ਟਰੰਪ ਸਣੇ ਅਮਰੀਕਾ ਦੇ ਅਹਿਮ ਵਿਅਕਤੀਆਂ ਦੇ ਰਾਜ਼ -ਬੇਪਰਦ ਕਰਨ ਵਾਲੀਆਂ ਕਿਤਾਬਾਂ

08/10/2020 6:51:50 PM

ਐਲਨ ਬੇਨੇਟ ਨੇ ''ਆਲ ਫੈਮਲੀਜ਼'' ਅਧੀਨ ਲਿਖਿਆ, ''''ਇਹ ਇੱਕ ਰਹੱਸ ਹੈ : ਉਹ ਹੋਰ ਪਰਿਵਾਰਾਂ ਦੀ ਤਰ੍ਹਾਂ ਨਹੀਂ ਹੈ।''''
Getty Images
ਐਲਨ ਬੇਨੇਟ ਨੇ ''ਆਲ ਫੈਮਲੀਜ਼'' ਅਧੀਨ ਲਿਖਿਆ, ''''ਇਹ ਇੱਕ ਰਹੱਸ ਹੈ : ਉਹ ਹੋਰ ਪਰਿਵਾਰਾਂ ਦੀ ਤਰ੍ਹਾਂ ਨਹੀਂ ਹੈ।''''

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਵੱਲੋਂ ਲਿਖਿਆ ਗਿਆ ਖੁੱਲ੍ਹ ਖੁਲਾਸਾ, ਤਲਖ਼ ਅਤੇ ਦਿਲਚਸਪ ਪਰਿਵਾਰਕ ਕਲੇਸ਼ਾਂ ਵਾਲੀਆਂ ਲਿਖਤਾਂ ਦੀ ਲੰਬੀ ਲੜੀ ਦੀ ਸਭ ਤੋਂ ਨਵੀਂ ਕੜੀ ਹੈ।

ਐਲਨ ਬੈਨਟ ਨੇ ''ਆਲ ਫੈਮਲੀਜ਼'' ਅਧੀਨ ਲਿਖਿਆ, ''''ਇਹ ਇੱਕ ਰਹੱਸ ਹੈ : ਉਹ ਹੋਰ ਪਰਿਵਾਰਾਂ ਦੀ ਤਰ੍ਹਾਂ ਨਹੀਂ ਹੈ।''''

ਜਦੋਂ ਕੋਈ ਇਨ੍ਹਾਂ ਭੇਤਾਂ ਨੂੰ ਸਾਂਝਾ ਕਰਦਾ ਹੈ, ਉਹ ਨਿਸ਼ਚਤ ਰੂਪ ਨਾਲ ਇਸ ਨੂੰ ਪਸੰਦ ਨਹੀਂ ਕਰਦੇ। ਮੈਰੀ ਟਰੰਪ ਹਾਲ ਹੀ ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੀ ਲੇਖਿਕਾ ਬਣ ਗਈ।

ਉਸ ਦੀ ''ਟੂ ਮੱਚ ਐਂਡ ਨੈਵਰ ਇਨੱਫ'' ਨਾਂ ਦੀ ਆਪਣੇ ਪਰਿਵਾਰ ਬਾਰੇ ਲਿਖੀ ਇਹ ਕਿਤਾਬ ਸਭ ਨਾਲੋਂ ਅਲੱਗ ਹੈ, ਟਰੰਪ ਦੀ ਇਸ ਕਿਤਾਬ ਦੀਆਂ ਪਹਿਲੇ ਦਿਨ ਹੀ ਲਗਭਗ 1 ਮਿਲੀਅਨ ਕਾਪੀਆਂ ਵਿਕ ਗਈਆਂ।

ਇਹ ਇੱਕ ਤਰ੍ਹਾਂ ਨਾਲ ਉਤਸ਼ਾਹਜਨਕ ਸਾਹਿਤਕ ਨਸ਼ਾ ਸੀ, ਜੋ ਕਦੇ ਕਦਾਈਂ ਆਉਂਦਾ ਹੈ: ਇੱਕ ਕਲੀਨਿਕਲ ਮਨੋਵਿਗਿਆਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਹੈ ਅਤੇ ਕਿਵੇਂ ਇੱਕ ਪਿਆਰ ਵਿਹੂਣੇ ਪਿਤਾ ਦੇ ਨਫ਼ਰਤੀ ਪਰਿਵਾਰ ਵੱਲੋਂ ਉਸਦੀ ਸ਼ਖ਼ਸੀਅਤ ਘੜੀ ਗਈ।

ਇਹ ਵੀ ਪੜ੍ਹੋ

ਚੇਤਾਵਨੀ : ਇਸ ਲੇਖ ਵਿੱਚ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜੋ ਕੁਝ ਪਾਠਕਾਂ ਨੂੰ ਅਪਮਾਨਜਨਕ ਲੱਗ ਸਕਦੀ ਹੈ।

ਅਦਾਲਤ ‘ ਕਿਵੇਂ ਪੁੱਜਿਆ ਕਿਤਾਬ ਦਾ ਮਾਮਲਾ

ਟਰੰਪ ਨੇ ਪ੍ਰਕਾਸ਼ਨ ਨੂੰ ਰੋਕਣ ਲਈ ਮੈਰੀ ''ਤੇ ਇਹ ਕਹਿੰਦਿਆਂ ਕੇਸ ਕੀਤਾ ਕਿ ਉਸਨੇ ਪਿਛਲੇ ਅਦਾਲਤ ਦੇ ਕੇਸ ਵਿੱਚ ਕੋਈ ਵੀ ਖੁਲਾਸਾ ਨਾ ਕਰਨ ਦੇ ਸਮਝੌਤੇ ''ਤੇ ਦਸਤਖਤ ਕੀਤੇ ਸਨ; ਪਰ ਜੱਜ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਅਤੇ ਟਰੰਪ ਨੂੰ ਇਸ ਮਾਮਲੇ ਵਿੱਚ ਅਸਫ਼ਲਤਾ ਮਿਲੀ।

ਹੁਣ ਦੁਨੀਆ ਉਸਦੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਾਂ ਨੂੰ ਪੜ੍ਹ ਸਕਦੀ ਹੈ, ਜਿਸ ਵਿੱਚ ਸ਼ਾਮਲ ਹੈ ਕਿ ਟਰੰਪ ਨੇ ਆਪਣੇ ਕਾਲਜ ਵਿੱਚ ਦਾਖਲਾ ਪ੍ਰੀਖਿਆ ਦੇਣ ਲਈ ਕਿਸੇ ਹੋਰ ਨੂੰ ਇਸ ਕੰਮ ਲਈ ਭੁਗਤਾਨ ਕੀਤਾ।

