ਗ਼ਰੀਬੀ ਨਾਲ ਜੂਝ ਰਿਹੈ ਸ਼ਹੀਦ ਜੋਗਿੰਦਰ ਸਿੰਘ ਦਾ ਪਰਿਵਾਰ, ਸਰਕਾਰੀ ਮਦਦ ਦੀ ਉਡੀਕ ''ਚ ਲੰਘੇ ਦਹਾਕੇ
Wednesday, Aug 19, 2020 - 06:02 PM (IST)
ਬੁਢਲਾਡਾ (ਬਾਂਸਲ): ਨਾਗਾਲੈਂਡ ਅੱਤਵਾਦੀਆਂ ਦੇ ਖ਼ਿਲਾਫ ਲੜਾਈ ਲੜਦਿਆਂ ਸ਼ਹੀਦ ਹੋਣ ਉਪਰੰਤ ਰਾਸ਼ਟਰਪਤੀ ਵਲੋਂ ਦਿੱਤੇ ਗਏ ਅਸ਼ੋਕਾ ਚੱਕਰ ਪ੍ਰਾਪਤ ਕਰਨ ਵਾਲੇ ਸ਼ਹੀਦ ਹੌਲਦਾਰ ਜੋਗਿੰਦਰ ਸਿੰਘ ਦਾ ਪਰਿਵਾਰ ਅੱਜ ਆਰਥਿਕ ਤੰਗੀ ਕਾਰਨ ਗਰੀਬੀ ਨਾਲ ਲੜ ਰਿਹਾ ਹੈ। 1956 'ਚ ਦੋ ਸਿੱਖ ਰੈਜੀਮੈਂਟ ਦਾ ਹੌਲਦਾਰ ਜੋਗਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਸਮੇਂ ਦੇ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸਾਦ ਵਲੋਂ ਪਰਿਵਾਰ ਨੂੰ ਅਸ਼ੋਕਾ ਚੱਕਰ ਪ੍ਰਦਾਨ ਕੀਤਾ। ਪੰਜਾਬ 'ਚ 2006 'ਚ ਕੈਪਟਨ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਪਿੰਡ ਦਾਤੇਵਾਸ ਵਿਖੇ ਆ ਕੇ ਪਰਿਵਾਰ ਤੋਂ ਅਸ਼ੋਕਾ ਚੱਕਰ ਦੇ ਸਨਮਾਨ ਨੂੰ ਬਹਾਲ ਕਰਨ ਲਈ ਇਹ ਪੁਰਸਕਾਰ ਪ੍ਰਾਪਤ ਕਰਕੇ ਸਿੱਖ ਰੈਜੀਮੈਂਟ ਦੇ ਹਵਾਲੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਪੀੜਤ 2 ਕੈਦੀ ਸਿਵਲ ਹਸਪਤਾਲ ਫਿਰੋਜ਼ਪੁਰ 'ਚੋਂ ਫਰਾਰ
ਉਸ ਸਮੇਂ ਐਲਾਨ ਕੀਤਾ ਸੀ ਕਿ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ, ਪੰਜ ਲੱਖ ਰੁਪਏ ਦੀ ਮਾਲੀ ਮਦਦ ਅਤੇ ਹਵਲਦਾਰ ਦੇ ਨਾਮ ਤੇ ਖੇਡ ਸਟੇਡੀਅਮ ਦੇ ਨਿਰਮਾਣ ਲਈ 40 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਵਾਅਦਾ ਵਫਾ ਨਾ ਹੋਇਆ ਤੇ ਪਰਿਵਾਰ ਅੱਤ ਦੀ ਗਰੀਬੀ ਦੀ ਰੇਖਾ ਹੇਠ 15 ਅਗਸਤ ਨੂੰ ਹਵਲਦਾਰ ਜੋਗਿੰਦਰ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਪਰਿਵਾਰ ਦੇ ਭਤੀਜੇ ਅਤੇ ਪੋਤਿਆ ਵੱਲੋਂ ਪੰਜਾਬ ਸਰਕਾਰ ਨੂੰ 2006 ਵਿੱਚ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਸ਼ਹੀਦ ਦੀ ਯਾਦ ਵਿੱਚ ਸਥਾਪਿਤ ਕੀਤੇ ਗਏ ਬੁੱਤ ਦੇ ਬਾਹਰ ਪ੍ਰਣ ਲਿਆ ਕਿ ਸਾਡੇ ਦਾਦੇ ਨੂੰ ਪ੍ਰਾਪਤ ਅਸ਼ੋਕਾ ਚੱਕਰ ਵਾਪਸ ਕੀਤਾ ਜਾਵੇ ਅਤੇ ਸਾਡੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇ। ਨਹੀਂ ਤਾਂ ਸਮੁੱਚੇ ਪਰਿਵਾਰ ਸਮੇਤ ਧਰਨਾ ਦੇਣ ਲਈ ਮਜਬੂਰ ਹੋਵਾਂਗੇ।
ਇਹ ਵੀ ਪੜ੍ਹੋ: ਜਾਬਾਜ਼ ਸਿਪਾਹੀ ਦੇ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਆਏ ਡਾ. ਓਬਰਾਏ
ਇਸ ਸਬੰਧੀ ਸਾਰਾ ਮਾਮਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵਲੋਂ 74ਵੀਂ ਵਰੇਗੰਢ ਦੇ ਮੌਕੇ ਤੇ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਨੇ ਫੋਰੀ ਤੋਰ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਹਦਾਇਤ ਕੀਤੀ ਕਿ ਉਹ ਪਰਿਵਾਰ ਨਾਲ ਸੰਪਰਕ ਕਰਨ ਤਾਂ ਜੋ ਉਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆ ਸਕਣ, ਜਿਸ ਤੇ ਡਾ. ਮਨੋਜ ਮੰਜੂ ਬਾਂਸਲ ਵਲੋਂ ਬਜ਼ੁਰਗ ਕਾਂਗਰਸੀ ਆਗੂ ਬੋਘ ਸਿੰਘ ਨੂੰ ਨਾਲ ਲੈ ਕੇ ਸ਼ਹੀਦ ਹੌਲਦਾਰ ਜੋਗਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਉਨ੍ਹਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਤੇ ਸ਼ਹੀਦ ਹਵਲਦਾਰ ਦੇ ਜਨਮ ਦਿਨ ਦੇ ਮੌਕੇ ਤੇ ਫੁੱਲਾਂ ਦੇ ਹਾਰ ਪਹਿਨਾ ਕੇ ਸਰਧਾਂਜਲੀਆਂ ਭੇਂਟ ਕੀਤੀਆ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਗੱਲ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਦੀ ਕਰ ਦਿੱਤੀ ਜਾਵੇਗੀ। ਇਸ ਮੌਕੇ ਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ, ਬਲਾਕ ਕਾਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਗੁਰਿੰਦਰ ਮੋਹਨ ਵਪਾਰ ਮੰਡਲ ਆਗੂ, ਪੰਚ ਅਵਤਾਰ ਸਿੰਘ, ਅਮਰੀਕ ਸਿੰਘ, ਸੁਖਮੰਦਰ ਸਿੰਘ, ਸੰਤੋਖ ਸਿੰਘ, ਪ੍ਰਧਾਨ ਦਿਲਪ੍ਰੀਤ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।