ਬੱਚੇ ਨੂੰ HIV ਪਾਜ਼ੀਟਿਵ ਖ਼ੂਨ ਚੜ੍ਹਾਉਣ ਦੇ ਮਾਮਲੇ 'ਚ ਦੁਖੀ ਪਰਿਵਾਰ ਦੀ ਨਹੀਂ ਸੁਣ ਹੋ ਰਹੀ ਫਰਿਆਦ
Friday, Nov 13, 2020 - 12:29 PM (IST)
ਬਠਿੰਡਾ (ਵਰਮਾ): ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਲਾਪਰਵਾਹ ਅਧਿਕਾਰੀ ਅਤੇ ਕਰਮਚਾਰੀਆਂ ਦੇ ਕਾਰਨ ਆਏ ਦਿਨ ਕਿਸੇ ਨਾ ਕਿਸ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ। ਪਹਿਲਾਂ 7 ਸਾਲਾ ਬੱਚੇ ਅਤੇ ਹੁਣ 11 ਸਾਲਾ ਥੈਲੀਸੀਮੀਆ ਪੀੜਤ ਬੱਚੇ ਨੂੰ ਐੱਚ. ਆਈ. ਵੀ.ਪਾਜ਼ੇਟਿਵ ਖੂਨ ਚੜ੍ਹਾਉਣ ਦੇ ਮਾਮਲੇ 'ਚ ਵੀਰਵਾਰ ਨੂੰ ਪੀੜਤ ਬੱਚੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤਕ ਦਰਜ ਨਹੀਂ ਕੀਤੇ ਗਏ, ਜਦਕਿ ਵੀਰਵਾਰ ਨੂੰ ਬੱਚੇ ਅਤੇ ਉਸਦੇ ਮਾਤਾ-ਪਿਤਾ ਵੀਰਵਾਰ ਸਵੇਰੇ ਮਾਮਲੇ ਦੀ ਜਾਂਚ ਨੂੰ ਲੈ ਕੇ ਗਠਿਤ ਕਮੇਟੀ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਸਨ ਪਰ ਦੋ ਘੰਟੇ ਤੱਕ ਬੈਠਣ ਦੇ ਬਾਵਜੂਦ ਪੀੜਤ ਪਰਿਵਾਰ ਬਿਨਾਂ ਬਿਆਨ ਦਰਜ ਕਰਵਾਏ ਬੇਰੰਗ ਵਾਪਸ ਚਲੇ ਗਏ।ਇਸ ਮਾਮਲੇ 'ਤੇ ਤਿੰਨ ਮੈਂਬਰੀ ਕਮੇਟੀ ਅਜੇ ਵੀ ਅਧੂਰੀ ਜਾਂਚ ਦੇ ਮਾਮਲੇ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਗੰਭੀਰ ਮੁੱਦੇ 'ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਸਮੇਤ ਕਈ ਸਮਾਜਿਕ ਸੰਸਥਾਵਾਂ ਵਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਗਈ ਸੀ। ਉਨ੍ਹਾਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ: ਘਰ 'ਚ ਇਕੱਲੀ ਕੁੜੀ ਵੇਖ ਸਿਰਫ਼ਿਰੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢੇ ਹੱਥ
ਐੱਚ.ਆਈ.ਵੀ. ਵਰਗੀ ਖਤਰਨਾਕ ਬੀਮਾਰੀ ਵੰਡ ਰਹੇ ਬਲੱਡ ਬੈਂਕ ਦੇ ਅਧਿਕਾਰੀ
ਦੂਜੇ ਪਾਸੇ ਥੈਲੀਸੀਮੀਆ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ 80 ਤੋਂ ਵੱਧ ਬੱਚੇ ਥੈਲੀਸੀਮੀਆ ਦੀ ਬੀਮਾਰੀ ਨਾਲ ਪੀੜਤ ਹਨ, ਜਿਨ੍ਹਾਂ 'ਚ ਜ਼ਿਆਦਾਤਰ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਸਿਵਲ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ।ਇਸ ਤਰ੍ਹਾਂ ਇਸ ਬੀਮਾਰੀ ਤੋਂ ਪੀੜਤ ਬੱਚਿਆਂ ਨੂੰ ਖੂਨ ਰਾਹੀਂ ਐੱਚ.ਆਈ.ਵੀ. ਵਰਗੀਆਂ ਖਤਰਨਾਕ ਬੀਮਾਰੀਆਂ ਬਲੱਡ ਬੈਂਕ ਰਾਹੀਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਲੱਡ ਬੈਂਕ ਵਲੋਂ ਪਿਛਲੇ ਛੇ ਮਹੀਨਿਆਂ ਤੋਂ ਇਲਾਈਜਾ ਟੈਸਟ ਕਰਨ ਦੀ ਬਜਾਇ ਸਿਰਫ਼ ਰੈਪਿਡ ਟੈਸਟ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕੇਂਦਰ ਨਾਲ ਹੋਣ ਵਾਲੀ ਬੈਠਕ 'ਤੇ ਬੋਲੇ ਮਨਪ੍ਰੀਤ ਬਾਦਲ, ਕਿਹਾ-ਉਮੀਦ ਹੈ ਕਿਸਾਨਾਂ ਦੇ ਹੱਕ 'ਚ ਹੋਣਗੇ ਫ਼ੈਸਲੇ
ਕੀ ਕਹਿੰਦੇ ਹਨ ਐੱਸ. ਐੱਮ. ਓ.