ਉਸਨੇ ਵਿਰਾਸਤ ਵਿੱਚ ਮਿਲੇ ਪੈਸਿਆਂ ਨੂੰ ਆਪਣੇ ਭੈਣ-ਭਰਾਵਾਂ ਨੂੰ ਨਾ ਦੇ ਉਨ੍ਹਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ।

ਇਸ ਵਿੱਚ ਛੋਟਾ ਜਿਹਾ ਵੇਰਵਾ ਹੈ, ਪਰ ਇਹ ਹੈ ਕਮਾਲ ਦਾ- ਟਰੰਪ ਅਤੇ ਉਸਦੀ ਸਾਬਕਾ ਪਤਨੀ ਇਵਾਨਾ ਨੇ ਤੋਹਫ਼ੇ ਵਜੋਂ ਦਿੱਤੇ ਫੂਡ ਹੈਂਪਰ ਵਿੱਚੋਂ ਇੱਕ ਡੱਬਾ ਕੱਢ ਕੇ ਮੈਰੀ ਨੂੰ ਹੀ ਤੋਹਫ਼ੇ ਵਜੋਂ ਦੇ ਦਿੱਤਾ।

ਡੌਨਲਡ ਟਰੰਪ ਨੇ ਮੈਰੀ ਦੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਵਿਸ਼ੇਸ਼ ਰੂਪ ਨਾਲ ਇਸਦਾ ਜਵਾਬ ਦਿੱਤਾ ਹੈ. ''''ਉਹ ਝੱਲੀ ਹੈ!''''

ਕਿਤਾਬ ਪ੍ਰਕਾਸ਼ਤ ਹੋਣ ਤੋਂ ਕੁਝ ਦਿਨਾਂ ਬਾਅਦ ਉਸਨੇ ਟਵੀਟ ਕੀਤਾ ਅਤੇ ਉਸ ਨੇ ਕਿਹਾ ਕਿ ਉਸ ਦੇ ਮਾਪੇ ''ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।

ਹਾਲ ਹੀ ਵਿੱਚ ਟਰੰਪ ''ਤੇ ਆਈਆਂ ਹੋਰ ਪੁਸਤਕਾਂ ਦੇ ਉਲਟ ਮੈਰੀ ਦੀ ਪੁਸਤਕ ਬੇਹੱਦ ਨਿੱਜੀ ਅਤੇ ਅੰਦਰ ਤੱਕ ਝਾਤ ਪੁਆਉਣ ਵਾਲੀ ਹੈ। ਇਹ ਪੁਸਤਕ ਪਾਠਕਾਂ ਨੂੰ ਨਵੇਂ ਤਜਰਬੇ ਤੋਂ ਜਾਣੂ ਕਰਵਾ ਸਕਦੀ ਹੈ : ਡੌਨਲਡ ਟਰੰਪ ਲਈ ਬਹੁਤ ਅਫ਼ਸੋਸ ਮਹਿਸੂਸ ਹੁੰਦਾ ਹੈ।

ਮੈਰੀ ਟਰੰਪ ਸ਼ਾਇਦ ਅਜਿਹੀ ਪਹਿਲੀ ਸ਼ਖ਼ਸ ਨਹੀਂ ਹੈ ,ਜੋ ਸਭ ਕੁਝ ਦੱਸਣ ਲਈ ਪਰਿਵਾਰ ਤੋਂ ਬਾਹਰ ਆਈ ਹੈ। ਅਮਰੀਕਾ ਵਿੱਚ ਅਜਿਹੀਆਂ ਕੁਝ ਹੋਰ ਹਸਤੀਆਂ ਵੀ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਅਹਿਮ ਰਾਜ਼ ਤੋਂ ਪਰਦਾ ਚੁੱਕਿਆ ਹੈ।

ਸੈਲਿੰਜਰ ਦੀ ਖੋਜ

ਲੇਖਕ ਜੇ.ਡੀ. ਸੈਲਿੰਜਰ (JD Salinger) ਦੀ ਤੁਲਨਾ ਵਿੱਚ ਕੁਝ ਜਨਤਕ ਹਸਤੀਆਂ ਜ਼ਿਆਦਾ ਨਿੱਜੀ ਸਨ, ਜਿਨ੍ਹਾਂ ਦੀ ਬੇਟੀ ਮਾਰਗਰੇਟ ਨੇ 2000 ਵਿੱਚ ਆਪਣਾ ਸੰਸਮਰਣ ''ਡਰੀਮ ਕੈਚਰ'' ਪ੍ਰਕਾਸ਼ਿਤ ਕੀਤਾ ਸੀ।

ਭਿਆਨਕ ਖੁਲਾਸਿਆਂ ਨਾਲ ਇਹ ਸਾਹਮਣੇ ਆਇਆ ਕਿ ਗਿਆਨ ਪ੍ਰਾਪਤੀ ਦੀ ਖੋਜ ਨੇ ਉਸ ਨੂੰ ਆਪਣਾ ਪਿਸ਼ਾਬ ਪੀਣ ਲਈ ਮਜਬੂਰ ਕੀਤਾ, ''ਮਰਦਾਨਾ ਸ਼ਕਤੀ'' ਵਧਾਉਣ ਲਈ ਧਾਤ ਦੇ ਬਕਸੇ ਵਿੱਚ ਬੈਠਿਆ ਅਤੇ ਇੱਕ ਅਜਿਹੀ ਖੁਰਾਕ ਅਪਣਾਈ ਜਿਸ ਕਾਰਨ ਉਹ "ਥੋਡ਼੍ਹੀ ਜਿਹੀ ਹਰੀ ਭਾਹ'' ਵਾਲਾ ਬਣ ਗਿਆ। ਇਹ ਸਭ ਕੁਝ ਉਸਨੇ 120 ਸਾਲ ਦੀ ਉਮਰ ਤੱਕ ਜਿਉਣ ਦੀ ਚਾਹ ਵਿੱਚ ਕੀਤਾ। (ਉਸਨੇ ਇਹ 91 ਵਿੱਚ ਕੀਤਾ ਸੀ)।

