ਬੇਅਦਬੀ ਕਾਂਡ : ਡੇਰਾ ਸੱਚਾ ਸੌਦਾ ਮੁਖੀ ਨੂੰ ਕਿਸ ਅਧਾਰ ਉੱਤੇ ਕੀਤਾ ਗਿਆ ਨਾਮਜ਼ਦ -5 ਅਹਿਮ ਖ਼ਬਰਾਂ

07/07/2020 7:50:19 AM

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਸਿੱਖ ਸੜਕਾਂ ''ਤੇ ਉਤਰ ਆਏ ਸਨ
EPA
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਸਿੱਖ ਸੜਕਾਂ ''ਤੇ ਉਤਰ ਆਏ ਸਨ

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਐੱਸਆਈਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ।ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ।

ਇਸ ਮਾਮਲੇ ਦੀ ਪੜਤਾਲ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਫਰੀਦਕੋਟ ਦੀ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਮੁਲਜ਼ਮ ਵਜੋਂ ਨਾਮਜ਼ਦ ਕਰ ਦਿੱਤਾ ਹੈ।

ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਪੰਜਾਬ ਪੁਲਿਸ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਅਤੇ ਕੁਝ ਮੁਲਜ਼ਮਾਂ ਦੇ ਬਿਆਨਾਂ ਤੋਂ ਇਹ ਪਤਾ ਲੱਗਿਆ ਹੈ ਕਿ ਫਰੀਦਕੋਟ ਦੇ 2015 ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਮਾਮਲਾ ਡੇਰਾ ਮੁਖੀ ਦੀ ਸਲਾਹ ਨਾਲ ਅੰਜਾਮ ਦਿੱਤਾ ਗਿਆ ਸੀ।

ਦਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਇਹ ਸਾਜ਼ਿਸ ਡੇਰੇ ਦੀ ਕੇਂਦਰੀ ਕਾਰਜਕਾਰਨੀ ਦੇ ਹੁਕਮਾਂ ਉੱਤੇ ਬਲਾਕ ਕਮੇਟੀ ਨੇ ਅੰਜ਼ਾਮ ਦਿੱਤੀ ਸੀ। ਇਸ ਮਾਮਲੇ ਵਿਚ ਕੁੱਲ 11 ਜਣੇ ਦੋਸ਼ੀ ਹਨ ਜਿਨ੍ਹਾਂ ਵਿਚ 7 ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਇੱਕ ਮਹਿੰਦਰ ਸਿੰਘ ਬਿੱਟੂ ਦੀ ਮੌਤ ਹੋ ਚੁੱਕੀ ਹੈ।

ਜਾਂਚ ਟੀਮ ਦੀ ਅਗਵਾਈ ਕਰ ਰਹੇ ਜਲੰਧਰ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਦੱਸਿਆ ਕਿ ਅਦਾਲਤ ਵਿੱਚ ਇਸ ਬਾਬਤ ਬਾਕਾਇਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੋਰੋਨਾ: ਰੈਮਡੈਸੇਵੀਅਰ ਨਾਂ ਦੀ ਦਵਾਈ ਦੀ ਭਾਰਤ ਵਿੱਚ ਕਿੱਲਤ ਕਿਉਂ ਹੋ ਰਹੀ ਹੈ?

ਕੋਵਿਡ-19 ਦਾ ਇਲਾਜ ਪੂਰੀ ਦੁਨੀਆ ਵਿੱਚ ਨਹੀਂ ਹੈ, ਇਹ ਸਭ ਜਾਣਦੇ ਹਨ। ਭਾਰਤ ਸਰਕਾਰ ਨੇ ਐਮਰਜੈਂਸੀ ਅਤੇ ਸੀਮਤ ਵਰਤੋਂ ਲਈ ਕੁਝ ਦਵਾਈਆਂ ਨੂੰ ਇਜ਼ਾਜਤ ਦਿੱਤੀ ਹੈ। ਇਹ ਗੱਲ ਵੀ ਅਸੀਂ ਸਾਰੇ ਜਾਣਦੇ ਹਾਂ।

