ਰੇਲ ਗੱਡੀ ਨਾਲ ਟਕਰਾਉਣ ਤੇ ਇਕ ਔਰਤ ਦੀ ਮੌਤ
Monday, May 25, 2026 - 06:15 PM (IST)
ਬੁਢਲਾਡਾ (ਬਾਂਸਲ) : ਸਥਾਨਕ ਨਰਿੰਦਰਪੁਰਾ ਬੁਢਲਾਡਾ ਦੇ ਰੇਲਵੇ ਲਾਈਨ ਤੇ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਜਿਸ ਸੰਬੰਧੀ ਰੇਲਵੇ ਚੌਂਕੀ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਬੁਰਜੀ 229/26 ਦਰਮਿਆਨ ਬੁਢਲਾਡਾ ਤੋਂ ਨਰਿੰਦਰਪੁਰਾ ਇੰਟਰਸਿਟੀ ਟ੍ਰੇਨ ਨਾਲ ਟਕਰਾਉਣ ਕਾਰਨ ਨਾਮਾਲੁਮ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਜਿਸ ਨੂੰ ਸ਼ਨਾਖਤ ਲੲ 72 ਘੰਟਿਆਂ ਲਈ ਸਰਕਾਰੀ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਹੈ। ੳਨ੍ਹਾਂ ਦੱਸਿਆ ਕਿ ਔਰਤ ਦੀ ਉਮਰ 60-65 ਸਾਲ ਦੀ ਜਾਪਦੀ ਹੈ।
