ਅਯੁੱਧਿਆ ਰਾਮ ਮੰਦਰ: ਭੂਮੀ ਪੂਜਾ ਵਿੱਚ ਹਿੱਸਾ ਲੈਣ ਨਾਲ ਮੋਦੀ ਦੇ ਅਕਸ ''''ਤੇ ਕਿੰਨਾ ਫਰਕ ਪਏਗਾ

08/06/2020 7:36:37 AM

ਧੋਤੀ ਕੁੜਤਾ ਅਤੇ ਗਲੇ ਵਿੱਚ ਗਮਛਾ, ਨਾਲ ਹੀ ਕੋਰੋਨਾ ਤੋਂ ਬਚਣ ਵਾਲਾ ਮਾਸਕ ਵੀ, ਅਯੁੱਧਿਆ ਵਿੱਚ ਰਾਮ ਜਨਮ ਭੂਮੀ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਨਿਕਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਤਸਵੀਰ ਜਿਵੇਂ ਹੀ ਟੀਵੀ ਚੈਨਲਾਂ ''ਤੇ ਦਿਖਾਈ ਦਿੱਤੀ, ਸਾਰਿਆਂ ਨੇ ਇੱਕ ਹੀ ਗੱਲ ਨੋਟਿਸ ਕੀਤੀ-ਉਨ੍ਹਾਂ ਦੀ ਧੋਤੀ ਅਤੇ ਕੁੜਤੇ ਦਾ ਰੰਗ।

ਧਾਰਨਾ ਤੋਂ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੰਗਵੇਂ ਰੰਗ ਦਾ ਕੁੜਤਾ ਨਹੀਂ ਪਹਿਨਿਆ।

ਸੋਸ਼ਲ ਮੀਡੀਆ ''ਤੇ ਮੋਦੀ ਦੀ 30 ਸਾਲ ਪਹਿਲਾਂ ਦੀ ਤਸਵੀਰ ਅਤੇ ਅੱਜ ਦੀ ਤਸਵੀਰ ਵੀ ਕਾਫ਼ੀ ਸ਼ੇਅਰ ਕੀਤੀ ਜਾ ਰਹੀ ਹੈ ਪਰ 30 ਸਾਲ ਪਹਿਲਾਂ ਦੇ ਕਾਰਕੁੰਨ ਮੋਦੀ ਅਤੇ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਿੱਚ ਕਿੰਨਾ ਫਰਕ ਹੈ-ਇਸਦੀ ਚਰਚਾ ਅੱਜ ਦੇ ਦਿਨ ਜ਼ਰੂਰ ਹੋਈ।

ਪੀਐੱਮ ਮੋਦੀ ਦਾ ਪਹਿਰਾਵਾ

ਉਂਝ ਵੀ ਨਰਿੰਦਰ ਮੋਦੀ ਦਾ ਅਕਸ ਹਮੇਸ਼ਾ ਕੁਝ ਨਵਾਂ ਕਰਨਾ ਹੀ ਰਿਹਾ ਹੈ। ਬਰਾਂਡ ਗੁਰੂ ਹਰੀਸ਼ ਬਿਜੂਰ ਕਹਿੰਦੇ ਹਨ ਕਿ ਮੋਦੀ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਡਰੈੱਸ ਪਹਿਨਦੇ ਹਨ।

ਇਸ ਲਈ ਉਨ੍ਹਾਂ ਨੂੰ ''ਅਪਰੋਪ੍ਰੀਏਟ ਡਰੈੱਸਰ'' ਕਿਹਾ ਜਾਂਦਾ ਹੈ ''ਫੈਸ਼ਨੇਬਲ ਡਰੈੱਸਰ'' ਨਹੀਂ।

ਹਰੀਸ਼ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੇ ਪਹਿਰਾਵੇ ਦੀ ਚਰਚਾ ਦੇਸ ਵਿੱਚ ਹੀ ਨਹੀਂ ਵਿਦੇਸ਼ ਵਿੱਚ ਵੀ ਹੋਵੇਗੀ। ਇਸ ਗੱਲ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ।

ਇਹ ਵੀ ਪੜ੍ਹੋ

ਇਸ ਲਈ ਜਾਣਬੁੱਝ ਕੇ ਉਨ੍ਹਾਂ ਨੇ ਇੱਕ ''ਨਿਰਪੱਖ'' ਰੰਗ ਚੁਣਿਆ ਹੈ। ਹਰੀਸ਼ ਕਹਿੰਦੇ ਹਨ, ''''ਇਹ ਰੰਗ ''ਭਗਵੇ'' ਨਾਲ ਮਿਲਦਾ ਜੁਲਦਾ ਹੈ। ਉਸੇ ਦਾ ਹੀ ਇੱਕ ਸ਼ੇਡ ਹੈ ਪਰ ਓਨਾ ਭੜਕਾਊ ਨਹੀਂ ਹੈ।

