ਪ੍ਰਾਈਵੇਟ ਖੇਤਰ ’ਚ ਕੰਮ ਕਰਨ ਵਾਲਿਆਂ ਲਈ ਲਗਾਇਆ ਜਾਵੇਗਾ ਈ. ਪੀ. ਐੱਫ. ਓ ਜਾਗਰੂਕਤਾ ਕੈਂਪ

04/26/2023 5:12:45 PM

ਬੁਢਲਾਡਾ (ਬਾਂਸਲ) : ਪ੍ਰਾਈਵੇਟ ਖੇਤਰ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਈ. ਪੀ. ਐੱਫ. ਓ. ਦੀਆਂ ਸਮੱਸਿਆਵਾਂ ਅਤੇ ਜਾਣਕਾਰੀ ਸੰਬੰਧੀ ਕੇਂਦਰੀ ਲੇਬਰ ਅਤੇ ਮੁਲਾਜ਼ਮ ਵਿਭਾਗ ਵੱਲੋਂ ਇੱਕ ਜਾਗਰੂਕਤਾ ਕੈਂਪ ਅੱਜ 27 ਅਪ੍ਰੈਲ ਨੂੰ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕਰਮਚਾਰੀ ਭਵਿੱਖ ਨਿੱਧੀ ਸੰਗਠਨ ਬਠਿੰਡਾ ਵੱਲੋਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕਾਂ, ਪੈਨਸ਼ਨ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਈ. ਪੀ. ਐੱਫ. ਓ. ਦੀ ਅਧੀਨ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ। 

ਇਸ ਕੈਂਪ ਦੌਰਾਨ ਕਰਮਚਾਰੀ ਭਵਿੱਖ ਨਿੱਧੀ ਸੰਗਠਨ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿਚ ਮੈਂਬਰਾਂ, ਪੈਨਸ਼ਨਰਾਂ ਨੂੰ ਵੀਡੀਓ ਅਤੇ ਪੀ. ਪੀ. ਟੀ. ਰਾਹੀਂ ਵੱਖ-ਵੱਖ ਸਕੀਮਾਂ ਦੇ ਲਾਭਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਵੱਲੋਂ  ਵੱਖ-ਵੱਖ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਨ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਪੀ. ਐੱਫ. ਤੋਂ ਐਡਵਾਂਸ ਲੈਣ ਸਬੰਧੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋ ਕੇ ਈ. ਪੀ. ਐੱਫ. ਓ ਸੰਬੰਧੀ ਜਾਣਕਾਰੀ ਲੈਣ ਲਈ ਕੈਂਪ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।


Gurminder Singh

Content Editor

Related News