ਇਸ ਸਾਲ ਦੇ ਅੰਤ ਤੱਕ ਲਾਂਚ ਹੋ ਸਕਦੀ ਹੈ ਹੀਰੋ ਦੀ ਇਹ ਅਨੋਖੀ ਬਾਈਕ
Sunday, May 13, 2018 - 06:42 PM (IST)

ਜਲੰਧਰ- ਦੇਸ਼ ਦੀ ਦਿੱਗਜ ਦੋਪਹਿਆ ਵਾਹਨ ਨਿਰਮਾਤਾ ਕੰਪਨੀ ਹੀਰੋ ਨੇ ਇਕ ਅਜਿਹੀ ਬਾਈਕ ਨੂੰ ਪੇਸ਼ ਕੀਤੀ ਹੈ ਜੋ ਕਿ ਡੀਜ਼ਲ ਨਾਲ ਚੱਲਦੀ ਹੈ ਅਤੇ ਹੁਣ ਕੰਪਨੀ ਨੇ ਇਸ 'ਚ ਨਵਾਂ ਫੀਚਰ ਸ਼ਾਮਿਲ ਕੀਤਾ ਹੈ, ਜਿਸ ਦੀ ਮਦਦ ਨਾਲ ਬਾਈਕ ਬੈਟਰੀ ਦੁਆਰਾ ਵੀ ਚੱਲੇਗੀ। ਇਸ ਬੀÂਕ ਦਾ ਨਾਂ Hero RNT ਹੈ ਅਤੇ ਭਾਰਤ ਦੀ ਇਹ ਪਹਿਲੀ ਬਾਈਕ ਹੋਵੇਗੀ ਜੋ ਡੀਜ਼ਲ ਦੇ ਨਾਲ-ਨਾਲ ਇਲੈਕਟ੍ਰਿਕ ਬੈਟਰੀ ਨਾਲ ਵੀ ਚੱਲੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬਾਈਕ ਨੂੰ ਤੁਸੀਂ ਜਨਰੇਟਰ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹੋ, ਇਸ ਬਾਈਕ 'ਚ ਪੀ. ਟੀ. ਓ (PTO) ਮਤਲਬ ਪਾਵਰ ਟੈੱਕ ਆਫ ਸ਼ਾਫਟ ਦੇ ਰਾਹੀਂ ਇਸ ਨੂੰ ਜਨਰੇਟਰ ਬਣਾਇਆ ਜਾ ਸਕਦਾ ਹੈ।
ਪਾਵਰ
ਇਸ ਨਵੀਂ ਬਾਈਕ 'ਚ 150 ਸੀ. ਸੀ ਦਾ ਲਿਕਵਿਡ ਕੂਲਡ ਟਰਬੋ ਚਾਰਜਡ ਇੰਜਣ ਦਿੱਤਾ ਗਿਆ ਹੈ। ਆਪਸ਼ਨਲ ਟਰਬੋਚਾਰਜਰ ਦੀ ਮਦਦ ਨਾਲ ਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਹੀਰੋ ਦੀ ਇਸ ਬਾਈਕ 'ਚ ਡੀਜ਼ਲ ਰਾਹੀਂ ਅਤੇ ਬੈਟਰੀ ਦੁਆਰਾ ਚਲਾਉਣ ਦੀ ਆਪਸ਼ਨਲ ਮੋਡ ਵੀ ਦਿੱਤਾ ਹੈ।
ਸਪੀਡ
ਇਸ ਬਾਈਕ ਦੀ ਟਾਪ ਸਪੀਡ 70 ਕਿ. ਮੀ ਪ੍ਰਤੀ ਘੰਟਾ ਹੈ ਅਤੇ ਇਸ ਬਾਈਕ ਨੂੰ ਫੁੱਲ ਚਾਰਜਿੰਗ ਅਤੇ ਫੁਲ ਫਿਊਲ ਤੋਂ ਬਾਅਦ 340 ਕਿ. ਮੀ. ਤੱਕ ਚਲਾ ਸੱਕਦੇ ਹਨ।
ਕੀਮਤ
ਹੀਰੋ (RNT) ਦੀ ਐਕਸ ਸ਼ੋਰੂਮ ਕੀਮਤ ਲਗਭਗ 80 ਹਜ਼ਾਰ ਤੋਂ 1 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਇਹ ਬਾਈਕ ਸਾਲ 2018 ਦੇ ਅਖੀਰ ਤੱਕ ਲਾਂਚ ਕਰ ਦਿੱਤੀ ਜਾਵੇਗੀ।