5 ਅਗਸਤ ਨੂੰ ਜਿਸ ਸਮਾਗਮ ਵਿੱਚ ਮੋਦੀ ਨੇ ਹਿੱਸਾ ਲਿਆ, ਉਸ ਵਿੱਚ ''ਆਪਸੀ ਸਦਭਾਵਨਾ'' ਦਾ ਸੰਦੇਸ਼ ਵੀ ਦੇਣਾ ਚਾਹੁੰਦੇ ਹਨ। ਇੱਕ ਰਾਸ਼ਟਰ ਮੁਖੀ ਦੇ ਤੌਰ ''ਤੇ ਉਹ ਇਸ ਗੱਲ ਨੂੰ ਸਮਝਦੇ ਹਨ।"

https://www.youtube.com/watch?v=aAWAn-KVRFg

"ਮੈਂ ਭਾਰਤੀ ਹਾਂ, ਮੈਂ ਇੱਕ ਹਿੰਦੂ ਹਾਂ, ਨਾਲ ਹੀ ਮੈਂ ਨਿਊਟਰਲ ਵੀ ਹਾਂ" -ਹਰੀਸ਼ ਨੂੰ ਲੱਗਦਾ ਹੈ ਕਿ ਇੱਕ ਹੀ ਪਹਿਰਾਵੇ ਨਾਲ ਪ੍ਰਧਾਨ ਮੰਤਰੀ ਨੇ ਇਹ ਤਿੰਨੋਂ ਸੰਦੇਸ਼ ਇਕੱਠੇ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਨੇ ਇਸ ਭੂਮੀ ਪੂਜਨ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਇਹ ਟਰਸਟ ਅਯੁੱਧਿਆ ਜ਼ਮੀਨ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਕੇਂਦਰ ਸਰਕਾਰ ਨੇ ਬਣਾਇਆ ਸੀ।

ਟਰਸਟ ਦੇ ਸੱਦੇ ''ਤੇ ਹੀ ਪ੍ਰਧਾਨ ਮੰਤਰੀ ਉੱਥੇ ਗਏ ਸਨ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਅਤੇ ਅੰਤ ''ਜੈ ਸਿਆਰਾਮ'' ਅਤੇ ''ਸਿਆਪਤੀ ਰਾਮਚੰਦਰ ਕੀ ਜੈ'' ਕਹਿ ਕੇ ਕੀਤਾ।

ਸੀਪੀਆਈ ਅਤੇ ਅਸਦਉਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਦੇ ਤੌਰ ''ਤੇ ਭੂਮੀ ਪੂਜਾ ਵਿੱਚ ਸ਼ਾਮਲ ਹੋਣ ਲਈ ਮੋਦੀ ਦੀ ਆਲੋਚਨਾ ਕੀਤੀ ਹੈ।

ਵਿਵਾਦਮਈ ਮੰਦਿਰ ''ਤੇ ਵਿਵਾਦ ਬੇਸ਼ੱਕ ਹੀ ਸੁਪਰੀਮ ਕੋਰਟ ਦੇ ਹੁਕਮ ਦੇ ਬਾਅਦ ਖਤਮ ਹੋ ਗਿਆ ਹੋਵੇ ਪਰ ਪ੍ਰਧਾਨ ਮੰਤਰੀ ਮੋਦੀ ਦੇ ਸਿਆਸੀ ਜੀਵਨ ਵਿੱਚ ਇਸਦਾ ਜ਼ਿਕਰ ਹਮੇਸ਼ਾ ਰਹੇਗਾ। ਇਸਦਾ ਪ੍ਰਭਾਵ ਉਨ੍ਹਾਂ ਦੇ ਸਿਆਸੀ ਭਵਿੱਖ ''ਤੇ ਕਿੰਨਾ ਪਵੇਗਾ, ਇਸ ''ਤੇ ਬਹਿਸ ਸ਼ੁਰੂ ਹੋ ਗਈ ਹੈ।

ਭਾਰਤ ਵਿੱਚ ਸਿਆਸਤ ਦੇ ਕੁਝ ਜਾਣਕਾਰ ਮੰਨਦੇ ਹਨ ਕਿ 5 ਅਗਸਤ ਦੇ ਇਤਿਹਾਸਕ ਸਮਾਗਮ ਦੇ ਬਾਅਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਲੰਬਾ ਅਧਿਆਏ ਖ਼ਤਮ ਹੋਣ ਜਾ ਰਿਹਾ ਹੈ ਅਤੇ ਕੁਝ ਜਾਣਕਾਰਾਂ ਮੁਤਾਬਕ ਇਸ ਅਧਿਆਏ ਦੇ ਖ਼ਤਮ ਹੋਣ ਦੇ ਨਾਲ ਹੀ ਨਵੇਂ ਭਾਰਤ ਦੀ ਸ਼ੁਰੂਆਤ ਹੋਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਭਾਸ਼ਨ ਵਿੱਚ ਕਿਹਾ, ''''ਭਗਵਾਨ ਰਾਮ ਵੀ ਮੰਨਦੇ ਹਨ ਕਿ ''ਭੈਅ ਬਿਨੁ ਹੋਈ ਨਾ ਪ੍ਰੀਤ'' ਯਾਨਿ ਕਿ ਬਿਨਾਂ ਡਰ ਦੇ ਪ੍ਰੇਮ ਨਹੀਂ ਹੁੰਦਾ। ਇਸ ਲਈ ਸਾਡਾ ਦੇਸ ਜਿੰਨਾ ਜ਼ਿਆਦਾ ਤਾਕਤਵਰ ਹੋਵੇਗਾ, ਅਸੀਂ ਓਨੇ ਹੀ ਸੁਰੱਖਿਅਤ ਅਤੇ ਭੈਅ ਮੁਕਤ ਹੋਵਾਂਗੇ।"

