ਸੁੱਖੀ ਰੰਧਾਵਾ ਵੱਲੋਂ PM ਮੋਦੀ ''ਤੇ ਕੀਤੀ ਟਿੱਪਣੀ ਬੇਹੱਦ ਸ਼ਰਮਨਾਕ ਅਤੇ ਮੰਦਭਾਗੀ : ਅਸ਼ਵਨੀ ਸ਼ਰਮਾ

Tuesday, Mar 14, 2023 - 12:19 PM (IST)

ਸੁੱਖੀ ਰੰਧਾਵਾ ਵੱਲੋਂ PM ਮੋਦੀ ''ਤੇ ਕੀਤੀ ਟਿੱਪਣੀ ਬੇਹੱਦ ਸ਼ਰਮਨਾਕ ਅਤੇ ਮੰਦਭਾਗੀ : ਅਸ਼ਵਨੀ ਸ਼ਰਮਾ

ਮਾਨਸਾ/ਚੰਡੀਗੜ੍ਹ (ਸੰਦੀਪ ਮਿੱਤਲ) : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਜਸਥਾਨ ’ਚ ਪੰਜਾਬ ਕਾਂਗਰਸ ਦੇ ਸਾਬਕਾ ਗ੍ਰਹਿਮੰਤਰੀ ਸੁੱਖੀ ਰੰਧਾਵਾ ਵੱਲੋਂ ਦਿੱਤੇ ਬਿਆਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਕਾਂਗਰਸ ’ਤੇ ਸਾੜ੍ਹਸਤੀ ਚੱਲ ਰਹੀ ਹੈ। ਕਾਂਗਰਸੀ ਆਗੂ ਬੋਲਣ ਲੱਗਿਆਂ ਆਪਣੇ ਬੋਲਾਂ ਦੀ ਮਰਿਆਦਾ ਭੁੱਲ ਗਏ ਹਨ। ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਭਾਰਤ ਤੋਂ ਬਾਹਰ ਜਾ ਕੇ ਭਾਰਤ ਨੂੰ ਬਦਨਾਮ ਕਰਦੇ ਹਨ ਅਤੇ ਭਾਰਤੀ ਲੋਕਤੰਤਰ ’ਤੇ ਉਂਗਲ ਚੁੱਕਦੇ ਹਨ। ਦੂਜੇ ਪਾਸੇ ਸੁੱਖੀ ਰੰਧਾਵਾ ਨੇ ਰਾਜਸਥਾਨ ਦੇ ਅੰਦਰ ਜਾ ਕੇ ਦੇਸ਼ ਦੇ ਔਜਸਵੀ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਸ ਨੇ ਪੂਰੀ ਦੁਨੀਆ ’ਚ ਭਾਰਤ ਦਾ ਸਿਰ ਉੱਚਾ ਕੀਤਾ ਹੈ, ਜਿਸ ਦੀ ਸਟੀਕ ਅਗਵਾਈ ਹੇਠ ਅੱਜ ਭਾਰਤ ਆਰਥਿਕਤਾ ਅਤੇ ਸੁਰੱਖਿਆ ਦੇ ਮਾਮਲੇ ’ਚ ਦੁਨੀਆ ’ਚ ਤੀਜੇ ਸਥਾਨ ’ਤੇ ਪੁੱਜ ਗਿਆ ਹੈ, ਉਨ੍ਹਾਂ ’ਤੇ ਸੁੱਖੀ ਰੰਧਾਵਾ ਵੱਲੋਂ ਕੀਤੀ ਟਿੱਪਣੀ ਬੇਹੱਦ ਸ਼ਰਮਨਾਕ ਅਤੇ ਮੰਦਭਾਗੀ ਹੈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ ਮਾਮਲੇ 'ਚ SIT ਨੇ ਸਿੱਖ ਸੰਗਤ ਨੂੰ ਦਿੱਤੀ ਕਲੀਨ ਚਿੱਟ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੁੱਖੀ ਰੰਧਾਵਾ ਅਤੇ ਕਾਂਗਰਸ ਨੂੰ ਦੇਸ਼ ਭਗਤੀ ਦੀ ਗੱਲ ਕਰਨ ਅਤੇ ਲੋਕਤੰਤਰ ਦੀ ਦੁਹਾਈ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਉਹੀ ਕਾਂਗਰਸ ਹੈ, ਜਿਸ ਨੇ ਕਦੇ ਵੀ ਲੋਕਤੰਤ੍ਰਿਕ ਰਵਾਇਤਾਂ ਦਾ ਸਤਿਕਾਰ ਨਹੀਂ ਕੀਤਾ। ਦੇਸ਼ ’ਚ ਲੋਕਤੰਤਰ ਦੀ ਦੁਹਾਈ ਦੇਣ ਵਾਲੀ ਇਸ ਕਾਂਗਰਸ ਨੇ ਧਾਰਾ 356 ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ। ਜਮਹੂਰੀਅਤ ਨੂੰ ਮਾਰਨ ਲਈ ਐਮਰਜੈਂਸੀ ਲਾਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਜਨਮਦਾਤਾ ਹੈ, ਇਸ ਦੇ ਕਈ ਆਗੂਆਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦਰਜ ਹਨ।

ਇਹ ਵੀ ਪੜ੍ਹੋ- TET ਪੇਪਰ ਲੀਕ ਮਾਮਲੇ 'ਚ CM ਮਾਨ ਸਖ਼ਤ, ਪੁਲਸ ਨੂੰ ਦਿੱਤੇ ਇਹ ਨਿਰਦੇਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


author

Simran Bhutto

Content Editor

Related News