ਐੱਸ. ਐੱਮ. ਓ. ਡਾ. ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਅੱਜ ਬਿਆਨ ਦੇਣ ਲਈ ਆਇਆ ਸੀ ਪਰ ਉਹ ਪਹਿਲਾਂ ਬੱਚਿਆਂ ਦੇ ਹਸਪਤਾਲ ਚਲੇ ਗਏ ਅਤੇ ਉਸ ਤੋਂ ਬਾਅਦ ਉਹ ਉਨ੍ਹਾਂ ਕੋਲ ਆਏ ਤਾਂ ਉਹ ਜ਼ਰੂਰੀ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੂੰ ਕੁਝ ਦੇਰ ਉਡੀਕ ਕਰਨ ਲਈ ਕਿਹਾ ਗਿਆ ਪਰ ਉਹ ਬਿਨਾਂ ਦੱਸੇ ਚਲੇ ਗਏ। ਹੁਣ ਇਕ ਵਾਰ ਫ਼ਿਰ ਉਨ੍ਹਾਂ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: ਪਿਛਲੇ ਦਸ ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਕਰ ਰਿਹਾ ਬਿਜਾਈ: ਕਿਸਾਨ ਹਰਪ੍ਰੀਤ
ਇਕ ਮਾਮਲੇ 'ਚ ਮੁਲਜ਼ਮ ਜੇਲ੍ਹ 'ਚ ਦੂਸਰੇ ਦੀ ਚੱਲ ਰਹੀ ਜਾਂਚ
ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜ੍ਹਾਉਣ ਦਾ ਮਾਮਲਾ ਪਹਿਲਾਂ ਨਹੀਂ ਹੈ ਇਸ ਤੋਂ ਪਹਿਲਾਂ ਵੀ 2 ਲੋਕਾਂ ਨੂੰ ਪਾਜ਼ੇਟਿਵ ਖੂਨ ਚੜ੍ਹਾਇਆ ਜਾ ਚੁੱਕਾ ਹੈ। ਥੈਲੀਸੀਮੀਆ ਪੀੜਤ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜ੍ਹਾਉਣ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਬਲੱਡ ਬੈਂਕ ਦੇ ਸਾਬਕਾ ਐੱਮ.ਐੱਲ.ਟੀ.ਬਲਦੇਵ ਸਿੰਘ ਰੋਮਾਣਾ 'ਤੇ ਚਲ ਰਹੇ ਕੇਸ 'ਚ ਕੋਤਵਾਲੀ ਪੁਲਸ ਨੇ ਧਾਰਾ 307 (ਇਰਾਦਾ ਕਤਲ) ਦੇ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ, ਜਦਕਿ ਬੀਬੀ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜ੍ਹਾਉਣ ਦੇ ਮਾਮਲੇ 'ਚ ਜਾਂਚ ਕਮੇਟੀ ਦੀ ਰਿਪੋਰਟ 'ਚ ਦੋਸ਼ੀ ਪਾਈ ਗਈ ਸਾਬਕਾ ਬੀ. ਟੀ. ਓ. ਡਾਕਟਰ ਕਰਿਸ਼ਮਾ ਅਤੇ ਐੱਮ. ਐੱਲ. ਟੀ. ਰਿਚਾ ਗੋਇਲ 'ਤੇ ਕਾਰਵਾਈ ਲਈ ਜਾਂਚ ਜਾਰੀ ਹੈ।