ਮੁੜ ਤੋਂ ਇਲਜ਼ਾਮਾਂ ਨੂੰ ਨਕਾਰਿਆ ਗਿਆ, ਹਾਲਾਂਕਿ ਉਨ੍ਹਾਂ ਨੇ ਸੈਲਿੰਜਰ ਦੀਆਂ ਬਾਅਦ ਦੀਆਂ ਲਿਖਤਾਂ ਨੂੰ ਤਰਕਸ਼ੀਲਤਾ ਪ੍ਰਦਾਨ ਕੀਤੀ, ਵਿਸ਼ੇਸ਼ ਤੌਰ ''ਤੇ ਲੰਬੀਆਂ ਕਹਾਣੀਆਂ ''ਜੂਈ'' (ਜੌਰਜ ਸਟੇਨਰ ਅਨੁਸਾਰ ''''ਮਨਬਚਨੀ ਦਾ ਬੇਢੱਬਾ ਨਮੂਨਾ) ਅਤੇ ਸੀਮੋਰ, ਜਿਨ੍ਹਾਂ ਨੂੰ ਸੈਲਿੰਜਰ ਵੱਲੋਂ ਤਾਉਮਰ ਅਪਣਾਏ ਗਏ ਅਧਿਆਤਮਕ ਵਿਕਲਪਾਂ ਕਾਰਨ ਉਸ ਸਮੇਂ ਬੇਹੱਦ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਸੀ।

ਸੈਲਿੰਜਰ ਨੇ ਜਨਤਕ ਰੂਪ ਨਾਲ ''ਡਰੀਮ ਕੈਚਰ'' ''ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਸਾਨੂੰ ਉਸ ਸ਼ਖ਼ਸ ਦੀਆਂ ਭਾਵਨਾਵਾਂ ਦਾ ਅਨੁਮਾਨ ਲਗਾਉਣ ਦੀ ਜ਼ਰੂਰਤ ਹੈ ਜਿਸਨੇ ''ਦਿ ਕੈਚਰ ਇਨ ਦਿ ਰਾਈ'' ਵਿੱਚ ਹੋਲਡਨ ਕੌਲਫੀਲਡ ਦੀ ਆਵਾਜ਼ ਵਿੱਚ ਲਿਖਿਆ ਸੀ, ''''ਜੇਕਰ ਮੈਂ ਆਪਣੇ ਮਾਤਾ-ਪਿਤਾ ਬਾਰੇ ਕੁਝ ਵੀ ਨਿੱਜੀ ਗੱਲ ਦੱਸੀ ਤਾਂ ਉਨ੍ਹਾਂ ਨੂੰ ਦੋ ਹੈਮਰੇਜ਼ ਹੋ ਜਾਣਗੇ। ਉਹ ਹਰ ਕਿਸੇ ਚੀਜ਼ ਪ੍ਰਤੀ ਇਸ ਤਰ੍ਹਾਂ ਅਤਿ ਸੰਵੇਦਨਸ਼ੀਲ ਹਨ।''''

ਮਾਰਗਰੇਟ ਦਾ ਭਰਾ ਮੈਥਿਊ ਘੱਟ ਬੋਲਣ ਵਾਲਾ ਸੀ ਅਤੇ ਉਹ ਸੈਲਿੰਜਰ ਨੂੰ ਖੁਸ਼ ਕਰਨ ਲਈ ਆਪਣੇ ਬੱਚਿਆਂ ਨੂੰ ''ਨਿਊ ਯਾਰਕ ਅਬਜ਼ਰਵਰ'' (ਮੈਥਿਊ ਦੱਸਦਾ ਹੈ, ''ਮੈਨੂੰ ਘਰ ਵਿੱਚ ਕਦੇ ਕਦੇ ਆਪਣੀ ਭੈਣ ਦੀ ਡਰਾਉਣੀ ਮੌਜੂਦਗੀ ਯਾਦ ਆਉਂਦੀ ਹੈ) ਦੀਆਂ ਇੰਟਰਵਿਊਜ਼ (ਉਹ ਅੱਗੇ ਕਹਿੰਦਾ ਹੈ, ਇਹ ਤਰਸਯੋਗ ਹੁੰਦਾ ਹੈ) ਨੂੰ ਆਪਸ ਵਿੱਚ ਉਲਝਾ ਨਹੀਂ ਸਕਦਾ ਸੀ। (ਮਾਰਗਰੇਟ ਨੇ ਜਵਾਬ ਦਿੱਤਾ, ''''ਮੈਂ ਆਸ ਕਰਦਾ ਹਾਂ ਕਿ ਉਹ ਖੁਦ ਆਪਣੇ ਲਈ ਕੁਝ ਚੁਣੇ।'''')

ਮਸ਼ਹੂਰ ਅਭਿਨੇਤਰੀ ਬੈਟੀ ਡੇਵਸ (Bette Davis) ਦੀ ਧੀ ਬੀਡੀ ਹਾਇਮਨ ਨੇ ਮਾਂ ਦਿਵਸ ਦੇ ਨਜ਼ਦੀਕ ਇੱਕ ਕਿਤਾਬ ''ਮਾਈ ਮਦਰ''ਜ਼ ਕੀਪਰ'' ਪ੍ਰਕਾਸ਼ਿਤ ਕੀਤੀ
Getty Images
ਮਸ਼ਹੂਰ ਅਭਿਨੇਤਰੀ ਬੈਟੀ ਡੇਵਸ (Bette Davis) ਦੀ ਧੀ ਬੀਡੀ ਹਾਇਮਨ ਨੇ ਮਾਂ ਦਿਵਸ ਦੇ ਨਜ਼ਦੀਕ ਇੱਕ ਕਿਤਾਬ ''ਮਾਈ ਮਦਰ''ਜ਼ ਕੀਪਰ'' ਪ੍ਰਕਾਸ਼ਿਤ ਕੀਤੀ

ਜਿਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ

ਜਿਵੇਂ ਕਿ ਸੈਲਿੰਜਰ ਨੇ ਮਹਿਸੂਸ ਕੀਤਾ ਕਿ ਇੱਕ ਨਾਸ਼ੁਕਰਾ ਬੱਚਾ ਹੋਣਾ ਮਸ਼ਹੂਰ ਵਿਅਕਤੀਆਂ ਦੇ ਪੇਸ਼ੇ ਲਈ ਖਤਰਾ ਹੈ।