ਰੈਮਡੈਸੇਵੀਅਰ
Getty Images

ਅਜਿਹੀਆਂ ਦਵਾਈਆਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਰੈਮਡੈਸੇਵੀਅਰ ਡਰੱਗ ਦਾ ਹੈ-ਸੰਭਵ ਹੈ ਕਿ ਇਹ ਗੱਲ ਵੀ ਤੁਹਾਨੂੰ ਪਤਾ ਹੋਵੇ।

ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਜੇਕਰ ਐਮਰਜੈਂਸੀ ਵਰਤੋਂ ਲਈ ਤੁਹਾਨੂੰ ਰੈਮਡੈਸੇਵੀਅਰ ਦਵਾਈ ਚਾਹੀਦੀ ਹੈ ਤਾਂ ਆਸਾਨੀ ਨਾਲ ਨਹੀਂ ਮਿਲ ਸਕਦੀ।

ਕੇਂਦਰ ਸਰਕਾਰ ਦੇ ਹਸਪਤਾਲ ਆਰਐੱਮਐੱਲ ਵਿੱਚ ਤਾਂ ਘੱਟ ਤੋਂ ਘੱਟ ਇਹ ਦਵਾਈ ਉਪਲੱਬਧ ਨਹੀਂ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਮੁੰਬਈ, ਕਰਨਾਟਕ, ਤਮਿਲਨਾਡੂ ਤੋਂ ਵੀ ਇਸ ਦਵਾਈ ਦੀ ਕਿੱਲਤ ਦੀਆਂ ਖ਼ਬਰਾਂ ਆ ਰਹੀਆਂ ਹਨ। ਵਿਸਥਾਰ ਵਿੱਚ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਰੈਫਰੈਂਡਮ 2020: ਸਿੱਖਸ ਫਾਰ ਜਸਟਿਸ ਵੱਲੋਂ ਵੋਟਿੰਗ ਲਈ ਜਾਰੀ ਨਵਾਂ ਲਿੰਕ ਵੀ ਭਾਰਤ ''ਚ ਬਲਾਕ

ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਵਿਸ਼ਵ ਪੱਧਰੀ ''ਰੈਫਰੈਂਡਮ 2020'' ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਅਤੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਆਨਲਾਈਨ ਵੋਟਿੰਗ ਕਰਨ ਲਈ ਕਿਹਾ ਗਿਆ ਹੈ। ਇਸ ਸੰਗਠਨ ਦੇ ਐਲਾਨ ਮੁਤਾਬਕ 4 ਜੁਲਾਈ ਤੋਂ ਇਹ ਰੈਫਰੈਂਡਮ ਸ਼ੁਰੂ ਹੋ ਚੁੱਕਿਆ ਹੈ।

ਪਰ ਇਸ ਰੈਫਰੈਂਡਮ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੇ 40 ਵੈੱਬਸਾਈਟਾਂ ਨੂੰ ਸਿੱਖਸ ਫਾਰ ਜਸਟਿਸ ਅਤੇ ਖਾਲਿਸਤਾਨ ਪੱਖੀ ਦੱਸ ਕੇ ਬੈਨ ਕਰ ਦਿੱਤਾ ਸੀ।

ਜਿਸ ਦਾ ਰਾਹ ਲੱਭਦਿਆਂ ਸਿੱਖਜ਼ ਫਾਰ ਜਸਟਿਸ ਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਲਈ ਰੂਸ ਸਥਿਤ ਇੱਕ ਪੋਰਟਲ (http://www.punjabfree.ru/ ) ''ਤੇ ਆਨਲਾਈਨ ਵੋਟਿੰਗ ਸ਼ੁਰੂ ਕਰਵਾ ਦਿੱਤੀ।

ਹਾਲਾਂਕਿ ਭਾਰਤ ਵਿੱਚ ਕਲਿੱਕ ਕਰਨ ਤੇ ਇਹ ਵੈੱਬਸਾਈਟ ਨਹੀਂ ਖੁੱਲ੍ਹਦੀ ਅਤੇ ਸੰਦੇਸ਼ ਆਉਂਦਾ ਹੈ ਕਿ ਇਹ ਯੂਆਰਐੱਲ ਭਾਰਤ ਸਰਕਾਰ ਦੇ ਟੈਲੀਕਮਿਊਨਿਕੇਸ਼ਨ ਵਿਭਾਗ ਵੱਲੋਂ ਬਲਾਕ ਕਰ ਦਿੱਤਾ ਗਿਆ ਹੈ। ਕਈ ਥਾਈਂ ਇਹ ਯੂਆਰਐੱਲ ਖੁੱਲ੍ਹ ਵੀ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਚੀਨ ''ਚ ਬਿਊਬੌਨਿਕ ਪਲੇਗ ਦਾ ਇੱਕ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ

