਤੇ ਬਾਲੇਨ ਦਾ ਮਜ਼ਾਕ ਉਡਾਇਆ।

ਮੰਨਿਆ ਜਾਂਦਾ ਹੈ ਕਿ ਕੁਝ ਲੋਕਾਂ ਨੇ ਜਨਤਕ ਜ਼ਮੀਨ ’ਤੇ ਬਣਾਈ ਬਹੁ-ਮੰਜ਼ਿਲਾ ਇਮਾਰਤ ’ਤੇ ਕਬਜ਼ਾ ਕਰ ਲਿਆ ਤੇ ਲੱਖਾਂ ਰੁਪਏ ਦਾ ਕਾਰੋਬਾਰ ਕੀਤਾ। ਇਕ ਬਾਲੇਨ ਸਮਰਥਕ ਦਾ ਕਹਿਣਾ ਹੈ ਕਿ ਉਨ੍ਹਾਂ ’ਚੋਂ ਵਧੇਰੇ ਲੋਕ ਯੂ.ਐੱਮ.ਐੱਲ ਵੋਟਰ ਹਨ ਜੋ ਯੂ.ਐੱਮ.ਐੱਲ ਦਾ ਵੋਟ ਬੈਂਕ ਹਨ। ਕਬਜ਼ੇ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ।

ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ’ਚ ਓਲੀ ਦੀ ਅਗਵਾਈ ਵਾਲੀ ਸਰਕਾਰ ਵੀ ਸ਼ਾਮਲ ਹੈ, ਨੇ ਇਸ ਨੂੰ ਮਾਨਤਾ ਦਿੱਤੀ ਸੀ। ਜਦੋਂ ਬਾਲੇਨ ਨੇ ਧਰਹਾਰਾ ਦੇ ਬੇਸਮੈਂਟ ਨੂੰ ਕਾਰ ਪਾਰਕਿੰਗ ਲਈ ਖੋਲ੍ਹ ਦਿੱਤਾ ਤਾਂ ਸੰਘਰਸ਼ ਹੋਰ ਵੱਧ ਭੜਕ ਗਿਆ। ਸਰਕਾਰ ਨੇ ਇਸ ਦੀ ਮੁੜ ਉਸਾਰੀ ਕਰਨ ਦਾ ਤਰਕ ਦਿੰਦਿਆਂ ਇਤਰਾਜ਼ ਪ੍ਰਗਟਾਇਆ। ਧਰਹਾਰਾ ਅਜੇ ਵੀ ਅਧੂਰਾ ਹੈ ਤੇ ਕਾਰ ਪਾਰਕਿੰਗ ਦੀ ਵਰਤੋਂ ਕਰਨੀ ਅਸੁਰੱਖਿਅਤ ਹੈ। ਬਾਲੇਨ ਨੇ ਜਵਾਬ ਦਿੱਤਾ, ‘‘ਧਰਹਾਰਾ ਦਾ ਉਦਘਾਟਨ ਚੋਣਾਂ ਦੇ ਦੌਰਾਨ ਪ੍ਰਧਾਨ ਮੰਤਰੀ ਓਲੀ ਵੱਲੋਂ ਇਕ ਮੁਕੰਮਲ ਪ੍ਰਾਜੈਕਟ ਦੇ ਰੂਪ ’ਚ ਕੀਤਾ ਗਿਆ ਸੀ, ਇਸ ਲਈ ਇਹ ਅਧੂਰਾ ਕਿਵੇਂ ਹੋ ਸਕਦਾ ਹੈ।’’

ਓਲੀ ਦੇ ਆਲੋਚਕਾਂ ਨੇ ਬਾਲੇਨ ਦੀ ਤੁਲਨਾ ‘ਇਕ ਪਿੱਲਾ’ (ਇਕ ਬੇਕਾਰ ਤੇ ਕਮਜ਼ੋਰ ਵਿਅਕਤੀ) ਨਾਲ ਕੀਤੀ ਅਤੇ ਕਿਹਾ ਕਿ ਸਾਡੇ ਸਨਮਾਨਿਤ ਪ੍ਰਧਾਨ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ। ਓਲੀ ਨੇ ਖੁਦ ਬਾਲੇਨ ਨੂੰ ਇਕ ‘ਬੁਲਬੁਲੇ’ ਦੇ ਤੌਰ ’ਤੇ ਵਰਣਿਤ ਕੀਤਾ ਜਿਸ ਦਾ ਵਰਨਣ ਕੀਤਾ ਗਿਆ ਹੈ।

ਬਾਲੇਨ ਸਮਰਥਕਾਂ ਦਾ ਕਹਿਣਾ ਹੈ ਕਿ ਓਲੀ ਬੁੱਢਾ ਹੈ, ਸਿਆਣਾ ਹੈ, ਚਲਾਕ ਹੈ ਤੇ ਆਲੋਚਕਾਂ ’ਚ ਨਿਪੁੰਨ ਹੈ। ਹੋਰ ਸਾਰੇ ਸਿਆਸੀ ਆਗੂਆਂ ਵਾਂਗ ਜਨਤਾ ਦੀਆਂ ਨਜ਼ਰਾਂ ’ਚ ਉਹ ਭ੍ਰਿਸ਼ਟ ਹੈ। ਓਧਰ ਬਾਲੇਨ ਇਕ ਨੌਜਵਾਨ ਤੇ ਗੁੱਸੇਖੋਰ ਹਨ।

