ਭਾਰਤ 'ਚ ਅਗਲੇ ਸਾਲ ਲਾਂਚ ਹੋਵੇਗੀ triumph ਦੀ ਇਹ ਸ਼ਾਨਦਾਰ ਬਾਈਕ

Tuesday, Nov 28, 2017 - 03:28 PM (IST)

ਭਾਰਤ 'ਚ ਅਗਲੇ ਸਾਲ ਲਾਂਚ ਹੋਵੇਗੀ triumph ਦੀ ਇਹ ਸ਼ਾਨਦਾਰ ਬਾਈਕ

ਜਲੰਧਰ- ਦੋ ਪਹਿਆ ਵਾਹਨ ਨਿਰਮਾਤਾ ਕੰਪਨੀ ਟਰਾਇੰਫ ਦੀ ਨਵੀਂ ਬਾਈਕ ਬਾਨੇਵਿਲ ਸਪੀਡਮਾਸਟਰ ਦੇ ਭਾਰਤ 'ਚ ਲਾਂਚ ਹੋਣ ਦੀ ਡੇਟ ਨੂੰ ਖੁਲਾਸਾ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ ਇਹ ਬਾਈਕ ਅਗਲੇ ਸਾਲ ਅਪ੍ਰੈਲ 'ਚ ਆਫਿਸ਼ਲੀ ਲਾਂਚ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ 11 ਲੱਖ (ਐਕਸ-ਸ਼ੋਰੂਮ) ਹੋ ਸਕਦੀ ਹੈ। PunjabKesari

ਸਪੈਸੀਫਿਕੇਸ਼ਨਸ
ਇਸ ਨਵੀਂ ਬਾਈਕ 'ਚ 1200 ਸੀ. ਸੀ. ਦਾ ਪੈਰੇਲਲ ਟਵਿਨ ਇੰਜਣ ਦਿੱਤਾ ਜੋ ਕਿ 6,100 ਆਰ. ਪੀ. ਐੱਮ 'ਤੇ 76 ਬੀ. ਐੈੱਚ. ਪੀ ਦੀ ਪਾਵਰ ਅਤੇ 4,000 ਆਰ. ਪੀ. ਐੈੱਮ 'ਤੇ 106 ਨਿਊਟਨ ਮੀਟਰ ਦਾ ਟਾਰਕ ਜੇਨਰੇਟ ਕਰਦਾ ਹੈ। ਉਥੇ ਹੀ ਬਾਈਕ ਦਾ ਭਾਰ 245.5 ਕਿੱਲੋਗ੍ਰਾਮ ਹੈ ਅਤੇ ਇਹ ਟਰਾਇੰਫ ਦੀ ਬਾਨੇਵਿਲ ਬਾਬਰ ਬਾਈਕ 'ਤੇ ਬੇਸਡ ਹੈ। ਹੁਣ ਵੇਖਣਾ ਹੋਵੇਗਾ ਕਿ ਭਾਰਤੀ ਆਟੋਮਾਰਕੀਟ 'ਚ ਇਸ ਬਾਈਕ ਨੂੰ ਕਿਵੇਂ ਦਾ ਰਿਸਪਾਂਸ ਮਿਲਦਾ ਹੈ।


Related News