ਬਠਿੰਡਾ ''ਚ ਭੇਦਭਰੀ ਹਾਲਤ ''ਚ ਬਰਾਮਦ ਹੋਈ ਨੌਜਵਾਨ ਦੀ ਲਾਸ਼
Monday, Nov 28, 2022 - 06:14 PM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ ਮਾਨਸਾ ਸਥਿਤ ਸਲੱਜ ਕੈਰੀਅਰ (ਗੰਦਾ ਨਾਲਾ) ’ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਸਹਾਰਾ ਦੀ ਲਾਈਫ਼ ਸੇਵਿੰਗ ਬਿਗ੍ਰੇਡ ਦੇ ਵਰਕਰਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਸੰਸਥਾ ਵਰਕਰਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਰੋਡ ’ਤੇ ਮਤੀ ਦਾਸ ਨਗਰ ਨਜ਼ਦੀਕ ਵਗਦੇ ਗੰਦੇ ਨਾਲੇ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਸੰਦੀਪ ਗਿੱਲ, ਵਿੱਕੀ ਕੁਮਾਰ, ਹਰਸ਼ਿਤ ਚਾਵਲਾ ਅਤੇ ਵਧਮਾਨ ਚੌਕੀ ਦੇ ਮੁਲਾਜ਼ਮ ਮੋਕੇ ’ਤੇ ਪਹੁੰਚੇ ਤਾਂ ਲਾਸ਼ ਗੰਦੇ ਪਾਣੀ ਵਿਚ ਪਈ ਹੋਈ ਸੀ। ਮ੍ਰਿਤਕ ਕੋਲ ਅਜਿਹਾ ਕੋਈ ਕਾਗਜ਼ਾਤ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖਤ ਹੋ ਸਕੇ। ਪੁਲਸ ਪੜਤਾਲ ਤੋਂ ਬਾਅਦ ਸੰਸਥਾ ਵਰਕਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਮ੍ਰਿਤਕ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਚੀਮਾ ਵਿਖੇ 4.46 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸਬ ਤਹਿਸੀਲ ਕੰਪਲੈਕਸ : ਮੰਤਰੀ ਅਮਨ ਅਰੋੜਾ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।