1985 ਵਿੱਚ ਮਸ਼ਹੂਰ ਅਭਿਨੇਤਰੀ ਬੈਟੀ ਡੇਵਸ (Bette Davis) ਦੀ ਧੀ ਬੀਡੀ ਹਾਇਮਨ ਨੇ ਮਾਂ ਦਿਵਸ ਦੇ ਨਜ਼ਦੀਕ ਇੱਕ ਕਿਤਾਬ ''ਮਾਈ ਮਦਰ''ਜ਼ ਕੀਪਰ'' ਪ੍ਰਕਾਸ਼ਿਤ ਕੀਤੀ। ਇੱਕ ਸਮੀਖਿਆਕਾਰ ਦੇ ਸ਼ਬਦਾਂ ਵਿੱਚ ਡੇਵਸ ਨੂੰ ਚਿਤਰਤ ਕੀਤਾ ਗਿਆ, ਜੋ ਇਸ ਕਿਤਾਬ ਦੇ ਪ੍ਰਕਾਸ਼ਨ ਸਮੇਂ ਕਿਸੇ ਸਦਮੇ ਤੋਂ ਉੱਭਰ ਰਹੀ ਸੀ, ਬਾਰੇ ਲਿਖਿਆ, ''''ਇੱਕ ਤਿੱਖੀ ਜੀਭ ਵਾਲੀ, ਹੰਕਾਰੀ, ਬਹੁਤ ਸ਼ਰਾਬ ਪੀਣ ਵਾਲੀ, ਜੋ ਆਪਣੇ ਕਰੀਅਰ ਵਿੱਚ ਕਿਸੇ ਨੂੰ ਵੀ ਰਸਤੇ ਤੋਂ ਹਟਾ ਦਿੰਦੀ ਸੀ।''''

ਉਸਨੇ ਕਈ ਵਾਰ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਬੱਚਿਆਂ ਸਾਹਮਣੇ ਓਵਰਡੋਜ਼ ਲੈਣ ਦਾ ਨਾਟਕ ਕਰਦੀ ਹੈ ਅਤੇ ਫਿਰ ਖੁਦ ਨੂੰ ਰਾਤ ਭਰ ਲਈ ਆਪਣੇ ਬੈੱਡਰੂਮ ਵਿੱਚ ਬੰਦ ਕਰ ਲੈਂਦੀ ਹੈ। ਅਗਲੀ ਸਵੇਰ ਉਹ ਉੱਠ ਕੇ ਕਹਿੰਦੀ ਹੈ "ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਸਬਕ ਸਿਖਾਇਆ ਹੈ'''', ਹਾਲਾਂਕਿ ਉਹ ਉਨ੍ਹਾਂ ਨੂੰ ਕੀ ਸਿਖਾਏਗੀ, ਇਹ ਉਸਨੂੰ ਸਪੱਸ਼ਟ ਨਹੀਂ ਸੀ।

ਹਾਇਮਨ ਦੀ ਪੁਸਤਕ ਵਿੱਚ ਲਗਾਏ ਗਏ ਇਲਜ਼ਾਮ ਇਸਤੋਂ ਸੱਤ ਸਾਲ ਪਹਿਲਾਂ ਜੋਨ ਕਰਾਫੋਰਡ ਦੀ ਧੀ ਵੱਲੋਂ ਪ੍ਰਕਾਸ਼ਿਤ ਕਿਤਾਬ ''ਮੌਮੀ ਡਿਅਰੈਸਟ'' ਵਿੱਚ ਆਪਣੀ ਮਾਂ ''ਤੇ ਲਗਾਏ ਇਲਜ਼ਾਮਾਂ ਨਾਲੋਂ ਘੱਟ ਸਨ। ਹਾਲਾਂਕਿ ਡੇਵਸ ਦੀ ਕਰਾਫੋਰਡ ਨਾਲ ਗਹਿਰੀ ਦੁਸ਼ਮਣੀ ਸੀ, ਪਰ ਇਹ ਜਾਣਨਾ ਮੁਸ਼ਕਲ ਹੈ ਕਿ ਕੀ ਇਸ ਨਾਲ ਉਹ ਖੁਸ਼ ਹੋਈ ਹੋਵੇਗੀ ਜਾਂ ਨਿਰਾਸ਼।

ਸ਼ਾਇਦ ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਵਿੱਚ ਡੇਵਸ ਵੱਲੋਂ ਆਪਣੀ ਧੀ ਦਾ ਮਜ਼ਾਕ ਉਡਾਉਣ ਕਾਰਨ, ਬਦਲੇ ਵਿੱਚ ਇਹ ਕਿਤਾਬ ਲਿਖੀ ਗਈ ਸੀ : ਉਸਨੇ ਕਿਹਾ ਸੀ, ''''ਪ੍ਰਤਿਭਾ ਇੱਕ ਪੀੜ੍ਹੀ ਨੂੰ ਛੱਡ ਦਿੰਦੀ ਹੈ, ਅਜਿਹਾ ਮੈਨੂੰ ਲੱਗਦਾ ਹੈ।'''' (ਹਾਲਾਂਕਿ ਸਪੱਸ਼ਟ ਤੌਰ ''ਤੇ ਨਹੀਂ) ਉਹ ਇਸ ਤੋਂ ਪਿੱਛੇ ਨਹੀਂ ਹਟੀ ਅਤੇ ਇੱਕ ਚੈਟ ਸ਼ੋਅ ਵਿੱਚ ਉਸਨੇ ਕਿਹਾ ਕਿ ਬੀਡੀ ਦੀ ਕਿਤਾਬ ਦਾ ਪ੍ਰਕਾਸ਼ਨ ''''ਸਟਰੋਕ ਦੀ ਤਰ੍ਹਾਂ ਵਿਨਾਸ਼ਕਾਰੀ ਸੀ।''''

ਹੋਰ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਦੋ ਸਾਲ ਬਾਅਦ ਉਸਨੇ ਆਪਣੀ ਕਿਤਾਬ ਵਿੱਚ ਇਸ ਪੁਸਤਕ ਦਾ ਜਵਾਬ ਦਿੱਤਾ। ਜਿਸ ਦਾ ਅੰਤ ਆਪਣੀ ਧੀ ਨੂੰ ਲਿਖੀ ਚਿੱਠੀ ਨਾਲ ਕੀਤਾ। ਜੇਕਰ ਕਿਸੇ ਨੂੰ ਸੁਲ੍ਹਾ ਹੋਣ ਦੀ ਉਮੀਦ ਹੋ ਸਕਦੀ ਹੈ ਤਾਂ ਇਸਦੀ ਸ਼ੁਰੂਆਤ ਬਹੁਤ ਠੰਢੀ ਪ੍ਰਤੀਕਿਰਿਆ ਵਜੋਂ ਸੀ (ਪਿਆਰੀ ਹਾਇਮਨ)। ਡੇਵਸ ਨੇ ਅੰਤ ਵਿੱਚ ਉਸ ਨੂੰ ''ਰਾਣੀ'' ਲਿਖਦਿਆਂ ਲਿਖਿਆ, ''''ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੇ ਕੋਲ ਗਲਪ ਲੇਖਕ ਬਣਨ ਦੀ ਬਹੁਤ ਵੱਡੀ ਸੰਭਾਵਨਾ ਹੈ।''''