ਫੈਸਲਾਕੁਨ ਘੜੀ

ਸੀਨੀਅਰ ਪੱਤਰਕਾਰ ਨਿਸਤੁਲਾ ਹੇਬਾਰ ਮੰਨਦੀ ਹੈ ਕਿ ਕੋਰੋਨਾ ਦੇ ਦੌਰ ਵਿੱਚ ਵਿਸ਼ਵ ਵਿੱਚ ਮੋਦੀ ਦੇ ਅਕਸ ''ਤੇ ਇਸ ਸਮਾਗਮ ਅਤੇ ਭੂਮੀ ਪੂਜਾ ਵਿੱਚ ਹਿੱਸਾ ਲੈਣ ਨਾਲ ਕਿੰਨਾ ਫਰਕ ਪਵੇਗਾ, ਇਸਦਾ ਅੰਦਾਜ਼ਾ ਅਜੇ ਨਹੀਂ ਲਗਾਇਆ ਜਾ ਸਕਦਾ।

https://www.youtube.com/watch?v=ZciDdVtgGsc

ਖ਼ਬਰ ਏਜੰਸੀ ਰੌਇਟਰਜ਼ ''ਤੇ ਵੀ ਮੋਦੀ ਦੇ ਅਯੁੱਧਿਆ ਵਿੱਚ ਹੋਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕੈਪਸ਼ਨ ਵਿੱਚ ਲਿਖਿਆ ਗਿਆ ਹੈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਾਦਿਤ ਥਾਂ ''ਤੇ ਹਿੰਦੂ ਮੰਦਿਰ ਦੇ ਨੀਂਹ ਪੱਥਰ ਰੱਖਣ ਸਮਾਗਮ ਵਿੱਚ ਸ਼ਾਮਲ ਹੁੰਦੇ ਹੋਏ।

https://twitter.com/Reuters/status/1290904148146233345

ਪਹਿਲਾਂ ਅਜਿਹਾ ਲੱਗਦਾ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਇਹ ਭੂਮੀ ਪੂਜਨ ਹੋ ਰਿਹਾ ਹੈ ਅਤੇ ਟਰਸਟ ਦੇ ਸੱਦੇ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਏ ਹਨ। ਇਹ ਖੁਦ ਹੀ ਕੁਝ ਵਿਵਾਦਾਂ ''ਤੇ ਰੋਕ ਲਗਾ ਦਿੰਦਾ ਹੈ ਪਰ ਅਜਿਹਾ ਲੱਗਦਾ ਨਹੀਂ ਹੈ।

ਨਿਸਤੁਲਾ ਮੁਤਾਬਕ, ''''ਪੂਰੀ ਦੁਨੀਆਂ ਵਿੱਚ ਇਸ ਗੱਲ ਦੀ ਚਰਚਾ ਪਹਿਲਾਂ ਤੋਂ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ ਭਾਵਨਾਵਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਰਕਾਰੀ ਨੀਤੀਆਂ ਵਿੱਚ ਵੀ ਸਿਧਾਂਤਕ ਤੌਰ ''ਤੇ ਇਸ ਨੂੰ ਅੱਗੇ ਰੱਖਦੇ ਹਨ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਉਨ੍ਹਾਂ ਦਾ ਅਕਸ ਉਸ ਤਰ੍ਹਾਂ ਹੀ ਰਹੇਗਾ।"

ਪਰ ਉਹ ਮੰਨਦੀ ਹੈ ਕਿ ਭਾਰਤ ਵਿੱਚ ਉਨ੍ਹਾਂ ਦਾ ਅਕਸ ਹਿੰਦੂਵਾਦੀ ਆਗੂ ਦੇ ਪ੍ਰਤੀਕ ਦੇ ਤੌਰ ''ਤੇ ਹੋਣ ਲੱਗੇਗਾ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਨਿਸਤੁਲਾ ਦਾ ਮੰਨਣਾ ਹੈ ਕਿ ਅਡਵਾਨੀ-ਅਟਲ ਵਾਲੀ ਭਾਜਪਾ ਨੇ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦੀ ਮੁਹਿੰਮ ਨੂੰ ਅੱਗੇ ਵਧਾਇਆ, ਉਸਨੂੰ ਆਪਣੇ ਮੁਕਾਮ ਤੱਕ ਪਹੁੰਚਾਉਣ ਦਾ ਕੰਮ ਨਰਿੰਦਰ ਮੋਦੀ ਨੇ ਕੀਤਾ। ਇਸਦਾ ਸਿਹਰਾ ਹਮੇਸ਼ਾ ਮੋਦੀ ਨੂੰ ਮਿਲੇਗਾ। ਇਹ ਬੁੱਧਵਾਰ ਨੂੰ ਤੈਅ ਹੋ ਗਿਆ ਹੈ।

ਅਯੁੱਧਿਆ ਵਿੱਚ ਰਾਮ ਮੰਦਰ ਉਸਾਰੀ, ਜੰਮੂ ਕਸ਼ਮੀਰ ਤੋਂ ਅਨੁਛੇਦ 370 ਨੂੰ ਖ਼ਤਮ ਕਰਨਾ ਅਤੇ ਯੂਨੀਫਾਰਮ ਸਿਵਿਲ ਕੋਡ-ਦੇਸ ਲਈ ਆਰਐੱਸਐੱਸ ਦੇ ਇਹ ਤਿੰਨ ਮੁੱਖ ਏਜੰਡੇ ਹਮੇਸ਼ਾ ਰਹੇ ਹਨ।

