ਪਾਵਰਫੁੱਲ ਇੰਜਣ ਨਾਲ ਮਾਰੂਤੀ ਸਿਆਜ਼ ਦਾ ਫੇਸਲਿਫਟ ਮਾਡਲ ਹੋਵੇਗਾ ਲਾਂਚ

Thursday, Jun 28, 2018 - 02:28 PM (IST)

ਪਾਵਰਫੁੱਲ ਇੰਜਣ ਨਾਲ ਮਾਰੂਤੀ ਸਿਆਜ਼ ਦਾ ਫੇਸਲਿਫਟ ਮਾਡਲ ਹੋਵੇਗਾ ਲਾਂਚ

ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਜਲਦ ਹੀ ਭਾਰਤ 'ਚ ਆਪਣੀ ਮਿਡ ਸਾਈਜ ਸਿਡਾਨ ਸਿਆਜ਼ ਦਾ ਫੇਸਲਿਫਟ ਮਾਡਲ ਲਾਂਚ ਕਰਨ ਜਾ ਰਹੀਂ ਹੈ। ਨਵੀਂ ਸਿਆਜ਼ 'ਚ ਨਵਾਂ ਇੰਜਣ ਦਿੱਤਾ ਜਾਵੇਗਾ, ਜੋ ਹੁਣ ਦਿੱਤੇ ਜਾ ਰਹੇ ਇੰਜਣ ਤੋਂ ਜ਼ਿਆਦਾ ਪਾਵਰਫੁੱਲ ਹੋਵੇਗਾ। ਇਸ ਨੂੰ ਅਗਲੇ ਆਉਣ ਵਾਲੇ 1-2 ਮਹੀਨਿਆਂ ਦੌਰਾਨ ਸਿਆਜ਼ ਦਾ ਇਹ ਫੇਸਲਿਫਟ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ।


 

ਸਿਆਜ਼ 'ਚ K15B ਪੈਟਰੋਲ ਇੰਜਣ ਨਾਲ ਹੋਵੇਗੀ ਉਪਲੱਬਧ- 
ਸਿਆਜ਼ 'ਚ 1.5 ਲਿਟਰ ਦਾ 4 ਸਿੰਲਡਰ ਵਾਲਾ ਕੇ15ਬੀ (K15B) ਪੈਟਰੋਲ ਇੰਜਣ ਦਿੱਤਾ ਜਾਵੇਗਾ।ਇਹ ਇੰਜਣ ਸੁਜ਼ੂਕੀ ਹਾਲ ਹੀ ਜਾਪਾਨ 'ਚ ਲਾਂਚ ਕੀਤੀ ਗਈ ਐੱਸ. ਯੂ. ਵੀ. ਜਿਮਨੀ ਸਿਆਰ 'ਚ ਦੇ ਰਹੀਂ ਹੈ। ਇਹ ਇੰਜਣ 104 ਬੀ. ਐੱਚ. ਪੀ. ਦੀ ਪਾਵਰ ਅਤੇ 138 ਐੱਨ. ਐੱਮ. ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਅਜਿਹਾ ਹੀ ਇਹ ਇੰਜਣ ਸੈਕਿੰਡ ਅਰਟਿਗਾ 'ਚ ਵੀ ਦਿੱਤਾ ਜਾ ਸਕਦਾ ਹੈ।

 

 

ਇਸ ਤੋਂ ਇਲਾਵਾ ਸਿਆਜ਼ 'ਚ ਇੰਜਣ ਨੂੰ 5 ਸਪੀਡ ਮੈਨੂਅਲ ਅਤੇ 4 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। ਹੁਣ ਸਿਆਜ਼ 'ਚ 1.4 ਲਿਟਰ ਦਾ ਇੰਜਣ ਆਉਂਦਾ ਹੈ, ਜੋ ਘੱਟ ਪਾਵਰਫੁੱਲ ਸੀ ਅਤੇ ਇਸ ਦੀ ਮੁਕਾਬਲਾ ਹੋਂਡਾ ਸਿਟੀ ਅਤੇ ਹੁੰਡਈ ਵਰਨਾ ਨਾਲ ਮੁਕਾਬਲਾ ਹੋਵੇਗਾ। ਸਿਆਜ਼ ਦੇ ਡੀਜ਼ਲ ਵੇਰੀਐਂਟ 'ਚ ਹੁਣ 1.3 ਲਿਟਰ ਦੇ ਫਾਇਟ ਇੰਜਣ ਦੀ ਜਗ੍ਹਾਂ ਨਵਾਂ 1.5 ਲਿਟਰ ਦਾ ਇੰਜਣ ਦਿੱਤਾ ਜਾਵੇਗਾ ਪਰ ਡੀਜ਼ਲ ਇੰਜਣ ਕਦੋਂ ਰੀਪਲੇਸ ਕੀਤਾ ਜਾਵੇਗਾ ਪਰ ਹੁਣ ਤੱਕ ਕਨਫਰਮ ਨਹੀਂ ਹੋਇਆ ਹੈ।

 

 

ਜਲਦ ਹੀ ਸੁਜ਼ੂਕੀ ਦੀ ਐੱਸ. ਯੂ. ਵੀ. ਜਿਮਨੀ (SUV Jimny) ਹੋਵੇਗੀ ਲਾਂਚ-
ਸੁਜ਼ੂਕੀ ਦੀ ਮਸ਼ਹੂਰ ਛੋਟੀ ਐੱਸ. ਯੂ. ਵੀ. ਜਿਮਨੀ ਜਲਦ ਹੀ ਭਾਰਤ 'ਚ ਲਾਂਚ ਹੋਵੇਗੀ। ਸੁਜ਼ੂਕੀ ਜਿਮਨੀ ਨੂੰ ਭਾਰਤ 'ਚ ਡੀਜ਼ਲ ਇੰਜਣ ਵੇਰੀਐਂਟ ਨਾਲ ਲਾਂਚ ਕੀਤਾ ਜਾ ਸਕਦਾ ਹੈ। 


Related News