ਸੁਜ਼ੂਕੀ S-Cross ਦੇ ਨਵੇਂ ਵੇਰੀਐਂਟ ''ਚ ਮਿਲ ਸਕਦੈ ਪਲੱਗ-ਇੰਨ ਹਾਈਬ੍ਰਿਡ ਸਿਸਟਮ
Wednesday, Sep 19, 2018 - 03:38 PM (IST)

ਨਵੀਂ ਦਿੱਲੀ— ਸੁਜ਼ੂਕੀ S-Cross ਨੂੰ 2013 'ਚ ਲਾਂਚ ਕੀਤਾ ਗਿਆ ਸੀ। ਫਿਲਹਾਲ ਇਹ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਨਾਲ ਮਾਈਲਡ-ਹਾਈਬ੍ਰਿਡ ਟੈੱਕ (SHVS) ਦੇ ਨਾਲ ਉਪਲੱਬਧ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਇਸ ਦੇ ਨੈਕਸਟ ਜਨਰੇਸ਼ਨ ਮਾਡਲ 'ਚ ਪਲੱਗ-ਇੰਨ ਹਾਈਬ੍ਰਿਡ ਦੇ ਸਕਦੀ ਹੈ।
ਕੰਪਨੀ ਆਉਣ ਵਾਲੇ ਸਾਲਾਂ 'ਚ ਇਲੈਕਟ੍ਰਿਫਿਕੇਸ਼ਨ 'ਤੇ ਆਪਣਾ ਧਿਆਨ ਲਗਾਉਣ ਵਾਲੇ ਹੀ। ਸੁਜ਼ੂਕੀ ਯੂ.ਕੇ. ਦੇ ਐੱਮ.ਡੀ. ਡੇਲ ਵਿਯਾਟ ਨੇ ਕਿਹਾ ਕਿ ਅਸੀਂ ਛੋਟੀਆਂ ਕਾਰਾਂ ਲਈ 12-volt (ਮਾਈਲਡ ਹਾਈਬ੍ਰਿਡ) ਅਤੇ ਵੱਡੀਆਂ ਕਾਰਾਂ 48-volt (ਮਾਈਲਡ ਹਾਈਬ੍ਰਿਡ ਸਿਸਟਮ) ਦੇਵਾਂਗੇ। ਨੈਕਸਟ ਜਨਰੇਸ਼ਨ S-Cross ਅਤੇ ਵਿਟਾਰਾ ਲਈ ਕੰਪਨੀ ਅਲੱਗ ਯੋਜਨਾ ਬਣਾ ਰਹੀ ਹੈ। ਜਦੋਂ ਉਨ੍ਹ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸੁਜ਼ੂਕੀ ਆਪਣੇ ਮਾਡਲਾਂ 'ਚ ਪਲੱਗ-ਇੰਨ ਹਾਈਬ੍ਰਿਡ ਦੇਵੇਗੀ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਹਾਂ, ਪਰ S-Cross ਅਤੇ ਵਿਟਾਰਾ 'ਤੇ, ਸਵਿਫਟ ਅਤੇ ਸੇਲੇਰੀਓ 'ਤੇ ਨਹੀਂ।
ਭਾਰਤ ਦੀ ਤਰ੍ਹਾਂ ਯੂਰਪ 'ਚ ਵੀ ਡੀਜ਼ਲ ਕਾਰਾਂ ਦੀ ਮੰਗ ਘੱਟ ਹੋ ਰਹੀ ਹੈ। ਸੁਜ਼ੂਕੀ ਨੇ ਇੰਗਲੈਂਡ 'ਚਘੱਟ ਮੰਗ ਦੇ ਚੱਲਦੇ ਸਾਰੇ ਡੀਜ਼ਲ ਮਾਡਲ ਬੰਦ ਕਰ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਨੈਕਸਟ ਜਨਰੇਸ਼ਨ S-Cross ਸਿਰਫ ਪੈਟਰੋਲ, ਮਾਈਲਡ ਹਾਈਬ੍ਰਿਟ ਪੈਟਰੋਲ-ਇਲੈਕਟ੍ਰਿਕ ਅਤੇ ਪਲੱਗ-ਇੰਨ ਹਾਈਬ੍ਰਿਡ ਪੈਟਰੋਲ ਆਪਸ਼ਨ 'ਚ ਲਾਂਚ ਹੋਵੇਗੀ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ 2020 'ਚ ਲਾਂਚ ਕੀਤੀ ਜਾ ਸਕਦੀ ਹੈ।