ਨਵੰਬਰ 'ਚ ਭਾਰਤੀ ਬਾਜ਼ਾਰ 'ਚ ਦਸਤਕ ਦੇਵੇਗੀ ਦਮਦਾਰ Range Rover Velar
Wednesday, Jun 07, 2017 - 05:30 PM (IST)
ਜਲੰਧਰ- ਟਾਟਾ ਮੋਟਰਸ ਦੇ ਮਲਕੀਅਤ ਵਾਲੀ ਕੰਪਨੀ ਜੈਗੂਆਰ ਲੈਂਡ ਰੋਵਰ (JLR) ਇਸ ਸਾਲ ਦੀ ਦੂਜੀ ਤਿਮਾਹੀ 'ਚ ਆਪਣੀ ਰੇਂਜ ਰੋਵਰ ਵੇਲਾਰ ਨੂੰ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਈਟੀ ਆਟੋ ਦੀ ਖਬਰ ਮਤਾਬਕ ਜੈਗੂਆਰ ਲੈਂਡ ਰੋਵਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੇਸਿਡੇਂਟ ਰੋਹੀਤ ਵਿਦਵਾਨ ਨੇ ਦੱਸਿਆ ਦੀ ਉਹ ਆਪਣੀ ਅਗਲੀ ਲਗਜ਼ਰੀ SUV ਨੂੰ ਨਵੰਬਰ ਮਹੀਨੇ 'ਚ ਲਾਂਚ ਕਰਣਗੇ।
ਰੇਂਜ ਰੋਵਰ ਵੇਲਾਰ ਦਾ ਡਾਇਮੇਂਸ਼ਨ : ਰੇਜ ਰੋਵਰ ਵੇਲਾਰ ਦੀ ਲੰਬਾਈ 4,803mm, ਚੋੜਾਈ 2,032mm, ਉਚਾਈ 1,665mm ਅਤੇ ਵ੍ਹੀਲਬੇਸ 2,874mm ਹੈ। ਇਸ ਦੇ ਨਾਲ ਹੀ ਇਸ ਦਾ ਗਰਾਉਂਡ ਕਲਿਅਰੰਸ 213mm ਅਤੇ ਇਲੈਕਟ੍ਰਾਨਿਕ ਏਅਰ ਸਸਪੈਂਸ਼ਨ ਦੇ ਨਾਲ 251mm ਹੈ।
ਦਮਦਾਰ ਹੋਣਗੇ ਫੀਚਰਸ : ਰੇਂਜ ਰੋਵਰ ਵੇਲਾਰ 'ਚ ਸਿਗਨੇਚਰ ਡੇ-ਟਾਈਮ ਰਨਿੰਗ ਲਾਈਟਸ ਦੇ ਨਾਲ ਫੁੱਲ ਮੈਟਰਿਕਸ-ਲੇਜ਼ਰ LED ਹੈੱਡਲਾਈਟਸ, ਫਲਸ਼ ਡੇਪਲਾਏਬਲ ਡੋਰ ਹੈਂਡਲਸ, 22 ਇੰਚ ਵ੍ਹੀਲਸ, LED ਟੇਲ ਲਾਈਟਸ, 12.3 ਇੰਚ HD ਡਿਸਪਲੇ ਦੇ ਨਾਲ ਡਿਜੀਟਲ ਇੰਸਟਰੂਮੇਂਟ ਕਲਸਟਰ, 20-ਉਹ ਮਸਾਜ ਅਤੇ ਹੀਟਿੰਗ/ਕੂਲਿੰਗ ਫੰਕਸ਼ਨ ਵਾਲੀ ਐਡਜਸਟੇਬਲ ਡਰਾਇਵਰ/ਪੈਸੇਂਜਰ ਮੈਮਰੀ ਸੀਟਸ, ਟੱਚ ਪ੍ਰੋ ਡਿਊ ਇੰਫੋਟੇਨਮੇਂਟ ਸਿਸਟਮ ਅਤੇ 23 ਸਪੀਕਰ ਮੇਰੀਡਿਅਨ ਸਿਗਨੇਚਰ ਸਾਊਡ ਆਡੀਓ ਸਿਸਟਮ ਦਿੱਤਾ ਜਾਵੇਗਾ।
-ll.jpg)
ਪਾਵਰ ਸਪੈਸੀਫਿਕੇਸ਼ਨ : ਇਸ 'ਚ 250ps ਵਾਲਾ 2.0 ਲਿਟਰ ਇਗਨੀਅਮ ਫੋਰ-ਸਿਲੰਡਰ ਪੈਟਰੋਲ, 380ps ਵਾਲਾ 3.0 ਲਿਟਰ ਸੁਪਰਚਾਰਜਡ V6 ਪੈਟਰੋਲ, 180ps ਵਾਲਾ 2.0 ਲਿਟਰ ਇਗਨੀਅਮ ਫੋਰ-ਸਿਲੰਡਰ ਡੀਜ਼ਲ , 240ps ਵਾਲਾ 2.0 ਲਿਟਰ ਇਗਨੀਅਮ ਫੋਰ-ਸਿਲੰਡਰ ਡੀਜ਼ਲ ਅਤੇ 300ps ਵਾਲਾ 3.0 ਲਿਟਰ V6 ਡੀਜ਼ਲ ਇੰਜਣ ਦਿੱਤਾ ਜਾਵੇਗਾ। ਸਾਰੇ ਇੰਜਣ 8 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਅਤੇ ਆਲ -ਵ੍ਹੀਲ ਡਰਾਈਵ ਸਿਸਟਮ ਨਾਲ ਲੈਸ ਹੋਣਗੇ।
ਕੀ ਹੋਵੇਗੀ ਕੀਮਤ
ਰੇਂਜ ਰੋਵਰ ਵੇਲਾਰ ਭਾਰਤ 'ਚ CBU ਰੂਟ ਦੇ ਰਾਹੀਂ ਉਤਾਰੀ ਜਾਵੇਗੀ। ਭਾਰਤੀ ਬਾਜ਼ਾਰ 'ਚ ਇਸ ਦੀ ਅਨੁਮਾਨਿਤ ਕੀਮਤ 70 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ (ਐਕਸ ਸ਼ੋਰੂਮ ਦਿੱਲੀ) ਤੱਕ ਹੋ ਸਕਦੀ ਹੈ।
