‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ ਨਹੀਂ ਆਵੇਗਾ
Sunday, Jun 08, 2025 - 05:51 PM (IST)

ਭਾਰਤ ਨੂੰ ਇਸ ਤਰ੍ਹਾਂ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ। ਪਾਕਿਸਤਾਨ ਭਾਰਤ ਦਾ ਵਿਰੋਧ ਕਰਨ ਲਈ ਹੀ ਪੈਦਾ ਹੋਇਆ ਹੈ। ਇਸ ਦੀ ਸੰਸਕ੍ਰਿਤੀ ਅਤੇ ਸੁਭਾਅ ਸਿਰਫ ਭਾਰਤ ਦਾ ਵਿਰੋਧ ਕਰਨਾ ਹੈ। 1947 ਦੀ ਵੰਡ ਤੋਂ ਬਾਅਦ, ਕੀ ਇਸ ਨੇ ਇਕ ਪਲ ਲਈ ਵੀ ਭਾਰਤ ਦਾ ਵਿਰੋਧ ਕਰਨਾ ਛੱਡਿਆ? ਪਾਕਿਸਤਾਨ ਇਕ ਕੱਟੜ ਸੁੰਨੀ ਇਸਲਾਮੀ ਦੇਸ਼ ਹੈ। ਪਾਕਿਸਤਾਨ ਨੇ ਪਾਕਿਸਤਾਨ ਲੈਣਾ ਸੀ, ਲੈ ਲਿਆ, ਪਰ ਕੀ ਸਿਰਫ ਪਾਕਿਸਤਾਨ ਲੈਣਾ ਹੀ ਉਸ ਦਾ ਮਕਸਦ ਸੀ ? ਨਹੀਂ। ਉੱਥੋਂ ਦੇ ਹੁਕਮਰਾਨਾ ਦੀ ਪਰਵਰਿਸ਼ ਹੀ ਮੁੱਲਾਂ-ਮੌਲਵੀਆਂ ਦੇ ਮਦਰੱਸਿਆ ਤੋਂ ਹੋਈ, ਜਿੱਥੇ ਸਿਰਫ਼ ਇਹੀ ਸਿਖਾਇਆ ਜਾਂਦਾ ਹੈ ਕਿ ਜੋ ਇਸਲਾਮ ਵਿਚ ਵਿਸ਼ਵਾਸ ਨਹੀਂ ਰੱਖਦਾ ਉਹ ਕਾਫਿਰ ਹੈ ਅਤੇ ਕਾਫਿਰ ਦਾ ਸਿਰ ਤਨ ਤੋਂ ਜੁਦਾ ਹੈ।
ਮੈਨੂੰ ਦੱਸੋ ਕਿ ਸਮਝੌਤਾ, ਸੰਧੀ ਜਾਂ ਜੰਗਬੰਦੀ ਕਿੱਥੇ ਸਫਲ ਹੋਵੇਗੀ? ਇਸ ਲਈ, 1947 ਤੋਂ ਬਾਅਦ ਇਹ ਭਾਰਤ ਦੀ ਕਿਸਮਤ ਬਣ ਗਈ ਹੈ ਕਿ ਅੱਤਵਾਦੀਆਂ ਦੀਆਂ ਗੋਲੀਆਂ ਸਾਡੀ ਫੌਜ, ਸਾਡੀ ਪੁਲਸ ਅਤੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਖਾਂਦੇ ਅਤੇ ਸ਼ਹੀਦ ਹੁੰਦੇ ਰਹੇ ਹਨ। ਪਾਕਿਸਤਾਨ ਨੇ 1947 ਵਿਚ ਹੀ ਆਪਣਾ ਭਿਆਨਕ ਰੂਪ ਦਿਖਾਇਆ ਜਦੋਂ ਇਸ ਦੀ ਫੌਜ ਨੇ ਕਬਾਇਲੀਆਂ ਦੇ ਭੇਸ ਵਿਚ ਅਤੇ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ ਸੀ। ਅੱਜ ਤੱਕ ਭਾਰਤ ‘ਪਾਕਿਸਤਾਨ ਵਲੋਂ ਹਥਿਆਏ ਗਏ ‘ਪਾਕਿਸਤਾਨੀ ਮਕਬੂਜ਼ਾ ਕਸ਼ਮੀਰ’ ਅਤੇ ‘ਗਿਲਗਿਤ’ ਦੇ ਇਲਾਕਿਆਂ ਨੂੰ ਪਾਕਿਸਤਾਨ ਤੋਂ ਆਜ਼ਾਦ ਨਹੀਂ ਕਰਵਾ ਸਕਿਆ।
