ਇਨ੍ਹਾਂ ਬਾਈਕਸ ''ਚ ਜਲਦ ਸ਼ਾਮਿਲ ਹੋਣ ਵਾਲਾ ਹੈ 12S ਫੀਚਰ

09/16/2018 4:10:54 PM

ਆਟੋ ਡੈਸਕ- ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ. ਬੀ. ਐੈੱਸ) ਦੋਪਹੀਆਂ ਵਾਹਨਾਂ ਦਾ ਇਕ ਮਹੱਤਵਪੂਰਨ ਸੇਫਟੀ ਫੀਚਰ ਹੈ ਇਸ ਨੂੰ ਐਂਟੀ ਸਕਿਡ ਬ੍ਰੇਕਿੰਗ ਸਿਸਟਮ ਵੀ ਕਹਿੰਦੇ ਹਨ। ਇਸ ਦਾ ਮੁੱਖ ਕੰਮ ਫਿਸਲਣ ਵਾਲੀ ਸਤ੍ਹਾ 'ਤੇ ਗੱਡੀ ਨੂੰ ਰੋਕਣ ਵਾਲੀ ਦੂਰੀ ਨੂੰ ਘੱਟ ਕਰਨਾ ਹੁੰਦਾ ਹੈ। ਇਸ ਤੋਂ ਗੱਡੀ ਦੀ ਸੁਰੱਖਿਅਤ ਡਰਾਈਵਿੰਗ ਸੁਨਿਸ਼ਚਿਤ ਹੁੰਦੀ ਹੈ। ਗੱਡੀ 'ਚ 12S ਹੋਣ ਤੋਂ ਅਚਾਨਕ ਬ੍ਰੇਕ ਲਗਾਉਣ 'ਤੇ ਅਨਕੰਟਰੋਲ ਨਹੀਂ ਹੁੰਦੀ ਤੇ ਦੁਰਘਟਨਾ ਦੀ ਸ਼ੱਕ ਘੱਟ ਜਾਂ ਕਾਫ਼ੀ ਹੱਦ ਤੱਕ ਖਤਮ ਹੋ ਜਾਂਦੀ ਹੈ। ਉਥੇ ਹੀ ਬਾਈਕਸ 'ਚ ਏ. ਬੀ. ਐੱਸ ਸੇਫਟੀ ਫੀਚਰ ਕੁਝ ਸਾਲ ਪਹਿਲਾਂ ਤੱਕ ਜ਼ਿਆਦਾ ਪਾਪੂਲਰ ਨਹੀਂ ਸੀ। ਮਗਰ ਇਸ ਦੀ ਮੰਗ ਵੱਧਣ ਤੇ ਸੁਰੱਖਿਆ ਪੈਮਾਨਾ ਸਖ਼ਤ ਹੋਣ ਦੇ ਕਾਰਨ ਬਾਈਕ ਨਿਰਮਾਤਾਵਾਂ ਨੇ ਇਸ ਸੇਫਟੀ ਫੀਚਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਉਣ ਵਾਲੇ ਸਮੇਂ 'ਚ ਕਿਸ ਬਾਈਕਸ 'ਚ ABS ਤਕਨੀਕ ਨੂੰ ਸ਼ਾਮਿਲ ਕੀਤਾ ਜਾਵੇਗਾ।PunjabKesari

ਬੁਲੇਟ
ਰਾਇਲ ਐਨਫੀਲਡ ਦੀ ਬੁਲੇਟ ਬਾਈਕਸ ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਪ੍ਰੀਮੀਅਮ ਬਾਈਕ ਹੈ। ਕੰਪਨੀ 2018 ਖਤਮ ਹੋਣ ਤੋਂ ਪਹਿਲਾਂ ਹੀ ਬੁਲਟ 350 ਤੇ ਬੁਲਟ 500 'ਚ ਏ. ਬੀ. ਐੱਸ ਸੇਫਟੀ ਫੀਚਰ ਦੇਣ ਦੀ ਤਿਆਰੀ 'ਚ ਹੈ। ਏ. ਬੀ. ਐੱਸ ਤੋਂ ਬਾਅਦ ਇਨ੍ਹਾਂ ਦੀ ਕੀਮਤ 15,000 ਰੁਪਏ ਤੱਕ ਵੱਧਣ ਦੀ ਸੰਭਾਵਨਾ ਹੈ।

ਪਲਸਰ 220
ਬੇਹੱਦ ਪਾਪੂਲਰ ਪਲਸਰ 220 ਦਾ ਏ. ਬੀ. ਐੱਸ ਵਰਜ਼ਨ ਵੀ ਜਲਦ ਲਾਂਚ ਹੋਵੇਗਾ। ਹਾਲਾਂਕਿ ਏ. ਬੀ. ਐੱਸ ਵਰਜ਼ਨ ਦੀ ਕੀਮਤ ਹੁਣ ਦੀ ਕੀਮਤ ਤੋ ਕਰੀਬ 10,000-12,000 ਰੁਪਏ ਜ਼ਿਆਦਾ ਹੋ ਸਕਦੀ ਹੈ।

ਹੀਰੋ ਕ੍ਰਿਜ਼ਮਾ ਜ਼ੈੱਡ. ਐੱਮ. ਆਰ
ਹੀਰੋ ਦੀ ਇਸ ਬਾਈਕ 'ਚ 223cc ਦਾ ਇੰਜਣ ਹੈ, ਜੋ 20.2 2hp ਦੀ ਪਾਵਰ ਤੇ 19.7 Nm ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦਾ ਏ. ਬੀ. ਐੱਸ ਵਰਜ਼ਨ ਜਲਦ ਹੀ ਲਾਂਚ ਹੋਣ ਵਾਲਾ ਹੈ।PunjabKesari ਯਾਮਾਹਾ ਐੱਫ. ਜ਼ੈੱਡ ਐੱਸ
ਕੰਪਨੀ ਇਸ ਬਾਈਕ ਦਾ ਏ. ਬੀ. ਐੱਸ ਵਰਜ਼ਨ ਜਲਦ ਹੀ ਲਾਂਚ ਕਰਨ ਦੀ ਤਿਆਰੀ 'ਚ ਹੈ। ਏ. ਬੀ. ਐੱਸ ਫੀਚਰ ਮਿਲਣ ਤੋਂ ਬਾਅਦ ਇਸ ਦੀ ਕੀਮਤ 'ਚ ਕਰੀਬ 10,000 ਰੁਪਏ ਦਾ ਵਾਧਾ ਹੋ ਸਕਦਾ ਹੈ। 
 

ਬਜਾਜ ਅਵੈਂਜਰ
ਬਜਾਜ ਜਲਦ ਹੀ ਅਵੈਂਜਰ 180 ਦਾ ਏ. ਬੀ. ਐੱਸ ਵਰਜ਼ਨ ਲਾਂਚ ਕਰਨ ਵਾਲਾ ਹੈ। ਇਸ ਦਾ 220cc ਵੇਰੀਐਂਟ ਵੀ ਏ. ਬੀ. ਐੱਸ ਦੇ ਨਾਲ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਏ. ਬੀ. ਐੈੱਸ ਵਰਜਨ ਦੀ ਕੀਮਤ ਅਜੇ  ਦੇ ਵਰਜਨ ਦੀ ਕੀਮਤ ਤੋਂ ਕਰੀਬ 10,000 ਰੁਪਏ ਜ਼ਿਆਦਾ ਹੋ ਸਕਦੀ ਹੈ।


Related News