Apple iPhone 12 ਸੀਰੀਜ਼ ਦੀ ਕੀ ਹੈ ਖ਼ਾਸੀਅਤ

10/14/2020 3:54:46 PM

ਐਪਲ ਨੇ ਮੰਗਲਵਾਰ ਨੂੰ ਇੱਕ ਡਿਜੀਟਲ ਈਵੈਂਟ ਰਾਹੀਂ ਆਈਫੋਨ-12 ਸੀਰੀਜ਼ ਲਾਂਚ ਕੀਤੀ ਹੈ ਅਤੇ ਇਸ ਨਵੀਂ ਸੀਰੀਜ਼ ਦੇ ਚਾਰ ਮਾਡਲ ਬਜ਼ਾਰ ਵਿੱਚ ਉਤਾਰੇ ਹਨ।

ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਆਈਫੋਨ-12 ਸੀਰੀਜ਼ ਦੇ ਹੈਂਡਸੈੱਟ 5ਜੀ ਨੈਟਵਰਕ ਨਾਲ ਜੁੜ ਸਕਣਗੇ।

ਐਪਲ ਦੇ ਮੁਖੀ ਟਿਮ ਕੁੱਕ ਨੇ ਕਿਹਾ, "ਅਸੀਂ ਆਈਫ਼ੋਨ ਦੇ ਆਪਣੇ ਪੂਰੇ ਲਾਈਨਅੱਪ ਵਿੱਚ 5ਜੀ ਲਿਆ ਰਹੇ ਹਾਂ। ਇਹ ਆਈਫ਼ੋਨ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।"

ਐਪਲ ਨੇ ਆਈਫ਼ੋਨ-12 (64,128,256 ਜੀਬੀ ਸਟੋਰੇਜ) ਆਈਫ਼ੋਨ-12 ਮਿੰਨੀ (64, 128 ਅਤੇ 256 ਜੀਬੀ ਸਟੋਰੇਜ) ਤੋਂ ਇਲਾਵਾ ਆਈਫ਼ੋਨ-12 ਪ੍ਰੋ (128, 256 ਅਤੇ 512 ਜੀਬੀ ਸਟੋਰੇਜ) ਆਈਫ਼ੋਨ-12 ਪ੍ਰੋ ਮੈਕਸ (128, 256 ਅਤੇ 512 ਜੀਬੀ ਸਟੋਰੇਜ) ਜਾਰੀ ਕੀਤੇ ਹਨ।

ਇਹ ਵੀ ਪੜ੍ਹੋ:

ਕੀ ਹੋਵੇਗੀ ਕੀਮਤ?

ਇਨ੍ਹਾਂ ਫ਼ੋਨਾਂ ਦੀ ਕੀਮਤ 70 ਹਜ਼ਾਰ ਤੋਂ ਇੱਕ ਲੱਖ 30 ਹਜ਼ਾਰ ਦੇ ਦਰਮਿਆਨ ਰੱਖੀ ਗਈ ਹੈ।

  • ਆਈਫ਼ੋਨ-12 ਮਿੰਨੀ ਦੀ ਕੀਮਤ 69,900
  • ਆਈਫ਼ੋਨ-12 ਦੀ ਕੀਮਤ 79,900
  • ਆਈਫ਼ੋਨ-12 ਪ੍ਰੋ ਦੀ ਕੀਮਤ 1,19,900
  • ਆਈਫ਼ੋਨ-12 ਪ੍ਰੋ ਮੈਕਸ ਦੀ ਕੀਮਤ 1,29,900

ਭਾਰਤ ਵਿੱਚ ਜਿੱਥੇ 64 ਜੀਬੀ ਵਾਲੇ ਆਈਫ਼ੋਨ-12 ਮਿੰਨੀ ਦੀ ਕੀਮਤ 69,900 ਰੁਪਏ ਪਰ ਇਸੇ ਫ਼ੋਨ ਦਾ 256 ਜੀਬੀ ਵਾਲਾ ਮਾਡਲ 84,900 ਰੁਪਏ ਦਾ ਮਿਲੇਗਾ। ਉੱਥੇ ਹੀ 512 ਜੀਬੀ ਵਾਲੇ ਆਈਫ਼ੋਨ-12 ਪ੍ਰੋ ਮੈਕਸ ਦੀ ਕੀਮਤ 1,59,900 ਰੁਪਏ ਤਾਰਨੀ ਹੋਵੇਗੀ।

ਆਈਫ਼ੋਨ-12 ਮਿੰਨੀ 5ਜੀ ਤਕਨੌਲੋਜੀ ਵਾਲਾ ਦੁਨੀਆਂ ਦਾ ਸਭ ਤੋਂ ਨਿੱਕਾ ਫ਼ੋਨ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਬਜ਼ਾਰ ਵਿੱਚ ਕਦੋਂ ਤੱਕ?