ਪਾਕਿਸਤਾਨ ਨਾ ਸਿਰਫ਼ ‘ਹਿੰਦੁਸਤਾਨ ਜ਼ਿੰਦਾਬਾਦ’ ਕਹਿਣ ਵਾਲਿਆਂ ਦੇ ਸਿਰ ਕਲਮ ਕਰਦਾ ਹੈ, ਸਗੋਂ ਆਪਣੇ ਆਗੂਆਂ ਨੂੰ ਵੀ ਨਹੀਂ ਬਖਸ਼ਦਾ। ਸਿਰਫ਼ ਭਾਰਤ ਦੇ ਲੋਕਾਂ ਨੂੰ ਇਹ ਦੱਸਣ ਲਈ ਕਿ ਪਾਕਿਸਤਾਨ ’ਚ 1947 ਤੋਂ 2025 ਤੱਕ 20 ਪ੍ਰਧਾਨ ਮੰਤਰੀ ਰਹੇ ਹਨ ਪਰ ਕੋਈ ਵੀ ਪ੍ਰਧਾਨ ਮੰਤਰੀ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ।
ਆਪਣਾ ਕਾਰਜਕਾਲ ਤਾਂ ਕੀ ਪੂਰਾ ਕਰਨਾ ਸੀ, 20 ਵਿਚੋਂ ਅੱਧਿਆਂ ਨੂੰ ਤਾਂ ਅੱਤਵਾਦੀਆਂ ਨੇ ਗੋਲੀਆਂ ਨਾਲ ਉਡਾ ਦਿੱਤਾ। ਅੱਜ ਤੱਕ, ਪਾਕਿਸਤਾਨ ਨੇ ਲੋਕਾਂ ਨੂੰ ਆਪਣੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿੱਨਾਹ (ਪਾਕਿਸਤਾਨ ਦੇ ਸੰਸਥਾਪਕ) ਦੀ ਮੌਤ ਦਾ ਅਸਲ ਕਾਰਨ ਵੀ ਨਹੀਂ ਦੱਸਿਆ? ਮੁਹੰਮਦ ਅਲੀ ਜਿੱਨਾਹ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਮੁਆਫ਼ੀ ਕਿਉਂ ਮੰਗਦੇ ਰਹੇ ਕਿ ਉਨ੍ਹਾਂ ਨੇ ਪਾਕਿਸਤਾਨ ਬਣਾ ਕੇ ਵੱਡੀ ਗਲਤੀ ਕੀਤੀ ਹੈ, ਮੈਂ ਭਾਰਤ ਵਿਚ ਆਪਣੇ ਬੰਗਲੇ ਵਿਚ ਵਾਪਸ ਆਉਣਾ ਚਾਹੁੰਦਾ ਹਾਂ।
ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ। ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਨੂੰ 16 ਅਕਤੂਬਰ, 1951 ਨੂੰ ਰਾਵਲਪਿੰਡੀ ਵਿਚ ਇਕ ਜਨਤਕ ਮੀਟਿੰਗ ਵਿਚ ਕੱਟੜਪੰਥੀਆਂ ਨੇ ਗੋਲੀ ਮਾਰ ਦਿੱਤੀ ਸੀ। ਪ੍ਰਧਾਨ ਮੰਤਰੀ ਹੁਸੈਨ ਸੁਰਾਹਵਦੀ, ਜੋ ਕਿ ਅਵਾਮੀ ਲੀਗ ਦੇ ਮੁਖੀ ਵੀ ਸਨ, ਨੂੰ 35 ਦਿਨਾਂ ਵਿਚ ਹੀ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ? ਇਬਰਾਹਿਮ ਇਸਮਾਈਲ ਚੰੁਦਰੀਗਰ ਨੂੰ 11 ਦਸੰਬਰ, 1957 ਨੂੰ ਉਨ੍ਹਾਂ ਦੀ ਆਪਣੀ ਹੀ ਪਾਰਟੀ ਵੱਲੋਂ ਸੰਸਦ ਵਿਚ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੂਨ, ਜੋ ਕਿ ਪਾਕਿਸਤਾਨ ਰਿਪਬਲਿਕਨ ਪਾਰਟੀ ਤੋਂ ਪ੍ਰਧਾਨ ਮੰਤਰੀ ਬਣੇ ਸਨ, ਨੂੰ 1958 ਵਿਚ ਰਾਸ਼ਟਰਪਤੀ ਇਸਕਿੰਦਰ ਮਿਰਜ਼ਾ ਨੇ ਆਪਣਾ ਕਾਰਜਕਾਲ ਵਧਾਉਣ ਲਈ ਬਰਖਾਸਤ ਕਰ ਦਿੱਤਾ ਸੀ। ਮੁਸਲਿਮ ਲੀਗ ਦੇ ਨੇਤਾ ਪ੍ਰਧਾਨ ਮੰਤਰੀ ਨੂਰੁਲ ਅਮੀਨ ਨੂੰ 1971 ਵਿਚ ਸਿਰਫ਼ 13 ਦਿਨਾਂ ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਨੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਭੁੱਟੋ ਨੂੰ ਇਕ ਵਿਅਕਤੀ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੇ ਦਿੱਤੀ। ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਖੁਦ ਆਪਣੇ ਸਾਥੀਆਂ ਸਮੇਤ ਇਕ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਏ।
ਬੇਨਜ਼ੀਰ ਭੁੱਟੋ ਨੂੰ 6 ਅਗਸਤ, 1990 ਨੂੰ ਰਾਸ਼ਟਰਪਤੀ ਗੁਲਾਮ ਇਸ਼ਾਕ ਖਾਨ ਨੇ ਸਰਕਾਰ ਤੋਂ ਹਟਾ ਦਿੱਤਾ ਸੀ। ਬਾਅਦ ਵਿਚ, ਅੱਤਵਾਦੀਆਂ ਨੇ ਬੇਨਜ਼ੀਰ ਭੁੱਟੋ ਨੂੰ ਜਨਤਕ ਤੌਰ ’ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। 18 ਜੁਲਾਈ, 1993 ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਜਦੋਂ ਨਵਾਜ਼ ਸ਼ਰੀਫ਼ ਦੁਬਾਰਾ ਪ੍ਰਧਾਨ ਮੰਤਰੀ ਬਣੇ ਤਾਂ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਨ੍ਹਾਂ ਨੂੰ ਗੱਦੀਓਂ ਲਾਹ ਦਿੱਤਾ ਅਤੇ ਖ਼ੁਦ ਰਾਸ਼ਟਰਪਤੀ ਬਣ ਗਏ। ਪਾਕਿਸਤਾਨ ਮੁਸਲਿਮ ਲੀਗ (ਕਾਫ਼ ਗਰੁੱਪ) ਦੇ ਚੌਧਰੀ ਸ਼ੁਜਾਤ ਹੁਸੈਨ 23 ਅਗਸਤ, 2004 ’ਚ ਸਿਰਫ਼ 54 ਦਿਨਾਂ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ। ਨਵਾਜ਼ ਸ਼ਰੀਫ਼ ਨੂੰ ‘ਪਨਾਮਾ ਪੇਪਰ ਲੀਕ’ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਅਤੇ 28 ਜੁਲਾਈ, 2017 ਨੂੰ ਦੇਸ਼ ਨਿਕਾਲਾ ਦਿੱਤਾ ਗਿਆ।
