Yamaha ਨੇ ABS ਦੇ ਨਾਲ ਲਾਂਚ ਕੀਤਾ FZ25

11/16/2017 5:20:43 PM

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਨੇ ਨਵੇਂ FZ25 ਨੂੰ ਬ੍ਰਾਜ਼ੀਲ 'ਚ ਲਾਂਚ ਕਰ ਦਿੱਤਾ ਹੈ। ਇਸ ਮੋਟਰਸਾਈਕਲ ਦੇ ABS ਵੇਰੀਐਂਟ ਦੀ ਬ੍ਰਾਂਜ਼ੀਲ 'ਚ ਕੀਮਤ BRL 14,990 (ਕਰੀਬ 2.97 ਲੱਖ ਰੁਪਏ) ਰੱਖੀ ਗਈ ਹੈ। ਇਸ ਨੂੰ ਚਾਰ ਰੰਗਾਂ 'ਚ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਕੰਪਨੀ ਨੂੰ ਉਮੀਦ ਹੈ ਕਿ 200 ਤੋਂ 300 ਸੀਸੀ ਸੈਗਮੇਂਟ 'ਚ ਇਹ ਮੋਟਰਸਾਈਕ ਲੋਕਾਂ ਨੂੰ ਕਾਫੀ ਪਸੰਦ ਆਏਗਾ। 

249.5cc ਸਿੰਗਲ ਸਿਲੰਡਰ ਇੰਜਣ
ਯਾਮਾਹਾ  FZ25 'ਚ 249.5cc ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 8,000 rpm 'ਤੇ 21.6 PS ਦੀ ਪਾਵਰ ਅਤੇ 20.6 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

PunjabKesari

ਆਰਾਮਦਾਇਕ ਸਫਰ
ਇਸ ਮੋਟਰਸਾਈਕਲ ਦੇ ਫਰੰਟ 'ਚ ਟੈਲੀਸਕੋਪਿਕ ਫਰੰਟ ਫੋਰਕ ਦਿੱਤੇ ਗਏ ਹਨ, ਉਥੇ ਹੀ ਰਿਅਰ 'ਚ ਮੋਨੋ ਸ਼ਾਕ ਲੱਗਾ ਹੈ ਜੋ ਸਫਰ ਨੂੰ ਆਰਾਮਦਾਇਕ ਬਣਾਉਣ 'ਚ ਕਾਫੀ ਮਦਦ ਕਰਦਾ ਹੈ। ਸੇਫਟੀ ਲਈ ਇਸ ਦੇ ਫਰੰਟ ਅਤੇ ਰਿਅਰ 'ਚ 12S ਸਿਸਟਮ ਦੇ ਨਾਲ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨਜੋ ਤੇਜ਼ ਰਫਤਾਰ 'ਤੇ ਵੀ ਬ੍ਰੇਕ ਲਗਾਉਣ 'ਤੇ ਬਿਨਾਂ ਸਲਿੱਪ ਹੋਏ ਮੋਟਰਸਾਈਕਲ ਨੂੰ ਰੋਕਣ 'ਚ ਮਦਦ ਕਰਨਗੀਆਂ।


Related News