ਦੁਨੀਆਂ ਭਰ ਵਿੱਚ ਆਈਫ਼ੋਨ-12 ਮਿੰਨੀ ਲਈ ਪ੍ਰੀ-ਆਰਡਰ ਛੇ ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ 13 ਨਵੰਬਰ ਤੋਂ ਮਿਲਣ ਲੱਗੇਗਾ।

ਆਈਫ਼ੋਨ-12 ਅਤੇ ਆਈਫ਼ੋਨ-12 ਪ੍ਰੋ ਦਾ ਪ੍ਰੀ-ਆਰਡਰ 16 ਅਕਤੂਬਰ ਤੋਂ ਕੀਤਾ ਜਾ ਸਕੇਗਾ ਅਤੇ ਇਹ 23 ਅਕਤੂਬਰ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।

ਜਦਕਿ ਆਈਫ਼ੋਨ-12 ਪ੍ਰੋ ਮੈਕਸ ਦਾ ਪ੍ਰੀ-ਆਰਡਰ 13 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ 20 ਨਵੰਬਰ ਤੋਂ ਇਸ ਦੀ ਵਿਕਰੀ ਸ਼ੁਰੂ ਹੋਵੇਗੀ।

ਹਾਲਾਂਕਿ ਭਾਰਤ ਵਿੱਚ ਇਹ ਮਾਡਲ ਕਦੋਂ ਤੋਂ ਮਿਲ ਸਕਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਆਰਥਿਕ ਸੁਸਤੀ ਕਾਰਨ ਬਜ਼ਾਰ ਮੰਦੇ ਪਏ ਹਨ ਉੱਥੇ ਹੀ ਆਈਫ਼ੋਨਾਂ ਦੀ ਵਿਕਰੀ ਵਿੱਚ ਵਾਧਾ ਦੇਖਿਆ ਗਿਆ।

ਮਾਹਰਾਂ ਮੁਤਾਬਕ 2014 ਵਿੱਚ ਜਦੋਂ ਕੰਪਨੀ ਨੇ ਪਹਿਲਾ ਆਈਫ਼ੋਨ ਲਾਂਚ ਕੀਤਾ ਸੀ ਉਸ ਨਾਲੋਂ ਨਵੇਂ ਮਾਡਲ ਵਿੱਚ ਕਈ ਨਵੇਂ ਫੀਚਰ ਹਨ।

ਟਿਮ ਕੁੱਕ ਨੇ ਕਿਹਾ, "5ਜੀ ਤਕਨੀਕ ਡਾਊਨਲੋਡ ਅਤੇ ਅਪਲੋਡ ਕਰਨ ਲਈ ਇੱਕ ਨਵੇਂ ਪੱਧਰ ਦੀ ਪਰਫਾਰਮੈਂਸ ਦੇਵੇਗੀ, ਵੀਡੀਓ ਸਟਰੀਮਿੰਗ ਉੱਚ ਕੁਆਲਿਟੀ ਦੀ ਹੋਵੇਗੀ, ਗੇਮਜ਼ ਜ਼ਿਆਦਾ ਮਜ਼ੇਦਾਰ ਹੋਣਗੀਆਂ ਅਤੇ ਹੋਰ ਵੀ ਬਹੁਤ ਕੁਝ ਹੋਵੇਗਾ।"

