ਕਾਂਗਰਸ ਪਾਰਟੀ 15 ਅਗਸਤ 2019 ਨੂੰ ਦਿੱਲੀ ਦੇ ਲਾਲ ਕਿਲੇ ''ਤੇ ਆਜ਼ਾਦੀ ਦਾ ਝੰਡਾ ਲਹਿਰਾਏਗੀ

12/12/2018 12:05:17 PM

ਮਾਨਸਾ (ਮਿੱਤਲ)— ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਦੇਸ਼ 'ਚ ਕਾਂਗਰਸ ਪਾਰਟੀ ਦਾ ਹੈ ਕਿਉਂਕਿ ਭਾਜਪਾ ਨੇ ਪੂਰੇ ਕਾਰਜਕਾਲ ਦੌਰਾਨ ਦੇਸ਼ ਦੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਹਲਕਾ ਮਾਨਸਾ ਦੇ ਪ੍ਰਧਾਨ ਚੁਸਪਿੰਦਰ ਸਿੰਘ ਭੁਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਦੀ ਹੋਈ ਸਥਾਪਨਾ ਪਾਰਟੀ ਲਈ ਇਕ ਸ਼ੁੱਭ ਸੰਕੇਤ ਸਾਬਤ ਹੋਇਆ ਹੈ, ਜਿਸ ਦੇ ਨਤੀਜੇ ਦੇਸ਼ ਦੇ ਲੋਕਾਂ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਪੰਜਾਂ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਸੂਬਿਆਂ 'ਚ ਕਾਂਗਰਸ ਦੀ ਭਾਰੀ ਬਹੁਮਤ ਨਾਲ ਸਰਕਾਰ ਬਣਨ ਜਾ ਰਹੀ ਹੈ ਅਤੇ ਬੀ. ਜੇ. ਪੀ. ਦਾ ਪੰਜ ਸੂਬਿਆ 'ਚੋਂ ਪੱਤਾ ਸਾਫ ਹੋ ਚੁੱਕਾ ਹੈ। ਭੁਪਾਲ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੌਜਵਾਨ ਨੇਤਾ ਰਾਹੁਲ ਗਾਂਧੀ ਹੋਣਗੇ ਅਤੇ 15 ਅਗਸਤ 2019 ਨੂੰ ਦਿੱਲੀ ਦੇ ਲਾਲ  ਕਿਲੇ 'ਤੇ ਆਜ਼ਾਦੀ ਦਾ ਝੰਡਾ ਲਹਿਰਾਉਣਗੇ।

ਇਸ ਮੌਕੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ (ਸੀਰਾ), ਜਗਸੀਰ ਸਿੰਘ (ਕਾਲਾ), ਸੁਖਵਿੰਦਰ ਸਿੰਘ, ਮਨਦੀਪ ਸਿੰਘ ਉਡਤ ਸੈਦੇਵਾਲਾ, ਨਿਰਮਲ ਸਿੰਘ ਰੱਲੀ, ਗੁਰਦੀਪ ਸਿੰਘ ਰੋਣੀ, ਮਨਜੀਤ ਸਿੰਘ ਭੁਪਾਲ, ਕੁਲਦੀਪ ਸਿੰਘ ਭੁਪਾਲ, ਗੁਰਦੀਪ ਸਿੰਘ ਲਖਮੀਰਵਾਲਾ, ਗਗਨਦੀਪ ਸਿੰਘ ਸੰਧੂ, ਅੱਪੀ ਝੱਬਰ, ਅਮਰੀਕ ਸਿੰਘ ਸਰਪੰਚ, ਅਮਰ ਸਿੰਘ ਮੋਜੋਕੇ, ਟੋਨੀ ਕੋਟਲਾ, ਸੁੱਖੀ ਭੰਮੇ, ਰਾਜੂ ਅੱਕਾਂਵਾਲੀ ਆਦਿ ਹਾਜ਼ਰ ਸਨ।


cherry

Content Editor

Related News