ਬਠਿੰਡਾ ਵਿਖੇ ਨੌਜਵਾਨ ਕੁੜੀ ਦੀ ਹੋਈ ਮੌਤ ਮਾਮਲੇ ''ਚ ਪੁਲਸ ਨੇ ਔਰਤ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ

Sunday, Apr 02, 2023 - 06:26 PM (IST)

ਬਠਿੰਡਾ ਵਿਖੇ ਨੌਜਵਾਨ ਕੁੜੀ ਦੀ ਹੋਈ ਮੌਤ ਮਾਮਲੇ ''ਚ ਪੁਲਸ ਨੇ ਔਰਤ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਸ਼ਨੀਵਾਰ ਨੂੰ ਜੋਗੀ ਨਗਰ ਵਿਖੇ ਕਾਰ ਦੇ ਦਰਵਾਜ਼ੇ ਨਾਲ ਟਕਰਾਉਣ ਕਾਰਨ ਨੌਜਵਾਨ ਕੁੜੀ ਦੀ ਹੋਈ ਮੌਤ ਤੋਂ ਬਾਅਦ ਕੈਨਾਲ ਕਾਲੋਨੀ ਪੁਲਸ ਵਲੋਂ ਅਣਪਛਾਤੀ ਔਰਤ ਅਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਿਆਮ ਦੱਤ ਮਿਸ਼ਰਾ ਵਾਸੀ ਗੋਪਾਲ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਨੀਵਾਰ ਨੂੰ ਉਹ ਆਪਣੀ ਕੁੜੀ ਜੋਤੀ ਮਿਸ਼ਰਾ (28) ਅਤੇ ਭਤੀਜੀ ਨਾਲ ਸਕੂਟਰੀ 'ਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਜੋਗੀ ਨਗਰ ਨਜ਼ਦੀਕ ਪਹੁੰਚੇ ਤਾਂ ਇਕ ਇਨੋਵਾ ਕਾਰ ਗ਼ਲਤ ਸਾਈਡ 'ਤੇ ਖੜ੍ਹੀ ਸੀ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਇਸ ਦੌਰਾਨ ਅਚਾਨਕ ਕਾਰ ਵਿਚ ਬੈਠੀ ਔਰਤ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਉਹ ਉਸ ਨਾਲ ਜਾ ਟਕਰਾਏ, ਜਿਸ ਕਾਰਨ ਉਸਦੀ ਕੁੜੀ ਸੜਕ 'ਤੇ ਡਿੱਗ ਗਈ ਅਤੇ ਉਸ ਨੂੰ ਟਰੈਕਟਰ-ਟਰਾਲੀ ਨੇ ਦਰੜ ਦਿੱਤਾ। ਹਾਦਸੇ ਦੌਰਾਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਉਸਦੀ ਕੁੜੀ ਦੀ ਮੌਤ ਹੋ ਗਈ। ਸ਼ਿਕਾਇਤ ਤੋਂ ਬਾਅਦ ਪੁਲਸ ਵਲੋਂ ਕਾਰ ਚਾਲਕ ਅਤੇ ਅਣਪਛਾਤੀ ਔਰਤ ਨੂੰ ਗ੍ਰਿਫ਼ਤਾਰ ਕਰਕੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ- ਵਿਆਹ ’ਚ ਸੱਦੇ ਰਿਸ਼ਤੇਦਾਰਾਂ ਨੇ ਚਾੜ੍ਹਿਆ ਚੰਨ, ਜਦੋਂ ਕਰਤੂਤ ਦੀ ਪੋਲ ਖੁੱਲ੍ਹੀ ਤਾਂ ਨਹੀਂ ਹੋਇਆ ਯਕੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News