ਕੋਰੋਨਾ ਲੌਕਡਾਊਨ: ਇਲਾਜ ਦੀ ਘਾਟ ਕਾਰਨ ਭਾਰਤ ਸਣੇ ਦੱਖਣ ਏਸ਼ੀਆਈ ਮੁਲਕਾਂ ’ਚ 2 ਲੱਖ ਤੋਂ ਵੱਧ ਮੌਤਾਂ

03/18/2021 8:05:06 AM

ਕੋਰੋਨਾਵਾਇਰਸ
Getty Images
ਲੌਕਡਾਊਨ ਦੌਰਾਨ ਇਲਾਜ ਦੀ ਘਾਟ ਕਾਰਨ ਭਾਰਤ ਸਣੇ ਦੱਖਣੀ ਏਸ਼ੀਆਈ ਦੇਸ਼ਾਂ ''ਚ 2 ਲੱਖ ਤੋਂ ਵੱਧ ਮੌਤਾਂ

ਕੋਵਿਡ-19 ਦੌਰਾਨ ਸਿਹਤ ਸੇਵਾਵਾਂ ਵਿੱਚ ਆਈਆਂ ਰੁਕਾਵਟਾਂ ਕਾਰਨ ਪੂਰੇ ਦੱਖਣੀ ਏਸ਼ੀਆ ਵਿੱਚ 2 ਲੱਖ 39 ਹਜ਼ਾਰ ਮਾਵਾਂ ਅਤੇ ਬੱਚਿਆਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।

ਇਹ ਰਿਪੋਰਟ ਖ਼ਾਸ ਕਰਕੇ ਅਫ਼ਗਾਨਿਸਤਾਨ, ਨੇਪਾਲ, ਬੰਗਲਾਦੇਸ਼, ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ''ਤੇ ਕੇਂਦਰਿਤ ਹੈ।

ਰਿਪੋਰਟ ਕਹਿੰਦੀ ਹੈ ਕਿ ਇਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਔਰਤਾਂ, ਬੱਚੇ ਅਤੇ ਬਜ਼ੁਰਗ ਹੋਏ ਹਨ। ਪੂਰੇ ਦੱਖਣੀ ਏਸ਼ੀਆ ਵਿੱਚ 1.3 ਕਰੋੜ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ ਇੱਕ ਲੱਖ 86 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ-

ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਸਖ਼ਤ ਲੌਕਡਾਊਨ ਲਗਾ ਦਿੱਤਾ ਸੀ।

ਹਸਪਤਾਲ, ਮੈਡੀਕਲ ਸਟੋਰ ਅਤੇ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਪਰ ਇਸ ਤੋਂ ਇਲਾਵਾ ਕਰੀਬ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ।

ਹਸਪਤਾਲਾਂ ਵਿੱਚ ਮੁੱਖ ਤੌਰ ''ਤੇ ਕੋਰੋਨਾ ਨਾਲ ਜੁੜੇ ਮਾਮਲਿਆਂ ਦਾ ਇਲਾਜ ਕੀਤਾ ਜਾ ਰਿਹਾ ਸੀ।

ਕੋਰੋਨਾਵਾਇਰਸ
Getty Images

ਡਾਇਰੈਕਟ ਐਂਡ ਇਨਡਾਇਰੈਕਟ ਇਫੈਕਟ ਆਫ ਕੋਵਿਡ-19 ਪੈਂਡੇਮਿਕ ਐਂਡ ਰਿਸਪੌਂਸ ਇਨ ਸਾਊਥ ਏਸ਼ੀਆ- ਸਿਰਲੇਖ ਦੇ ਨਾਲ ਛਪੀ ਇਸ ਰਿਪੋਰਟ ਵਿੱਚ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਕੂਲਾਂ, ਅਰਥਚਾਰੇ ਸਣੇ ਸਿਹਤ ਸੇਵਾ, ਸਮਾਜਿਕ ਸੇਵਾਵਾਂ ''ਤੇ ਅਪਣਾਈ ਗਈ ਰਣਨੀਤੀ ਦਾ ਅਧਿਐਨ ਕੀਤਾ ਗਿਆ ਹੈ।

ਇਹ ਅੰਦਾਜ਼ਾ ਹੈ ਕਿ ਇਨ੍ਹਾਂ 6 ਦੇਸ਼ਾਂ ਵਿੱਚੋਂ ਪੰਜ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 2,28,000 ਮੌਤਾਂ ਹੋਈਆਂ ਹਨ, ਜੋ ਮਹੱਤਵਪੂਰਨ ਸੇਵਾਵਾਂ ਦੀ ਘਾਟ ਕਾਰਨ, ਜ਼ਰੂਰੀ ਪੋਸ਼ਣ ਵਿੱਚ ਕਮੀ ਅਤੇ ਜ਼ਰੂਰੀ ਟੀਕਾ ਨਾ ਲੱਗਣ ਕਾਰਨ ਹੋਈ।

ਇਸ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਅਤੇ ਨੇਪਾਲ ਵਿੱਚ ਸਿਰਫ਼ 80 ਫੀਸਦ ਤੱਕ ਗੰਭੀਰ ਤੌਰ ''ਤੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦਾ ਇਲਾਜ ਕੀਤਾ ਗਿਆ ਅਤੇ ਭਾਰਤ-ਪਾਕਿਸਤਾਨ ਵਿੱਚ ਟੀਕਾਕਰਨ ਦੀ ਦਰ ਕ੍ਰਮਵਾਰ 35 ਫੀਸਦ ਅਤੇ 65 ਫੀਸਦ ਹੋ ਗਈ ਹੈ।