ਸਕਰੀਨ ਸਾਈਜ਼ ਵਿੱਚ ਬਦਲਾਅ

  • ਆਈਫ਼ੋਨ-12 ਪ੍ਰੋ ਦੀ ਸਕਰੀਨ ਪਹਿਲਾਂ ਵਾਲੇ ਆਈਫ਼ੋਨ ਨਾਲੋਂ ਵੱਡੀ ਹੈ।
  • ਪਹਿਲੀ ਵਾਰ ਆਈਫ਼ੋਨ ਵਿੱਚ ਹੈਡਫ਼ੋਨ ਜਾਂ ਚਾਰਜਰ ਨਹੀਂ ਹੋਵੇਗਾ। ਕੰਪਨੀ ਮੁਤਾਬਕ ਅਜਿਹਾ ਵਾਤਾਵਰਣ ਉੱਪਰ ਇਸ ਦੇ ਅਸਰ ਨੂੰ ਘਟਾਉਣ ਲਈ ਅਜਿਹਾ ਕੀਤਾ ਗਿਆ ਹੈ।
  • ਐਪਲ ਕੰਪਨੀ ਮੁਤਾਬਤ ਆਈਫ਼ੋਨ-12 ਦੀ ਸਕਰੀਨ 6.1 ਇੰਚ ਹੋਵੇਗੀ ਅਤੇ ਇਹ ਪਹਿਲੇ ਆਈਫ਼ੋਨ ਨਾਲੋਂ 11 ਫ਼ੀਸਦੀ ਪਤਲਾ ਅਤੇ 16 ਫ਼ੀਸਦੀ ਹਲਕਾ ਹੋਵੇਗਾ।
  • ਕੰਪਨੀ ਮੁਤਾਬਕ ਨਵੀਂ ਸਕਰੀਨ ਦਾ ਰਿਜ਼ੋਲੀਊਸ਼ਨ ਵਧੇਰੇ ਹੈ ਅਤੇ ਇਸ ਵਿੱਚ ਸਿਰਆਮਿਕ ਸ਼ੀਲਡ ਵਰਤੀ ਗਈ ਹੈ।
  • ਆਈਫ਼ੋਨ-12 ਪ੍ਰੋ ਦੀ ਸਕਰੀਨ 6.1 ਇੰਚ ਹੋਵੇਗੀ ਅਤੇ ਆਈਫ਼ੋਨ-12 ਪ੍ਰੋ ਮੈਕਸ ਦੀ ਸਕਰੀਨ 6.7 ਇੰਚ ਅਕਾਰ ਦੀ ਹੋਵੇਗੀ।
  • ਇਸ ਵਿੱਚ ਪਹਿਲੀ ਵਾਰ ਏ-14 ਬਾਇਓਨਿਕ ਚਿੱਪ ਲਾਇਆ ਗਿਆ ਹੈ ਜੋ ਕਿ ਪੰਜ ਨੈਨੋਮੀਟਕ ਪ੍ਰੋਸੈਸਰ ਉੱਪਰ ਬਣਾਇਆ ਗਿਆ ਹੈ, ਜਿਸ ਨਾਲ ਤਸਵੀਰਾਂ ਹੋਰ ਦਿਲਕਸ਼ ਹੋਣਗੀਆਂ।
ਕੋਰੋਨਾਵਾਇਰਸ
BBC

ਬਿਨਾਂ ਫਲੈਸ਼ ਦੇ ਰਾਤ ਵਿੱਚ ਸੈਲਫ਼ੀ

ਕੰਪਨੀ ਨੇ ਕਿਹਾ ਹੈ ਕਿ ਨਵੇਂ ਆਈਫ਼ੋਨ ਵਿੱਚ ਫਲੈਸ਼ ਵਰਤੇ ਬਿਨਾ ਵੀ ਨਾਈਟ-ਮੋਡ ਵਿੱਚ ਸੈਲਫ਼ੀ ਖਿੱਚੀ ਜਾ ਸਕੇਗੀ। ਇਸ ਤੋਂ ਇਲਾਵਾ ਕਲਰ-ਕੰਟਰਾਸਟ ਅਤੇ ਅਵਾਜ਼ ਦੇ ਮਾਮਲੇ ਵਿੱਚ ਵੀ ਨਵੇਂ ਫ਼ੋਨ ਦੇ ਫੀਚਰ ਪਹਿਲਾਂ ਨਾਲੋਂ ਬਹੁਤ ਸੁਧਾਰੇ ਗਏ ਹਨ।

ਆਈਫ਼ੋਨ-12 ਵਿੱਚ 12 ਮੈਗਾਪਿਕਸਲ ਦੇ ਦੋ ਵਾਈਡ ਐਂਗਲ ਕੈਮਰੇ ਦਿੱਤੇ ਗਏ ਹਨ ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਘੱਟ ਰੌਸ਼ਨੀ ਵਿੱਚ ਵੀ ਸ਼ਾਨਦਾਰ ਤਸਵੀਰਾਂ ਲਾਹ ਸਕਦਾ ਹੈ।

