Aprilia SR 125 ਦੀ ਪ੍ਰੀ-ਬੁਕਿੰਗ ਸ਼ੁਰੂ

Wednesday, Jan 03, 2018 - 02:34 PM (IST)

Aprilia SR 125 ਦੀ ਪ੍ਰੀ-ਬੁਕਿੰਗ ਸ਼ੁਰੂ

ਜਲੰਧਰ- ਇਟਲੀ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਅਪ੍ਰਿਲਿਆ ਜਲਦੀ ਹੀ ਭਾਰਤ 'ਚ ਆਪਣੇ ਨਵੇਂ ਸਕੂਟਰ SR 125 ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਲਈ ਪ੍ਰੀ-ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਨੂੰ 1,000 ਰੁਪਏ ਦੀ ਟੋਕਨ ਅਮਾਊਂਟ 'ਤੇ ਬੁੱਕ ਕਰਾ ਸਕਦੇ ਹਨ। ਦੱਸ ਦਈਏ ਕਿ ਇਸ ਸਕੂਟਰ ਨੂੰ ਪਹਿਲੀ ਵਾਰ 2016 'ਚ ਬੇਂਗਲੁਰੂ 'ਚ ਸਪਾਟ ਕੀਤਾ ਗਿਆ ਸੀ। ਇਹ ਦੇਖਣ 'ਚ ਅਪ੍ਰਿਲਿਆ SR 150 ਵਰਗਾ ਹੈ। 
ਕੀਮਤ ਦੀ ਗੱਲ ਕਰੀਏ ਤਾਂ Aprilia SR 125 ਦੀ ਬਾਜ਼ਾਰ 'ਚ ਕੀਮਤ Aprilia SR 150 ਤੋਂ ਘੱਟ ਹੋਣ ਦੀ ਉਮੀਦ ਹੈ। Aprilia SR 150 ਦੀ ਨਵੀਂ ਦਿੱਲੀ ਐਕਸ ਸ਼ੋਅਰੂਮ ਕੀਮਤ 67,904 ਰੁਪਏ ਹੈ। ਇਸ ਦਾ ਬਾਜ਼ਾਰ 'ਚ ਮੁਕਾਬਲਾ ਸੁਜ਼ੂਕੀ ਐਕਸੈਸ 125 ਅਤੇ ਹੌਂਡਾ ਐਕਟਿਵਾ 125 ਨਾਲ ਹੋਵੇਗਾ। 
Aprilia SR 125 'ਚ ਟੈਲੀਸਕੋਪਿਕ ਫਾਕਰਸ ਅਪ ਫਰੰਟ ਅਤੇ ਰਿਅਰ 'ਚ ਟਵਿਨ ਸ਼ਾਕ ਆਬਜ਼ਰਵਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅੱਗੇ ਅਤੇ ਪਿੱਛੇ ਡਰੱਮ ਬ੍ਰੇਕਸ ਵੀ ਦਿੱਤੇ ਗਏ ਹਨ। ਇਸ ਵਿਚ ਟਿਊਬਲੈੱਸ ਟਾਇਰਸ ਹੋਣਗੇ ਜੋ ਪੈਂਚਰ ਹੋਣ 'ਤੇ ਵੀ ਕੋਈ ਮੁਸ਼ਕਿਲ ਨਹੀਂ ਹੋਣ ਦੇਣਗੇ। ਕਿਹਾ ਜਾ ਰਿਹਾ ਹੈ ਕਿ ਕੰਪਨੀ ਲਾਂਚ ਦੇ ਨਾਲ ਹੀ ਇਸ ਸਕੂਟਰ ਨੂੰ ਨਵੇਂ ਕਲਰ ਆਪਸ਼ਨ 'ਚ ਵੀ ਲਿਆਉਣਾ ਚਾਹੁੰਦੀ ਹੈ।


Related News