ਅਸਲ ਵਿੱਚ ਖ਼ਤਰੇ ਉਦੋਂ ਵੱਧ ਹੋ ਸਕਦੇ ਹਨ ਜਦੋਂ ਬੱਚਾ ਪੇਸ਼ੇ ਵਜੋਂ ਇੱਕ ਲੇਖਕ ਹੁੰਦਾ ਹੈ। ਕਵੀ ਚੇਜ਼ਲੋ ਮਿਲੋਸ (Czesław Miłosz) ਨੂੰ ਅਜਿਹਾ ਲੱਗਦਾ ਹੈ: ਉਨ੍ਹਾਂ ਨੇ ਲਿਖਿਆ ਹੈ "ਜਦੋਂ ਪਰਿਵਾਰ ਵਿੱਚ ਲੇਖਕ ਪੈਦਾ ਹੁੰਦਾ ਹੈ ਤਾਂ ਪਰਿਵਾਰ ਖਤਮ ਹੋ ਜਾਂਦਾ ਹੈ।" ਨਾਵਲਕਾਰ ਅਤੇ ਪੇਸ਼ੇਵਰ ਤੌਰ ''ਤੇ ਵਿਵਾਦਾਂ ਵਿੱਚ ਰਹਿਣ ਵਾਲੇ ਮਿਸ਼ੇਲ ਹੋਇਲੇਬੇਕ (Michel Houellebecq) ਦੇ ਮਾਮਲੇ ਵਿੱਚ ਪਰਿਵਾਰ ਅਸਲ ਵਿੱਚ ਕਦੇ ਵੀ ਪਹਿਲੇ ਸਥਾਨ ''ਤੇ ਨਹੀਂ ਆਇਆ।

ਵਿਵਾਦਿਤ ਫ੍ਰੈਂਚ ਲੇਖਕ ਮਿਸ਼ੇਲ ਹੋਇਲੇਬੇਕ (Michel Houellebecq)
Getty Images
ਵਿਵਾਦਿਤ ਫ੍ਰੈਂਚ ਲੇਖਕ ਮਿਸ਼ੇਲ ਹੋਇਲੇਬੇਕ (Michel Houellebecq)

ਡੌਨਲਡ ਟਰੰਪ ਦੀ ਤਰ੍ਹਾਂ, ਉਹ ਆਪਣੇ ਮਾਂ-ਬਾਪ ਦੀ ਅਣਦੇਖੀ ਨਾਲ ਅਜਿਹਾ ਬਣਿਆ ਸੀ, ਜਦੋਂ ਉਨ੍ਹਾਂ ਦੀ ਮਾਂ ਨੇ ਉਸਨੂੰ ਕਿਸੇ ਯਾਤਰਾ ''ਤੇ ਜਾਣ ਕਾਰਨ ਉਸਦੀ ਦਾਦੀ ਕੋਲ ਛੱਡ ਦਿੱਤਾ ਸੀ।

ਆਪਣੇ ਦੂਜੇ ਨਾਵਲ ''ਅਟੇਮਾਈਜ਼ਡ'' (Atomised) ਵਿੱਚ ਹੋਇਲੇਬੇਕ ਨੇ ਆਪਣੀ ਮਾਂ ਦਾ ਇੱਕ ਕਾਲਪਨਿਕ ਰੂਪ ਤਿਆਰ ਕੀਤਾ (ਸ਼ੱਕ ਦੂਰ ਕਰਨ ਲਈ ਇਸ ਚਰਿੱਤਰ ਦਾ ਨਾਂ ਵੀ ਆਪਣੀ ਮਾਂ ਦੇ ਨਾਂ ''ਤੇ ਰੱਖਿਆ), ਜੋ ਉਸਨੂੰ ਇੱਕ ਸੁਆਰਥੀ ਸੈਕਸ-ਲਈ ਭੁੱਖੀ ਹਿੱਪੀ ਦੇ ਰੂਪ ਵਿੱਚ ਦਰਸਾਉਂਦਾ ਹੈ ਜੋ ਆਪਣੇ ਪੁੱਤਰ ਨੂੰ ਛੱਡ ਦਿੰਦੀ ਹੈ।

ਜਿਵੇਂ ਹੀ ਮਾਂ ਮਰ ਜਾਂਦੀ ਹੈ, ਨਾਵਲ ਦਾ ਨਾਇਕ ਉਸਨੂੰ ਕਹਿੰਦਾ ਹੈ, ''''ਮੈਨੂੰ ਯਕੀਨ ਹੈ ਕਿ ਉਹ ਤੁਹਾਨੂੰ ਜਲਾ ਦੇਣਗੇ। ਇਸ ਤੋਂ ਬਾਅਦ ਤੁਹਾਡਾ ਜੋ ਕੁਝ ਵੀ ਬਚੇਗਾ, ਉਸ ਨੂੰ ਮੈਂ ਇੱਕ ਘੜੇ ਵਿੱਚ ਰੱਖਾਂਗਾ ਅਤੇ ਹਰ ਸਵੇਰ ਜਦੋਂ ਮੈਂ ਉੱਠਾਂਗਾ ਤਾਂ ਉਸ ਰਾਖ ''ਤੇ ਪੇਸ਼ਾਬ ਕਰਾਂਗਾ।''''

ਹੋਇਲੇਬੇਕ ਦੀ ਮਾਂ, ਲੂਸੀ ਸੇਕਲਡੀ ਨੇ 2008 ਵਿੱਚ ''ਦਿ ਇਨੋਸੈਂਟ'' ਕਿਤਾਬ ਛਾਪ ਕੇ ਇਸ ਦਾ ਬਦਲਾ ਲਿਆ (ਇਹ ਇੱਕ ਯਾਦਗਾਰੀ ਉਦਾਹਰਨ ਨਹੀਂ, ਬਲਕਿ ਯਾਦਗਾਰੀ ਨਤੀਜਾ ਬਣਦੀ ਹੈ)। ਕਿਤਾਬ ਦੇ ਪ੍ਰਚਾਰ ਦੌਰਾਨ ਵੀ ਉਹ ਪਿੱਛੇ ਨਹੀਂ ਹਟੀ, ਉਸਨੇ ਕਿਹਾ : ਉਸਦਾ ਬੇਟਾ ''ਇੱਕ ਝੂਠਾ, ਧੋਖੇਬਾਜ਼, ਸੁਆਰਥੀ ਹੈ।'''' ਉਹ ਉਸ ਦੇ ''''ਮੂੰਹ ''ਤੇ ਮਾਰੇਗੀ'''', ਉਹ ਉਸਦੇ ''ਦੰਦ ਬਾਹਰ ਕੱਢ ਦੇਵੇਗੀ।''