ਇਸ ਵਿੱਚੋਂ ਦੋ ਨਰਿੰਦਰ ਮੋਦੀ ਦੇ ਕਾਰਜਕਾਲ ਵਿੱਚ ਪੂਰੇ ਹੋਏ ਅਤੇ ਤਿੰਨ ਤਲਾਕ ਦਾ ਬਿਲ ਵੀ ਆਇਆ। ਇਹ ਨਰਿੰਦਰ ਮੋਦੀ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਅਜਿਹਾ ਨਿਸਤੁਲਾ ਨੂੰ ਲੱਗਦਾ ਹੈ।

ਉਹ ਅੱਗੇ ਕਹਿੰਦੀ ਹੈ ਕਿ ਅਜਿਹਾ ਨਹੀਂ ਹੈ ਕਿ ਮੋਦੀ ਦੇ ਰਾਜਨੀਤਕ ਜੀਵਨ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਹੈ। ਬਤੌਰ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਨੂੰ ਤਿੰਨੋਂ ਗੱਲਾਂ ਲਈ ਯਾਦ ਕੀਤਾ ਜਾਵੇਗਾ।

ਪਹਿਲਾ ਇਹ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੋ ਵਾਰ ਭਾਜਪਾ ਆਪਣੇ ਬਲਬੂਤੇ ''ਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਮੋਦੀ ਨੇ ਸੱਤਾ ਵਿੱਚ ਦੋ ਵਾਰ ਕਾਬਜ਼ ਹੋ ਕੇ ਇਹ ਸਾਬਤ ਕਰ ਦਿੱਤਾ ਕਿ ਹਿੰਦੂਤਵ ਦੀ ਰਾਜਨੀਤੀ ਕਰਕੇ ਵੀ ਭਾਰਤ ਵਿੱਚ ਸੱਤਾ ਹਾਸਲ ਕੀਤੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ ਦੇਸ ਵਿੱਚ ਇੱਕ ਧਾਰਨਾ ਸੀ ਕਿ ਜਾਤ ਦੇ ਆਧਾਰ ''ਤੇ ਹਿੰਦੂ ਵੋਟ ਪਾਉਂਦੇ ਹਨ। ਇਸ ਲਈ ਵੋਟਾਂ ਵੰਡੀਆਂ ਜਾਂਦੀਆਂ ਹਨ ਅਤੇ ਸਰਕਾਰ ਬਣਾਉਣ ਲਈ ਘੱਟ ਗਿਣਤੀਆਂ ਦੀ ਮਦਦ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ।

ਦੂਜਾ ਇਹ ਕਿ ਉਨ੍ਹਾਂ ਨੇ ਸਦੀਆਂ ਤੋਂ ਚੱਲੇ ਆ ਰਹੇ ਦੋ ਮੁੱਦਿਆਂ ਅਨੂਛੇਦ 370 ਅਤੇ ਰਾਮ ਮੰਦਰ ਦੋਵਾਂ ''ਤੇ ਜਨਤਾ ਨਾਲ ਕੀਤਾ ਹੋਇਆ ਵਾਅਦਾ ਨਿਭਾਇਆ।

ਅਤੇ ਤੀਜਾ ਇਹ ਉਨ੍ਹਾਂ ਨੇ ਕਈ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਯੋਜਨਾ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ।

ਨਿਸਤੁਲਾ ਕਹਿੰਦੀ ਹੈ ਕਿ ਦੇਸ ਵਿੱਚ ਕਾਂਗਰਸ ਨੂੰ ਹੀ ਗਰੀਬਾਂ ਦੀ ਪਾਰਟੀ ਮੰਨਿਆ ਜਾਂਦਾ ਰਿਹਾ ਹੈ। ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਉਹ ਤਮਗਾ ਵੀ ਕਾਂਗਰਸ ਤੋਂ ਖੋਹ ਲਿਆ ਹੈ।

ਦੰਗਿਆਂ ਦੇ ਦਾਗ

ਪਰ ਕੀ ਮੋਦੀ ਦੇ ਰਾਜਨੇਤਾ ਦੇ ਤੌਰ ''ਤੇ ਮੰਦਰ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ 2002 ਦੇ ਦੰਗਿਆਂ ਦੇ ਦਾਗ ਧੋਤੇ ਜਾਣਗੇ?

ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਕਹਿੰਦੇ ਹਨ ਕਿ ਉਹ ਅਕਸ ਤਾਂ ਕਦੋਂ ਦਾ ਧੋਤਾ ਗਿਆ ਹੈ। ਉਸ ਤੋਂ ਬਾਅਦ ਨਰਿੰਦਰ ਮੋਦੀ ਇੱਕ ਵੀ ਚੋਣ ਨਹੀਂ ਹਾਰੇ ਹਨ।

ਓਵੈਸੀ ਦੀ ਪਾਰਟੀ ਦੇ ਇਲਾਵਾ ਕਿਧਰੋਂ ਕੋਈ ਵਿਰੋਧ ਦਾ ਸੁਰ ਨਹੀਂ ਸੁਣਾਈ ਦਿੱਤਾ। ਕੀ 25 ਸਾਲ ਪਹਿਲਾਂ ਕੋਈ ਇਸਦੀ ਕਲਪਨਾ ਕਰ ਸਕਦਾ ਸੀ। ਹਿੰਦੂਤਵ ਵਿਰੋਧ ਦਾ ਜੋ ਵਿਚਾਰ ਸੀ, ਮੋਦੀ ਨੇ ਉਸ ਨੂੰ ਭਾਰਤ ਦੀ ਰਾਜਨੀਤੀ ''ਚੋਂ ਖਤਮ ਕਰ ਦਿੱਤਾ ਹੈ।

