ਟੋਇਟਾ ਨੇ ਭਾਰਤ ''ਚ ਲਾਂਚ ਕੀਤੀ ਆਪਣੀ ਸ਼ਾਨਦਾਰ ਕਾਰ Corolla Altis
Friday, Mar 17, 2017 - 02:02 PM (IST)

ਜਲੰਧਰ : ਟੋਇਟਾ ਨੇ ਭਾਰਤ ''ਚ ਲਾਂਚ ਦੀ ਆਪਣੀ ਸ਼ਾਨਦਾਰ ਕਾਰ corolla altis। ਕੋਰੋਲਾ ਐੱਲਟਿਸ ਦੇ ਪੈਟਰੋਲ ਵਰਜ਼ਨ ਦੀ ਕੀਮਤ 15.87 ਤੋਂ ਸ਼ੁਰੂ ਹੁੰਦੀਆਂ ਹਨ ਉਥੇ ਹੀ ਇਸ ਦਾ ਡੀਜ਼ਲ ਵਰਜਨ 19.05 ਲੱਖੁਰੁਪਏ ਕੀਮਤ ਤੋਂ ਸ਼ੁਰੂ ਹੋਵੇਗਾ।
ਨਵਾਂ ਡਿਜ਼ਾਇਨ - ਨਵੇਂ ਸ਼ਾਰਪ ਡਿਜ਼ਾਇਨ ਨਾਲ ਕੋਰੋਲਾ ਐੱਲਟਿਸ ''ਚ ਐੱਲ. ਈ. ਡੀ ਹੈਡਲੈਂਪ, ਡੇ ਨਾਇਟ ਰਨਿੰਗ ਲਾਈਟ ਤੋਂ ਇਲਾਵਾ 16 ਇੰਚ ਦੇ ਅਲੌਏ ਵ੍ਹੀਲ ਲਗਾਏ ਗਏ ਹਨ। ਇਸ ਕਾਰ ਦੇ ਇੰਟੀਰਿਅਰ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਫੀਚਰ ਨੂੰ ਸਾਫਟ ਟੱਚ ਡੈਸ਼ਬੋਰਡ ਅਤੇ ਫਲੈਕਸ਼ਨ ਇੰਟੀਰਿਅਰ ਕਲਰ ਨਾਲ ਡਿਜ਼ਾਇਨ ਕੀਤੀ ਗਈ ਹੈ।
ਇੰਜਣ- ਨਵੀਂ ਕੋਰੋਲਾ ਐੱਲਟਿਸ 1.8 ਲਿਟਰ ਦੇ ਪੈਟਰੋਲ ਇੰਜਣ ਅਤੇ 1.4 ਲਿਟਰ ਦੇ ਡੀਜਲ ਇੰਜਣ ਨਾਲ ਲੈਸ ਹੋਵੇਗੀ। ਕਾਰ ''ਚ ਲਗਾ 1.8 ਲਿਟਰ ਦਾ ਡਿਊਲ ਵੀ. ਵੀ. ਟੀ ਪੈਟਰੋਲ ਇੰਜਣ 138 ਬੀ. ਐੱਚ. ਪੀ ਦੀ ਪਾਵਰ ਅਤੇ 173 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਕਾਰ ਦਾ 1.4 ਲਿਟਰ ਡੀਜਲ ਵਰਜਨ 88 ਬੀ. ਐੱਚ. ਪੀ ਨਾਲ 2015 ਐੱਨ. ਐੱਮ ਦੀ ਪਾਵਰ ਨੂੰ ਪ੍ਰੋਡਿਊਜ਼ ਕਰਨ ਦੀ ਸਮਰੱਥਾ ਰੱਖਦਾ ਹੈ।
ਰਿਪੋਰਟ ਦੇ ਮੁਤਾਬਕ ਟੋਇਟਾ ਇੰਡੀਆ ਦੇ ਸੀਨੀਅਰ ਵਾਇਸ ਪ੍ਰੈਜ਼ੀਡੇਂਟ ਅਕਿਤੋਸ਼ੀ ਤਕਮੁਰਾ ਨੇ ਕਿਹਾ ਕਿ ਸਾਨੂੰ ਆਪਣੀ ਇਸ ਨਵੀਂ ਕਾਰ ਨੂੰ ਪੇਸ਼ ਕਰਦੇ ਹੋਏ ਵੱਡੀ ਖੁਸ਼ੀ ਹੋ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਕਾਰ ਸਾਡੇ ਗਾਹਕਾਂ ਦੀਆਂ ਉਮੀਦਾਂ ''ਤੇ ਖਰੀ ਉਤਰੇਗੀ।