ਉਸਨੇ ਕਿਹਾ ਕਿ ਉਹ ਨਿਰਦਈ ਹੈ, ਉਸ ਦੀਆਂ ਸਾਰੀਆਂ ਪੁਸਤਕਾਂ ''ਮੂਰਖਤਾ ਭਰਿਆ ਸਾਹਿਤ'' ਹਨ।'''' ਜੇਕਰ ਉਹ ਮੇਰਾ ਪੁੱਤਰ ਨਾ ਹੁੰਦਾ ਤਾਂ ਮੈਂ ਇਸ ਕਿਸਮ ਦਾ ਬਕਵਾਸ ਕਦੇ ਨਹੀਂ ਪੜ੍ਹਦੀ।" ਇਹ ਉਹ ਹੋ ਸਕਦਾ ਹੈ ਜੋ ਸਦਾ ਲਈ ਚੱਲੇਗਾ।- ਹੋਇਲੇਬੇਕ ਅਜੇ ਵੀ ਸਾਲ 2017 ਵਿੱਚ ਸ਼ਿਕਾਇਤ ਕਰ ਰਿਹਾ ਸੀ ਕਿ "ਮੇਰੀ ਮਾਂ ਨੇ ਮੈਨੂੰ ਕਾਫ਼ੀ ਪਿਆਰ ਨਹੀਂ ਕੀਤਾ।'''' - ਪਰ ਅੰਤਿਮ ਸਿੱਟਾ ਇਹ ਹੋ ਸਕਦਾ ਹੈ ਕਿ ਸੇਬ ਦਰੱਖਤ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਡਿੱਗਦਾ।

ਹੋਇਲੇਬੇਕ ਦੀ ਲੜਾਈ ਸ਼ੁਰੂਆਤੀ ਜੀਵਨ ਵਿੱਚ ਮਾਂ ਅਤੇ ਪੁੱਤਰ ਦੇ ਰਿਸ਼ਤੇ ਦੀ ਇੱਕ ਬੁਨਿਆਦੀ ਅਸਫਲਤਾ ਤੋਂ ਪੈਦਾ ਹੋਈ ਸੀ, ਪਰ ਦੂਜੇ ਝਗੜੇ ਬਹੁਤ ਘੱਟ ਹੁੰਦੇ ਹਨ। ਉੱਘੀਆਂ ਨਾਵਲਕਾਰ ਭੈਣਾਂ ਏ.ਐੱਸ. ਬਾਇਟ ਅਤੇ ਮਾਰਗਰੇਟ ਡਰੈਬਲ ਦੱਸਦੀਆਂ ਹਨ ਕਿ ਜਿਵੇਂ ਕਿਸੇ ਵੀ ਤਲਾਕ ਦੇ ਮਾਮਲਿਆਂ ਨਾਲ ਸਬੰਧਿਤ ਵਕੀਲ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਸਾਵਧਾਨੀ ਨਾਲ ਗੱਲਬਾਤ ਕਰਕੇ ਇਹ ਝਗੜਾ ਖਤਮ ਹੋ ਸਕਦਾ ਹੈ ਕਿ ਕੌਣ ਪਸੰਦੀਦਾ ਚਮਚਿਆਂ ਦਾ ਸੈੱਟ ਰੱਖੇਗਾ। ਜਾਂ ਇਸ ਮਾਮਲੇ ਵਿੱਚ ਬਚਪਨ ਦਾ ਖਿਡੌਣਾ ਹੋ ਸਕਦਾ ਹੈ।

ਬਾਇਟ ਨੇ ਆਪਣੀ ਇੱਕ ਕਿਤਾਬ ਵਿੱਚ ਡਰੈਬਲ ਦੀ ਲੇਖਣੀ ''ਤੇ ਇਤਰਾਜ਼ ਜਤਾਇਆ ਸੀ, ਉਹ ਸੀ ਇੱਕ ਚਾਹ ਦਾ ਸੈੱਟ ਜੋ ਉਨ੍ਹਾਂ ਦੋਵੇਂ ਭੈਣਾਂ ਕੋਲ ਬਚਪਨ ਵਿੱਚ ਹੁੰਦਾ ਸੀ, ਕਿਉਂਕਿ ਬਾਇਟ ਖੁਦ ਇਸਦੀ ਵਰਤੋਂ ਕਰਨਾ ਚਾਹੁੰਦੀ ਸੀ। ਡਰੈਬਲ ਨੇ ਲਿਖਿਆ, ''''ਮੈਂ ਮਹਿਸੂਸ ਕੀਤਾ ਕਿ ਮੈਂ ਕੁਝ ਅਜਿਹਾ ਕੀਤਾ ਹੈ ਜੋ ਮੇਰਾ ਨਹੀਂ ਸੀ।''''

ਬਾਇਟ-ਡਰੈਬਲ ਦੇ ਆਪਸੀ ਸਬੰਧ ਸ਼ੁਰੂਆਤ ਤੋਂ ਹੀ ਠੰਢੇ ਜਿਹੇ ਸਨ ਜੋ ਉਨ੍ਹਾਂ ਦੀ ਮਾਂ ਵੱਲੋਂ ਉਨ੍ਹਾਂ ਵਿੱਚ ਮੁਕਾਬਲੇਬਾਜ਼ੀ ਦੀ ਲਾਲਸਾ ਤੋਂ ਪ੍ਰੇਰਿਤ ਸਨ। ਬਾਇਟ ਨੇ ਡਰੈਬਲ ਨੂੰ ਉਸ ਦੇ ਦੂਜੇ ਨਾਵਲ ''ਦਿ ਗੇਮ'' ਦੀ ਇੱਕ ਕਾਪੀ ਭੇਜ ਕੇ ਮੁਆਫ਼ੀ ਮੰਗੀ ਅਤੇ ਰਿਸ਼ਤਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਡਰੈਬਲ ਨੇ "ਮੀਨ-ਸਪਿਰਿਟਡ" ਕਿਤਾਬ ਲਈ।

