ਨੂੰਹ ਦੇ ਪਰਿਵਾਰ ਵੱਲੋਂ ਕੀਤੀ ਬੇਇੱਜ਼ਤੀ ਦਿਲ ''ਤੇ ਲਾ ਬੈਠਾ ਸਹੁਰਾ, ਕੀਤੀ ਖ਼ੁਦਕੁਸ਼ੀ
Monday, Dec 12, 2022 - 05:43 PM (IST)

ਬੁਢਲਾਡਾ (ਬਾਂਸਲ) : ਨੂੰਹ ਨੂੰ ਲੈਣ ਗਏ ਸਹੁਰੇ ਦੀ ਨੂੰਹ ਦੇ ਪਰਿਵਾਰ ਵਲੋਂ ਕੀਤੀ ਗਈ ਬੇਇੱਜ਼ਤੀ ਦੀ ਨਾ ਸਹਾਰਦਿਆਂ ਸਹੁਰੇ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਲੋਕਾਂ ਨੇ ਮੁੰਡੇ ਦੇ ਸਹੁਰਿਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਨੂੰ ਲੈ ਕੇ ਰਤੀਆ ਬੁਢਲਾਡਾ ਰੋਡ 'ਤੇ ਜਾਮ ਲਗਾ ਕੇ ਧਰਨਾ ਦੇ ਦਿੱਤਾ। ਮੌਕੇ 'ਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਰੁਪਿੰਦਰ ਕੌਰ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜਿੱਥੇ ਮ੍ਰਿਤਕ ਦਰਸ਼ਨ ਸਿੰਘ (50) ਪੁੱਤਰ ਮਹਿੰਦਰ ਸਿੰਘ ਵਾਸੀ ਗੁਰਨੇ ਕਲਾਂ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਰਾਜਵੀਰ ਕੌਰ ਪਤਨੀ ਸਤਨਾਮ ਸਿੰਘ ਸਹੁਰੇ ਪਰਿਵਾਰ ਨਾਲ ਲੜ੍ਹ ਕੇ ਪੇਕੇ ਚਲੀ ਗਈ ਸੀ।
ਇਹ ਵੀ ਪੜ੍ਹੋ- MP ਪ੍ਰਨੀਤ ਕੌਰ ਨੇ ਸੰਸਦ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਰੱਖੀਆਂ ਇਹ ਮੰਗਾਂ
ਅਮਰਜੀਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਦਰਸ਼ਨ ਸਿੰਘ ਅਤੇ ਸਾਡਾ ਪਰਿਵਾਰ ਗਏ ਤਾਂ ਉਥੇ ਮੇਰੇ ਮੁੰਡੇ ਦੀ ਸੱਸ ਮਹਿੰਦਰ ਕੌਰ ਅਤੇ ਨੂੰਹ ਰਾਜਵੀਰ ਕੌਰ ਅਤੇ ਉਸਦਾ ਮਾਮਾ ਜਸਪਾਲ ਸਿੰਘ ਨੇ ਮੇਰੇ ਪਤੀ ਦੀ ਜਮ ਕੇ ਬੇਇੱਜ਼ਤੀ ਕੀਤੀ। ਜਿਸ ਕਾਰਨ ਉਸਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਜ਼ਹਿਰੀਲੀ ਚੀਜ਼ ਪੀ ਲਈ। ਜਿਸਨੂੰ ਅਸੀਂ ਮਾਨਸਾ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।