ਰਿਪੋਰਟ ਇਹ ਵੀ ਕਹਿੰਦੀ ਹੈ ਕਿ ਬੱਚਿਆਂ ਦੀ ਮੌਤ ਦਰ ਭਾਰਤ ਵਿੱਚ 2020 ਵਿੱਚ ਸਭ ਤੋਂ ਜ਼ਿਆਦਾ ਵਧੀ ਹੈ ਅਤੇ ਇਹ ਵੱਧ ਕੇ 15.4 ਫੀਸਦ ਹੋ ਗਈ ਹੈ। ਉੱਥੇ ਬੰਗਲਾਦੇਸ਼ ਵਿੱਚ ਇਹ ਦਰ 13 ਫੀਸਦ ਰਹੀ।

ਸ਼੍ਰੀਲੰਕਾ ਵਿੱਚ ਮਾਂ ਦੇ ਮੌਤ ਦਰ ਵਿੱਚ ਸਭ ਤੋਂ ਤੇਜ਼ੀ ਦੇਖੀ ਗਈ ਜੋ 21.5 ਫੀਸਦ ਹੈ। ਉੱਥੇ ਪਾਕਿਸਤਾਨ ਵਿੱਚ ਇਹ ਦਰ 21.3 ਫੀਸਦ ਰਹੀ।

https://www.youtube.com/watch?v=xWw19z7Edrs

ਰਿਪੋਰਟ ਮੁਤਾਬਕ ਇਸ ਦੌਰਾਨ 35 ਲੱਖ ਅਣਚਾਹੇ ਗਰਭਧਾਰਨ ਹੋਏ ਹਨ, ਜੋ ਗਰੀਬੀ ਜਾਂ ਗਰਭ ਨਿਰੋਧਕ ਨਾ ਮਿਲ ਸਕਣ ਕਾਰਨ ਹੋਇਆ।

ਭਾਰਤ ਦੇ ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਜਦੋਂ ਸਾਰੀਆਂ ਥਾਵਾਂ ਦੇ ਡਾਟਾ ਸਾਹਮਣੇ ਆਉਣਗੇ ਜਿਸ ਵਿੱਚ ਇਹ ਸੰਭਵ ਹੈ ਕਿ ਕੁਪੋਸ਼ਣ ਦੀ ਦਰ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਭਾਰਤ ਵਰਗੇ ਦੱਖਣੀ ਏਸ਼ੀਆ ਦੇ ਕੁਝ ਦੇਸ਼ ਅਜੇ ਵੀ ਲਾਗ ਵਿੱਚ ਵਾਧੇ ਨਾਲ ਜੂਝ ਰਹੇ ਹਨ, ਜਦ ਕਿ ਭਾਰਤ ਵਿੱਚ ਪਿਛਲੇ ਸਾਲ ਜੂਨ ਤੱਕ ਦੇਸ਼ ਵਿਆਪੀ ਸਖ਼ਤ ਲੌਕਡਾਊਨ ਲਗਾਇਆ ਗਿਆ ਸੀ। ਕਈ ਸੂਬਿਆਂ ਅਤੇ ਜ਼ਿਲ੍ਹਿਆਂ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਇਸ ਦਾ ਸਹਾਰਾ ਲਿਆ ਸੀ।

ਲੌਕਡਾਊਨ ਦੌਰਾਨ ਸਿਹਤ ਸੇਵਾਵਾਂ ਵਿੱਚ ਆਈ ਰੁਕਾਵਟ ਨੇ ਹੋਰਨਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।

ਇਸ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਕਰੀਬ 5.943 ਕਿਸ਼ੋਰਾਂ ਦੀਆਂ ਮੌਤਾਂ ਹੋ ਗਈਆਂ ਜੋ ਟੀਬੀ, ਮਲੇਰੀਆ, ਟਾਈਫਾਈਡ ਅਚੇ ਐੱਚਆਈਵੀ-ਏਡਜ਼ ਦਾ ਇਲਾਜ ਨਹੀਂ ਕਰਾ ਸਕੇ।

ਇਹ ਵੀ ਪੜ੍ਹੋ:

https://www.youtube.com/watch?v=IYnq8BRCwkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bc89252d-7165-40ec-a74f-72a2267b40c9'',''assetType'': ''STY'',''pageCounter'': ''punjabi.india.story.56433872.page'',''title'': ''ਕੋਰੋਨਾ ਲੌਕਡਾਊਨ: ਇਲਾਜ ਦੀ ਘਾਟ ਕਾਰਨ ਭਾਰਤ ਸਣੇ ਦੱਖਣ ਏਸ਼ੀਆਈ ਮੁਲਕਾਂ ’ਚ 2 ਲੱਖ ਤੋਂ ਵੱਧ ਮੌਤਾਂ'',''published'': ''2021-03-18T02:21:18Z'',''updated'': ''2021-03-18T02:21:18Z''});s_bbcws(''track'',''pageView'');

Related News