ਬਦਲੇ ਵਿੱਚ ਬਾਇਟ ਨੇ ਡਰੈਬਲ ਦੇ ਨਾਵਲ ''ਦਿ ਪੇਪਰਡ ਮੋਥ'' ਵਿੱਚ ਆਪਣੀ ਮਾਂ ਦੇ ਕਾਲਪਨਿਕ ਚਿਤਰਣ ''ਤੇ ਇਤਰਾਜ਼ ਪ੍ਰਗਟਾਇਆ : ਉਸਨੇ ਕਿਹਾ ''''ਮੈਂ ਚਾਹਾਂਗੀ ਕਿ ਲੋਕ ਮੇਰੀ ਮਾਂ ਦੇ ਕਿਸੇ ਹੋਰ ਸੰਸਕਰਣ ਨੂੰ ਨਾ ਪੜ੍ਹਨ।'''' ਅਤੇ ਪਿਛਲੇ ਦੋ ਸ਼ਬਦਾਂ ਦੀ ਲਿਖਤ - ''ਮੇਰੀ ਮਾਂ!'' -ਵਿਚ ਦਰਸਾਇਆ ਹੈ ਸ਼ਾਇਦ ਇਹ ਝਗੜਾ ਹੈ, ਜਿਵੇਂ ਕਿ ਡਰੈਬਲ ਨੇ 2011 ਵਿੱਚ ਕਿਹਾ ਸੀ, "ਇਹ ਠੀਕ ਕਰਨਾ ਅਸੰਭਵ ਹੈ।''''

ਜਿਵੇਂ ਕਿ ਕੁਝ ਲੋਕ ਖਾਲ੍ਹੀ ਕਮਰੇ ਵਿੱਚ ਬਹਿਸ ਸ਼ੁਰੂ ਕਰ ਸਕਦੇ ਸਨ, ਇੱਥੇ ਅਜਿਹੇ ਲੋਕ ਵੀ ਹਨ ਜੋ ਇੱਕ ਪਰਿਵਾਰ ਦੇ ਬਿਨਾਂ ਵੀ ਪਰਿਵਾਰਕ ਤਕਰਾਰ ਨੂੰ ਭੜਕਾ ਸਕਦੇ ਹਨ।

ਕਪੋਟੇ ਦੇ ਸਾਥੀ ਹੈਰਾਨ ਸਨ ਕਿ ਉਸਨੇ ਕੋਈ ਹੋਰ ਕਿਤਾਬਾਂ ਪੂਰੀਆਂ ਨਹੀਂ ਕੀਤੀਆਂ ਅਤੇ ਨੌਂ ਸਾਲ ਬਾਅਦ 1984 ਵਿੱਚ ਜਿਗਰ ਦੀ ਬਿਮਾਰੀ ਅਤੇ ਨਸ਼ਿਆਂ ਨਾਲ ਮਰ ਗਏ
Getty Images
ਕਪੋਟੇ ਦੇ ਸਾਥੀ ਹੈਰਾਨ ਸਨ ਕਿ ਉਸਨੇ ਕੋਈ ਹੋਰ ਕਿਤਾਬਾਂ ਪੂਰੀਆਂ ਨਹੀਂ ਕੀਤੀਆਂ ਅਤੇ ਨੌਂ ਸਾਲ ਬਾਅਦ 1984 ਵਿੱਚ ਜਿਗਰ ਦੀ ਬਿਮਾਰੀ ਅਤੇ ਨਸ਼ਿਆਂ ਨਾਲ ਮਰ ਗਏ

''ਬਰੇਕਫਾਸਟ ਐਟ ਟਿਫਨੀ''ਜ਼'' ਅਤੇ ''ਇਨ ਕੋਲਡ ਬਲੱਡ'' ਕਿਤਾਬਾਂ ਦੇ ਉੱਘੇ ਲੇਖਕ ਟਰੂਮਨ

ਟਰੂਮਨ ਕਪੋਟੇ (Truman Capote) ਜਿਸ ਨੇ, 1975 ਵਿੱਚ ਆਪਣੇ ਦੋਸਤਾਂ - ਉਸਦੇ ਸੈਰੋਗੇਟ ਪਰਿਵਾਰ - ਦੀਆਂ ਕਲਪਨਾਤਮਕ ਯਾਦਾਂ ਨੂੰ ''ਆਂਸਰਡ ਪ੍ਰੇਅਰਜ਼'' ਸਿਰਲੇਖ ਅਧੀਨ ''ਐਸਕੁਆਇਰ'' ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ।

ਇਹ ਉਨ੍ਹਾਂ ਦੀ ਨਿੱਜੀ ਸਫਾਈ ਅਤੇ ਬੈੱਡਰੂਮ ਦੇ ਰਹਿਣ-ਸਹਿਣ ਬਾਰੇ ਨਿਰੀਆਂ ਗੱਪਾਂ ਸਨ, ਪਰ ਕਪੋਟੇ ਨੇ ਸੋਚਿਆ ਕਿ ਉਹ ਇਨ੍ਹਾਂ ਨਾਲ ਅੱਗੇ ਵਧ ਜਾਵੇਗਾ।

''''ਉਹ ਬਹੁਤ ਮੂਰਖ ਹਨ। ਉਹ ਨਹੀਂ ਜਾਣਦੇ ਕਿ ਉਹ ਕੌਣ ਹਨ?" ਪਰ ਉਨ੍ਹਾਂ ਨੂੰ ਪਤਾ ਸੀ, ਅਤੇ ਉਨ੍ਹਾਂ ਨੂੰ ਅਦਾਇਗੀ ਮਿਲੀ: ਉਨ੍ਹਾਂ ਨੇ ਉਸਨੂੰ ਕੱਟ ਦਿੱਤਾ, ਫੋਨ ਵੱਜਣਾ ਬੰਦ ਹੋ ਗਿਆ। ਮੁਆਫ਼ੀ ਦੀ ਉਮੀਦ ਕਰਦਿਆਂ ਉਹ ਦੁਪਹਿਰ ਦੇ ਖਾਣੇ ਦੀਆਂ ਉਨ੍ਹਾਂ ਥਾਵਾਂ ''ਤੇ ਹੀ ਘੁੰਮਦਾ ਰਿਹਾ, ਪਰ ਇੱਕ ਧੋਖੇਬਾਜ਼ ਦੋਸਤ ਨੇ ਉਸ ਨੂੰ ਕਿਹਾ, ''''ਉਸਨੇ ਕਦੇ ਨਹੀਂ ਵੇਖਿਆ. ਮੁੜ ਕਦੇ ਉਸ ਦੇ ਚਿਹਰੇ ਵੱਲ ਨਹੀਂ ਵੇਖਿਆ।''''