ਕ੍ਰਿਕਟ ਤੋਂ ਰਾਜਨੀਤੀ ਵਿਚ ਆਏ ਇਮਰਾਨ ਖਾਨ ਨੂੰ 18 ਅਗਸਤ, 2018 ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ। ਉਨ੍ਹਾਂ ਦੀ ਆਪਣੀ ਪਾਰਟੀ ਨੇ ਇਮਰਾਨ ਖਾਨ ਵਿਰੁੱਧ ਬੇਭਰੋਸਗੀ ਮਤਾ ਪਾਸ ਕਰਕੇ ਉਨ੍ਹਾਂ ਨੂੰ ਚੋਰੀ ਦੇ ਦੋਸ਼ ’ਚ ਉਨ੍ਹਾਂ ਦੀ ਪਤਨੀ ਸਮੇਤ ਜੇਲ ਭੇਜ ਦਿੱਤਾ। ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ 11 ਅਪ੍ਰੈਲ, 2022 ਤੋਂ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੀ ਨਿਗਰਾਨੀ ਹੇਠ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿਚ 26 ਕੀਮਤੀ ਜਾਨਾਂ ਲੈ ਲਈਆਂ।
ਤ੍ਰਾਸਦੀ ਇਹ ਹੈ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਵੀ ਫੜਿਆ ਜਾਂ ਮਾਰਿਆ ਨਹੀਂ ਗਿਆ। ਜੰਗਬੰਦੀ ਤੋਂ ਬਾਅਦ ਵੀ ਅੱਤਵਾਦ ਜਾਰੀ ਹੈ। ਅੱਤਵਾਦੀ ਪਾਕਿਸਤਾਨੀ ਫੌਜ ਵਲੋਂ ਟ੍ਰੇਂਡ ਅਤੇ ਪਾਕਿਸਤਾਨੀ ਸਰਕਾਰ ਦੇ ਪੈਸਿਆਂ ਰਾਹੀਂ ਪੋਸ਼ਿਤ ਹਨ। ਇਸ ਲਈ, ਭਾਰਤ ਦੇ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਆਪਣੀਆਂ ਅੱਤਵਾਦੀ ਸਰਗਰਮੀਆਂ ਨੂੰ ਰੋਕ ਦੇਵੇਗਾ।
ਨਰਿੰਦਰ ਮੋਦੀ ਨੂੰ ਬੇਨਤੀ ਹੈ ਕਿ ਉਹ ਅਮਰੀਕਾ ਦੇ ਜਾਲ ਵਿਚ ਨਾ ਫਸਣ। ਅਮਰੀਕਾ ਦਾ ਕੋਈ ਦੁਸ਼ਮਣ ਨਹੀਂ ਹੈ, ਨਾ ਹੀ ਕੋਈ ਦੋਸਤ। ਉਹ ਸਿਰਫ ਡੀਜ਼ਲ ਅਤੇ ਪੈਟਰੋਲ ਚਾਹੁੰਦਾ ਹੈ। ਇਸ ਦੇ ਤਾਂ ਹਥਿਆਰ ਵਿਕਣੇ ਚਾਹੀਦੇ ਹਨ। ਦੁਨੀਆ ਭਾਵੇਂ ਨਰਕ ਵਿਚ ਜਾਵੇ! ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਆਪਣੀਆਂ ਤਿੰਨੋਂ ਫੌਜਾਂ ਦੀ ਤਾਕਤ ਅਤੇ ਭਾਰਤ ਦੇ 140 ਕਰੋੜ ਨਿਵਾਸੀਆਂ ’ਤੇ ਭਰੋਸਾ ਕਰਦੇ ਹੋਏ, ਪਾਕਿਸਤਾਨ ਦੁਆਰਾ ਭੇਜੇ ਜਾਂਦੇ ਜ਼ਹਿਰੀਲੇ ਸੱਪ ਅੱਤਵਾਦ ਵਿਰੁੱਧ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਪਾਕਿਸਤਾਨ ਦਾ ਵੈਦਿਕ ਨਾਂ ‘ਮੇਲੁਹਾ’ ਹੈ ਜਿਸ ਦਾ ਅਰਥ ਹੈ ‘ਸ਼ਿਵ’। ਸਿੰਧੂ ਦੇਸ਼ ਤਾਂ ਸੁਮੇਰੀਅਨ ਨਾਂ ਹੈ। 1930 ਤੋਂ ਪਹਿਲਾਂ ਮੁਹੰਮਦ ਇਕਬਾਲ ਹਿੰਦੋਸਤਾਨੀ ਸਨ। ਉਨ੍ਹਾਂ ਨੇ ਇਹ ਗੀਤ ਭਾਰਤ ਦੀ ਸ਼ਾਨ ਵਿਚ ਲਿਖਿਆ, ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈਂ ਇਸਕੀ ਯਹ ਗੁਲਸਿਤਾਂ ਹਮਾਰਾ’। ਜਦੋਂ ਕਿ ਮੁਹੰਮਦ ਇਕਬਾਲ ਨੇ 1930 ਵਿਚ ਭਾਰਤ ਦੇ ਚਾਰ ਉੱਤਰ-ਪੱਛਮੀ ਪ੍ਰਾਂਤਾਂ, ਸਿੰਧ, ਪੰਜਾਬ, ਬਲੋਚਿਸਤਾਨ ਅਤੇ ਅਫਗਾਨ (ਸੂਬਾ-ਏ-ਸਰਹੱਦ) ਨੂੰ ਮਿਲਾ ਕੇ ਇਕ ਵੱਖਰਾ ਰਾਸ਼ਟਰ ਬਣਾਉਣ ਦੀ ਮੰਗ ਕੀਤੀ ਸੀ, ਿਜਸ ਨੂੰ ਕਾਇਦ-ਏ-ਆਜ਼ਮ ਜਿੱਨਾਹ ਨੇ ‘ਟੂ ਨੇਸ਼ਨ ਥਿਊਰੀ’ ਅਧੀਨ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਲੋਹ ਪੁਰਸ਼ ਸਰਦਾਰ ਪਟੇਲ ਨੂੰ ਠੱਗ ਿਲਆ। ਅੰਤ ਵਿਚ, 1947 ਨੂੰ ਜਿੱਨਾਹ ਨੇ ਪਾਕਿਸਤਾਨ ਬਣਾ ਕੇ ਹੀ ਦਮ ਿਲਆ। ਜੰਮੂ-ਕਸ਼ਮੀਰ ਵਿਚ 1980 ਤੋਂ ਪਾਕਿਸਤਾਨ ਨੇ ‘ਪ੍ਰੌਕਸੀ ਯੁੱਧ’ ਸ਼ੁਰੂ ਕੀਤਾ ਹੋਇਆ ਹੈ, ਜਿਸ ਦੀ ਤਾਜ਼ਾ ਉਦਾਹਰਣ 22 ਅਪ੍ਰੈਲ, 2025 ਦਾ ਪਹਿਲਗਾਮ ਅੱਤਵਾਦੀ ਹਮਲਾ ਸੀ, ਜਿਸ ਦਾ ਸਿੱਟਾ ਮੋਦੀ ਦੁਆਰਾ ਸਪਾਂਸਰ ਕੀਤਾ ਗਿਆ ਆਪ੍ਰੇਸ਼ਨ ਸਿੰਧੂਰ ਸੀ, ਜਿਸ ਨੂੰ ਅਚਾਨਕ ਰੋਕ ਦਿੱਤਾ ਗਿਆ। ਭਾਰਤ ਨੂੰ ਇਸ ਦੀ ਕੀਮਤ ਚੁਕਾਉਣੀ ਹੀ ਪਵੇਗੀ। ਅੱਤਵਾਦ ਨੂੰ ਜੜ੍ਹੋਂ ਪੁੱਟਣਾ ਪਵੇਗਾ।
ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)