ਚੀਨ ਦੇ ਇਨਰ ਮੰਗੋਲੀਆ ਖੇਤਰ ਵਿੱਚ ਇੱਕ ਸ਼ਹਿਰ ''ਚ ਬਿਊਬੌਨਿਕ ਪਲੇਗ ਦਾ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਚੌਕਸੀ ਵਧਾ ਦਿੱਤੀ ਹੈ।

14ਵੀਂ ਸਦੀ ਵਿੱਚ ਬਲੈਕ ਡੈਥ ਦੇ ਕਾਰਨ ਏਸੀਆ, ਅਫਰੀਕਾ ਅਤੇ ਯੂਰੋਪ ਵਿੱਚ ਕਰੀਬ ਪੰਜ ਕਰੋੜ ਲੋਕਾਂ ਦੀ ਮੌਤ ਹੋ ਗਈ ਸੀ
Getty Images
14ਵੀਂ ਸਦੀ ਵਿੱਚ ਬਲੈਕ ਡੈਥ ਦੇ ਕਾਰਨ ਏਸੀਆ, ਅਫਰੀਕਾ ਅਤੇ ਯੂਰੋਪ ਵਿੱਚ ਕਰੀਬ ਪੰਜ ਕਰੋੜ ਲੋਕਾਂ ਦੀ ਮੌਤ ਹੋ ਗਈ ਸੀ

ਖ਼ਬਰਾਂ ਮੁਤਾਬਕ ਬਾਯਾਨੂਰ ਇਲਾਕੇ ਵਿੱਚ ਮਿਲਿਆ ਮਰੀਜ਼ ਇੱਕ ਚਰਵਾਹਾ ਹੈ ਅਤੇ ਉਸ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਮਰੀਜ਼ ਦੀ ਹਾਲਤ ਸਥਿਰ ਦੱਸੀ ਗਈ ਹੈ।

ਬਿਊਬੌਨਿਕ ਪਲੇਗ ਬੈਕਟੀਰੀਆ ਦੇ ਇਨਫੈਕਸ਼ਨ ਤੋਂ ਹੁੰਦਾ ਹੈ। ਇਹ ਖ਼ਤਰਨਾਕ ਹੋ ਸਕਦੇ ਹਨ ਪਰ ਆਮ ਤੌਰ ''ਤੇ ਐਂਟੀ ਬਾਇਓਟਿਕ ਦਵਾਈਆਂ ਨਾਲ ਇਨ੍ਹਾਂ ਦਾ ਇਲਾਜ ਸੰਭਵ ਹੈ। ਅਧਿਕਾਰੀਆਂ ਨੇ ਲੈਵਲ-3 ਦੀ ਵਾਰਨਿੰਗ ਜਾਰੀ ਕੀਤੀ ਹੈ।

ਬਿਊਬੌਨਿਕ ਪਲੇਗ ਨੂੰ ਬਲੈਕ ਡੈਥ ਵੀ ਕਹਿੰਦੇ ਹਨ। 14ਵੀਂ ਸਦੀ ਵਿੱਚ ਬਲੈਕ ਡੈਥ ਦੇ ਕਾਰਨ ਏਸੀਆ, ਅਫਰੀਕਾ ਅਤੇ ਯੂਰੋਪ ਵਿੱਚ ਕਰੀਬ ਪੰਜ ਕਰੋੜ ਲੋਕਾਂ ਦੀ ਮੌਤ ਹੋ ਗਈ ਸੀ।ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

''ਮੇਰੇ ਪਿਤਾ ਦੀ ਮੌਤ ਮਗਰੋਂ ਜਦੋਂ ਉਨ੍ਹਾਂ ਦੀ ਮੇਰੇ ਨਾਂ ਈਮੇਲ ਆਈ...''