ਜਿੱਥੋਂ ਤੱਕ ਵੀਡੀਓ ਰਿਕਾਰਡਿੰਗ ਦੀ ਗੱਲ ਹੈ ਤਾਂ ਆਈਫ਼ੋਨ-12 ਵਿੱਚ ਨਾਈਟ ਮੋਡ ਲੈਪਸ ਦਾ ਫ਼ੀਚਰ ਦਿੱਤਾ ਗਿਆ ਹੈ ਜੋ ਮੱਧਮ ਰੌਸ਼ਨੀ ਵਿੱਚ ਵੀ ਬਿਹਤਰੀਨ ਵੀਡੀਓ ਬਣਾਉਣ ਵਿੱਚ ਸਮਰੱਥ ਹੈ।

5ਜੀ ਤਕਨੀਕ

ਸੈਮਸੰਗ ਨੇ ਪਹਿਲੀ ਵਾਰ ਫਰਵਰੀ 2019 ਵਿੱਚ 5ਜੀ ਜਾਣੀ ਪੰਜਵੀਂ ਪੀੜ੍ਹੀ ਦੀ ਤਕਨੀਕ ਵਾਲਾ ਗਲੈਕਸੀ ਐੱਸ-10 ਲਾਂਚ ਕੀਤਾ ਸੀ। ਉਸ ਤੋਂ ਬਾਅਦ ਹਵਾਏ, ਵਨਪਲੱਸ ਅਤੇ ਗੂਗਲ ਨੇ ਵੀ 5ਜੀ ਤਕਨੀਕ ਨਾਲ ਲੈਸ ਮੋਬਾਈਲ ਫ਼ੋਨ ਲਾਂਚ ਕੀਤੇ ਸਨ।

ਤਕਨੀਕੀ ਖੋਜ ਕੰਪਨੀ ਫਾਰੈਸਟਰ ਦੇ ਟਾਮਸ ਹਸਨ ਦਾ ਕਹਿਣਾ ਹੈ, "ਐਪਲ ਸ਼ਾਇਦ ਹੀ ਕਦੇ ਨਵੀਂ ਤਕਨੀਕ ਲਾਂਚ ਕਰਦਾ ਹੈ। ਉਹ ਤਕਨੀਕ ਦੇ ਪੱਕਿਆਂ ਹੋਣ ਦਾ ਇੰਤਜ਼ਾਰ ਕਰਦਾ ਹੈ ਤਾਂ ਕਿ ਉਹ ਗਾਹਕਾਂ ਨੂੰ ਇੱਕ ਨਵੇਂ ਤਰ੍ਹਾਂ ਦਾ ਅਨੁਭਵ ਦੇ ਸਕੇ।"

ਐਪਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਨਵੇਂ ਫ਼ੋਨ ਨੂੰ 5ਜੀ ਗੀਗਾਬਾਈਟਸ ਪ੍ਰਤੀ ਸਕਿੰਟ ਦੀ ਗਤੀ ਨਾਲ ਪਰਖਿਆ ਹੈ। ਇਸ ਦਾ ਮਤਲਬ ਹੈ ਲਗਭਗ 20 ਜੀਬੀ ਵਾਲੀ ਕੋਈ ਫ਼ਿਲਮ ਸਿਰਫ਼ 45 ਸਕਿੰਟਾਂ ਵਿੱਚ ਡਾਊਨਲੋਡ ਹੋ ਜਾਵੇਗੀ।

ਫਿਊਚਰਸੋਰਸ ਕੰਸਲਟੈਂਸੀ ਦੇ ਸਟੀਫ਼ਨ ਮਿਯਰਸ ਦੇ ਮੁਤਾਬਕ ਬੈਟਰੀ ਬਚਾਉਣ ਲਈ ਆਈਫ਼ੋਨ-12 ਦੀ 4ਜੀ ਅਤੇ 5ਜੀ ਵਿੱਚ ਤਬਾਦਲਾ ਕਰ ਸਕਣ ਦੀ ਸਮਰੱਥਾ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਗਾਹਕਾਂ ਲਈ ਹਮੇਸ਼ਾ 5ਜੀ ਦਾ ਉਪਲਭਦ ਹੋਣਾ ਜ਼ਰੂਰੀ ਨਹੀਂ ਹੈ।"

