ਪ੍ਰਦੂਸ਼ਣ ਅਤੇ ਟ੍ਰੈਫਿਕ ''ਤੇ ਕੰਟਰੋਲ ਲਈ ਅਹਿਮ ਕਦਮ, ਬੈਨ ਕੀਤੀਆਂ ਜ਼ਿਆਦਾ ਕਾਰਾਂ

10/24/2017 1:45:04 PM

ਜਲੰਧਰ- ਪ੍ਰਦੂਸ਼ਣ ਦੀ ਵੱਧ ਰਹੀ ਸਮੱਸਿਆ ਨੂੰ ਦੇਖਦੇ ਹੋਏ ਸਿੰਗਾਪੁਰ ਲੈਂਡ ਟ੍ਰਾਂਸਪੋਰਟ ਅਥਾਰਿਟੀ ਨੇ ਅਹਿਮ ਕਦਮ ਉਠਾਇਆ ਹੈ। ਅਥਾਰਿਟੀ ਨੇ ਪ੍ਰਦੂਸ਼ਣ ਅਤੇ ਟ੍ਰੈਫਿਕ ਦੀ ਸਮੱਸਿਆ 'ਤੇ ਨਿਯੰਤਰਣ ਪਾਉਣ ਲਈ ਜ਼ਿਆਦਾ ਕਾਰਾਂ 'ਤੇ ਬੈਨ ਲਾ ਦਿੱਤਾ ਹੈ। ਇਹ ਬੈਨ ਅਗਲੇ ਸਾਲ ਫਰਵਰੀ ਦੇ ਮਹੀਨੇ ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਸਿੰਗਾਪੁਰ 'ਚ ਹੁਣ ਜਨਤਕ ਟ੍ਰਾਂਸਪੋਰਟ ਪ੍ਰੋਜੈਕਟ ਨੂੰ ਵੀ ਉਤਸ਼ਾਹ ਦਿੱਤਾ ਜਾਵੇਗਾ, ਜਿਸ ਨਾਲ ਸੜਕਾਂ 'ਤੇ ਜ਼ਿਆਦਾ ਕਾਰਾਂ 'ਤੇ ਨਿਯੰਤਰਣ ਪਾਇਆ ਜਾ ਸਕੇਗਾ। 

ਐਨਗੈਜੇਟ ਦੀ ਰਿਪੋਰਟ ਦੇ ਮੁਤਾਬਕ ਸਿੰਗਾਪੁਰ ਨੇ ਇਸ ਤੋਂ ਪਹਿਲਾਂ ਵੀ ਕਾਰਾਂ ਦੀ ਵਿਕਰੀ 'ਤੇ ਨਿਯੰਤਰਣ ਪਾਉਣ ਲਈ ਉਨ੍ਹਾਂ 'ਤੇ ਇੰਪੋਰਟ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਦਾ ਜ਼ਿਕਰ ਕਰਨਾ ਬੰਦ ਕਰ ਦਿੱਤਾ ਸੀ, ਜਿਸ ਨਾਲ 0.25 ਫੀਸਦੀ ਤੱਕ ਨਵੀਆਂ ਕਾਰਾਂ ਅਤੇ ਮੋਟਰਸਾਈਕਲਸ ਦੀ ਵਿਕਰੀ 'ਤੇ ਵੀ ਨਿਯੰਤਰਣ ਪਾਇਆ ਗਿਆ। ਰਿਪੋਰਟ ਦੇ ਮੁਤਾਬਕ ਸਿੰਗਾਪੁਰ ਦੇ 12 ਫੀਸਦੀ ਏਰੀਏ 'ਚ ਸੜਕਾਂ ਬਣਾਈਆਂ ਗਈਆਂ ਹਨ। ਅਗਲੇ ਕੁਝ ਸਾਲਾਂ 'ਚ ਟਰੱਕਾਂ ਅਤੇ ਬੱਸਾਂ ਨੂੰ ਛੱਟ ਕੇ 600,000 ਵਾਹਨ ਸਿੰਗਾਪੁਰ 'ਚ ਰਹਿਣ ਵਾਲੇ 5.6 ਮਿਲੀਅਨ ਲੋਕਾਂ ਤੱਕ ਪਹੁੰਚਾਏ ਜਾਣਗੇ। ਇਸ ਸਮੇਂ 'ਚ ਚਾਲਕ ਆਪਣੇ ਪੁਰਾਣੇ ਵਾਹਨੰ ਨੂੰ ਨਵੇਂ ਘੱਟ ਪ੍ਰ੍ਰਦੂਸ਼ਣ ਕਰਨ ਵਾਲੇ ਵਾਹਨਾਂ ਨਾਲ ਬਦਲਣਗੇ, ੱਜਸ ਨਾਲ ਪ੍ਰਦੂਸ਼ਣ ਕਾਫੀ ਹੱਦ ਤੱਕ ਨਿਯੰਤਰਣ 'ਚ ਆਵੇਗਾ।


Related News