ਦੁਨੀਆ ਦੇ ਸਾਹਮਣੇ ਰੋਲਸ ਰਾਇਸ ਨੇ ਆਪਣੀ ਪਹਿਲੀ SUV ਕਲਿਨਨ ਕੀਤੀ ਪੇਸ਼
Friday, May 11, 2018 - 08:43 PM (IST)

ਜਲੰਧਰ- ਰੋਲਸ ਰਾਇਸ ਨੇ ਦੁਨੀਆਭਰ ਦੇ ਸਾਹਮਣੇ ਆਪਣੀ ਪਹਿਲੀ SUV ਕਲਿਨਨ ਪੇਸ਼ ਦੀ ਦਿੱਤੀ ਹੈ ਜਿਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਬੇਹੱਦ ਲਗਜ਼ਰੀ ਕਾਰਾਂ ਖਰੀਦਣ ਵਾਲੇ ਸਭ ਤੋਂ ਪਹਿਲਾਂ ਰੋਲਸ ਰਾਇਸ ਨੂੰ ਪਹਿਲੀ ਪਸੰਦ ਬਣਾਉਂਦੇ ਹਨ ਅਤੇ ਹੁਣ ਇਸ ਲਗਜ਼ਰੀ ਦੇ ਨਾਲ ਉਨ੍ਹਾਂ ਨੂੰ SUV ਦਾ ਮਜ਼ਾ ਮਿਲਣ ਵਾਲਾ ਹੈ।
V12 ਇੰਜਣ ਮਿਲੇਗਾ ਇਸ ਲਗਜ਼ਰੀ ਕਾਰ 'ਚ
ਰੋਲਸ ਰਾਇਸ ਨੇ ਬਿਲਕੁੱਲ ਨਵੀਂ SUV ਕਲਿਨਨ 'ਚ 6.75-ਲਿਟਰ ਦਾ V12 ਇੰਜਣ ਲਗਾਇਆ ਹੈ ਜੋ 563 bhp ਪਾਵਰ ਅਤੇ 850 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਇਹ SUV ਆਲ-ਵ੍ਹੀਲ ਡਰਾਈਵ ਹੈ ਅਤੇ ਇਸ ਕਾਰ ਦੇ ਚਾਰਾਂ ਵ੍ਹੀਲਸ ਸਟੀਅਰਿੰਗ ਤੋਂ ਕੁਨੈੱਕਟ ਕੀਤੇ ਜਾ ਸਕਦੇ ਹਨ।
ਇਕ ਬਟਨ ਦਬਾ ਕੇ ਓਪਨ ਹੋਵੇਗਾ ਇਸ ਦਾ ਪਿਛਲਾ ਹਿੱਸਾ
ਸ਼ਾਨਦਾਰ ਲਗਜ਼ਰੀ ਕੈਬਿਨ ਦੇ ਨਾਲ ਇਸ ਕਾਰ ਦੇ ਪਿਛਲੇ ਹਿੱਸੇ 'ਚ ਇਕ ਆਟੋਮੈਟਿਕ ਸਿਸਟਮ ਦਿੱਤਾ ਗਿਆ ਹੈ ਜੋ ਪਿੱਛਲਾ ਹਿੱਸਾ ਖੋਲ੍ਹਣ ਤੋਂ ਬਾਅਦ ਇਕ ਬਟਨ ਦਬਾ ਕੇ ਬਾਹਰ ਆਉਂਦਾ ਹੈ। ਜਿਸ 'ਚ ਦੋ ਲੋਕਾਂ ਲਈ ਸੀਟ ਅਤੇ ਵਿਚਕਾਰ 'ਚ ਸਾਮਾਨ ਰੱਖਣ ਲਈ ਜਗ੍ਹਾ ਦਿੱਤੀ ਗਈ ਹੈ। ਰੋਲਸ ਰਾਇਸ ਨੇ ਇਸ S”V'ਚ ਉਹ ਸਾਰੇ ਫੀਚਰਸ ਦਿੱਤੇ ਹਨ ਜੋ ਤੁਹਾਡੇ ਦਿਮਾਗ 'ਚ ਆਉਂਦੇ ਹਨ, ਇਸ ਤੋਂ ਇਲਾਵਾ ਕਈ ਫੀਚਰਸ ਅਜਿਹੇ ਵੀ ਹਨ ਜੋ ਬੇਹੱਦ ਹਾਈਟੈੱਕ ਹੈ ਅਤੇ ਹੁਣ ਤੱਕ ਕਿਸੇ ਵੀ ਕਾਰ 'ਚ ਪਹਿਲਾਂ ਕਦੇ ਨਹੀਂ ਦਿੱਤੇ ਗਏ।
ਭਾਰਤ 'ਚ ਕਦੋਂ ਹੋਵੇਗੀ ਐਂਟਰੀ
ਰੋਲਸ ਰਾਇਸ ਕਲਿਨਨ SUV ਨੂੰ ਭਾਰਤ 'ਚ ਵੀ ਲਾਂਚ ਕਰੇਗੀ ਪਰ ਇਹ ਲਾਂਚ ਜਲਦੀ ਨਹੀਂ ਬਲਕੀ 2019 'ਚ ਕਿਸੇ ਵੀ ਸਮੇਂ ਹੋ ਸਕਦਾ ਹੈ। ਲਗਜ਼ਰੀ ਦੇ ਮਾਮਲੇ 'ਚ ਰੋਲਸ ਰਾਇਸ ਦਾ ਕੋਈ ਤੋੜ ਨਹੀਂ ਹੈ, ਪਰ ਹੁਣ ਕੰਪਨੀ ਆਪਣੀ ਪਹਿਲੀ SUV ਲਾਂਚ ਕਰਨ ਵਾਲੀ ਹੈ ਅਤੇ ਇਸ ਨੂੰ ਬੇਹੱਦ ਦਮਦਾਰ ਇੰਜਣ ਨਾਲ ਲੈਸ ਕੀਤਾ ਗਿਆ ਹੈ। ਅਜਿਹੇ 'ਚ ਇਸ ਬੇਹੱਦ ਤੇਜ਼ ਰਫਤਾਰ ਕਲਿਨਨ ਦੀ ਸਫਲਤਾ ਤੈਅ ਹੈ।