300cc ਤੋਂ 700cc ਇੰਜਨ ਵਾਲੀਆਂ ਬਾਈਕਸ ਭਾਰਤ 'ਚ ਬਣਾਏਗੀ UM Motorcycles

Saturday, Sep 23, 2017 - 02:33 PM (IST)

300cc ਤੋਂ 700cc ਇੰਜਨ ਵਾਲੀਆਂ ਬਾਈਕਸ ਭਾਰਤ 'ਚ ਬਣਾਏਗੀ UM Motorcycles

ਜਲੰਧਰ- ਅਮਰੀਕਨ ਮੋਟਰਸਾਈਕਲ ਨਿਰਮਾਤਾ ਕੰਪਨੀ ਯੂ. ਐੱਮ ਇੰਟਰਨੈਸ਼ਨਲ ਭਾਰਤ 'ਚ 300cc ਤੋਂ 700cc ਤੱਕ ਇੰਜਣ ਕਪੈਸਿਟੀ ਵਾਲੀ ਮੋਟਰਸਾਈਕਲ ਨੂੰ ਡਿਵੈੱਲਪ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਆਪਣੇ ਮਹਾਰਾਸ਼ਟਰ ਅਤੇ ਤਮਿਲਨਾਡੂ 'ਚ R 4 ਸੈਂਟਰ ਨੂੰ ਤਿਆਰ ਕਰ ਰਹੀ ਹੈ।

ਯੂ. ਐਮ ਦਾ ਇਸ ਸਮੇਂ ਪ੍ਰੋਡਕਸ਼ਨ ਪਲਾਂਟ ਉਤਰਾਖੰਡ 'ਚ ਹੈ, ਜਿੱਥੇ ਹਰ ਸਾਲ 50,000 ਯੂਨਿਟਸ ਤਿਆਰ ਹੁੰਦੀਆਂ ਹਨ। UM ਹੁਣ 400cc ਵੀ-ਟਵਿਨ ਇੰਜਣ ਦੇ ਨਾਲ ਨਵੀਂ ਐਡਵੇਂਚਰ ਓਰਿਐਂਟਡ ਮੋਟਰਸਾਈਕਲ ਨੂੰ 2018 ਆਟੋ ਐਕਸਪੋ 'ਚ ਪੇਸ਼ ਕਰਣ ਜਾ ਰਹੀ ਹੈ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਕੰਪਨੀ ਹੈਦਰਾਬਾਦ 'ਚ ਆਪਣਾ ਨਵਾਂ ਪਲਾਂਟ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੇਂ ਪਲਾਂਟ 'ਚ ਸਾਲਾਨਾ 1 ਲੱਖ ਯੂਨਿਟਸ ਨੂੰ ਬਣਾਇਆ ਜਾਵੇਗਾ।

ਕੰਪਨੀ ਨੇ ਹਾਲ ਹੀ 'ਚ ਆਪਣੀ ਰੇਨੇਗੇਡ ਕਮਾਂਡੋ ਕਲਾਸਿਕ ਅਤੇ ਰੇਨਗੇਡ ਕਮਾਂਡੋ ਮੋਜੇਵ ਨੂੰ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਨੇ ਰੇਨਗੇਡ ਕਮਾਂਡੋ ਕਲਾਸਿਕ ਦੀ ਕੀਮਤ 1.89 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਅਤੇ ਰੇਨਗੇਡ ਕਮਾਂਡੋ ਮੋਜੇਵ ਦੀ ਕੀਮਤ 1.80 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ।PunjabKesari

ਦੋਨੋਂ ਹੀ ਬਾਈਕਸ 'ਚ 279.5cc, ਸਿੰਗਲ ਸਿਲੰਡਰ, ਲਿਕਵਿਡ ਕੂਲਡ ਇੰਜਣ ਲਗਾ ਹੈ। 6 ਸਪੀਡ ਗਿਅਰਬਾਕਸ ਨਾਲ ਲੈਸ ਇਹ ਇੰਜਣ 8,500rpm 'ਤੇ 25.15PS ਦੀ ਪਾਵਰ ਅਤੇ 7,000rpm 'ਤੇ 23Nm ਦਾ ਟਾਰਕ ਜਨਰੇਟ ਕਰਦਾ ਹੈ। ਦੋਨੋਂ ਦਾ ਭਾਰ 179 ਕਿੱਲੋ ਹੈ। ਇਨ੍ਹਾਂ 'ਚ ਸਰਵਿਸ ਅਲਰਟ, ਫ੍ਰੰਟ ਡਿਸਕ ਬ੍ਰੇਕ ਅਤੇ ਚੌੜੇ ਟਾਇਰ ਦੇ ਨਾਲ ਯੂ. ਐੱਸ. ਬੀ. ਚਾਰਜਰ ਜਿਵੇਂ ਫੀਚਰ ਦਿੱਤੇ ਗਏ ਹਨ। ਭਾਰਤੀ ਬਾਜ਼ਾਰ 'ਚ ਇਹ ਦੋਨੋਂ ਬਾਈਕਸ ਰਾਇਲ ਇੰਨਫੀਲਡ ਥੰਡਰਬਰਡ ਨੂੰ ਕੜੀ ਟੱਕਰ ਦੇਣਗੀਆਂ।


Related News