ਲੇਕਿਨ ਕੰਪਨੀ ਦਾ ਕਹਿਣਾ ਹੈ ਕਿ ਗਾਹਕਾਂ ਦਾ ਅਨੁਭਵ ਨੈਟਵਰਕਅਤੇ ਖੇਤਰ ਦੇ ਹਿਸਾਬ ਨਾਲ ਵੱਖੋ-ਵੱਖ ਹੋਵੇਗਾ ਅਤੇ 5ਜੀ ਸੇਵਾ ਹਮੇਸ਼ਾ ਚਾਲੂ ਨਹੀਂ ਰਹੇਗੀ।

5ਜੀ ਨੈਟਵਰਕ ਸਭ ਤੋਂ ਪਹਿਲਾਂ ਬ੍ਰਿਟੇਨ ਨੇ ਸ਼ੁਰੂ ਕੀਤਾ ਜਿਸ ਦਾ ਉਸ ਨੂੰ ਲਾਭ ਵੀ ਮਿਲਿਆ ਪਰ ਇਸ ਦੀ ਕਵਰੇਜ ਕਿਤੇ-ਕਿਤੇ ਹੀ ਸੰਭਵ ਹੋ ਸਕੀ।

ਅਮਰੀਕਾ ਜਿੱਥੇ ਐਪਲ ਦਾ ਸਭ ਤੋਂ ਵੱਡਾ ਬਜ਼ਾਰ ਹੈ। ਉੱਥੇ 5ਜੀ ਦੀ ਸਪੀਡ ਬਹੁਤ ਮਧੱਮ ਹੈ। ਕੈਨੇਡਾ ਦਾ 4ਜੀ ਨੈਟਵਰਕ ਅਮਰੀਕਾ ਦੇ 5ਜੀ ਤੋਂ ਜ਼ਿਆਦਾ ਤੇਜ਼ ਹੈ ਅਤੇ ਕੁਝ ਦੇਸ਼ਾਂ ਵਿੱਚ ਤਾਂ 5ਜੀ ਤਕਨੀਕ ਆਮ ਲੋਕਾਂ ਤੱਕ ਪਹੁੰਚੀ ਹੀ ਨਹੀਂ ਹੈ।

ਚੀਨ ਐਪਲ ਦਾ ਦੂਜਾ ਵੱਡਾ ਬਜ਼ਾਰ ਹੈ। ਚੀਨ ਦੀ ਸਰਕਾਰ ਨੇ ਇਸ ਤਕਨੀਕ ਨੂੰ ਖ਼ੂਬ ਹਲੱਸ਼ੇਰੀ ਦਿੱਤੀ ਹੈ ਅਤੇ ਹਾਲ ਹੀ ਵਿੱਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਬੀਜਿੰਗ ਅਤੇ ਸ਼ੈਨਜ਼ੇਨ ਵਿੱਚ 5ਜੀ ਨੈਟਵਰਕ ਦਾ ਕੰਮ ਪੂਰਾ ਹੋ ਚੁਕਿਆ ਹੈ।

ਇਹ ਵੀ ਪੜ੍ਹੋ:

ਵੀਡੀਓ: ਚੇ ਗਵੇਰਾ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ

https://www.youtube.com/watch?v=vSe79kJcR8s

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

https://www.youtube.com/watch?v=GjlGQY7-HnM

ਵੀਡੀਓ: ਸੈਮ ਤੇ ਨਾਜ਼ ਨੇ ਵੀਡੀਓ ਬਣਾਉਣੇ ਕਿਵੇਂ ਸ਼ੁਰੂ ਕੀਤੇ

https://www.youtube.com/watch?v=durC2PseKJ4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e65ed940-e56b-43b0-91eb-652e6b993d5c'',''assetType'': ''STY'',''pageCounter'': ''punjabi.international.story.54535079.page'',''title'': ''Apple iPhone 12 ਸੀਰੀਜ਼ ਦੀ ਕੀ ਹੈ ਖ਼ਾਸੀਅਤ'',''published'': ''2020-10-14T10:17:55Z'',''updated'': ''2020-10-14T10:17:55Z''});s_bbcws(''track'',''pageView'');

Related News