ਲਿਫ਼ਟ ਲੈ ਕੇ ਕਾਰ ''ਚ ਬੈਠੇ ਵਿਅਕਤੀ ਨੇ ਕੀਤੀ ਵੱਡਾ ਕਾਂਡ, ਕਾਰ ਚਾਲਕ ''ਤੇ ਚਲਾਈ ਗੋਲ਼ੀ

Sunday, Jan 29, 2023 - 11:05 AM (IST)

ਲਿਫ਼ਟ ਲੈ ਕੇ ਕਾਰ ''ਚ ਬੈਠੇ ਵਿਅਕਤੀ ਨੇ ਕੀਤੀ ਵੱਡਾ ਕਾਂਡ, ਕਾਰ ਚਾਲਕ ''ਤੇ ਚਲਾਈ ਗੋਲ਼ੀ

ਬਠਿੰਡਾ (ਸੁਖਵਿੰਦਰ) : ਕਾਰ ਸਵਾਰ ਤੋਂ ਲਿਫ਼ਟ ਲੈ ਕੇ ਇਕ ਮੁਲਜ਼ਮ ਨੇ ਕਾਰ ਸਵਾਰ ’ਤੇ ਹੀ ਫਾਇਰਿੰਗ ਕਰ ਦਿੱਤੀ ਤੇ ਬਾਅਦ ’ਚ ਮੁਲਜ਼ਮ ਫ਼ਰਾਰ ਹੋ ਗਿਆ। ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਬਲਕਰਨ ਸਿੰਘ ਵਾਸੀ ਨਸੀਬਪੁਰਾ ਹਾਲਆਬਾਦ ਜੱਸੀ ਪੌ ਵਾਲੀ ਨੇ ਪੁਲਸ ਨੂੰ ਦਰਜ ਕਰਵਾਇਆ ਬਿਆਨਾਂ 'ਚ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਭਰਾ ਅਤੇ ਮਾਤਾ ਨੂੰ ਮਿਲ ਕੇ ਆਪਣੀ ਕਾਰ ਵਿਚ ਪਿੰਡ ਪਰਤ ਰਿਹਾ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹੋਵੇਗਾ ਸੜਕ ਦਾ ਨਾਂ, ਸੁਰੱਖਿਆ ਲੀਕ ਹੋਣ ਸਬੰਧੀ ਸਿਹਤ ਮੰਤਰੀ ਦਾ ਅਹਿਮ ਬਿਆਨ

ਰਸਤੇ ਵਿਚ ਮੁਲਜ਼ਮ ਹਰਮਨ ਸਿੰਘ ਵਾਸੀ ਨਸੀਬਪੁਰਾ ਨੇ ਉਸ ਤੋਂ ਲਿਫ਼ਟ ਲੈ ਲਈ ਅਤੇ ਕਾਰ ਵਿਚ ਬੈਠ ਗਿਆ, ਜਿਸ ਕੋਲ ਇਕ ਬੰਦੂਕ ਸੀ। ਪਿੰਡ ਕੋਟਸ਼ਮੀਰ ਨੇੜੇ ਮੁਲਜ਼ਮ ਨੇ ਉਸ ’ਤੇ ਬੰਦੂਕ ਤਾਣ ਲਈ। ਜਦੋਂ ਉਸਨੇ ਬੰਦੂਕ ਨੂੰ ਦੂਜੇ ਪਾਸੇ ਮੋੜਿਆ ਤਾਂ ਬੰਦੂਕ ਵਿੱਚੋਂ ਇਕ ਗੋਲ਼ੀ ਚੱਲੀ ਜੋ ਕਾਰ ਦੇ ਸ਼ੀਸ਼ੇ ਵਿਚ ਜਾ ਵੱਜੀ। ਬਾਅਦ ’ਚ ਦੋਸ਼ੀ ਨੇ ਬੈਲਟ ਨਾਲ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫ਼ਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ 'ਸਰਕਾਰ ਤੁਹਾਡੇ ਦੁਆਰ' ਯੋਜਨਾ, ਜਾਣੋ ਇਸ ਦੀ ਖ਼ਾਸੀਅਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News