WhatsApp: ਭਾਰਤ ਦੇ ਸਾਈਬਰ ਸੈਲ ਨੇ ਗਾਹਕਾਂ ਨੂੰ ਐਪ ਅਪਡੇਟ ਕਰਨ ਨੂੰ ਕਿਹਾ

11/20/2019 4:16:25 PM

ਵਟਸਐੱਪ
Getty Images
ਭਾਰਤ ਵਿੱਚ 400 ਮਿਲੀਅਨ ਲੋਕ ਵੱਟਸਐਪ ਦੀ ਵਰਤੋਂ ਕਰਦੇ ਹਨ ਜਿਸ ਸਦਕਾ ਭਾਰਤ ਸੁਨੇਹਾ ਐਪ ਦਾ ਸਭ ਤੋਂ ਵੱਡਾ ਬਜ਼ਾਰ ਹੈ।

ਭਾਰਤ ਦੀ ਸਾਈਬਰ ਸੁਰੱਖਿਆ ਬਾਰੇ ਨੋਡਲ ਏਜੰਸੀ ਨੇ ਵੱਟਸਐਪ ਵਰਤਣ ਵਾਲਿਆਂ ਨੂੰ ਆਪਣੇ ਵੱਟਸਐਪ ਅਪਡੇਟ ਕਰਨ ਨੂੰ ਕਿਹਾ ਹੈ।

ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (ਕਰੈਟ) ਵੱਲੋਂ ਸੁਨੇਹਾ ਐਪ ਦੀਆਂ ਪੁਰਾਣੀਆਂ ਵਰਜ਼ਨਾਂ ਦੇ ਸੰਭਾਵੀ ਸੰਨ੍ਹ ਪ੍ਰਤੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਵੱਟਸਐਪ ਵਿੱਚ ਇਹ ਸੰਭਾਵੀ ਸੰਨ੍ਹ ਇੱਕ ਅਗਿਆਤ ਨੰਬਰ ਤੋਂ ਭੇਜੀ ਗਈ ਵੀਡੀਓ ਫਾਈਲ ਰਾਹੀਂ ਲਾਈ ਜਾ ਸਕਦੀ ਹੈ।

ਵੱਟਸਐਪ ਨੇ ਗਾਹਕਾਂ ਦੇ ਫੋਨਾਂ’ ਤੇ ਅਜਿਹਾ ਕੋਈ ਵੀ ਅਸਰ ਪੈਣ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਖ਼ਬਰ ਹਾਲ ਹੀ ਵਿੱਚ ਵਟਸਐੱਪ ਵੱਲੋਂ ਇਹ ਮੰਨੇ ਜਾਣ ਤੋਂ ਕੁਝ ਦਿਨਾਂ ਦੇ ਬਾਅਦ ਹੀ ਆਈ ਹੈ ਕਿ ਉਸ ਦੇ ਪਲੇਟਫਾਰਮ ਰਾਹੀਂ ਗਾਹਕਾਂ ਦੇ ਫੋਨਾਂ ਵਿੱਚ ਜਾਸੂਸੀ ਸਾਫ਼ਟਵੇਅਰ ਚੜ੍ਹਾਏ ਗਏ ਸਨ।

ਵੱਟਸਐਪ ਦੀ ਮਾਲਕ ਫੇਸਬੁੱਕ ਨੇ ਕੁਝ ਦਿਨ ਪਹਿਲਾਂ ਹੀ ਉਸ ਜਾਸੂਸੀ ਸਾਫ਼ਟਵੇਅਰ ਦੇ ਤੋੜ (ਫਿਕਸ) ਦਾ ਐਲਾਨ ਕੀਤਾ ਸੀ।