ਨਾਵਲਕਾਰ ਜੌਹਨ ਨੋਲਜ਼ ਨੇ ਕਿਹਾ, ''''ਕਪੋਟੇ ਦੇ ਸਰਵਸ਼੍ਰੇਸ਼ਠ ਲੇਖਣੀ ਦੇ ਦਿਨ ਉਦੋਂ ਤੱਕ ਉਨ੍ਹਾਂ ਤੋਂ ਬਹੁਤ ਪਿੱਛੇ ਰਹਿ ਗਏ ਸਨ, ਉਹ ਪੇਸ਼ੇਵਰ ਤੌਰ ''ਤੇ ਘੱਟ ਜਾਂ ਜ਼ਿਆਦਾ ਪ੍ਰਭਾਵਸ਼ਾਲੀ ਰਹਿੰਦੇ ਸਨ, ਪਰ ਇਹ ਅੰਤ ਸੀ। ਸਮਾਜਿਕ ਤੌਰ ''ਤੇ ਉਨ੍ਹਾਂ ਦਾ ਕੋਈ ਕੱਦ ਨਹੀਂ ਸੀ।''''

"ਉਸਦਾ ਕੋਈ ਪਰਿਵਾਰ ਨਹੀਂ ਸੀ। ਉਹ ਸਿਰਫ਼ ਇੱਕ ਗਹਿਣਾ ਸੀ। ਉਸ ਕੋਲ ਪਿੱਛੇ ਮੁੜਨ ਲਈ ਕੁਝ ਨਹੀਂ ਸੀ।''''

ਉਸ ਸਮੇਂ ਕਪੋਟੇ ਦੇ ਸਾਥੀ ਹੈਰਾਨ ਸਨ ਕਿ ਉਸਨੇ ਕੋਈ ਹੋਰ ਕਿਤਾਬਾਂ ਪੂਰੀਆਂ ਨਹੀਂ ਕੀਤੀਆਂ ਅਤੇ ਨੌਂ ਸਾਲ ਬਾਅਦ 1984 ਵਿੱਚ ਜਿਗਰ ਦੀ ਬਿਮਾਰੀ ਅਤੇ ਨਸ਼ਿਆਂ ਨਾਲ ਮਰਨ ਤੋਂ ਪਹਿਲਾਂ ਉਹ ਸ਼ਰਾਬ ਅਤੇ ਨਸ਼ਿਆਂ ਵੱਲ ਵਧਦਾ ਗਿਆ।

ਕਪੋਟੇ ਦਾ ਜਨਤਕ ਪਤਨ ਵਿਸ਼ੇਸ਼ ਰੂਪ ਨਾਲ ਦੁਖਦ ਸੀ, ਪਰ ਇਨ੍ਹਾਂ ਸਾਰੇ ਝਗੜਿਆਂ ਵਿੱਚ ਵੀ ਉਦਾਸੀ ਦਾ ਤਾਣਾ-ਬਾਣਾ ਬੁਣਿਆ ਹੋਇਆ ਗਿਆ ਹੈ। ਇੱਥੋਂ ਤੱਕ ਕਿ ਇੱਕ ਪੱਤਰਕਾਰ ਨੇ ਮਿਸ਼ੇਲ ਹੋਇਲੇਬੇਕ ਦੀ ਮਾਂ ਦੀ ਇੰਟਰਵਿਊ ਕਰਦੇ ਹੋਏ ਕਿਹਾ ਕਿ ਇਹ ''ਦਰਦਨਾਕ ਰੂਪ ਨਾਲ ਸਪੱਸ਼ਟ'' ਸੀ ਕਿ ਉਸ ਤੱਕ ਪਹੁੰਚਣ ਲਈ ਇਹ ਉਸਦੀ ਕੋਸ਼ਿਸ਼ ਦਾ ਇੱਕ ਤਰੀਕਾ ਸੀ।''''

ਕਪੋਟੇ ਤੋਂ ਹੋਇਲੇਬੇਕ, ਬੀ.ਡੀ. ਹਾਇਮਨ ਤੋਂ ਮਾਰਗਰੇਟ ਸੈਲਿੰਜਰ ਤੱਕ, ਇਹ ਉਹ ਲੋਕ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀਆਂ-ਆਪਣੀਆਂ ਕਹਾਣੀਆਂ ਲਿਖੀਆਂ, ਬਲਕਿ ਆਪਣੀ ਲੇਖਣੀ ਦੀ ਖੁਸ਼ੀ ਲਈ ਹੋਰ ਲੋਕਾਂ ਦੀਆਂ ਕਹਾਣੀਆਂ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਦਾ ਬਲੀਦਾਨ ਦੇ ਦਿੱਤਾ। ਸੇਂਟ ਟੇਰੇਸਾ ਦੇ ਕਹਿਣ ਵਾਂਗ ਜਿੱਥੇ ਟਰੂਮੈਨ ਕਪੋਟੇ ਨੇ ਆਪਣੇ ਘਿਨੌਣੇ ਕੰਮ ਦਾ ਸਿਰਲੇਖ ''ਅਨਆਂਸਰਡ ਪ੍ਰੇਅਰਜ਼'' ਰੱਖਿਆ ਹੈ, ਇਸ ''ਤੇ ''ਅਨਆਂਸਰਡ'' ਦੀ ਤੁਲਨਾ ਵਿੱਚ ਜ਼ਿਆਦਾ ਹੰਝੂ ਵਹਾਏ ਜਾਂਦੇ ਹਨ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=w4RuTrFf2A8

https://www.youtube.com/watch?v=01f3dJomeEo

https://www.youtube.com/watch?v=dDsEHr-Vhf0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4ba98ebf-0624-4481-b1c0-d5ef8c0770ec'',''assetType'': ''STY'',''pageCounter'': ''punjabi.international.story.53713398.page'',''title'': ''ਟਰੰਪ ਸਣੇ ਅਮਰੀਕਾ ਦੇ ਅਹਿਮ ਵਿਅਕਤੀਆਂ ਦੇ ਰਾਜ਼ -ਬੇਪਰਦ ਕਰਨ ਵਾਲੀਆਂ ਕਿਤਾਬਾਂ'',''author'': ''ਜੌਹਨ ਸੈਲਫ਼'',''published'': ''2020-08-10T13:21:09Z'',''updated'': ''2020-08-10T13:21:09Z''});s_bbcws(''track'',''pageView'');

Related News