ਕਾਠਮਾਂਡੂ ਲਈ ਖਾਹਿਸ਼ੀ, ਦਲੇਰ, ਨਿਡਰ, ਆਵੇਗੀ, ਕੇਂਦ੍ਰਿਤ ਅਤੇ ਭ੍ਰਿਸ਼ਟਾਚਾਰ ਤੋਂ ਬੇਦਾਗ ਨਜ਼ਰੀਏ ਵਾਲੇ ਬਾਲੇਨ ਕਾਠਮਾਂਡੂ ਨੂੰ ਸਾਫ ਸੁਥਰਾ, ਕਾਰਜਸ਼ੀਲ ਤੇ ਸੁੰਦਰ ਸ਼ਹਿਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੇ ਮੇਅਰ ਬਣਨ ਦੇ ਲਗਭਗ 2 ਸਾਲ ਬਾਅਦ ਕਾਠਮਾਂਡੂ ਆਸ ਅਨੁਸਾਰ ਸਾਫ-ਸੁਥਰਾ ਅਤੇ ਹਰਿਆ-ਭਰਿਆ ਹੋ ਗਿਆ ਹੈ।

ਇਸ ਦੀਆਂ ਸੜਕਾਂ ਸਥਾਈ ਗੰਦਗੀ ਤੋਂ ਮੁਕਤ ਹੋ ਗਈਆਂ ਹਨ। ਇਸ ਦੇ ਫੁੱਟਪਾਥ ਚੱਲਣਯੋਗ ਹਨ। ਜਨਤਕ ਸਕੂਲਾਂ ’ਚ ਸਿੱਖਿਆ ਦੇ ਮਾਪਦੰਡਾਂ ’ਚ ਸੁਧਾਰ ਹੋਇਆ ਹੈ। ਜੋ ਨਿੱਜੀ ਸਕੂਲ ਟੈਕਸ ਭੁਗਤਾਨ ’ਚ ਕਮੀ ਕਰ ਰਹੇ ਸਨ, ਉਨ੍ਹਾਂ ਨੂੰ ਆਪਣੇ ਹਿੱਸੇ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਹੈ।

ਐਮਰਜੈਂਸੀ ਐਂਬੂਲੈਂਸ ਸੇਵਾ ਵੱਧ ਭਰੋਸੇਮੰਦ ਹੋ ਗਈ ਹੈ। ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰ ਤੋਂ ਸਮਰਥਨ ਦੀ ਕਮੀ ਹੈ। ਪਾਰਟੀਆਂ ਉਨ੍ਹਾਂ ਦਾ ਸਮਰਥਨ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਦੀ ਸਫਲਤਾ ਯੂ. ਐੱਮ.ਐੱਲ ਨੂੰ ਉਨ੍ਹਾਂ ਦੀਅਾਂ ਪਿਛਲੀ ਅਸਫਲਤਾਵਾਂ ਨੂੰ ਲੈ ਕੇ ਸੁਰਖੀਆਂ ’ਚ ਲਿਆ ਦੇਵੇਗੀ। ਉਲਟ ਹਾਲਤਾਂ ਦੇ ਬਾਵਜੂਦ ਬਾਲੇਨ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਪੂਰੇ ਦੇਸ਼ ’ਚ ਬੇਹੱਦ ਹਰਮਨਪਿਆਰਾ ਬਣਾ ਦਿੱਤਾ ਹੈ। ਜੇਕਰ ਸਾਡੇ ਕੋਲ ਬਾਲੇਨ ਵਰਗੇ 10 ਨੇਤਾ ਹੋਣ ਤਾਂ ਅਸੀਂ ਦੇਸ਼ ਨੂੰ ਬਦਲ ਸਕਦੇ ਹਾਂ।

ਇੱਥੋਂ ਤੱਕ ਕਿ ਕੌਮਾਂਤਰੀ ਪ੍ਰੈੱਸ ਨੇ ਵੀ ਬਾਲੇਨ ਦੀ ਲੀਡਰਸ਼ਿਪ ’ਤੇ ਧਿਆਨ ਦਿੱਤਾ ਹੈ। ਨਿਊਯਾਰਕ ਟਾਈਮਜ਼ ਨੇ ਪਿਛਲੇ ਸਾਲ ਬਾਲੇਨ ’ਤੇ ਕਹਾਣੀ ਪ੍ਰਕਾਸ਼ਿਤ ਕੀਤੀ ਸੀ। ਅਮਰੀਕਾ ’ਚ ਪ੍ਰਕਾਸ਼ਿਤ ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਟਾਈਮ ਮੈਗਜ਼ੀਨ ਵੱਲੋਂ ਉਨ੍ਹਾਂ ਨੂੰ 2023 ’ਚ 100 ਮੋਹਰੀ ਨੇਤਾਵਾਂ ’ਚੋਂ ਇਕ ਨਾਮਜ਼ਦ ਕੀਤਾ ਗਿਆ ਸੀ। 

ਨਰੇਸ਼ ਕੋਇਰਾਲਾ


author

Rakesh

Content Editor

Related News