ਰਾਮ ਮੰਦਿਰ
AFP

ਪਰ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਕਹਿੰਦੀ ਹੈ ਕਿ ਉਹ ਗੱਲ ਹਮੇਸ਼ਾ ਮੋਦੀ ਦੇ ਨਾਲ ਰਹੇਗੀ।

ਮੋਦੀ ਦੀ ਪ੍ਰੋਫਾਈਲ ਵਿੱਚ ਇਹ ਗੱਲ ਹਮੇਸ਼ਾ ਰਹੇਗੀ। ਗੁਜਰਾਤ ਵਿੱਚ ਉਨ੍ਹਾਂ ਦਾ ਅਕਸ ਹਿੰਦੂਵਾਦੀ ਹੀ ਰਿਹਾ ਹੈ। ਵਿਸ਼ਵ ਪੱਧਰ ''ਤੇ ਵੀ ਅਜਿਹਾ ਹੀ ਹੋ ਰਿਹਾ ਹੈ ਅਤੇ ਬੁੱਧਵਾਰ ਦੇ ਪ੍ਰੋਗਰਾਮ ਦੇ ਬਾਅਦ ਉਸ ਅਕਸ ਨੂੰ ਹੋਰ ਬਲ ਮਿਲੇਗਾ।

https://www.youtube.com/watch?v=-rN573oScF0

ਪਰ ਇਹ ਵੀ ਸੱਚ ਹੈ ਕਿ ਅਯੁੱਧਿਆ ਦੇ ਅੱਗੇ ਕੀ ਹੋਵੇਗਾ। ਇਸ ''ਤੇ ਵੀ ਬਹੁਤ ਗੱਲਾਂ ਨਿਰਭਰ ਕਰਦੀਆਂ ਹਨ।

ਆਪਣੀ ਗੱਲ ਨੂੰ ਵਿਸਥਾਰ ਨਾਲ ਸਮਝਾਉਂਦੇ ਹੋਏ ਨੀਰਜਾ ਕਹਿੰਦੀ ਹੈ ਕਿ 6 ਦਸੰਬਰ 1992 ਦੇ ਬਾਅਦ ਤੋਂ ਮੰਦਰ ਦਾ ਮੁੱਦਾ ਚੋਣਾਂ ਵਿੱਚ ਵੋਟਾ ਲੈਣ ਦਾ ਮੁੱਦਾ ਬਣਨਾ ਬੰਦ ਹੋ ਗਿਆ।

ਉਨ੍ਹਾਂ ਦਾ ਤਰਕ ਹੈ ਕਿ ਭਾਜਪਾ ਨੂੰ ਹਿੰਦੂਵਾਦੀ ਅਤੇ ਰਾਸ਼ਟਰਵਾਦ ਦੇ ਮੁੱਦੇ ''ਤੇ ਵੋਟਾਂ ਮਿਲੀਆਂ ਨਾ ਕਿ ਮੰਦਰ ਦੇ ਮੁੱਦੇ ''ਤੇ।

ਨੀਰਜਾ ਅੱਗੇ ਕਹਿੰਦੀ ਹੈ ਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਅਯੁੱਧਿਆ ਵਿੱਚ ਮੰਦਰ ਦੇ ਨਾਂ ''ਤੇ ਕੀ ਉੱਤਰ ਪ੍ਰਦੇਸ਼ ਦੀਆਂ 2022 ਦੀਆਂ ਚੋਣਾਂ ਵਿੱਚ ਯੋਗੀ ਆਦਿੱਤਿਆਨਾਥ ਨੂੰ ਫਾਇਦਾ ਮਿਲੇਗਾ?

ਕੀ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਾਜਪਾ ਮੰਦਰ ਦੇ ਨਾਂ ''ਤੇ ਦੁਬਾਰਾ ਵੋਟਾਂ ਲੈ ਸਕੇਗੀ? ਜਾਂ ਫਿਰ ਅਯੁੱਧਿਆ ਵਿੱਚ ਮੰਦਰ ਦੇ ਨੀਂਹ ਪੱਥਰ ਰੱਖਣ ਦੇ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਕਾਸ਼ੀ ਅਤੇ ਮਥੁਰਾ ਦਾ ਨਾਅਰਾ ਦੁਬਾਰਾ ਤੋਂ ਬੁਲੰਦ ਕਰੇਗੀ? ਜਾਂ ਫਿਰ ਹਿੰਦੂ ਮੁਸਲਮਾਨ ਵਿਚਕਾਰ ਸਦਭਾਵਨਾ ਦਾ ਮਾਹੌਲ ਬਣਿਆ ਰਹੇਗਾ?

ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਬਾਬਰੀ ਮਸਜਿਦ ਨੂੰ ਢਾਹਿਆ ਜਾਣਾ ''ਕ੍ਰਿਮੀਨਲ'' ਸੀ, ਜਿਸ ਲਈ ਅਜੇ ਤੱਕ ਕਿਸੇ ਨੂੰ ਨਾ ਤਾਂ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਨਾ ਹੀ ਕਿਸੇ ਨੂੰ ਸਜ਼ਾ ਹੀ ਮਿਲੀ ਹੈ।

ਅਜਿਹੇ ਵਿੱਚ ਨੀਰਜਾ ਨੂੰ ਲੱਗਦਾ ਹੈ ਕਿ ਉੱਤਰ ਭਾਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਹਿੰਦੂ-ਮੁਸਲਮਾਨਾਂ ਦੇ ਰਿਸ਼ਤੇ ਕਿਵੇਂ ਹੋਣਗੇ, ਕੀ ਮੁਸਲਮਾਨਾਂ ਨੂੰ ਅੱਗੇ ਨਿਆਂ ਮਿਲ ਸਕੇਗਾ, ਅਜਿਹੇ ਕਈ ਸਵਾਲ ਹੁਣ ਤੋਂ ਦੁਬਾਰਾ ਸ਼ੁਰੂ ਹੁੰਦੇ ਹਨ।

ਮੋਦੀ ਦਾ ਸਿਆਸੀ ਭਵਿੱਖ

ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਮੋਦੀ ਦਾ ਰਾਜਨੇਤਾ ਦੇ ਤੌਰ ''ਤੇ ਅੱਗੇ ਦਾ ਭਵਿੱਖ ਵੀ ਜੁੜਿਆ ਹੈ।

ਨੀਰਜਾ ਕਹਿੰਦੀ ਹੈ ਕਿ ਅੱਜ ਦੀ ਤਾਰੀਖ਼ ਨੂੰ ਰਾਮ ਮੰਦਰ ਦੇ ਇਤਿਹਾਸ ਵਿੱਚ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਹੈ। ਨਰਿੰਦਰ ਮੋਦੀ ਦੇ ਰਾਜਨੀਤਕ ਸਫ਼ਰ ਵਿੱਚ ਇਹ ਦਿਨ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ। ਇਸ ਨੂੰ ਇੱਕ ਹੋਰ ਵਾਅਦਾ ਪੂਰਾ ਹੋਇਆ-ਬਸ ਇਸ ਪੱਖੋਂ ਹੀ ਦੇਖਿਆ ਜਾ ਸਕਦਾ ਹੈ।

ਸੀਨੀਅਰ ਪੱਤਰਕਾਰ ਅਦਿਤੀ ਫੜਣੀਸ ਵੀ ਨਿਸਤੁਲਾ ਅਤੇ ਨੀਰਜਾ ਦੀ ਤਰ੍ਹਾਂ ਹੀ ਮੋਦੀ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਇੱਕ ਹੋਰ ਸਮਾਗਮ ਵਰਗਾ ਹੀ ਮੰਨਦੀ ਹੈ।

ਅਦਿਤੀ ਨੂੰ ਲੱਗਦਾ ਹੈ ਕਿ ਮੋਦੀ ਖ਼ੁਦ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਅਕਸ ਸਿਰਫ਼ ਹਿੰਦੂਵਾਦੀ ਲੀਡਰ ਦਾ ਨਾ ਹੋਵੇ, ਬਲਕਿ ਅਜਿਹੇ ਨੇਤਾ ਦੇ ਤੌਰ ''ਤੇ ਹੋਵੇ ਜਿਸਨੇ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਬਹੁਤ ਕੰਮ ਕੀਤਾ ਹੈ।

ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਲਈ ਜੋ ਕੰਮ ਕੀਤਾ ਹੈ, ਉਸਨੂੰ ਵੀ ਉਹ ਚਾਹੁੰਦੇ ਹਨ ਕਿ ਹਾਈਲਾਈਟ ਕੀਤਾ ਜਾਵੇ। ਮੰਦਰ ਉਸ ਲੜੀ ਵਿੱਚ ਹੈ ਪਰ ਥੋੜ੍ਹਾ ਹੇਠਾਂ ਜਾਂ ਅੰਤ ਵੱਲ ਆਉਂਦਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਅਦਿਤੀ ਨੇ ਕਿਹਾ ਕਿ ਬੁੱਧਵਾਰ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਅਯੁੱਧਿਆ ਜਾਣਾ ਦੇਸ ਦੀ ਹਿੰਦੂਵਾਦੀ ਸਿਆਸਤ ਲਈ ਇੱਕ ਟਰਨਿੰਗ ਪੁਆਇੰਟ ਜ਼ਰੂਰ ਹੈ।

ਮੋਦੀ ਜੋ ਕਹਿੰਦੇ ਹਨ, ਉਹ ਹਿੰਦੂਤਵ ਦੇ ਪਿਛੋਕੜ ਵਿੱਚ ਕਹਿੰਦੇ ਹਨ। ਜੋ ਕਰਦੇ ਹਨ, ਉਹ ਹਿੰਦੂਤਵ ਦੇ ਪਿਛੋਕੜ ਵਿੱਚ ਕਰਦੇ ਹਨ ਪਰ ਦੂਜੇ ਪਾਸੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਕਈ ਅਜਿਹੀਆਂ ਨੀਤੀਆਂ ਅਤੇ ਸਕੀਮਾਂ ਬਣਾਈਆਂ ਹਨ ਜੋ ਭਾਰਤ ਵਿੱਚ ਬਿਲਕੁਲ ਨਵੀਆਂ ਹੈ।

ਮਿਸਾਲ ਦੇ ਤੌਰ ''ਤੇ ਸੋਸ਼ਲ ਸਕਿਊਰਿਟੀ ਦੇ ਖੇਤਰ ਵਿੱਚ ਅਤੇ ਉਸਦਾ ਸਿਹਰਾ ਉਨ੍ਹਾਂ ਤੋਂ ਕੋਈ ਖੋਹੇ, ਉਹ ਇਹ ਨਹੀਂ ਚਾਹੁੰਦੇ।