ਸਾਈਬਰ ਸੈਲ ਨੇ ਕੀ ਕਿਹਾ

ਕਰੈਟ ਨੇ ਕਿਹਾ ਕਿ ਜੇ ਕੋਈ ਉਸ ਵੀਡੀਓ ਫਾਈਲ ਨੂੰ ਖੋਲ੍ਹੇਗਾ ਤਾਂ ਚਰਚਿਤ ਪੈਗਸਸ ਮਲਵੇਅਰ ਵਾਂਗ ਇੱਕ ਸਾਫਟਵੇਅਰ ਫੋਨ ''ਚ ਪੈ ਜਾਵੇਗਾ।

ਮੰਨਿਆ ਜਾ ਰਿਹਾ ਸੀ ਕਿ ਭਾਰਤ ਦੀਆਂ ਸਰਕਾਰੀ ਏਜੰਸੀਆਂ ਨੇ ਇਸ ਸਾਫਟਵੇਅਰ ਦੀ ਵਰਤੋਂ ਪੱਤਰਕਾਰਾਂ ਤੇ ਕਾਰਕੁਨਾਂ ਦੀ ਜਾਸੂਸੀ ਕਰਨ ਲਈ ਕੀਤੀ।

ਇਹ ਵੀ ਪੜ੍ਹੋ:

ਕਰੈਟ ਨੇ ਆਪਣੀ ਸਲਾਹਕਾਰੀ ਵਿੱਚ ਅੱਗੇ ਕਿਹਾ ਕਿ ਇਸ ਸਾਫਟਵੇਅਰ ਨਾਲ ਭਾਵੇਂ ਕਿ ਫੋਨ ਕਿਤੇ ਵੀ ਹੋਵੇ, ਹਮਲਾਵਰ ਫੋਨ ਵਿੱਚ ਤਬਦੀਲੀਆਂ ਕਰ ਸਕਦੇ ਹਨ।

ਇਸ ਸਾਫਟਵੇਅਰ ਨੂੰ ਫੋਨ ਵਿੱਚ ਐਕਟਿਵੇਟ ਕਰਨ ਲਈ ਵੀਡੀਓ ਫਾਈਲ ਨੂੰ ਖੋਲ੍ਹਣਾ ਜ਼ਰੂਰੀ ਹੋਵੇਗਾ।

ਜਦਕਿ ਪੈਗਸਸ ਮਾਲਵੇਅਰ ਇੱਕ ਵੱਟਸਐਪ ਵੀਡੀਓ ਕਾਲ ਰਾਹੀਂ ਭੇਜਿਆ ਜਾਂਦਾ ਸੀ। ਪੈਗਸਸ ਮਾਲਵੇਅਰ ਨੂੰ ਕਾਲ ਦਾ ਜਵਾਬ ਦਿੱਤੇ ਜਾਂ ਨਾ ਦਿੱਤੇ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ, ਉਹ ਇੰਸਟਾਲ ਹੋ ਜਾਂਦਾ ਸੀ।

ਸੁਨੇਹਾ ਐਪ ਨੇ ਇਹ ਵੀ ਕਿਹਾ ਕਿ ਉਸ ਨੇ ਇਸ ਮੁੱਦੇ ਬਾਰੇ ਇੱਕ ਸੁਰੱਖਿਆ ਅਪਡੇਟ ਜਾਰੀ ਕਰ ਦਿੱਤੀ ਹੈ।

ਭਾਰਤ ਵਿੱਚ 400 ਮਿਲੀਅਨ ਲੋਕ ਵੱਟਸਐਪ ਦੀ ਵਰਤੋਂ ਕਰਦੇ ਹਨ ਜਿਸ ਸਦਕਾ ਭਾਰਤ ਸੁਨੇਹਾ ਐਪ ਦਾ ਸਭ ਤੋਂ ਵੱਡਾ ਬਜ਼ਾਰ ਹੈ।

ਇਹ ਵੀਡੀਓ ਵੀ ਦੇਖੋ:

https://www.youtube.com/watch?v=Sd9sgTWfPks

https://www.youtube.com/watch?v=2_95VFt-B9w

https://www.youtube.com/watch?v=Rl583OHG7P8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News