ਆਪਣੇ ਜਨਮ ਦਿਨ ਵਾਲੇ ਦਿਨ 22 ਸਾਲਾ ਮੈਡੀਕਲ ਦੀ ਵਿਦਿਆਰਥਣ ਨਤਾਸ਼ਾ ਬੋਰ ਮਹਿਸੂਸ ਕਰ ਰਹੀ ਸੀ ਅਤੇ ਉਸਨੇ ਆਪਣੇ ਪੁਰਾਣੇ ਈਮੇਲ ਅਕਾਊਂਟ ਵਿੱਚ ਪਈਆਂ ਈਮੇਲਾਂ ਦੇ ਢੇਰ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ।

ਆਪਣੇ ਸਪੈਮ ਫੋਲਡਰ ਦੇ ਇਸ਼ਤਿਹਾਰਾਂ ਵਾਲੀਆਂ ਈਮੇਲਾਂ ਦੇ ਢੇਰ ਨੂੰ ਡਿਲੀਟ ਕਰਦੇ ਵੇਲੇ ਉਸ ਦੀ ਨਜ਼ਰ ਆਪਣੇ ਪਿਤਾ ਵੱਲੋਂ ਭੇਜੇ ਇੱਕ ਨੋਟ ''ਤੇ ਪਈ ਜਿਸ ''ਤੇ ''ਬਾਬਾ'' ਸ਼ਬਦ ਲਿਖਿਆ ਹੋਇਆ ਸੀ - ਫਾਰਸੀ ਭਾਸ਼ਾ ਵਿੱਚ ਜਿਸਦਾ ਮਤਲਬ ਪਿਤਾ ਹੁੰਦਾ ਹੈ।

ਇਸ ਵਿੱਚ ਲਿਖਿਆ ਸੀ: "ਜਨਮ ਦਿਨ ਦੀਆਂ ਮੁਬਾਰਕਾਂ ਡਾ. ਨਤਾਸ਼ਾ, ਬਾਬਾ ਤੁਹਾਨੂੰ ਬਹੁਤ ਪਿਆਰ ਕਰਦੇ ਹਨ।"

ਉਸਨੇ ਕਿਹਾ ਕਿ ਬਾਬਾ (ਸਲਮਾਨ ਵਾਹੀਦ) ਨੇ ਈਮੇਲ ਭੇਜਣ ਦਾ ਰਿਮਾਈਂਡਰ ਆਪਣੀ ਬਿਮਾਰੀ ਦੇ ਦੋ ਸਾਲ ਬਾਅਦ ਜੁਲਾਈ 2017 ਵਿੱਚ ਸੈੱਟ ਕੀਤਾ ਸੀ।

ਪੰਜ ਸਾਲ ਤੱਕ ਸੰਚਾਲਕ ਤੰਤੂ ਸੰਬੰਧੀ ਬਿਮਾਰੀ ਜਾਂ ALS ਨਾਲ ਲੜਦਿਆਂ ਸਲਮਾਨ ਵਾਹੀਦ ਦੀ 24 ਅਪ੍ਰੈਲ ਨੂੰ ਮੌਤ ਹੋ ਗਈ।

ਸ਼ਾਇਦ ਉਹਨਾਂ ਨੇ ਆਪਣੀ ਬਿਮਾਰੀ ਦੇ ਕਾਰਨ ਆਪਣੇ ਜਿੰਦਗੀ ਦੇ ਬਚੇ ਹੋਏ ਦਿਨਾਂ ਬਾਰੇ ਸੋਚਦਿਆਂ ਇਹ ਈਮੇਲ ਲਿਖੀ ਸੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=QiFJ1uzSSXk&t=5s

https://www.youtube.com/watch?v=MSos3FjqTJo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''04926945-4aab-47a4-a6cf-a60cbf6d6829'',''assetType'': ''STY'',''pageCounter'': ''punjabi.india.story.53316460.page'',''title'': ''ਬੇਅਦਬੀ ਕਾਂਡ : ਡੇਰਾ ਸੱਚਾ ਸੌਦਾ ਮੁਖੀ ਨੂੰ ਕਿਸ ਅਧਾਰ ਉੱਤੇ ਕੀਤਾ ਗਿਆ ਨਾਮਜ਼ਦ -5 ਅਹਿਮ ਖ਼ਬਰਾਂ'',''published'': ''2020-07-07T02:19:18Z'',''updated'': ''2020-07-07T02:19:18Z''});s_bbcws(''track'',''pageView'');

Related News