ਪ੍ਰਦੀਪ ਸਿੰਘ ਇੱਥੇ ਅਦਿਤੀ, ਨਿਸਤੁਲਾ ਅਤੇ ਨੀਰਜਾ ਤੋਂ ਅਲੱਗ ਰਾਇ ਦਿੰਦੇ ਹਨ। ਉਹ ਕਹਿੰਦੇ ਹਨ ਕਿ ਅਯੁੱਧਿਆ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਜਾਣ ਨਾਲ ਉਨ੍ਹਾਂ ਦਾ ਹਿੰਦੂਵਾਦੀ ਅਕਸ ਹੋਰ ਮਜ਼ਬੂਤ ਹੋਇਆ ਹੈ।

ਅਜਿਹਾ ਕਹਿ ਕੇ ਉਨ੍ਹਾਂ ਨੂੰ ਇੱਕ ਸਾਂਚੇ ਵਿੱਚ ਫਿੱਟ ਨਹੀਂ ਕਰ ਰਹੇ ਅਤੇ ਨਾ ਹੀ ਉਨ੍ਹਾਂ ਦੀਆਂ ਦੂਜੀਆਂ ਉਪਲੱਬਧੀਆਂ ਨੂੰ ਨਕਾਰ ਰਹੇ ਹਾਂ। ਹਿੰਦੂਵਾਦੀ ਅਕਸ ਨੂੰ ਉਹ ਲੋਕ ਛੋਟਾ ਮੰਨਦੇ ਹਨ ਜੋ ਹਿੰਦੂਤਵ ਨੂੰ ਛੋਟਾ ਮੰਨਦੇ ਹਨ।

ਅਦਿਤੀ 1992 ਵਿੱਚ ਬਾਬਰੀ ਮਸਜਿਦ ਢਾਹੁਣ ਦੇ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਦੇ ਭਾਸ਼ਨ ਨੂੰ ਯਾਦ ਕਰਦੀ ਹੈ। ਉਸ ਵਕਤ ਅਡਵਾਨੀ ਨੇ ਆਪਣੇ ਭਾਸ਼ਨ ਵਿੱਚ ''ਕਲਚਰਲ ਨੈਸ਼ਨਲਿਜ਼ਮ'' ਯਾਨਿ ਕਿ ਸੰਸਕ੍ਰਿਤਕ ਰਾਸ਼ਟਰਵਾਦ ਦਾ ਜ਼ਿਕਰ ਕੀਤਾ ਸੀ।

ਉਸ ਸਮੇਂ ਕਿਸੇ ਨੂੰ ਇਸ ਸ਼ਬਦ ਦੀ ਸਹੀ ਪਰਿਭਾਸ਼ਾ ਪਤਾ ਨਹੀਂ ਸੀ। ਅਦਿਤੀ ਨੂੰ ਲੱਗਦਾ ਹੈ ਕਿ ਇਸਨੂੰ ਪਰਿਭਾਸ਼ਿਤ ਕਰਨ ਦਾ ਹੁਣ ਸਹੀ ਵਕਤ ਆ ਗਿਆ।

ਭਾਰਤ ਵਿੱਚ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਆਉਣ ਵਾਲੀਆਂ ਬਿਹਾਰ ਚੋਣਾਂ ਵਿੱਚ ਜੋ ਮੁਸਲਿਮ ਬਹੁਤਾਤ ਵਾਲੇ ਇਲਾਕੇ ਹਨ, ਉੱਥੇ ਚੋਣ ਪ੍ਰਚਾਰ ਦਾ ਰੂਪ ਕੀ ਹੋਵੇਗਾ, ਕੀ ਮੁਸਲਮਾਨਾਂ ਦੇ ਜ਼ਖ਼ਮਾਂ ਨੂੰ ਖਰੋਚਿਆ ਜਾਵੇਗਾ ਜਾਂ ਫਿਰ ਨਹੀਂ ਖਰੋਚਿਆ ਜਾਵੇਗਾ।

ਇਹ ਸਭ ਦੇਖਣ ਦੀ ਗੱਲ ਹੋਵੇਗੀ ਅਤੇ ਉਦੋਂ ਪਤਾ ਲੱਗੇਗਾ ਕਿ ਸੰਸਕ੍ਰਿਤਕ ਰਾਸ਼ਟਰਵਾਦ ਨੂੰ ਸਹੀ ਮਾਅਨਿਆਂ ਵਿੱਚ ਭਾਰਤ ਅਪਣਾਉਣਾ ਚਾਹੁੰਦਾ ਹੈ ਜਾਂ ਨਹੀਂ।

ਪ੍ਰਧਾਨ ਮੰਤਰੀ ਦੇ 5 ਅਗਸਤ ਦੇ ਭਾਸ਼ਨ ਵਿੱਚ ਸੰਸਕ੍ਰਿਤਕ ਰਾਸ਼ਟਰਵਾਦ ਦੀ ਇੱਕ ਝਲਕ ਵੀ ਸੁਣਨ ਨੂੰ ਮਿਲੀ।

