ਸੂਬੇ ''ਚ ਲਟਕਿਆ ਨੈਸ਼ਨਲ ਹਾਈਵੇ ਦੇ ਵਿਕਾਸ ਦਾ ਕੰਮ, ਮੁੱਖ ਸਕੱਤਰ ਹਰ ਮਹੀਨੇ ਜ਼ਿਲ੍ਹਿਆਂ ਦੇ DC ਨਾਲ ਕਰ ਰਹੇ ਬੈਠਕ
Tuesday, Apr 25, 2023 - 06:19 PM (IST)
ਬਠਿੰਡਾ : ਸੂਬੇ 'ਚ ਨੈਸ਼ਨਲ ਹਾਈਵੇ 'ਤੇ ਵੱਖ-ਵੱਖ ਵਿਕਾਸ ਕਾਰਜ ਜ਼ਮੀਨ ਦੀ ਪ੍ਰਾਪਤੀ ਨਾ ਹੋਣ ਕਾਰਨ ਪੂਰੇ ਨਹੀਂ ਹੋ ਪਾ ਰਹੇ। ਇਸ ਸਬੰਧੀ ਸਟੇਟਸ ਜਾਣਨ ਲਈ ਸੂਬੇ ਦੇ ਮੁੱਖ ਸਕੱਤਰ ਵੱਲੋਂ ਹਰ ਮਹੀਨੇ ਜ਼ਿਲ੍ਹਿਆਂ ਦੇ ਡੀ. ਸੀ. ਨਾਲ ਬੈਠਕ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 20 ਅਪ੍ਰੈਲ ਨੂੰ ਹੋਈ ਬੈਠਕ ਦੌਰਾਨ ਕਈ ਪ੍ਰਾਜੈਕਟਾਂ 'ਤੇ ਚਰਚਾ ਹੋਈ, ਜਿਨ੍ਹਾਂ ਦਾ ਕੰਮ ਜ਼ਮੀਨ ਦਾ ਪ੍ਰਾਪਤੀ ਨਾ ਹੋਣ ਕਰਨ ਸ਼ੁਰੂ ਨਹੀਂ ਹੋ ਸਕਿਆ। ਜੇਕਰ ਸੂਬੇ 'ਚ ਸਭ ਤੋਂ ਵੱਡੇ ਪ੍ਰਾਜੈਕਟ ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇਅ ਦੀ ਗੱਲ ਕੀਤੀ ਜਾਵੇ ਤਾਂ ਇਹ ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਨਿਕਲਣਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਟ੍ਰੈਫਿਕ ਨਾਲ ਨਜਿੱਠਣ ਲਈ ਤਿਆਰ ਕੀਤਾ ਰੋਡਮੈਪ, ਅੰਮ੍ਰਿਤਸਰ ਲਈ ਬਣਾਈ ਖ਼ਾਸ ਯੋਜਨਾ
ਜਾਣਕਾਰੀ ਮੁਤਾਬਕ ਇਕ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 361.67 ਕਿਲੋਮੀਟਰ ਹੈ ਅਤੇ ਇਸ ਲਈ 4040.47 ਹੈਕਟੇਅਰ ਜ਼ਮੀਨ ਦੀ ਪ੍ਰਾਪਤੀ ਕੀਤੀ ਜਾਣੀ ਹੈ। ਹੁਣ ਤੱਕ 287.84 ਕਿਲੋਮੀਟਰ ਖੇਤਰ ਦੀ ਪ੍ਰਾਪਤੀ ਦੀ ਕੰਮ ਪੂਰਾ ਹੋ ਚੁੱਕਾ ਹੈ। ਤਰਨਤਾਰਨ 'ਚ 259.92 ਹੈਕਟੇਅਰ ਜ਼ਮੀਨ ਦੀ ਪ੍ਰਾਪਤੀ ਹੋਣੀ ਬਾਕੀ ਹੈ। ਜਲੰਧਰ 'ਚ 100 ਫ਼ੀਸਦੀ ਜ਼ਮੀਨ ਦੀ ਪ੍ਰਾਪਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ। ਪਟਿਆਲਾ 'ਚ 98.64, ਸੰਗਰੂਰ 'ਚ 85.63, ਮਾਲੇਰਕੋਲਟਾ 'ਚ 91.52, ਲੁਧਿਆਣਾ 'ਚ 58.28, ਕਪੂਰਥਲਾ 'ਚ 91.48, ਗੁਰਦਾਸਪੁਰ 'ਚ 51.31 ਅਤੇ ਅੰਮ੍ਰਿਤਸਰ 'ਚ 86.76 ਫ਼ੀਸਦੀ ਜ਼ਮੀਨ ਦੀ ਪ੍ਰਾਪਤੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਦੋ ਪੁੱਤਾਂ ਦੇ ਸਾਹਮਣੇ ਤੜਫ਼-ਤੜਫ਼ ਕੇ ਹੋਈ ਪਿਓ ਦੀ ਮੌਤ
ਦੱਸ ਦੇਈਏ ਕਿ ਬਠਿੰਡਾ-ਲੁਧਿਆਣਾ ਐਕਸਪ੍ਰੈਸਵੇਅ ਲਈ ਵੀ ਬਠਿੰਡਾ ਨੂੰ ਛੱਡ ਕੇ ਬਰਨਾਲਾ ਅਤੇ ਲੁਧਿਆਣਾ 'ਚ ਜ਼ਮੀਨ ਦੀ ਪ੍ਰਾਪਤੀ ਪੂਰੀ ਨਹੀਂ ਹੋ ਸਕੀ। ਬਠਿੰਡਾ 'ਚ 13.20, ਬਰਨਾਲਾ 'ਚ 29.30 ਅਤੇ ਲੁਧਿਆਣਾ 'ਚ 33.04 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ। ਇਸ ਲਈ ਬਠਿੰਡਾ 'ਚ 90 ਹੈਕਟੇਅਰ ਤਹਿਤ 100 ਫ਼ੀਸਦੀ ਜ਼ਮੀਨ ਹਾਸਲ ਕੀਤੀ ਦਾ ਚੁੱਕੀ ਹੈ। ਇਸ ਐਕਸਪ੍ਰੈਸਵੇ ਲਈ 114.91 ਕਰੋੜ ਦਾ ਅਵਾਰਡ ਪਾਸ ਹੋਇਆ ਹੈ, ਜਿਸ ਵਿੱਚੋਂ 109.06 ਕਰੋੜ ਜਾਰੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਬਰਨਾਲਾ 'ਚ 203.40 ਹੈਕਟੇਅਰ ਜ਼ਮੀਨ ਹਾਸਲ ਕੀਤੀ ਜਾਣੀ ਹੈ। ਜਿੱਥੇ ਸਿਰਫ਼ 3.75 ਫ਼ੀਸਦੀ ਜ਼ਮੀਨ ਹਾਸਲ ਕੀਤੀ ਗਈ ਹੈ। ਉੱਥੇ ਹੀ ਲੁਧਿਆਣਾ ਤੋਂ 231.79 ਹੈਕਟੇਅਰ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਬਠਿੰਡਾ ਤੋਂ ਡੱਬਵਾਲੀ ਰੋਡ ਤੱਕ ਸਿਕਸਲਾਈਨ ਰੋਡ ਬਣਾਇਆ ਜਾਣਾ ਹੈ, ਜਿਸ ਦੇ ਲਈ 105 ਹੈਕਟੇਅਰ ਜ਼ਮੀਨ ਦੀ ਪ੍ਰਾਪਤੀ ਕੀਤੀ ਜਾਣੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
