ਨਥਾਣਾ ਦੇ ਜੰਗਲੀ ਖੇਤਰ ''ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼, ਕੋਲ ਪਿਆ ਮਿਲਿਆ ਟੀਕਾ
05/28/2023 12:46:52 PM

ਨਥਾਣਾ (ਬੱਜੋਆਣੀਆਂ) : ਨਥਾਣਾ ਨਜ਼ਦੀਕ ਸਰਹਿੰਦ ਨਹਿਰ ਨੇੜੇ ਜੰਗਲੀ ਖੇਤਰ ਵਿੱਚੋ ਇੱਕ ਨੌਜਵਾਨ ਦੀ ਗਲੀ-ਸੜੀ ਹੋਈ ਲਾਸ਼ ਮਿਲਣ ਦੀ ਸੂਚਨਾ ਉਪਰੰਤ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਾਲੰਟੀਅਰ ਹਰਸ਼ਿਤ ਚਾਵਲਾ, ਵਰਕਰ ਸਤਨਾਮ ਸਿੰਘ, ਮਾਨਿਕ ਸਿੰਘ ਅਤੇ ਥਾਣਾ ਸਿਟੀ ਰਾਮਪੁਰਾ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਸੰਚਾਲਕ ਸੋਨੂੰ ਮਹੇਸ਼ਵਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਲਾਸ਼ ਲਗਭਗ 15 ਦਿਨ ਪੁਰਾਣੀ ਲੱਗਦੀ ਹੈ, ਜੋ ਕਿ ਬੁਰੀ ਤਰ੍ਹਾਂ ਸੜ ਚੁੱਕੀ ਸੀ। ਲਾਸ਼ ਵਿੱਚ ਕੀੜੇ ਪਏ ਹੋਏ ਸਨ, ਚਮੜੀ ਪਿਘਲ ਚੁੱਕੀ ਸੀ ਅਤੇ ਬਦਬੂ ਦੂਰ-ਦੂਰ ਤੱਕ ਆ ਰਹੀ ਸੀ।
ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ
ਲਾਸ਼ ਦੇ ਕੋਲ ਇੱਕ ਟੀਕਾ ਵੀ ਮਿਲਿਆ ਹੈ, ਜਿਸ ਤੋਂ ਲੱਗਦਾ ਸੀ ਕਿ ਮ੍ਰਿਤਕ ਨੇ ਚਿੱਟੇ ਦਾ ਟੀਕਾ ਲਾਇਆ ਹੋ ਸਕਦਾ ਹੈ ਅਤੇ ਨੌਜਵਾਨ ਦੀ ਮੌਤ ਓਵਰਡੋਜ਼ ਨਾਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਅਸਲ ਸੱਚਾਈ ਪੋਸਟਮਾਰਟਮ ਅਤੇ ਪੁਲਸ ਜਾਂਚ ਉਪਰੰਤ ਹੀ ਸਾਹਮਣੇ ਆਵੇਗੀ। ਲਾਸ਼ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਜੋ ਕਿ ਬੰਦ ਪਾਇਆ ਗਿਆ। ਮੋਬਾਇਲ ਪੁਲਸ ਦੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੋਸਾਇਟੀ ਵੱਲੋਂ ਲਾਸ਼ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਦੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।