ਉਨ੍ਹਾਂ ਨੇ ਕਿਹਾ, ''''ਰਾਮ ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਹਨ। ਸਭ ਰਾਮ ਦੇ ਹਨ, ਰਾਮ ਸਭ ਦੇ ਹਨ, ਤੁਲਸੀ ਦੇ ਰਾਮ ਸਗੁਣ ਰਾਮ ਹਨ। ਨਾਨਕ ਅਤੇ ਕਬੀਰ ਦੇ ਰਾਮ ਨਿਰਗੁਣ ਰਾਮ ਹਨ। ਆਜ਼ਾਦੀ ਦੀ ਲੜਾਈ ਵਿੱਚ ਮਹਾਤਮਾ ਗਾਂਧੀ ਦੇ ਰਘੁਪਤੀ ਰਾਮ ਹਨ। ਤਮਿਲ, ਮਲਿਆਲਮ, ਬੰਗਲਾ, ਕਸ਼ਮੀਰ, ਪੰਜਾਬੀ ਵਿੱਚ ਰਾਮ ਹਨ।"

ਅਦਿਤੀ ਨੂੰ ਲੱਗਦਾ ਹੈ ਕਿ ਮੰਦਰ ਦਾ ਸਭ ਤੋਂ ਵੱਡਾ ਫਾਇਦਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਹੋਵੇਗਾ। ਉਹ ਬੇਸ਼ੱਕ ਹੀ ਨਿੱਜੀ ਰੂਪ ਨਾਲ ਬ੍ਰਾਹਮਣਾਂ ਖਿਲਾਫ਼ ਨਾ ਹੋਣ ਪਰ ਬ੍ਰਾਹਮਣਾਂ ਨੂੰ ਲੱਗਦਾ ਹੈ ਕਿ ਯੋਗੀ ਉਨ੍ਹਾਂ ਦੇ ਖਿਲਾਫ਼ ਹਨ।

ਇਹ ਵੀ ਪੜ੍ਹੋ:

ਮੰਦਰ ਬਣਨ ਦਾ ਕੰਮ ਜਿਵੇਂ ਜਿਵੇਂ ਤੇਜ਼ ਹੋਵੇਗਾ, ਉਸ ਤਰ੍ਹਾਂ ਹੀ ਯੋਗ ਦਾ ''ਐਂਟੀ ਬ੍ਰਾਹਮਣ'' ਅਕਸ ਧੁੰਦਲਾ ਹੋਵੇਗਾ ਅਤੇ ਉਨ੍ਹਾਂ ਦੀ ਸਵੀਕਾਰਤਾ ਵਧੇਗੀ।

ਉਂਝ ਵੀ ਰਾਮ ਮੰਦਰ ਅੰਦੋਲਨ ਵਿੱਚ ਪ੍ਰਧਾਨ ਮੰਤਰੀ ਦਾ ਕੋਈ ਯੋਗਦਾਨ ਨਹੀਂ ਰਿਹਾ ਹੈ-ਇਹ ਗੱਲ ਪ੍ਰਧਾਨ ਮੰਤਰੀ ਦੀ ਹੀ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਣਿਅਮ ਸਵਾਮੀ ਨੇ ਇੱਕ ਨਿੱਜੀ ਚੈਨਲ ''ਤੇ ਕਹੀ ਹੈ।

ਸੁਬਰਾਮਣਿਅਮ ਸਵਾਮੀ ਮੁਤਾਬਕ ਰਾਮ ਮੰਦਰ ਬਣਨ ਦਾ ਰਸਤਾ ਸਾਫ਼ ਕਰਨ ਵਿੱਚ ਅਹਿਮ ਭੂਮਿਕਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਨਰਸਿਮਹਾ ਰਾਓ ਅਤੇ ਅਸ਼ੋਕ ਸਿੰਘਲ ਦੀ ਰਹੀ ਹੈ।

70 ਸਾਲ ਤੋਂ ਇੱਕ ਮਾਮਲਾ ਚੱਲ ਰਿਹਾ ਸੀ, ਜਿਸ ''ਤੇ ਸੁਪਰੀਮ ਕੋਰਟ ਦੀ ਮੋਹਰ ਦੇ ਬਾਅਦ ਮੰਦਰ ਬਣਨ ਦਾ ਰਸਤਾ ਸਾਫ਼ ਹੋਇਆ ਪਰ ਸੱਚ ਇਹ ਵੀ ਹੈ ਕਿ ਭਾਰਤ ਦੀ ਜਨਤਾ ਇਸਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੇ ਸਿਰ ਬੰਨ੍ਹ ਰਹੀ ਹੈ।

ਨੀਰਜਾ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਉੱਥੇ ਜਾਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਉਹ ਇਸ ਸਿਹਰੇ ਨੂੰ ਲੈਣਾ ਵੀ ਚਾਹੁੰਦੇ ਹਨ।

ਇਹ ਵੀ ਦੇਖੋ:

https://www.youtube.com/watch?v=e1MQgIO2EQE

https://www.youtube.com/watch?v=nfp59lanMAI

https://www.youtube.com/watch?v=v-yENUAoVxc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''04116e9b-f497-42c7-9ff5-7bd8b97c2213'',''assetType'': ''STY'',''pageCounter'': ''punjabi.india.story.53670290.page'',''title'': ''ਅਯੁੱਧਿਆ ਰਾਮ ਮੰਦਰ: ਭੂਮੀ ਪੂਜਾ ਵਿੱਚ ਹਿੱਸਾ ਲੈਣ ਨਾਲ ਮੋਦੀ ਦੇ ਅਕਸ \''ਤੇ ਕਿੰਨਾ ਫਰਕ ਪਏਗਾ'',''author'': ''ਸਰੋਜ ਸਿੰਘ '',''published'': ''2020-08-06T02:06:10Z'',''updated'': ''2020-08-06T02:06:10Z''});s_bbcws(''track'',''pageView'');

Related News