ਪੰਜਾਬ ਮੁਫਤ ਕੋਚਿੰਗ ਸੈਂਟਰ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

05/04/2018 4:18:21 PM

ਬੁਢਲਾਡਾ (ਬਾਂਸਲ) : ਜ਼ਿਲੇ ਦੇ ਸਰਕਾਰੀ ਸਕੂਲਾਂ 'ਚ ਨੌਕਰੀ ਕਰ ਰਹੇ ਸਰਕਾਰੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਅਮਨਦੀਪ ਸ਼ਰਮਾ ਨੇ ਕਿਹਾ ਕਿ ਇਸ ਕੋਚਿੰਗ ਸੈਂਟਰ 'ਚ ਲਗਭਗ 300 ਤੋਂ ਵੱਧ ਵਿਦਿਆਰਥੀ ਮੁਫਤ ਗਿਆਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ 'ਚ ਡਾਕਟਰ ਕਰਨੈਲ ਸਿੰਘ, ਪਿਆਰਾ ਸਿੰਘ, ਵਨੀਤ ਕੁਮਾਰ, ਬਲਵਿੰਦਰ ਸਿੰਘ, ਨਵਜੋਤ ਸਿੰਘ ਅਤੇ ਜਤਿੰਦਰ ਪਰਾਸ਼ਰ ਸਮੇਤ ਅਧਿਆਪਕਾਂ ਦੀ ਪੂਰੀ ਟੀਮ ਵੱਲੋਂ ਅਪ੍ਰੈਲ ਮਹੀਨੇ ਤੋਂ ਪੰਜਾਬ ਟੈੱਟ, ਬੈਕਾਂ ਦੇ ਟੈਸਟਾਂ ਦੀ ਤਿਆਰੀ ਸਮੇਤ ਹੋਰ ਸਰਕਾਰੀ ਨੌਕਰੀ ਵਾਲੇ ਟੈਸਟਾਂ ਦੀ ਤਿਆਰੀ ਮੁਫਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ਿਆਂ ਲਈ ਸਾਰੇ ਹੀ ਅਧਿਆਪਕ ਮਾਹਿਰ ਹਨ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵੱਲੋਂ ਪੰਜਾਬ ਟੈੱਟ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਸ਼ਵਿਨ ਬਰੇਟਾ, ਭਾਰਤੀ ਸ਼ਰਮਾ, ਭਰਤ, ਕਵਿਤਾ ਰਾਣੀ, ਅੰਜੀਲਾ ਸ਼ਰਮਾ ਸਮੇਤ ਕਈ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ਹੈ।


Related News